Sunday, March 22, 2026

ਯਾਰ ਰਾਜ਼ੀ ਰੱਖ p4

                              ਯਾਰ ਰਾਜ਼ੀ ਰੱਖ 


ਸੋ ਜਨ ਜੱਗ ਵਿੱਚ ਖ਼ੁਸ਼ ਜਿਨ ਮਨ ਯਾਰ ਵਸਿਆ 

ਯਾਰ ਅਪਣੇ ਨੂੰ ਰਾਜ਼ੀ ਰੱਖ ਸੁਣ ਓਹ ਭੋਲੇ ਜੱਸਿਆ 

ਇਸ ਤੋਂ ਉੱਤਮ  ਤੇਰਾ ਕਾਜ ਨਾ ਹੋਰ ਕੋਈ 

ਜਿਸ ਜੀਵਨ ਜਿਆ  ਰੱਖਣਹਾਰ ਤੇਰਾ ਸੋਈ 

ਮਾਤ ਪਿਤਾ ਮਿੱਤਰ ਉਹ ਹੀ ਤੇਰਾ ਭਾਈ

ਪਤ ਤੇਰੀ ਢੱਕ ਕੇ ਰੱਖੋ ਸੱਭ ਥਾਂ ਹੋਏ ਸਹਾਈ 

ਇਕ ਚਿੱਤ ਸਿਮਰਨ ਕਰ ਖਿਣ ਵਿਸਰ ਨਾ ਜਾਈ 

ਉਸ ਘਰ ਸੱਭ ਖੁਸ਼ ਦੇਵੇ ਜੇ ਸੱਚੇ ਮਨ ਤੋਂ ਮੰਗੇ

 ਕਾਰਜ ਤੇਰਾ ਆਪ ਸੰਵਾਰੇ ਹੋ ਤੇਰੇ ਅੰਗੇ ਸੰਘੇ 

ਸੋ ਜਨ ਜੱਗ ਵਿਚ ਖੁਸ਼ ਜਿਨ ਮਨ ਯਾਰ ਵਸਿਆ 

ਯਾਰ ਅਪਣੇ ਨੂੰ  ਰਾਜ਼ੀ ਰੱਖ ਸੁਣ ਉਹ ਭੋਲੇ ਜੱਸਿਆ 

ਉਸ ਸੱਭ ਉਪਜਿਆ ਉਹ ਹੈ ਸਭ ਵਿੱਚ ਸਮਾਈ 

ਸਭਨਾ ਦਾ ਉਹ ਇੱਕੋ ਇੱਕ ਰੱਖ ਮਨ ਪਰੋਈ 

ਪਾਰ ਹੋ ਜਾਊ ਤੇਰਾ ਬੇੜਾ ਬਣਾ ਉਸ ਨੂੰ ਮਲਾਹੀ 

ਲੇਖੇ ਲਾ ਜਾ ਦੁਰਲੱਭ ਦੇਹ ਐਵੇਂ ਵਾਰੀ ਨਾ ਗਵਾਈ 

ਸੱਚੇ ਦਿਲ ਦੇ ਪੁਕਾਰ  ਕਦੀ ਬੇਅਰਥ ਨਾ  ਜਾਈ 

ਭਗਤ ਮਨ ਛਿੰਦਾ ਫੱਲ ਮਿਲੇ ਖਾਲੀ ਘਰ ਨਾ ਆਈ 

ਸੋ ਜਨ ਜੱਗ ਵਿੱਚ ਖ਼ੁਸ਼ ਜਿਨ ਯਾਰ ਮਨ ਵਸਿਆ 

ਯਾਰ ਅਪਣੇ ਨੂੰ ਰਾਜ਼ੀ ਰੱਖ ਸੁਣ ਓਹ ਭੋਲੇ ਜੱਸਿਆ 


Happy and Free ep

                                            Happy and Free


Bad luck worked for me 

Stayed a bachelor and happy

No boss wife I am free

Complexion dark as dark could be 

One leg short blind in one eye 

Couldn't find bride though all did try 

Then one unfortunate girl did agree

I was in seventh heaven full  of glee 

Tied pink turban pinned a pomp a kalgee 

Royally sat on a horse and reached the wedding site 

Proud uncle shot his gun and gave the horse a fright 

Horse took off and riens slipped out of my hands 

It gallopped all the way back to village stable stand 

On a friend byke I managed to reach back again 

But all my efforts and haste were in vain 

Bride's old geezer of a grandpa  declared me unfit for married life 

Couldn't control a  mare horse he said how will he manage his wife 

So that  wedding day my bad luck worked for me 

No marraige for me stayed bachelor happy and free



Devil and Saint ep

                                Devil and Saint 


My heart is abode of a saint

A devil dwells in my brain

Saint is feeble devil is strong 

Saint can't stop devil from doing wrong 

And devil forces the saint to come along 

Saint says don't drink your liquor you can't hold 

Devil says sip enjoy the swing and be bold 

I get drunk misbehave and bear my wife's scold 

Devil devises fraud to get rich and earn fame 

Saint cautions don't do it you'll get bad name 

Devil pushes ahead saying name and fame are life's game 

Devil's lecherous eyes hover over beautiful faces like bumblebee 

Saint says stop it is scandalous where is your morality

Devl defends love is natural force you can't fight nature thats reality

With age the saints seems to be getting stronger 

Times it overcomes devil doesn't follow blindly any longer 

Praying for the day when saint rightly plays his part 

Not having his way in disgust the devil may depart 




Sober Seventlh Day

                                        Sober Seventh Day 


I had a love for my drink

Few tots down would feel like a king 

Would sit at the bar with tankard of beers 

Klink glasses with friends and howl cheers 

Aftrer dinner sipped and relished some wine 

Cracked silly jokes and had a good time 

