Friday, January 13, 2023

ਵੀਰਾ ਐਂਵੇਂ ਲੜਿਏ p3

                        ਵੀਰਾ ਐਂਵੇਂ ਲੜਿਏ


ਵੀਰ ਮੇਰਿਆ

ਮੇਰੇ ਨਾਲ ਨਾ ਕਰ ਲੜਾਈ

ਤੂੰ ਵੀ ਉਸ ਦਾ ਬੰਦਾ ਮੈਂ ਵੀ ਉਸ ਦਾ ਬੰਦਾ

ਉਹ ਸਾਡਾ ਦੋਨਾਂ ਦਾ ਸਹਾਈ

ਕੀ ਅਸੀਂ ਕਰਨਾ ਕਰ ਕੇ ਲੜਾਈ

ਤੂੰ ਪੌਣਾ ਜੋ ਤੇਰੀ ਕਿਸਮੱਤ ਵਿੱਚ

ਮੈਂਨੂੰ ਮਿਲਣਾ ਜੋ ਮੈਂ ਲਿਖਾਈ

ਸਾਡੀ ਕਾਦੀ ਲੜਾਈ

ਉਸ ਦਾ ਨੂਰ ਤੇਰੇ ਵਿੱਚ

ਮੇਰੇ ਵੀ ਓਹੀਓ ਨੂਰ ਉਸ ਪਾਈ

ਇੱਕੋ ਨੂਰ ਤੋਂ ਆਪਾਂ ਦੋਨੋਂ ਉਪਜੇ

ਕਿਓਂ ਕਰਿਏ ਅਸੀਂ ਲੜਾਈ

ਤੂੰ ਕਰਮ ਕਰ ਜੋ ਉਹ ਕਰਾਵੇ

ਮੈਂ ਵੀ ਕਰਾਂ ਜੋ ਉਸ ਭਾਈ

ਅਪਣੇ ਅਪਣੇ ਕਰਮ ਕਰਦੇ ਜਾਈਏ

ਸਾਡੀ ਐਂਵੇਂ ਲੜਾਈ

ਤੂੰ ਮੰਨੇ ਮੈਂਨੂੰ ਉਸ ਉਪਾਇਆ

ਮੈਂ ਜਾਣਾ ਉਹ ਤੇਰੇ ਵਿੱਚ,ਤੇ ਸਰਬ ਸਮਾਇਆ

ਵਖਰਾ ਨਾ ਜਾਣੀਏ ਇੱਕ ਦੂਜੇ ਨੂੰ

ਵਖਰਾ ਦਿਖਾਏ ਇਹ ਮਾਇਆ

ਏਨੀ ਅਗਰ ਸੂਝ ਬੂਝ ਦੇਵੇ

ਤਾਂ ਹੋ ਜਾਏ ਸਾਡੀ ਅਖੀਰ ਰਿਹਾਈ

ਕਿਓਂ ਕਾਦੇ ਲਈ ਅਸੀਂ ਕਰੀਏ ਲੜਾਈ

ਐਂਵੇਂ ਖਾਮਖਾਹ ਅਸੀਂ ਕਰੀਏ ਲੜਾਈ

********

              वीरा ऐंवें लङिए


वीर मेरिआ

मेरे नाल ना कर लङाई

तूं वी उस दा बंदा मैं वी उस दा बंदा

उह साडा दोंनां दा सहाई

की असीं करना कर के लङाई

तूं पौणा जो तेरी किस्मॅत विच

मैंनूं मिलणा जो मैं लिखाई

साडी कादी लङाई

उस दी नूर तेरे विच

मेरे वी ओहीओ नूर उस पाई

इॅको नूर तों आपां दोनों उपजे

क्यों करिए असीं लङाई

तूं करम कर जो उह करावे

मैं वी करां जो उस भाई

अपणे अपणे करम असीं करदे जाईए

साडी ऐंवें लङाई

तूं मंने मैंनू उस उपायिआ

मैं जाणा उह तेरे विच,ते सरब समायिआ

वखरा ना जाणीए इक दूजे नूं

वखरा दिखाए इह मायिआ

ऐनी अगर सूझ बूझ देवे

तां हो जाए साडी अखीर रिहाई

क्यों कादे लई असीं करीए लङाई

ऐंवें खामखाह असीं करीए लङाई


No comments:

Post a Comment