Tuesday, November 7, 2023

ਹਾਸੇ ਨਾਲ ਰੂਹ ਨਿਹਾਲ p3

 ਹਾਸੇ ਨਾਲ ਰੂਹ ਨਿਹਾਲ


ਧੌਲੀ ਦਾੜੀ ਹੋਈ ਤਾਂ ਅਕਲ ਆਈ

ਹਾਸਾ ਧੰਨ ਅਨਮੋਲ ਹੈ ਮੇਰੇ ਭਾਈ

ਦੁੱਖ਼ ਦੁਨਿਆਂ ਵਿੱਚ ਸੱਭ ਨੂੰ ਮਿਲਦੇ

ਕਿਸਮਤ ਪਾਈ ਚੇਹਰੇ ਜੋ ਹਾਸੇ ਨਾਲ ਖਿਲਦੇ

ਲੱਖਾਂ ਏਥੇ ਸਹਿਣ ਬਿਮਾਰੀਆਂ ਦਾ ਦੁੱਖ਼

ਗਰੀਬ ਰੋਟੀ ਤਰਸੇ ਮਾਰੇ ਉਸੇ ਪੇਟ ਦੀ ਭੁੱਖ

ਸੌ਼ਰਤ ਦੌਲਤ ਪਿਛੇ ਖੁ਼ਸੀ਼ ਲਈ ਨਠੇ,ਪਾਇਆ ਨਾ ਕੋਈ ਸੁੱਖ

ਖਰੀਦ ਨਾ ਪਾਏ ਉਹ ਪੈਸੇ ਨਾਲ ਹਾਸਾ

ਰੋਜਮਾਰੀ ਦੌੜ ਵਿੱਚ ਪਾਇਆ ਸਕੂਨ ਨਾ ਮਾਸਾ

ਫਿਕਰਾਂ ਵਿੱਚ ਜੂਨ ਗਵਾਈ 

ਕੀ ਮਿਲਿਆ ਦਸੋ ਮੇਰੇ ਭਾਈ

ਲੱਭਣਾ ਦੇ ਸੁਖ ਚੈਨ ਦਾ ਹਾਸਾ

ਜ਼ਿੰਦਗੀ ਨੂੰ ਸਮਝੋ ਇਕ ਤਮਾਸ਼ਾ

ਲੋਕਾਈ ਦੀ ਨਾ ਕਰੋ ਪਰਵਾਹ

ਆਪਣੀ ਖੁਸ਼ੀ ਲਈ ਲੱਭੋ ਆਪਣਾ ਰਾਹ

ਖ਼ਤਾ ਕਰਨ ਵਿੱਚ ਦੇ ਤੁਹਾਨੂੰ ਆਏ ਮਜ਼ਾ

ਕਰੋ ਬੇਵਕੂਫੀਆਂ ਜੀੰਓ ਹੋ ਬੇਪਰਵਾਹ

ਹੱਸਣ ਗੌਣ ਦਾ ਕੋਈ ਮੌਕਾ ਨਾ ਗਵਾਇਓ

ਰੀਝ ਨਾਲ ਜੀਓ,ਜਿੰਦ ਦਾ ਲੁਤਫ਼ ਪਾਓ

ਆਪ ਆਪ ਨੂੰ ਆਪਣਾ ਦੋਸਤ ਬਣਾਓ

ਰਹੋ ਖੁਸ਼ ਤੁਸੀਂ ਆਪ ਦੇ ਨਾਲ

ਜੂਨ ਲੇਖੇ ਲਗੂ ,ਹੋਊ ਰੂਹ ਨਿਹਾਲ 



ਜਗ ਲੱਗੇ ਪਿਆਰਾ p3

 ਜਗ ਲੱਗੇ ਪਿਆਰਾ 


ਆਪਣੇ ਆਪ ਨੂੰ ਆਪ ਮੈਂ ਲੱਗਾਂ ਪਿਆਰਾ
ਸਦਕਾ ਇਸ, ਪਿਆਰਾ ਲੱਗੇ ਜਗ ਸਾਰਾ
ਰਬ ਦਿਮਾਗ ਜਾਦਾ ਨਹੀਂ ,ਓਨਾ ਹੀ ਦਿੱਤਾ 
ਜਿੰਦਗੀ ਦਾ ਲਗ ਗਿਆ ਸੋਹਣਾ ਬੁਤਾ 
ਧੰਨ ਨਾਲ ਭੰਡਾਰ ਨਹੀ ਭਰਿਆ
ਜਰੂਰਤ ਪੂਰੀ ਹੋਈ ,ਨਹੀਂ ਥੁੜਿਆ 
ਰਿਸ਼ਤੇ ਨਾਤੇ ਨਸੀਂਬੀਂ ਮਿਲੇ ਚੰਗੇ
ਛੋਟੇ ਮੋਟੇ ਝਗੜੇ ,ਦਿਨ ਚੰਗੇ ਲੰਘੇ