Those were good  and carefree bachelor days 

No worry of future thought I will stay happy always 

That was not to be things changed when I tied the knot

From a sober family liquor is bad was her thought 

To curry her favour I went on the wagon and became sober 

Friend found my serious talk boring and stopped coming over 

Life became dull the wife found sober hubby not much fun

Wife relented and said you can drink when friends come

My friend are friends by turns eacd day they come to call 

I have six friends so I drink six days and have a ball

Sober seventh day I spend with my dear wife 

Touch wood together we enjoy blissful life 



Saturday, March 21, 2026

Give Me Friends ep

                                Give me friends 


I don't want riches I don't want fame 

I don't want world to know my name

My prayers to Heavens above 

Give me friends give me love 

I have no charm to make it come true 

I have no plans and  don't know what to do 

I'll keep at it and not give up 

Maybe He graces me with luck 

I wish to be happy and have many a friend 

Want to frolic through life dance and sing

Misery in the world makes me sad 

I can't erase it and  I feel bad 

Hatred and war not for me I want peace and calm

To a wounds of humanity I want to apply balm

I do my bit tell jokes and make gloomy ones  smile 

It works at times people forget thier misery for a while 

My prayers to Heavens above 

Give me friends give me love


Life as a Game ep

                                  Life as a Game 


Life is tough life is a grind 

World is cruel justice blind

Kismat is heartless Nature not kind 

Misery will befall you and put you in a bind 

Crying will come itself laughter you have to find 

But life has to be lived there is no in lieu

So chase happiness live joyfully is my view 

Don't chase wealth don't chase fame 

Competing with others is no end game 

Make a list of all that you desire 

You'll find most of it is not required 

Have less wants  and live simply 

Pray for good health to live happily 

Share what you can experience the bliss of giving 

Be grateful to The One for grace  of life you are living 

Life is to be lived  as a game not as a grind 

Think of life as good happiness you'll find



Happines Life's Aim ep

                              Happineess Life's Aim


I have a  very wild imagination

It gives me  an odd sensation 

Happiness is my end game 

Happiness is my life's aim 

Happiness I woo

For me and you 

Do just love just shun hate 

Show it now dont be late 

Broken relation let's amend 

Get on the phone give angered friend a ring 

Forgive who hurt you and lighten your heart 

Let bygones be bygones make a fresh start

Love people love nature love  the person that you are 

You'll find happiness beyond material wealth by far 

A sad face in sight makes your own happiness that much less 

So wish happiness all around you and experiencev true bliss 

Make everyone happy to God is my submission 

I have a very wild imagination

It gives me an odd sensation


 


