ਹਾਲ ਪੁੱਛੋ ਗਰੀਬ ਦਾ
ਹਾਲ ਨਾ ਪੁੱਛੋ ਫਕੀਰ ਦਾ
ਨਾ ਪੁੱਛੋ ਜੱਦੀ ਅਮੀਰ ਦਾ
ਪੁੱਛਣਾ ਤਾਂ ਪੁੱਛੋ ਹਾਲ ਗਰੀਬ ਦਾ
ਜੋ ਮਾਰਿਆ ਹੋਇਆ ਨਸੀਬ ਦਾ
ਜਹਾਨ ਵਿੱਚ ਕੀ ਹੋਏ ,ਫਕੀਰ ਨੂੰ ਫਰਕ ਨਹੀਂ ਪੈਂਦਾ
ਉਹ ਤਾਂ ਹੋਰ ਹੀ ,ਆਪਣੀ ਦੁਨੀਆਂ ਵਿੱਚ ਰਹਿੰਦਾ
ਨਾ ਗਰਿਸਥ ਦਾ ਜੁਮਾ ,ਪੈਸੇ ਦਾ ਫਿਕਰ ਨਾ ਫਾਕਾ
ਕਹੇ ਉਪਰਵਾਲਾ ਮੇਰਾ ਰਾਖਾ
ਅਮੀਰ ਐਸ਼ ਵਿੱਚ ਜੀਏ ਪੈਸੇ ਨਾਲ, ਮੁੱਲ ਲਏ ਸਾਰੇ ਸੁੱਖ
ਕੀ ਜਾਣੇ ਉਹ ,ਪੋਹ ਦੀ ਠੰਢ ਹਾੜ ਦੀ ਧੁੱਪ
ਨਾ ਜਾਣੇ ਖਾਲੀ ਪੇਟ ਦੀ ਅਗ ਤੇ ਭੁੱਖ
ਮੰਨ ਚਾਹਤੀਆਂ ਚੀਜਾਂ ਖਰੀਦੇ, ਪੈਸੇ ਨਾਲ ਬੰਦੇ
ਕਾਰਜ ਉਸ ਦੇ ਰਾਸ ਔਣ ,ਪੈਸਾ ਨਿਪਟੇ ਸਭ ਧੰਦੇ
ਹਾਲ ਤਾਂ ਪੁੱਛੋ ਗਰੀਬ ਦਾ
ਜੋ ਹਲਕਾ ਹੈ ਤਕਦੀਰ ਦਾ
ਰੋਟੀ ਲਈ ਖੂਨ ਪਸੀਨਾ ਬਹਾਏ
ਭੁੱਖੇ ਪੇਟ ਦੀ ਅਗ ਬੁਝਾ ਨਾ ਪਾਏ
ਦੂਸਰਿਆਂ ਦਾ ਮੁਹਤਾਜ ,ਵੇਚੇ ਆਪਣੀ ਜ਼ਮੀਰ
ਘਾਲ ਉਸ ਦੀ ਨਾ ਫਲੇ ਰਹੇ ਗਰੀਬ ਦਾ ਗਰੀਬ
ਗਰੀਬ ਜੰਮੇ ,ਗਰੀਬ ਜੀਏ, ਗਰੀਬ ਉਹ ਅਖੀਰ
ਕਿਓਂ ਇਹ ਵਿਤਰਾ ਉਸ ਨੇ ਬਣਾਇਆ
ਮੇਰੇ ਮੁਗਧ ਦੇ ਸਮਝ ਨਾ ਆਇਆ
ਆਪ ਹੀ ਉਹ ਜਾਣੇ ,ਇਹ ਉਸ ਦੀ ਮਾਇਆ
No comments:
Post a Comment