ਕਿਸਮਤ ਨਾਲ ਜਿਗਰੀ ਦੋਸਤ ,ਯਾਰੀ ਪੱਕੀ ਨਿਭਾਈ
ਪਲ ਬਹਿ ਉਨ੍ਹਾ ਰਲ ਹੱਸਿਆ, ਜਨਤ ਏਥੇ ਪਾਈ
ਕਦੀ ਇਹ ਸੋਚਾਂ ਆਪ ਤੇ ਕਰਾਂ ਘੁਮਾਣ 
ਫਿਰ ਸੋਚਾਂ ਮੈਂ ਕਿਨਾ ਅੰਧਾ ਅਗਿਆਨ
ਤੈਂਨੂੰ ਮਿਲਿਆ ਜੋ ਉਸ ਤੇਰੀ ਕਰਮੀ ਲਿਖਿਆ 
ਅਪਣੇ ਹੋਓਮੇ, ਤੈਂਨੂੰ ਉਸ ਦਾ ਹਥ ਨਹੀਂ ਦਿਖਿਆ 
ਤੰਦਰੁਸਤੀ ਉਸ ਬਖਸ਼ੀ ,ਤੂੰ ਜਿੰਦ ਦਾ ਲਵੇਂ ਮਜਾ 
ਉਰ ਧਾਰ ,ਸੀਸ ਨਿਵਾ, ਪਾਰ ਨਾ ਕਰ ਉਸ ਦੀ ਰਜਾ

paharra jeevan da p3

 

  • ਹਾੜ ਜੀਵਨ ਦਾ ਪਹਾੜਾਂ

    ਇਕ ਦੂਨੀ ਦੂਨੀ ਦੋ ਦੂਨੀ ਚਾਰ 
     ਵਿਹਲੇ ਬੈਠਿਆਂ ਆਇਆ ਵਿਚਾਰ
    ਤਿੰਨ ਦੂਨੀ ਛੇਹ ਚਾਰ ਦੂਨੀ ਅਠ
    ਪਹਾੜੇ ਤੇ ਜੀਵਨ ਕਥਾ ਕਥ
    ਪੰਜ ਦੂਨੀ ਦਸ ਛੇਹ ਦੂਨੀ ਬਾਰਾਂ
    ਸੱਚਾ ਮੇਰਾ ਸਾਹਿਬ ਮੈ ਵਾਰੀ ਜਾਵਾਂ
    ਸਤ ਦੂਨੀ ਚੌਦਾਂ ਅਠ ਦੂਨੀ ਸੋਲਾਂ
    ਸਰਬਸਮਾਏ ਨੂੰ ਮੈਂ ਮੰਦਰੀਂ ਟੋਲਾਂ
    ਨੌ ਦੂਨੀ ਅਠਾਰਾਂ ਦਸ ਦੂਨੀ ਵੀਹ
    ਮੈਂ ਕੀ ਕਰਨਾ ਕਰਨਵਾਲਾ ਉਹ ਹੀ
    ਗਿਆਰਾਂ ਦੂਨੀ ਬਾਈ ਬਾਰਾਂ ਦੂਨੀ ਚੌਵੀ
    ਜੋ ਉਹ ਆਪ ਕਰੇ ਸੋ ਹੀ ਫਨ ਹੋਵੀ
    ਤੇਰਾਂ ਦੂਨੀ ਛੱਬੀ ਚੌਦਾਂ ਦੂਨੀ ਠਾਈ
    ਉਹ ਮੇਰੇ ਭਰਾ ਪਿਤਾ ਉਹ ਮੈਰੀ ਮਾਈ
    ਪੰਦਰਾਂ ਦੂਨੀ ਤੀਹ ਸੋਲਾਂ ਦੂਨੀ ਬੱਤੀ 
    ਰਾਖਾ ਉਹ ਉਸ ਪਤ ਮੇਰੀ ਰੱਖੀ 
    ਸਤਾਰਾਂ ਦੂਨੀ ਚੌਂਤੀ ਅਠਾਰਾਂ ਦੂਨੀ ਛੱਤੀ 
    ਸਚ ਹੈ ਉਹ ਬਾਣੀ ਉਸ ਦੀ ਸੱਚੀ 
    ਉਨੀ ਦੂਨਾ  ਛੱਤੀ ਵੀਹ ਦੂਨਾ ਚਾਲੀ
     ਸਿਮਰ ਕੇ ਗਤਿ  ਕਈਆਂਂ ਪਾ ਲਈ


haal puchho garib da p3

 

