ਸਧਾਰਨ ਜਨ ਸਧਾਰਨ ਸੋਚ
ਗਿਆਨ ਲਈ ਗਰੰਥ ਪੜ ਲਏ ਹਜਾਰ
ਅਕਲ ਰਤਾ ਨਾ ਆਈ ਰਿਆ ਗਵਾਰ ਦਾ ਗਵਾਰ
ਡੂੰਘੀਆਂ ਡੂੰਘੀਆਂ ਸੋਚਾਂ ਸੋਚ ਡੂੰਘਾ ਅਸੀਂ ਡੁੱਬ ਗਏ
ਸਵਾਲਾਂ ਦੇ ਜਵਾਬ ਨਾ ਲੱਭੇ ਸੋਚਾਂ ਦੀ ਘੇਰੀ ਫਸ ਗਏ
ਤੋਤੇ ਵਾਂਗੂੰ ਨਾਮ ਜਾਪਿਆ ਬੇੜਾ ਨਾ ਹੋਇਆ ਪਾਰ
ਖੋਤੇ ਵਾਂਗਰ ਕਿਰਤ ਕੀਤੀ ਕੰਮ ਨਾ ਆਇਆ ਸਾਰ
ਵੰਡ ਛਕ ਵੀ ਅਜਮਾ ਲਿਆ ਮਿਲਿਆ ਨਾ ਲੋਕ ਪਿਆਰ
ਗਿਆਨ ਲਈ ਗਰੰਥ ਪੜ ਲਏ ਹਜਾਰ
ਚਾਹਿਆ ਅਸੀਂ ਬਹੁਤਿਆਂ ਨੂੰ ਮਿਲਿਆ ਨਾ ਸੱਚਾ ਯਾਰ
ਵੱਡੇ ਨਹੀਂ ਸੀ ਮਨਸੂਬੇ ਸਾਡੇ ਛੋਟੇ ਵੀ ਨਾ ਹੋਏ ਸਾਕਾਰ
ਮੂੰਹ ਲਟਕਾ ਸੋਚਿਆ ਜੀਵਨ ਰੀਆ ਬੇਕਾਰ
ਫਿਰ ਅੰਦਰੋਂ ਆਈ ਇਕ ਪੁਕਾਰ
ਤੂੰ ਨਹੀਂ ਉਸ ਦਾ ਰਤਿਆ ਨਾ ਤੂੰ ਕੋਈ ਅਵਤਾਰ
ਸਧਾਰਨ ਤੂੰ ਜੰਮਿਆਂ ਲੈ ਸਧਾਰਨ ਜਿੰਦ ਦਾ ਮਜਾ
ਪਿਆਰ ਉਸ ਦੀ ਰਚਨਾ ਨੂੰ ਕਰ ਰਹਿ ਵਿੱਚ ਰਜਾ
ਹੱਸਦੀ ਖੇਡਦੀ ਉਮਰ ਬੀਤੇ ਮੰਗ ਤੰਦਰੁਸਤੀ ਦੀ ਬਖਸ਼
ਅਹਿਮ ਨਾ ਸਮਝ ਉੱਚਾ ਨਾ ਸਮਝ ਰਹਿ ਤੂੰ ਆਮ ਸਖਸ਼
ਔਕਾਤ ਵੇਖ ਓਨੀ ਸੋਚ, ਸੋਚ ਨਾ ਉੱਚੀ ਹੋਰ
ਖੁਸ਼ ਰਹਿ ਜਿੱਥੇ ਉਹ ਰੱਖੇ ,ਮੰਨ ਚਲਣਾ ਨਹੀਂ ਤੇਰਾ ਜੋਰ
ਸਧਾਰਨ ਜਨ ਸਮਝਿਆ ਆਪ ਨੂੰ ਸਧਾਰਨ ਸੁੱਖ ਪਾਇਆ
ਡੂੰਘਾ ਫਲਸਫਾ ਸੋਚ ਉਦਾਸ ਰਹੇ ,ਹੁਣ ਸਧਾਰਨ ਸੋਚ ਦਾ ਮਜਾ ਆਇਆ
No comments:
Post a Comment