Tuesday, November 7, 2023

dosh dharraan p3

 

  • ਦੋਸ਼ ਤੇਰੇ ਦਰ ਧਰਾਂ 

    ਜਾਣ ਬੁੱਝ ਪਾਪ ਆਪ ਕਰਾਂ
    ਆਪ ਨੂੰ ਬਰੀ ਦੋਸ਼ ਤੇਰੇ ਦਰ ਧਰਾਂ 
    ਫਿਤਰਤ ਮੈਨੂੰ ਤੂੰ ਦਿੱਤੀ ਮੇਰਾ ਨਹੀਂ ਦੋਸ਼
    ਜੋ ਕਰਾਂਏਂ ਸੋ ਕਰਾਂ ਇਹੀਓ ਮੇਰੀ ਸੋਚ
    ਮੌਜ ਮਸਤੀ ਵਿੱਚ ਮਜਾ ਲਵਾਂ
    ਇਹ ਵੀ ਉਸ ਬਣਾਈ ਆਪ ਨੂੰ ਕਹਾਂ
    ਜਾਣ ਬੁੱਝ ਪਾਪ ਆਪ ਕਰਾਂ 
    ਆਪ ਬਰੀ ਦੋਸ਼ ਤੇਰੇ ਦਰ ਧਰਾਂ 
    ਕਹਾਂ ਕਿਸਮਤ ਮੇਰੀ ਉਸ  ਲਿਖੀ ਮੇਰਾ ਨਾ ਚੱਲੇ ਜੋਰ
    ਓਹੀਓ ਕਰਨਾ ਪੈ ਰਿਆ ਜੋ  
    ਲਿਖਿਆ ਕਰ ਨਾ ਸਕਾਂ ਹੋਰ
    ਮੰਨਾ ਆਪਣੀ ਕਰਨੀ ਨਹੀਂ ਚੱਲਣੀ ਉਸ ਦੇ ਹਥ ਹੈ ਡੋਰ 
    ਜਿਂਵ ਨਚਾਏ ਨੱਚਣਾ ਉਹ ਕਹਾਵਣਹਾਰ 
    ਹੁਕਮੀ ਹੈ ਚੱਲਣਾ ਨਹੀਂ ਚਲ ਸਕੀਏ ਹੁਕਮੋ ਬਾਹਰ 
    ਆਪ ਕੀਤੇ ਪਾਰ ਨਾ ਪਾਈਏ ਉਸ ਭਾਵੇ ਤਾਂ ਲੱਗੇ ਪਾਰ 
    ਕਰਨੀ ਦਾ ਜਿਮਾ ਉਸ ਤੇ ਸੁੱਟ ਦਿੱਤਾ ਹਲਕਾ ਹੋਇਆ ਭਾਰ
    ਚਿੰਤਾ ਨਹੀਂ ਅਸੀਂ ਕਰਨੀ ਉਹ ਕਰੇ ਉਹ ਆਪ
    ਅਸੀਂ ਹਾ ਬਾਰਕ ਉਸ ਲੇ ਉਹ ਸਾਡਾ ਮਾਈ ਬਾਪ
    ਮਾਪੇ ਦੀ ਸ਼ਰਨ ਮੰਗ ਕੇ ਕਰੀਏ ਨਾ ਅਸੀਂ ਕੋਈ ਪਾਪ
    ਬੱਚੇ ਜੋ ਅਸੂਲ ਸਿੱਖਿਆ ਮਾਪੇ ਵੀ ਜਿੰਮੇਵਾਰ 
    ਸੋ ਮੈਂ ਹਾਂ ਜੋ ਤੂੰ ਮੈਂਨੂੰ ਆਪ ਬਣਾਇਆ ਕਰਤਾਰ 
    ਨਜਰ ਸਵੱਲੀ ਰਖ ਇਹੀਓ ਅਰਦਾਸਾਂ ਕਰਾਂ
    ਜਾਣ ਬੁੱਝ ਪਾਪ ਆਪ ਕਰਾਂ
    ਆਪ ਬਰੀ ਕਰ ਦੋਸ਼ ਤੇਰੇ ਦਰ ਧਰਾਂ


  • J S Shoker <wg_cdr_shoker@yahoo.com>
    To:Jaspal Shoker
    Mon, Nov 6 at 12:24 PM
    ਦੋਸ਼ ਤੇਰੇ ਦਰ ਧਰਾਂ 

    ਜਾਣ ਬੁੱਝ ਪਾਪ ਆਪ ਕਰਾਂ

No comments:

Post a Comment