Tuesday, November 7, 2023

mann chhanchal p3

 

  • ਨ ਚੰਚਲ ਪਰਿੰਦਾ 

    ਮਨ ਮੇਰਾ ਚੰਚਲ ਪਰਿੰਦਾ ਕਾਬੂ ਨਾ ਕਰ ਪਾਂਵਾਂ
    ਜਿੱਥੇ ਲੈ ਜਾਏ ਮੈਂਨੂੰ ਪਿੱਛੇ ਪਿਛੇ ਮੈ
    ਜਾਂਵਾਂ
    ਕਦੀ ਦੇਵੇ ਐਸੇ ਹੁਲਾਰੇ ਖੁਸ਼ੀ ਦੇ ਗੀਤ ਮੈਂ ਗਾਂਵਾਂ 
    ਸੁੱਟੇ ਕਦੀ ਕਾਲੀ ਕੋਠੜੀ ਕਿਵੇਂ ਨਿਕਲਾਂ ਮੈਂ ਘਭਰਾਂਵਾਂ 
    ਖੜਾ ਕਰੇ ਐਸੀ ਜਗਾ ਵੇਖ ਮੈਂ ਸ਼ਰਮਾਂਵਾਂ
    ਪਾਪ ਕਰਾਏ ਮੇਰੇ ਤੋਂ ਐਸੇ ਸੋਚਾਂ ਮੈਂ ਹੈਵਾਨ 
    ਪੁੰਨ ਦਾਨ ਕਰਾਏ ਸਮਝਾਂ ਮੈਂ ਦਇਆਵਾਨ
    ਮਨ ਮੇਰਾ ਮਰਜੀ ਕਰੇ ਮੇਰੇ ਤੋਂ ਹੋ ਕੇ ਬਾਹਰਾ 
    ਕਾਬੂ ਨਾ ਕਰ ਸਕਿਆ ਥਕ ਕੇ ਬੈਠਾ ਹਾਰਾ
    ਯੋਗਾ ਯੋਗਾ ਜੰਤਰ ਤੰਤਰ ਕੀਤਾ
    ਸਾਧ ਡੇਰਿਓਂ ਭੀਖੀ ਭੁੱਖੀ ਗਾਨਾ ਲੀਤਾ
    ਮਨ ਤੇ ਕਾਬੂ ਨਾ ਸਕਿਆ ਪਾਅ
    ਕੋਈ ਤਰੀਕਾ ਦੱਸੇ ਦੱਸੇ ਕੋਈ ਰਾਹ
    ਕੀ ਇਹ ਮਨ ਮੇਰਾ ਮਨ ਜੋ ਮੇਰੇ ਆਖੇ  ਨਾ ਲੱਗੇ 
    ਕੌਣ ਦੱਸੇ ਕਾਬੂ ਦਾ ਨੁਸਕਾ ਫਰਿਆਦ ਕਰਾਂ ਕਿਸ ਅਗੇ 
    ਅਰਦਾਸ ਕੀਤੀ ਕਾਰਨ ਕਰਨਹਾਰ ਅਗੇ ਮੈਂਨੂੰ ਲੈ ਬਚਾ
    ਨਾਮ ਵਲ ਥੋੜਾ ਧਿਆਨ ਦਿਤਾ ਮਨ ਨੂੰ ਆਇਆ ਟਕਾਅ 
    ਪੂਰਾ ਅੱਜੇ ਕਾਬੂ ਨਹੀਂ ਪਰ ਲਗਦਾ ਚਲ ਰਿਆ ਸੱਚੋ ਰਾਹ



No comments:

Post a Comment