  • ਹਾਲ ਪੁੱਛੋ ਗਰੀਬ ਦਾ

    ਹਾਲ ਨਾ ਪੁੱਛੋ ਫਕੀਰ ਦਾ
    ਨਾ ਪੁੱਛੋ ਜੱਦੀ ਅਮੀਰ ਦਾ
    ਪੁੱਛਣਾ ਤਾਂ ਪੁੱਛੋ ਹਾਲ ਗਰੀਬ ਦਾ 
    ਜੋ ਮਾਰਿਆ ਹੋਇਆ ਨਸੀਬ ਦਾ
    ਜਹਾਨ ਵਿੱਚ ਕੀ ਹੋਏ ,ਫਕੀਰ ਨੂੰ ਫਰਕ ਨਹੀਂ ਪੈਂਦਾ 
    ਉਹ ਤਾਂ ਹੋਰ ਹੀ  ,ਆਪਣੀ ਦੁਨੀਆਂ ਵਿੱਚ ਰਹਿੰਦਾ 
    ਨਾ ਗਰਿਸਥ ਦਾ ਜੁਮਾ ,ਪੈਸੇ ਦਾ ਫਿਕਰ ਨਾ ਫਾਕਾ 
    ਕਹੇ ਉਪਰਵਾਲਾ ਮੇਰਾ ਰਾਖਾ 
    ਅਮੀਰ ਐਸ਼ ਵਿੱਚ ਜੀਏ ਪੈਸੇ ਨਾਲ, ਮੁੱਲ  ਲਏ ਸਾਰੇ ਸੁੱਖ 
    ਕੀ ਜਾਣੇ ਉਹ ,ਪੋਹ ਦੀ ਠੰਢ ਹਾੜ ਦੀ ਧੁੱਪ 
    ਨਾ ਜਾਣੇ ਖਾਲੀ ਪੇਟ ਦੀ ਅਗ ਤੇ ਭੁੱਖ 
    ਮੰਨ ਚਾਹਤੀਆਂ ਚੀਜਾਂ ਖਰੀਦੇ, ਪੈਸੇ ਨਾਲ ਬੰਦੇ
    ਕਾਰਜ ਉਸ ਦੇ ਰਾਸ ਔਣ ,ਪੈਸਾ ਨਿਪਟੇ ਸਭ ਧੰਦੇ 
    ਹਾਲ ਤਾਂ ਪੁੱਛੋ ਗਰੀਬ ਦਾ 
    ਜੋ ਹਲਕਾ ਹੈ ਤਕਦੀਰ ਦਾ
    ਰੋਟੀ ਲਈ ਖੂਨ ਪਸੀਨਾ ਬਹਾਏ
    ਭੁੱਖੇ ਪੇਟ ਦੀ ਅਗ ਬੁਝਾ ਨਾ ਪਾਏ
    ਦੂਸਰਿਆਂ ਦਾ ਮੁਹਤਾਜ ,ਵੇਚੇ ਆਪਣੀ ਜ਼ਮੀਰ
    ਘਾਲ ਉਸ ਦੀ ਨਾ ਫਲੇ ਰਹੇ ਗਰੀਬ ਦਾ ਗਰੀਬ
    ਗਰੀਬ ਜੰਮੇ ,ਗਰੀਬ ਜੀਏ, ਗਰੀਬ ਉਹ ਅਖੀਰ
    ਕਿਓਂ ਇਹ ਵਿਤਰਾ  ਉਸ ਨੇ ਬਣਾਇਆ
    ਮੇਰੇ ਮੁਗਧ ਦੇ ਸਮਝ ਨਾ ਆਇਆ
    ਆਪ ਹੀ ਉਹ ਜਾਣੇ ,ਇਹ ਉਸ ਦੀ ਮਾਇਆ



