Mon, Nov 6 at 12:22 PM
ਉਸ ਗੁੱਸਾ ਨਹੀਂ ਕੀਤਾ
ਇਕ ਜ਼ਮਾਨਾ ਸੀ ਉਹ ਉਸ ਗੁੱਸਾ ਨਹੀਂ ਸੀ ਕੀਤਾ
ਮਨਾ ਉਸ ਸ਼ਰਾਬ ਕੀਤੀ ਅਸੀਂ ਰਜ ਦਾਰੂ ਪੀਤਾ
ਪੈਸੇ ਬਾਰੇ ਸੋਚ ਖਰਚ ਸਮਝ ਦੇ ਨਾਲ
ਲਾਪਰਵਾ ਅਸੀਂ ਪੈਸਾ ਸਕੇ ਨਾ ਸੰਭਾਲ
ਸਬਰ ਕੀਤਾ ਉਸ ਗੁੱਸਾ ਨਹੀਂ ਕੀਤਾ
ਦੂਸਰਿਆਂ ਪਿੱਛੇ ਖੁਸ਼ੀ ਆਪਣਿਆਂ ਦੀ ਕੀਤੀ ਨਜ਼ਰਅੰਦਾਜ਼
ਧੋਖਾ ਖਾਂਵੇਂਗਾ ਦੱਬੀ ਆਵਾਜ਼ ਕਹੈ ਉੱਚੀ ਕੀਤੀ ਨਾ ਆਵਾਜ਼
ਛਡ ਗਏ ਦੂਜੇ ਡਿੱਗਿਆ ਮੂੰਹ ਭਾਰ
ਬਾਂਹ ਫੜ ਉਠਾਇਆ ਮੈਂਨੂੰ ਨਹੀਂ ਹੋਈ ਨਰਾਜ
ਬੋਲੀ ਤੂੰ ਮੇਰਾ ਸਾਥੀ ਤੂੰ ਮੇਰਾ ਪਿਆਰ ਤੇ ਤੂੰ ਮੇਰਾ ਮੀਤਾ
ਜੋ ਪਿਆਰੇ ਦਿਆਂ ਗਲਤੀਆਂ ਤੇ ਗੁੱਸਾ ਉਸ ਪਿਆਰ ਕੀ ਕੀਤਾ
ਨਿਭੌਣੀ ਜਿੰਦ ਤੇਰੇ ਨਾਲ ਇਹ ਫੈਸਲਾ ਸੀ ਮੈਂ ਲੀਤਾ
ਮਾਫ ਕੀਤਾ ਤੈਂਨੂੰ ਬਾਰ ਬਾਰ ਗੁੱਸਾ ਨਹੀਂ ਕੀਤਾ
No comments:
Post a Comment