My Joy ep

                                  My Joy 


My funny bone acts up many a while 

I get tickled I find joy and I smile 

I dont wait for mirales I find joy in an ordinary  thing 

I find joy in brook waters running over stone when they sing 

I find joy  in trees when they flower in the spring 

My friends give me joy whenever they ring 

My funny bone acts up many a while 

I get tickled I find joy and I smile 

I find joy seeing lovers walking hand in hand 

I find joy watching children playing in the sand 

Dont want wars I find joy in peace in the land 

I find joy joining people dancing to live band 

My funny bone acts up many a while 

 I get tickled I find joy and I smile 

I pray for my joy never to  fade 

And I keep finding joy till my ripe age 

If in the end  when it comes there is a smile on my face 

I would be greatful for life well lived with His grace 

My funny bone acts up many a while 

I get tickled I find joy and I smile 


Friday, March 20, 2026

ਜਾਤ ਤੋਂ ਜੱਟ p4

                 ਜਾਤ ਤੋਂ ਜੱਟ 


ਜਾਤ ਤੋਂ ਜੱਟ ਜੱਟ ਦੀ ਮੱਤ 

ਜੱਸਾ ਨਹੀਂ ਕਿਸੇ ਜੱਟ ਤੋਂ ਘੱਟ 

ਗਿਆਨੀ ਆਪ ਸਮਝੇ ਕਹੇ ਬਾਹਮਣ ਦੀ ਮੇਰੀ ਮੱਤ

ਬਾਣੀਏ ਦੀ ਸੋਚ ਮੇਰੀ ਚਲਾਈ ਮੈਂ ਹੱਟ 

ਸਾਮਗ੍ਰੀ ਨਾ ਚੰਗੀ 

ਗਾਹਕੀ ਸੀ ਮੰਦੀ

ਪੈਸੇ ਦੀ ਖਾਈ ਜੱਸੇ ਸੱਟ

ਜੱਸਾ ਨਿਕਲਿਆ ਬਾਣੀਏ  ਤੋਂ ਘਟ


ਗਲੀ ਵਿਚ ਪਿਆ ਸੀ ਕੁੱਤਾ ਸੁੱਤਾ

ਜੱਸੇ ਝੱਲ ਖਿਲਾਰਿਆ 

ਕੁੱਤੇ ਨੂੰ ਠੁਢਾ ਮਾਰਿਆ 

ਕੁੱਤੇ ਗੁੱਸਾ ਖਾਇਆ ਫੜ੍ਹੀ ਜੱਸੇ ਦੀ ਲੱਤ

ਜੱਸਾ ਨਹੀਂ ਕਿਸੇ ਜੱਟ ਤੋਂ ਘੱਟ


ਸੋਚ ਕੇ ਨਾ ਬੋਲੇ 

ਨਾ ਦਸਣੇ ਵਾਲੇ ਪੋਲ ਖੋਲੇ 

ਯਾਰ ਗਵਾਏ ਦੁਸ਼ਮਣ ਬਣਾਏ 

ਜੱਸੇ ਦੇ ਕੁਕਰਮ ਸਾਹਮਣੇ ਆਏ 

ਜੱਸੇ ਨੇ ਬਦਨਾਮੀ ਲਈ ਖੱਟ 

ਜੱਸਾ ਨਹੀਂ ਕਿਸੇ ਜੱਟ ਤੋਂ ਘੱਟ


ਜੱਸੇ ਪਿਆਰ ਆਇਆ 

ਗਿਆ ਉਹ ਵਿਆਹਿਆ 

ਬੀਵੀ ਨਾਲ ਪੰਗਾ ਲੈ ਬੈਠਾ 

ਤੂੰ ਮੋਟੀ ਕਹਿ ਬੈਠਾ 

ਚੁੱਕ ਬੇਲਣ ਬੀਵੀ ਕਡੇ ਜੱਸੇ ਦੇ ਵੱਟ

ਜੱਸਾ ਅਪਣੀ ਬੀਵੀ ਤੋਂ ਘੱਟ



ਆਪ ਬੀਵੀ ਦਾ ਗੁਲਾਮ 

ਕਰੇ ਬੀਵੀ ਨੂੰ ਸਲਾਮ

ਕਪੜੇ ਧੋਵੇ ਪੋਚਾ ਲਾਵੇ 

ਅਪਣੀ ਹੱਥੀਂ ਚਾਹ ਬਣਾ ਪਿਲਾਵੇ 

ਰੌਬ ਬੀਵੀ ਤੇ ਕਿੰਝ ਪਾਉਣਾ ਦੇਵੇ ਨਵਵਿਆਂਧੜਾਂ ਨੂੰ ਮੱਤ 


ਜਾਤ ਤੋਂ ਜੱਟ ਜੱਟ ਦੀ ਮੱਤ

ਜੱਸਾ ਨਹੀਂ ਕਿਸੇ ਜੱਟ ਤੋਂ ਘੱਟ


 

