ਪੱਲੇ ਪਿਆ ਸੌਦਾਈ
ਸੁਣ ਮੇਰੀ ਭੈਣੇ ,ਸੁਣ ਮੇਰੇ ਭਾਈ
ਪੱਲੇ ਮੇਰੇ ਪੈ ਗਿਆ ਸੌਦਾਈ
ਰੋਵਾਂ ਉਸ ਦਿਹਾੜੇ ਨੂੰ,ਜਦ ਮੈਂ ਉਸ ਨਾਲ ਵਿਆਈ
ਸਮਝਾਂ ਨਾ ਕਿਓਂ ਰੱਬ ਮੈਂਨੂੰ ਉਸ ਦੇ ਲੱੜ ਲਾਈ
ਮਤਾਂ ਦੇ,ਸਮਝਾ ਕੇ ਹਾਰੀ,ਉਸ ਕੰਨੇ ਨਾ ਜੂੰ ਸਰਕਾਈ
ਰਿਆ ਉਹ ਸੌਦਾਈ ਦਾ ਸੌਦਾਈ
ਚੌਹਾਂ ਵਿੱਚ ਬੈਹ ਕੁੱਛ ਨਾ ਔੜੇ ,ਗੱਲ ਨਾ ਉਸ ਨੂੰ ਕਰਨੀ ਆਈ
ਓਬੱੜ ਬੋਲੇ,ਝੱਲ ਕੁੱਟੇ,ਲੋਕਾਂ ਉਸ ਦੀ ਹੱਸੀ ਓੜਾਈ
ਪਰਦਾ ਉਸ ਨੂੰ ਰੱਖਣਾ ਨਾ ਆਏ,ਜੱਗ ਨੂੰ ਸੱਚ ਦੇਵੇ ਸੁਣਾਈ
ਕਿਸ ਗੱਲ ਤੋਂ ਸਾਡਾ ਝਗੜਾ ਹੋਇਆ,ਕਿਸ ਤੋਂ ਹੋਈ ਲੜਾਈ
ਚੁਸਕੇ ਲੈਣ ਪਰਾਏ ਸੁਣ ਕੇ,ਹੋਰ ਮਜੇ ਲਈ ਓਂਗਲ ਦੇਣ ਲਗਾਈ
ਉਹ ਮੂਰੱਖ ਸਮਝ ਨਾ ਪਾਏ,ਪੋਲ ਖੋਲੇ ਤੇ ਫੁੱਲ ਫੁੱਲ ਜਾਈ
ਕੀ ਕਰਾਂ ਪੱਲੇ ਪੈ ਗਿਆ ਮੇਰੇ ਸੌਦਾਈ
ਪਰ ਫਿਰ ਸੋਚਾਂ ,ਉਹ ਹੈ ਦਿਲ ਦਾ ਸੱਚਾ ਨਹੀਂ ਉਸ ਵਿੱਚ ਚੁਤਰਾਈ
ਰਾਜ ਨਹੀਂ ਕੋਈ ਰੱਖ ਸਕਦਾ ਮੈਥੋਂ,ਉਸ ਦਾ ਰੱਗ ਰੱਗ ਦੀ ਮੈਂ ਜਣਾਈ
ਸ਼ੀਸ਼ੇ ਜੀਕਰ ਫ਼ਿਤਰੱਤ ਉਸ ਦੀ ਕੁੱਛ ਨਾ ਮੇਰੇ ਤੋਂ ਲੁਕਾਈ
ਜੋ ਚਾਂਹਾਂ ਕਰਾਂਵਾਂ ਉਸ ਤੋਂ,ਕਰਾਂ ਨਾ ਸਿਰ ਖਪਾਈ
ਮੈਂਨੂੰ ਤਾਂ ਉਹ ਪਿਆਰਾ ਲੱਗੇ,ਚਾਹੇ ਹੈ ਉਹ ਸੌਦਾਈ
ਚਲਾਕ ਹੁੰਦਾ,ਚਤੁਰ ਹੁੰਦਾ,ਦਿੰਦਾ ਦਗਾ,ਰੋਦੀਂ ਕਿਸਮੱਤ ਨੂੰ,ਦੇਂਦੀ ਦੁਹਾਈ
ਮੈਂਨੂੰ ਤਾਂ ਚੰਗਾ ਲੱਗੇ ਮੇਰਾ ਅਪਣਾ ਸਿਧਾ ਸਾਧਾ ਸੱਚਾ ਸੌਦਾਈ
No comments:
Post a Comment