pucchho mera haal p3

 ਪੁੱਛੋ ਮੇਰਾ ਹਾਲ


ਪੁੱਛੋ ਮੇਰਾ ਹਾਲ ਯਾਰੋ ਪੁੱਛੋ ਮੇਰਾ ਹਾਲ 
ਲੰਬਾ ਜੀਵਨ ਸਫਰ ਤਹਿ ਕੀਤਾ ਜੀ ਲਏ ਪਚਤਰ ਸਾਲ
ਕਾਲਾ ਕੋਈ ਸਿਰ ਤੇ ਨਾ ਰਿਆ ਧੌਲਾ ਹੋ ਗਏ ਬਾਲ
ਘੋੜੇ ਵਾਂਗ ਛਾਲ ਮਾਰ ਸੀ ਚੱਲਦਾ ਮੱਠੀ ਹੋਈ ਚਾਲ
ਪੁੱਛੋ ਨਾ ਮੇਰਾ ਹਾਲ ਦੋਸਤੋ ਪੁੱਛੋ ਨਾ ਮੇਰਾ ਹਾਲ 
ਸਧਾਰਨ ਜਹੀ ਜਿੰਦ ਬਿਤਾਈ ਕੀਤਾ ਨਾ ਕੋਈ ਕਮਾਲ
ਜੋ ਮਿਲਿਆ ਸਿਰ ਮੱਥੇ ਲਾਇਆ ਕਿਸਮਤ ਤੇ ਕੀਤਾ ਨਾ ਸਵਾਲ
ਪਿਆਰ ਨਾਲ ਨਿਭਾਏ ਯਰਾਨੇ ਰਿਸ਼ਤੇ ਕੱਢੀ ਨਾ ਕਿਸੇ ਨੂੰ ਗਾਲ
ਪੁੱਛੋ ਨਾ ਮੇਰਾ ਹਾਲ ਬੇਲੀਓ ਪੁੱਛੋ ਨਾ ਮੇਰਾ ਹਾਲ 
ਕੀ ਇਹ ਵਾਰੀ ਸਫਲ ਰਹੀ ਬਾਰ ਬਾਰ ਮੰਨ ਆਏ ਖਿਆਲ
ਜਿਮਾ ਸਭ ਗਰਿਸਥ ਦੇ ਨਜਿਢੇ ਤੋੜ ਨਾ ਸਕਿਆ ਮੋਹ ਮਾਇਆ ਜੰਜਾਲ 
ਜਪ ਨਾਮ ਵਕਤ ਮਿਲਣ ਦਾ ਲਾਗੇ ਸ਼ਰੀਰ ਹੋਣਾ ਰਵੇਲ
ਪੁੱਛੋ ਨਾ ਮੇਰਾ ਹਾਲ ਜਿਗਿਰਿਓ ਪੁੱਛੋ ਨਾ ਮੇਰਾ ਹਾਲ 
ਸੁਣੇ ਅਜ ਕੋਈ ਹਾਲ ਮੇਰਾ ਹਸ ਸੁਣਾਂਵਾਂ  ਹਡ ਬੀਤੀਆਂ ਕਹਾਣੀਆਂ 
ਕੀਤੀਆਂ ਬੇਵਕੂਫੀਆਂ ਤੇ ਹਸਾਂ ਸਵਾਦ ਨਾਲ ਯਾਦ ਕਰਾਂ ਐਸ਼ਾ ਜੋ ਮਾਣਿਆਂ 
ਆਪੇ ਤੇ ਮੈਂ ਖੁਸ਼ ਪਤਾ ਨਹੀਂ ਖੁਸ਼ ਮੇਰੇ ਕੀਤੇ ਤੇ ਮੇਰਾ ਲਾਲ
ਪੁੱਛ ਲਓ ਮੇਰਾ ਹਾਲ ਦੁਨਿਆਂ ਵਾਲੋ ਪੁੱਛ ਲਓ ਮੇਰਾ ਹਾਲ

vaajaa naa perkho p3

 