Thursday, March 19, 2026

ਸ਼ਰਾਪ ਉਲਟਾ ਪਿਆ p4

                          ਸ਼ਰਾਪ ਉਲਟਾ ਪਿਆ 


ਲੰਬੜ ਨਾਲ ਮੇਰੀ ਹੋਈ ਲੜਾਈ 

ਉਹ ਤਕੜਾ ਉਸ ਕੀਤੀ ਮੇਰੀ ਧੋਲਾਈ

ਬਦਲਾ ਲੈਣ ਦਾ ਮਨ ਮੈਂ ਕੀਤਾ 

ਪੈਸੇ ਚਾੜ੍ਹ ਡੇਰੇ ਸ਼ਰਾਪ ਲੰਬੜ ਲਈ ਲੀਤਾ

ਕਣਕ ਉਸ ਦੀ ਨੂੰ ਲਗੇ ਕਾਂਗਿਆਰੀ ਬੇਲਾਂ ਨੂੰ ਲਗੇ ਤੇਲਾ 

ਝੋਨੇ ਓਹਦੇ ਨੂੰ ਸੋਕਾ ਮਾਰੇ ਝਾੜ ਨਾ ਦੇਵੇ ਧੇਲਾ 

ਕਮਾਦ ਚਾਹੇ ਲੰਬਾ ਹੋਵੇ ਪੈਣ ਉਸ ਵਿੱਚ ਕੀੜੇ 

ਲਹੂ ਲਾਲ ਰਸ ਨਿਕਲੇ ਜਦ ਗੰਨੇ ਵੇਲਣੇ ਪੀੜੇ

ਮਿਰਚ ਉਸ ਦੀ ਫਿੱਕੀ ਹੋਵੇ ਸੜੇ ਹੋਏ ਨਿਕਲਣ ਗੰਡੇ 

ਕੁੱਕੜੀਆਂ ਉਸ ਦੀਆਂ ਫੰਡਰ ਨਿਕਲਣ ਦੇਣ ਨਾ ਅੰਡੇ

ਮੱਝ ਉਸ ਦੀ ਸਿੰਘੋਂ ਮੀਣੀ ਇਕ ਥਣ ਤੋਂ ਕਾਣੀ 

ਕਾੜਨੇ  ਵਿੱਚ ਮੋਰੀ ਹੋਵੇ ਖਾਲੀ ਚਾਟੀ ਵਿੱਚ ਮੱਧਾਣੀ 

ਠੇਕੇ ਤੋਂ ਲਈ ਸ਼ਰਾਬ ਦੀ ਬੋਤਲ ਭਰੀ ਰਾਹ ਵਿੱਚ ਟੁਟੇ

ਬੀਵੀ ਉਸ ਦੀ ਕਪੱਤੀ ਹੋਵੇ ਜੂੜਾ ਉਸ ਦਾ ਪੁੱਟੇ

ਘਰ ਆ ਘਰਵਾਲੀ ਨੂੰ ਮੈਂ ਸੁਣਾਈ ਸਾਰੀ ਰਾਮ ਕਹਾਣੀ 

ਬੀਵੀ ਕਹੇ ਬੁਰਾ ਕੀਤਾ ਸ਼ਰਾਪ ਉਲਟਾ ਪਿਆ ਸੱਚ ਇਹ ਜਾਣੀ 

ਕਾੜਣੇ ਆਪਣੇ ਵਿੱਚ ਮੋਰੀ ਹੋ ਗਈ ਖਾਲੀ ਵੱਜੇ ਮੱਧਾਣੀ 

ਦਿਲ ਮੇਰਾ ਬਹਿ ਗਿਆ  ਸੁਣ ਕੇ ਹਵੇਲੀ  ਤੇ ਖ਼ੇਤੀਂ ਜਾਣ ਤੋਂ ਡਰਾਂ 

ਪਛਤਾਇਆ  ਬਾਬਾ ਵਾਪਸ ਲੈ ਸ਼ਰਾਪ ਲੰਬੜ ਦਾ ਅਰਦਾਸ ਮੈਂ ਕਰਾਂ

ਮਹਿਰ ਪਈ ਸ਼ਰਾਪ ਬਾਬੇ ਰੋਕਿਆ ਮੱਝ ਮੇਰੀ ਸਲਾਮਤ ਫਸਲ ਹਰਆਈ

ਸੁੱਖ ਦਾ ਮੈਂ ਸਾਹ ਲੀਤਾ ਜਾਣ ਵਿੱਚ ਜਾਣ ਆਈ 

ਨਸੀਅਤ ਆਈ ਬੁਰਾ ਨਾ ਚਾਹਾਂ ਦਵਾਂ ਨਾ ਕਿਸੇ ਨੂੰ ਸ਼ਰਾਪ
ਖ਼ੁਸ਼ ਰਹਿਣ ਸੱਭ ਸੱਭ ਦਾ ਭਲਾ ਕਰੀਂ  ਮੇਰੀ ਬਾਬੇ ਅੱਗੇ ਅਰਦਾਸ 

Monday, March 16, 2026

Come along Friend p

               Come along Friend


