ਹੱਸਿਆ ਮੈਂ ਫਸਿਆ
ਅਜੇ ਵੀ ਅਕਲ ਨਹੀਂ ਆਈ ਤੈ੍ਨੂੰ ਜਸਿਆ
ਬੇ-ਵਕਤ ਤੂੰ ਹੱਸ ਕੇ ਕਈ ਬਾਰ ਤੂੰ ਫਸਿਆ
ਤੇਰੇ ਮਾਸਟਰ ਪਿੱਛੇ ਕੁੱਤਾ ਸੀ ਇਕ ਨਸਿਆ
ਕੁੱਤੇ ਤੋਂ ਡਰ,ਮਾਸਟਰ ਸੀ ਦੌੜ ਭਜਿਆ
ਮਾਸਟਰ ਨੱਠਦੇ ਦੀ ਧੋਤੀ ਗਈ ਲੱਥ
ਤਮਾਸ਼ਾ ਇਹ ਵੇਖ ਤੂੰ ਪਿਆ ਸੀ ਹੱਸ
ਹੋਰਾਂ ਰੱਲ ਮਾਸਟਰ ਨੂੰ ਕੁੱਤੇ ਤੋਂ ਬਚਾਇਆ
ਬੱਚ ਕੁੱਤੇ ਤੋਂ ਮਾਸਟਰ ਤੇਰੇ ਵੱਲ ਉਹ ਆਇਆ
ਗੁੱਸੇ ਵਿਚ ਉਸ ਤੇਰੇ ਮੂੰਹ ਤੇ ਥੱਪੜ ਇਕ ਲਗਾਇਆ
ਕਹੇ ਬਦਤਮੀਜ਼,ਤੂੰ ਮੇਰੇ ਉੱਤੇ ਹੱਸਿਆ
ਇੰਝ ਹੱਸ ਕੇ ਤੂੰ ਸੀ ਫਸਿਆ
ਜਵਾਨੀ ਦੋ ਦੋਸਤ ਤੇਰੇ ਕਰਨ ਲੜਾਈ
ਕਿਓਂ ਉਹ ਲੜੇ ਤੈਂਨੂੰ ਸਮਝ ਨਾ ਆਈ
ਤੂੰ ਬੈਠਾ ਵੇਖੇਂ ਉਹ ਗੁਥੱਮ ਗੁੱਥੇ
ਲਾਓਣ ਇਕ ਦੂਜੇ ਨੂੰ ਮੁੱਕੇ ਤੇ ਮੁੱਕੇ
ਤੂੰ ਸੋਚਿਆ ਇਹ ਵੀ ਮੇਰੇ ਵਰਗੇ ਸਮਝਦਾਰ
ਦਾਨਾ ਨਾ ਤੂੰ ਬਣਿਆ,ਪਿਆ ਨਾ ਉਨ੍ਹਾਂ ਵਿਚਘਾਰ
ਵੇਖ ਉਨ੍ਹਾਂ ਦੀ ਨਾਦਾਨੀ ਤੂੰਨੂੰ ਹਾਸਾ ਸੀ ਆਇਆ
ਬਾਕੀ ਦੋਸਤਾਂ ਆ ਉਨ੍ਹਾਂ ਨੂੰ ਛਡਾਇਆ
ਦੋਨਾਂ ਵਿਚ ਹੋ ਗਈ ਸੁਲਾਹ ਸਫ਼ਾਈ
ਰੱਲ ਦੋਨੋਂ ਤੇਰੇ ਪਿੱਛੇ ਪੈ ਗਏ ਭਾਈ
ਕਹਿਣ ਸਾਨੂੰ ਲੜਦਿਆਂ ਵੇਖ ਤੂੰ ਸੀ ਹੱਸਿਆ
ਇੰਝ ਹੱਸ ਕੇ ਤੂੰ ਸੀ ਫਸਿਆ
ਏਨੇ ਵਰੇਂ ਵਿਆਹੇ ਹੋਏ,ਹੋਇਆ ਇਹ ਪਹਿਲੀ ਵਾਰ
ਅੱਗੇ ਨਾ ਪਿੱਛੇ ਬੁੱਢੀ ਤੇਰੀ ਨੇ ਅਜ ਕੀਤਾ ਸ਼ੰਗਾਰ
ਸੁਰਖੀ ਲਾਈ ,ਸਾੜੀ ਪਾਈ,ਪਾਇਆ ਸੋਨੇ ਦਾ ਭਾਰਾ ਹਾਰ
ਸੱਚ ਦੱਸੀਂ ਉਸ ਤੈਂਨੂੰ ਜਦ ਸੁਭਾਵਣ ਸੀ ਪੁਛਿਆ
ਬੁੱਢੀ ਘੋੜੀ ਲਾਲ ਲਗਾਮ,ਤੂੰ ਬੇ-ਤੁਕਾ ਸੀ ਬਕਿਆ
ਜੋਕਰ ਤੈਂਨੂੰ ਉਹ ਜਾਪੇ,ਉਸੇ ਜਾਪ ਕੇ ਤੂੰ ਹੱਸਿਆ
ਬਾਤ ਗਈ ਨੂੰ ਹੋਏ ਦੋ ਮਹੀਨੇ,ਰੋਟੀ ਅਪਣੀ ਆਪ ਤੂੰ ਪਕਾਂਵੇਂ
ਕਿਓਂ ਤੂੰ ਹੱਸਿਆ ਬਾਰ ਬਾਰ ਪਛਤਾਂਵੇਂ
ਹੀਲਾ ਕੋਈ ਲੱਭਿਆ ਨਾ,ਕਿੰਝ ਬੁੱਢੀ ਰੁਸੀ ਮਨਾਂਵੇ
ਅਜੇ ਵੀ ਅਕਲ ਨਹੀਂ ਆਈ ਤੈਂਨੂੰ ਜਸਿਆ
ਬੇ-ਵਕਤ ਹੱਸ ਕੇ ਬਾਰ ਬਾਰ ਕਈ ਬਾਰ ਤੂੰ ਫਸਿਆ
No comments:
Post a Comment