  • ਵਜਾ ਨਾ ਪਰਖੋ 

    ਵਜਾ ਮੌਲਾ ਨੇ ਐਸੀ ਦਿਤੀ ਲੋਕ ਹਸ ਹਸ ਜਾਣ
    ਅਖਾਂ ਥੋੜਾ ਟੀਰ ਮਾਰਣ ਵਿੱਚ ਉਨ੍ਹਾ ਦੇ ਕਾਣ 
    ਮੂੰਹ ਖੁਲਾ ਰਹੇ ,ਲਾਲਾਂ ਚੋਣ ,ਗਿੱਠ ਲੜਕੇ ਜ਼ੁਬਾਨ 
    ਸ਼ੋਕਰਵਾਦਾ ਖਿਲੀ ਅੜੌਣ ,ਮਿੱਟੀ ਮਲੌਣ ਮੇਰਾ ਮਾਣ
    ਛਡ ਦਿਲ ਹਾਰ ਬੈਠਾ ,ਜੀਣਾ ਹੋ ਗਿਆ ਹਰਾਮ
    ਅੰਦਰੋਂ ਫਿਰ ਪੁਕਾਰ ਆਈ, ਏਦਾਂ ਨਾ ਢੇਰੀ ਢਾਹ
    ਬਦਲ ਆਪ ਨੂੰ ਥੋੜਾ, ਤਕੜਾ ਹੋ ਕੇ ਜਗ ਵਿਚ ਜਾ
    ਕਿਤਾਬਾਂ ਪੜ, ਗ੍ਰੰਥ ਫਰੋਲ ਕੱਠਾ ਕਰ ਗਿਆਨ
    ਸੁਣ ਦੁੱਗਣਾ, ਬੋਲ ਅੱਧਾ,  ਜ਼ੁਬਾਨ ਨੂੰ ਲਾ ਲੁਗਾਮ 
    ਆਤਮ ਵਿਸ਼ਵਾਸ ਜਾਗਿਆ, ਦੁਨੀਆਂ ਲਈ ਹੋਇਆ ਤਿਆਰ
    ਸਿਆਣਿਆਂ ਦੀ ਮਹਿਫਲ ਬਹਿ, ਗਲ ਕਰ ਸਕਾਂ ਹੁਣ ਚਾਰ 
    ਰੰਗ ਰੂਪ ਸ਼ਕਲ ਰਬ ਦੀ ਦੇਣ, ਚੱਲੇ ਨਾ ਤੁਹਾਡਾ ਜੋਰ 
    ਸੋਚ ਆਪਣੀ ਸੁਚੱਜੀ ਬਣਾਓ, ਹੋਰ ਕਰਨ ਦ ਨਹੀਂ ਲੋੜ
    ਹਸ ਕੇ ਸਭ ਨੂੰ ਬੁਲਾਓ ,ਰੂਹ ਤੁਹਾਡੀ ਜਾਊ ਖਿਲ
    ਹਸਮੁਖ ਚੇਹਰਾ ਭਾਵਨਾ ਬਣੂ ,ਸਾਫ ਹੋਊ ਦਿਲ
    ਇਨਸਾਨੀਅਤ ਤੋਂ ਦੂਰ ਨਾ ਜਾਓ ,ਸਭ ਨੂੰ ਕਰੋ ਪਿਆਰ
    ਇੱਜਤ ਜਗ ਵਿੱਚ ਮਿਲੂ ,ਉਸਤਤ ਕਰਨ ਹਜਾਰ 
    ਹੁਣ ਨਾ ਮੇਰੀ ਵਜਾ ਪਰਖੇ, ਨਾ ਗੌਰੇ ਅਖ ਦੀ ਕਾਣ 
    ਸਾਰੇ ਕਹਿਣ ਇਹ ਭਲਾ ਮਾਣਸ ,ਦੇਣ ਪੂਰਾ ਆਦਰ ਮਾਣ



moohn massoorp3

 

