ਉਹ ਹੀ ਮੈਂ
ਸੇਜ ਸਜਾਈ ਤੇ ਮੈਂ ਸਜੀ,ਸਜੱਣ ਸਾਰ ਨਾ ਜਾਣੀ
ਉਸ ਲਈ ਤੰਨ ਅੱਗ ,ਬਜੌਣ ਲਈ ਲੱਭੇ ਨਾ ਪਾਣੀ
ਸੂਝ ਬੂਝ ਰੱਬ ਬਹੁ ਦਿਤੀ,ਲੋਕੀ ਆਖਣ ਮੈਂਨੂੰ ਸਿਆਣੀ
ਪਾਗਲ ਉਸ ਦੇ ਪਿਆਰ ਨੇ ਕੀਤਾ,ਬਣ ਗਈ ਮੈਂ ਇਆਣੀ
ਇੱਕ ਉਸ ਦੀ ਤੱਕਣੀ ਨੇ,ਮੇਰਾ ਕਾਲਜਾ ਛੱਨੀ ਕੀਤਾ
ਬਿਨ ਕੁੱਛ ਬੋਲੇ ਬਿਨ ਕੁੱਛ ਕਹੇ ਉਸ ਦਿਲ ਮੇਰਾ ਜਿਤ ਲੀਤਾ
ਕਦੋਂ ਮੇਰਾ ਮੇਲ ਹਊ ਉਸ ਨਾਲ,ਦਿਨ ਵਿੱਚ ਸੌ ਸੌ ਔਂਸਿਆਂ ਪਾਂਵਾਂ
ਚੇਹਰਾ ਵੇਖਣ ਨੂੰ ਅੱਖਾਂ ਤਰਸਣ,ਜੱਫੀ ਪੌਣ ਨੂੰ ਤਰਸਣ ਬਾਂਵਾਂ
ਕੋਈ ਮੈਂਨੂੰ ਜਾਦੂ ਟੂਣਾ ਸਿਖਾਓ
ਮੈਂ ਤਾਂ ਉਸ ਦੀ ਹੋਈ,ਉਸ ਨੂੰ ਮੇਰੇ ਵੱਸ ਪਾਓ
ਉਹ ਮੇਰਾ ਜੱਗ ਜਹਾਨ
ਉਹ ਮੇਰੀ ਚਾਹ ਅਰਮਾਨ
ਉਹ ਮੇਰਾ ਸਾਹ ਉਹ ਮੇਰੀ ਜਾਨ
ਉਹੀ ਮੇਰੀ ਅੱਖ ਦਾ ਨੂਰ
ਉਹ ਹੀ ਰੱਬ ਹਾਜਰਾ ਹਜੂਰ
ਉਸ ਬਿਨ ਮੈਂ ਅੱਧੀ ਅਧੂਰੀ
ਨਾਲ ਉਸ ਦੇ ਮੈਂ ਪੂਰੀ ਦੀ ਪੂਰੀ
ਰੂਹ ਸਾਡੀ ਇੱਕ ਪਰ ਤੰਨ ਸਾਡੇ ਦੋ
ਇੱਕ ਹੀ ਹਾਂ ਅਸੀਂ ,ਉਹ ਮੈਂ , ਤੇ ਮੈਂ ਉਹ
ਰਖਣਹਾਰ ਅੱਗੇ ਮੇਰੀ ਸਿਰਫ ਇੱਕ ਅਰਦਾਸ, ਇੱਕੋ ਹੀ ਮੰਗ
ਮੇਲ ਮਿਲਾਏ ਮੇਲੱਣਹਾਰ ਐਸਾ ,ਅਖੀਰ ਤੱਕ ਰਹੀਏ ਸਾਥ ਅੰਗ ਸੰਘ
******
ओह ही मैं
सेज सजाई ते मैं सजी,सजॅण सार ना जाणी
उस लई तंन अग, बजौण लई लॅभे ना पाणी
सूझ बूझ रॅब बहु दिती,लोकीं आखॅण मैंनू सियाणी
पागल उस दे प्यार ने कीता,बॅण गई मैं ईयाणी
इक उस दी तॅकणी ने ,मेरा कालजा छॅनी कीता
बिन कुॅछ बोले बिन कुंछ कहे,उस दिल मेरा जित लीता
कदों मेरा मेल होऊ उस नाल,दिन विच सौ सौ औंसिआं पांवां
चेहरा वेखॅण नू अखां तरसण,जफी पौंण नू तरसण बावां
कोई मैंनू जादू टूणा सिखाओ
मैं तां उस दी होई,उस नू मेरे वॅस पाऔ
उह मेरा जॅग जहान
उह मेरी चाह अरमान
उह मेरा साह उह मेरी जान
ओही मेरीअख दा नूर
उह ही रॅब हाजरा हजूर
उस बिन मैं अधी अधूरी
नाल उस दे मैं पूरी दी पूरी
रूह साडी इक पर तंन साडे दो
इक ही हां असीं,उह मैं,ते मैं उह
रखॅणहार अगे मेरी सिरफ इक अरदास इको ही मंग
मेल मिलाए मेल्णहार ऐसा,अखीर तॅक रहीए साथ अंग संध
No comments:
Post a Comment