Saturday, January 21, 2023

ਸਾਡੀ ਸਾਦਗੀ p3

                               ਸਾਡੀ ਸਾਦਗੀ


ਵੇਹਮ ਨਹੀਂ ਸਾਨੂੰ ਕੋਈ ਕਿ ਅਸੀਂ ਹਾਂ ਐਹਮ

ਆਮ ਆਪ ਨੂੰ ਮੰਨੀਏ,ਪਾਈਏ ਸੁੱਖ ਚੈਨ

ਸਾਦੀ ਸਾਡੀ ਸੋਚਣੀ ਸਾਦੇ ਵਿਚਾਰ

ਸਾਦਗੀ ਦੀ ਜਿੰਦਗੀ,ਸਾਦਾ ਲਿਬਾਸ

ਸਾਦਾ ਸਾਡਾ ਖਾਣਾ,ਸਵਾਦ ਲੱਗੇ ਰੁੱਖੀ ਰੋਟੀ ਤੇ  ਅਚਾਰ

ਸਾਦਾ ਸਾਡਾ ਰਹਿਣ ਸਹਿਣ,ਸਾਦਾ ਵਿਆਹਾਰ

ਸਾਦਾ ਸਿੱਧਾ ਸਂਚਾ ਕੀਤਾ ਅਸੀਂ ਵਿਆਪਾਰ

ਸਾਦਗੀ 'ਚ ਕੀਤਾ ਨਹੀਂ ਪੈਸੇ ਨਾਲ ਜਾਦਾ ਪਿਆਰ

ਸਾਦੇ ਸਾਡੇ ਰਿਸ਼ਤੇ,ਸਾਦੇ ਸੱਚੇ ਪੱਕੇ ਸਾਡੇ ਯਾਰ

ਸਾਦੇ ਲ਼ਫ਼ਜ਼ ਟੋਲ ਕੇ,ਸਾਦੀ ਕਵਿਤਾ ਕਰੀਏ ਤਿਆਰ

ਕਲਯੁੱਗ ਸਾਦਗੀ ਸਾਡੀ ਚੱਲੀ ,ਇਹੀ ਸਮਝੀਏ ਚੰਮਤਚਾਰ

ਸਾਦਗੀ ਦਾ ਮਾਣ ਜ਼ਰੂਰ ਕਰੀਏ,ਕਰੀਏ ਨਾ ਹੰਕਾਰ

ਸਾਦਾ ਸਾਨੂੰ ਉਸ ਬਣਾਇਆ,ਇਹ ਉਸ ਦਾ ਉਪਕਾਰ

ਬੱਲ ਮੰਗਾਂ ਉਸ ਤੋਂ ਸਾਦਗੀ ਰੱਖੀਏ ਅਖੀਰ ਤੱਕ ਬਰਕਰਾਰ



No comments:

Post a Comment