  • ਮੂੰਹ ਤੇ ਮਸੂਰ 

    ਦਿੱਲ ਵਿੱਚ ਇਕ ਉਠਿਆ ਸਵਾਲ
    ਪੱਕੀ ਵਰਗਾ ਨਾ ਪੀਲਾ ਨਾ ਕੱਚੀ ਵਾਂਗ ਲਾਲ
    ਕਿਓਂ ਲੋਕ ਕਹਿਣ ਇਹ ਮੂੰਹ ਤੇ ਮਸੂਰ ਦੀ ਦਾਲ
    ਜਾ ਮੈਂ ਸ਼ੀਸ਼ੇ ਮੂਹਰੇ ਖੜਿਆ 
    ਬੂਥਾ ਵੇਖ ਫਿਰ ਮੈਂ ਸਮਝਿਆ 
    ਭੀੜਾ ਮੱਥਾ ਚੌੜੀਆਂ ਨਾਸਾਂ 
    ਤਕ ਮੈਂ ਆਪਣੇ ਆਪ ਤੇ ਹਸਾਂ
    ਖੋਤੇ ਜਿੱਡੇ ਕੰਨ ਉੱਤੇ ਬਾਲ
    ਤਾਂਹੀਂਓਂ ਲੋਕ ਕਹਿਣ ਇਹ ਮੂੰਹ ਤੇ ਮਸੂਰ ਦੀ ਦਾਲ 
    ਮਾਂ ਯਾਦ ਆਈ ਉਸ ਨੂੰ ਮੈਂ ਸੀ ਪਿਆਰਾ
    ਉਸ ਦਾ ਮੈਂ ਰਾਜ ਦੁਲਾਰਾ 
    ਚੁੰਮ ਲੈਂਦੀ ਮੇਰਾ ਬਿਲਿਆਂ ਘੀਸੀਆਂ ਵਾਲਾ ਚੇਹਰਾ
    ਕਹਿੰਦੀ ਇਹ  ਚੰਦ ਇਹ ਲਾਲ ਮੇਰਾ
    ਮਾਂ ਮੇਰੀ ਸੱਚੀ ਮੰਨ ਵਿਸ਼ਵਾਸ ਆਇਆ
    ਦੁਨੀਆਂ ਦਾ ਸਾਹਮਣਾ ਕਰਨ ਦਾ ਹੌਂਸਲਾ ਜਤਾਇਆ
    ਖਿੜੇ ਮੱਥੇ ਮਿਲਿਆ ਖ਼ਲਕਤ ਨੂੰ ਨਹੀਂ ਮੂੰਹ ਛੁਪਾਇਆ 
    ਰੂਹ ਮੇਰੀ ਨਿਖਰੀ ਮੰਨ ਹੋਇਆ ਨਿਹਾਲ
    ਕਿੱਥੇ ਮੇਰਾ ਹਸਮੁਖ ਚੇਹਰਾ ਕਿੱਥੇ ਮਸੂਰ ਦੀ ਦਾਲ 
    ਜਿੰਦ ਵਿੱਚ ਖੁਸ਼ੀ ਆਈ ਫਿਰ ਕੀਤਾ ਨਹੀਂ ਸਵਾਲ


patta nahin koun p3

 ਮੈਂਨੂੰ ਨਹੀਂ ਪਤਾ ਮੈਂ ਕੌਣ


ਮੈਂਨੂੰ ਨਹੀਂ ਪਤਾ ਮੈਂ ਕੌਣ
ਪਰ ਜੀਵਨ ਜੀਆ ਉੱਚੀ ਕਰਕੇ ਧੌਣ
ਪੈਸਾ ਜਾਦਾ ਕੱਠਾ ਨਾ ਕੀਤਾ ਨਾ ਹੋਇਆ ਕਰਜ਼ਾਈ 
ਖੁਲਾ ਕਦੇ ਖਰਚਣ ਨਹੀਂ ਮਿਲਿਆ ਲਕਸ਼ਮੀ ਦੀ ਰਹੀ ਆਵਾ ਜਾਈ
ਗਰੀਬ ਨਾ ਸਰਮਾਈ ,ਪੂਰਾ ਨਾ ਹੋਇਆ ਰੁਪਿਏ ਚ ਰਹੀ ਪੌਣ
ਮੈਂਨੂੰ ਨਹੀਂ ਪਤਾ ਮੈਂ ਕੌਣ
ਕੋਈ ਕਹੇ ਮੈਂ ਮਹਾਂਰਾਜਾ ਕੋਈ ਕਹੇ ਮੈਂ ਸਿਤਾਰਾ
ਕੋਈ ਕਹੇ ਮੈਂ ਰੌਣਕੀ ਬੰਦਾ ਤਾਰੀਫ ਕਰੇ ਮੁਹੱਲਾ ਸਾਰਾ
ਫੂਕ ਖਾ ਮੈਂ ਫੁਲਾਂ ਫਿਰ ਸੋਚਾਂ ਸ਼ਾਇਦ ਮਜ਼ਾਕ ਮੇਰਾ ਅੜੌਣ 
ਮੈਂਨੂੰ ਨਾ ਪਤਾ ਲੱਗੇ ਮੈਂ ਕੌਣ
ਸਮਝਾਂ ਆਪ ਨੂੰ ਵਿਧਵਾਨ 
ਪੜ ਗ੍ਰੰਥ ਲਵਾਂ ਗਿਆਨ
ਫਿਰ ਵੀ ਰਹਾਂ ਅੰਧ ਅਗਿਆਨ 
ਪੂਰੇ ਸ਼ਬਦ ਸਮਝਾਂ ਨਾ ,ਪੂਰੇ ਅਰਥ ਨਾ ਮੈਂਨੂੰ ਔਣ
ਮੈਂਨੂੰ ਪਤਾ ਨਾ ਲੱਗੇ ਮੈਂ ਕੌਣ
ਸੋਚ ਸੋਚ ਆਪ ਨੂੰ ਨਹੀਂ ਸਮਝਾ ,ਸੋਚਣਾ ਦਿਤਾ ਛਡ
ਸੋਚਿਆ ਜੇ ਮੈਂ ਉਸ ਦਾ ਰਤਿਆ ਦੁਵੀਧਾ ਚੋਂ ਆਪ ਲਏਗਾ ਕਢ
ਤਦ ਸ਼ਾਇਦ ਭੇਦ ਖੁਲੇ ਮੈਂ ਹਾਂ ਕੌਣ
ਹਾਲ ਤਾਂ ਜੀ ਲਈਏ ਉੱਚੀ ਕਰਕੇ ਧੌਣ

