Tuesday, November 7, 2023

maen chhangaa p3

 

  • ਮੈਂ ਜਾਣਾ ਮੈਂ ਚੰਗਾ

    ਮੈਂ ਜਾਣਾ ਮੈਂ ਚੰਗਾ 
    ਕੋਸ਼ਿਸ਼ ਕਰਾਂ ਬਣਾ ਇਸ ਚੰਗੇ ਤੋਂ ਵੀ ਚੰਗੇ 
     ਲੜਾਈ ਕਰਾਂ ਨਾ ਕਿਸੇ ਨਾਲ ਨਾ ਕਰਾਂ ਦੰਗਾ 
    ਬੁਰਾ ਭੱਲਾ ਕੋਈ ਕਹੇ ਮੈਂ ਨਾ ਮੰਨਾ ਮੰਦਾ 
    ਉਹ ਕਹੇ ਮੈਂ ਨਾ ਬਦਲਾਂ ਰਹਾਂ ਚੰਗੇ ਦਾ ਚੰਗਾ 
    ਨੁਕਸ ਕੋਈ ਕੱਢੇ ਮੇਰੇ ਵਿੱਚ ਹਜਾਰ 
    ਮੈਂ ਨਾ ਹੋਵਾਂ ਉਸ ਨਾਲ ਨਰਾਜ 
    ਹਜਾਰ ਚਾਹੇ ਨਾ ਇਕ ਦੋ ਤਾਂ ਹਨ ਜਰੂਰ
    ਉਹ ਆਪ ਤੋਂ ਨਾ ਆਪਣੇ ਤੋਂ ਛੁਪਾ ਸਕਾਂ ਹਜੂਰ 
    ਗੱਲਾਂ ਵਿੱਚ ਜੋ ਮੈਂਨੂੰ ਬੁੱਧੂ ਬਣਾਏ 
    ਹੁਸ਼ਿਆਰੀ ਨਾਲ ਫੈਦਾ ਉਠਾਏ 
    ਉਸ ਦਾ ਵੀ ਮੈਂ ਸ਼ੁਕਰਗੁਜ਼ਾਰ 
      ਵੱਡੀ ਠੱਗੀ ਤੋਂ ਕੀਤਾ ਖਬਰਦਾਰ 
    ਪੈਸੇ ਦਾ ਜੋ ਨੁਕਸਾਨ ਕਰ ਜਾਏ 
    ਉਹ ਵੀ ਮੇਰੀ ਬਦਦੂਆ ਨਾ ਪਾਏ
    ਉਹ ਧੰਨ ਸੀ ਸ਼ਾਇਦ ਠੱਗੀ ਨਾਲ ਕਮਾਇਆ 
    ਖੌਰੇ ਰਬ ਮੇਰੇ ਪਾਪ ਦਾ ਜੁਰਮਾਨਾ ਲਾਇਆ
    ਇਨਾਂ ਸੋਚਾਂ ਨਾਲ ਸੁਚੇਤ ਬਣਨ ਦੀ ਕੋਸ਼ਿਸ਼ ਕਰਾਂ 
    ਫਿਰ ਸ਼ਾਇਦ ਮੇਰਾ ਫਰੇਬ ਮੈਂ ਡਰਾਂ



No comments:

Post a Comment