Tuesday, November 7, 2023

kiyun hassaya p3

 

  •  ਕਿਓਂ ਹੱਸਿਆ ਜਸਿਆ 

    ਤੂੰ ਕਿਓਂ ਹੱਸਿਆ ਜਸਿਆ 
    ਤਾਇਆ ਸੀ ਡਰ ਕੇ ਕੁੱਤੇ ਤੋਂ ਨਸਿਆ 
    ਨਠੇ ਜਾਂਦੇ ਦਾ ਤੰਬਾ ਸੀ ਖੁਲਿਆ 
    ਤਾਇਆ ਨੰਗਾ ਕਛਾ ਪੌਣਾ ਸੀ ਭਲਿਆ
    ਸ਼ਿੰਦੇ ਡੰਡਾ ਫੜ ਕੁੱਤਾ ਡਰਾਇਆ 
    ਏਦਾਂ ਉਸ ਤਾਏ ਨੂੰ ਬਚਾਇਆ 
    ਯਾਦ ਆਇਆ ਤਾਏ ਨੂੰ ਤੂੰ ਉਸ ਤੇ ਹੱਸਿਆ 
    ਗੁੱਸੇ ਆ ਉਸ ਤੈਂਨੂੰ ਥੱਪੜ ਜਮਿਆ 
    ਤੂੰ ਕਿਓਂ ਹੱਸਿਆ ਜਸਿਆ 
    ਸੋਟੀ ਲੈ ਭਜੀ ਦੀ ਮਾਂ ਭਜੀ ਪਿੱਛੇ ਭੱਜੀ 
    ਵਗਾਅ ਸੋਟੀ ਮਾਰੀ ਭਜੀ ਦੇ ਲੱਗੀ 
    ਭੱਜੀ ਡਿਗਿਆ ਮੂੰਹ ਭਾਰ
    ਪੁੱਤ ਸਟ ਲੱਗੀ ਮਾਂ ਆਇਆ ਪਿਆਰ 
    ਇਹ ਸਭ ਵੇਖ ਤੂੰ ਹੱਸਿਆ ਜਸਿਆ 
    ਪੁਤ ਦਾ ਗੁੱਸਾ ਤੇਰੇ ਤੇ ਵਰਿਆ 
    ਮਾਂ ਕਹੇ ਤੂੰ ਸਾਡੇ ਤੇ ਹੱਸਣ ਵਾਲਾ ਕੌਣ
    ਦੋ ਲਾਈਆਂ ਪਿੱਠ ਸੋਟੀਆਂ ਦਬਾਈ ਧੌਣ
    ਕਿਓਂ ਤੂੰ ਕਿਓਂ ਹੱਸਿਆ ਜਸਿਆ
    ਚਿੱਕੜ ਵਿਚ ਚਾਚੀ ਦਾ ਪੈਰ ਸੀ ਫਿਸਲਿਆ 
    ਪਿੱਠ ਭਾਰ ਗਿਰੀ ਨਵਾਂ ਸੂਟ ਸੀ ਲਿਬੜਿਆ
    ਚਾਚੀ ਦੀ ਹਾਲਤ ਵੇਖ ਤੂੰ ਸੀ ਹੱਸਿਆ 
    ਚਾਚਾ ਬੋਲੇ ਮੇਰੀ ਤੀਂਵੀਂ ਨੂੰ ਸਟ ਲੱਗੀ  ਨਹੀਂ ਇਹ ਮਜ਼ਾਕ 
    ਤੂੰ ਕਿਉਂ ਹੱਸਿਆ ਤੂੰ ਕਿਦਾਂ ਦਾ ਬੇਸ਼ਰਮੁ ਜੁਆਕ 
    ਗਲ ਮੇਰੀ ਸੇਕੀ  ਕੰਨ ਮੇਰਾ ਕੱਸਿਆ 
    ਤੂੰ ਕਿਓਂ ਹੱਸਿਆ ਜਸਿਆ 
    ਤੂੰ ਕਿਓਂ ਹੱਸਿਆ ਜਸਿਆ


No comments:

Post a Comment