nakakchee nahin p3

 

  • ਨਕਲਚੀ ਨਹੀਂ

    ਕਹੇ ਜੇ ਕੋਈ ਮੈਂਨੂੰ ਨਿਕੰਮਾ 
    ਖੜੇ ਹੋਣ ਕੰਨ ਹੋਵਾਂ ਚੌਕੰਨਾ
    ਲਾਲ ਪੀਲਾ ਮੈਂ ਹੋ ਜਾਂਵਾਂ 
    ਸੋਚ ਫਿਰ ਆਪ ਨੂੰ ਸਮਝਾਂਵਾਂ
    ਕੰਮ ਕਿਹੜੇ ਤੂੰ ਕਹਿਣ ਵਾਲੇ ਕੀਤੇ
    ਨਾਮ ਨਾ ਕਮਾਇਆ ਨਾ ਵੱਡੇ ਇਨਾਮ ਲੀਤੇ 
    ਪਿੱਛੇ ਨਾ ਖੜਾ ਨਾ ਹੋਇਆ ਸਹਾਏ
    ਦਸ ਦੁਨੀਆਂ ਕਿਓਂ ਤੈਂਨੂੰ ਸੁਲਾਹੇ 
    ਬੇਵਕੂਫ ਤੂੰ ਕੋਈ ਮੈਂਨੂੰ ਸੁਣਾਏ
    ਇਕ ਇਕ ਕਰ ਹਜਾਰ ਗਲਤੀਆਂ ਗਿਣਾਏ
    ਗੁੱਸਾ ਨਾ ਮੈਂਨੂੰ ਉਸ ਤੇ ਆਏ
    ਕੋਟ ਖਾਮੀਆਂ ਮੈਂ ਫਿਰਾਂ ਛੁਪਾਐ 
    ਤਾਰੀਫ ਕਰ ਮੇਰੀ ਕੋਈ ਬੰਨੇ ਪੁੱਲ 
    ਪਲ ਕੁ ਫੁਲਾਂ ਫਿਰ ਜਾਂਵਾਂ ਭੁੱਲ 
    ਸ਼ੈਤਾਨ ਮੇਰੇ ਅੰਦਰ ਦੁਨੀਆਂ ਨੂੰ ਕੀ ਪਤਾ 
    ਪਾਪ ਕਰਾਏ ਕਰਾਏ ਨਾਬਖਸ਼ਣਹਾਰ ਖਤਾ 
    ਨਿਕੰਮਾ ਬੇਵਾਕੂਫ ਮੈਂ ਪਾਪ ਕਰਾਂ ਘੋਰ
    ਪਰ ਨਕਲਚੀ ਨਹੀਂ ਮੈਂ ਹਾਂ ਮੈਂ ਨਹੀਂ ਹੋਰ
    ਸੋਹਣਾ ਰਿਆ ਸਫਰ ਨਹੀਂ ਅਫ਼ਸੋਸ ਕਤਾਈ 
    ਸ਼ੁਕਰ ਕਰਾਂ ਮਿਲੀ ਕਿਸਮਤ ਜੋ ਮੱਥੇ ਲਿਖਾਈ