Monday, January 9, 2023

ਕੀ ਕਰ ਬੈਠਾਂ ਆਂ p3

                                 ਕੀ ਕਰ ਬੈਠਾ ਆਂ


ਤੂੰ ਉਸ ਨੂੰ ਸੀ ਲਭੱਣ ਆਇਆ

ਤੂੰ ਆਪ ਗਵਾਚਾ ਬੈਠਾ ਆਂ

ਤੂੰ ਆਪ ਉਸ ਨੂੰ ਵੇਖ ਨਾ ਪਾਂਵੇਂ

ਤੈਂਨੂੰ ਦੂਸਰੇ ਵਖੌਣ,ਆਸ ਲਗਾ ਬੈਠਾ ਆਂ

ਤੈਂਨੂੰ ਦਿਲ ਦਿਤਾ ਸੀ ਪਿਆਰ ਕਰਨ ਲਈ

ਤੂੰ ਕਈ ਦਿਲ ਦੁਖਾ ਬੈਠਾ ਆਂ

 ਤੈਂਨੂੰ ਸੂਝ ਦਿਤੀ ਉਸ ਨੂੰ ਸਮਝਣ ਦੀ

ਤੂੰ ਭੈੜਿਆਂ ਸੋਚਾਂ ਸੋਚ ਨਕਰ ਬਣਾ ਬੈਠਾ ਆਂ

ਤੂੰ ਨੇ ਕਰਮ ਕਰ ਜੂਨ ਲੇਖੇ ਨਹੀਂ ਲਾਈ

ਤੂੰ ਕੂਕਰਮ ਕਰ ਪਾਪ ਕਮਾਈ ਬੈਠਾ ਆਂ

ਤੂੰ ਇੰਨਸਾਨ ਬਣ ਕੇ ਜੱਗ ਵਿਚ ਆਇਆ

ਤੂੰ ਦਰਿੰਦਾ ਬਣ ਇੰਨਸਾਨੀਅਤ ਭੁਲਾ ਬੈਠਾ ਆਂ

ਤੂੰ ਪੰਜਾਂ ਦੂਤਾਂ ਨੂੰ ਵੱਸ ਕਰ ਨਾ ਸਕਿਆ

ਤੂੰ ਪੰਜਾਂ ਕੋਲ ਜ਼ਮੀਰ ਬਿਕਾ ਬੈਠਾ ਆਂ

ਤੈਂਨੂੰ ਲੈ ਜਾਊ ਨਰਕ ਵਿਚ ਸ਼ੈਤਾਨ

ਤੂੰ ਜਿਸ ਸ਼ੈਤਾਨ ਨਾਲ ਹੱਥ ਰਲਾ ਬੈਠਾ ਆਂ

ਤੈਂਨੂ ਦਿਤੀ ਵਾਰੀ ਨਾਮ ਜੱਪ ਕੇ ਮਿਲਣ ਦੀ

ਤੂੰ ਉਸ ਨੂੰ ਵਿਸਰ ਕੇ ਵਾਰੀ ਗਵਾ ਬੈਠਾ ਆਂ

*******

                   की कर बैठा आं


तूं उस नू सी लभॅण आयिआ

तूं आप गवाचा बैठा आं

तूं आप उस नू वेख ना पांवें

तैंनू दूसरे वखौण आस लगा बैठा आं

तैंनू दिल दिता सी प्यार करन लई

तू कई दिल दुखा बैठा आं

तैंनू सूझ दिती सी उस नू समझॅण दी

तूं भैङिआं सोचां सोच नरक बणा बैठा आं

तूं ने करम कर जून लेखे नहीं लाई

तूं कूकरम कर पाप कमाई बैठा आं

तूं इन्सान बण के जग विच आयिआ

तूं दरिंदा बण इन्सानीयत भुला बैठा आं

तूं पंजां दूतां नू वस कर ना सकिआ

तूं पंजां कोल ज़मीर बिका बैठा आं

तैंनू लै जाऊ नरक विच शैतान

तूं जिस शैतान नाल हॅथ रला बैठा आं

तैंनू दिती वारी नाम जॅप के मिलण दी

तूं उस नू विसर के वारी गवा बैठाआं



No comments:

Post a Comment