 Step out old friend and come along

Let’s together listen to life’s song

Share out our happiness share our joy 

Laugh aloud without shame and enjoy

Let’s love each other let’s love mankind

Let’s forget old hurts leave anger behind

Step out old friend and come along

Let’s together listen to life’s song

Hear the birds chirp see flowers bloom

Count the stars and gaze at the moon

See these Nature's wonders nature's boon

Look at them and chase away the gloom

Step out old friend and come along 

Let’s together listen to life’s song

Walk slowly now don’t have to run

Soak in the rain and bask in the sun

Take a dancing step and have all the fun

Floric through this age and be bold

Keep our hearts young though body be old 

Step out old friend and come along 

Let’s together listen to life’s song 







Saturday, March 14, 2026

ਹੱਸਾਂ ਜਾਂ ਰੋਵਾਂ p4

                   ਹੱਸਾਂ ਜਾਂ ਰੋਵਾਂ


ਦੁਵਿਧਾ ਭਾਰੀ ਮੈਂ ਹੱਸਾਂ ਜਾਂ ਰੋਵਾਂ

ਤੰਗ ਮੈਂ ਸੁਹਾਨੀ ਤੋਂ ਪਰ ਦੂਰ ਨਾ ਹੋਵਾਂ

ਚੰਗੀ ਨਾ ਲਗੇ ਮੇਰੀ ਆਦਤ ਉਸੇ ਚੰਗਾ ਨਾ ਲੱਗੇ ਮੇਰਾ ਕੋਈ ਵਿਚਾਰ 

ਕਹੇ ਫਾਲਤੂ ਸੋਚਾਂ ਸੋਚੇਂ ਨਕੰਮਾ ਕਰ ਨਾ ਸਕਾਂ ਕੋਈ ਚੱਜ ਦਾ ਕਾਰ

ਕਹੇ ਹੌਲੀ ਟੁਰੇਂ ਬੁੱਢਿਆਂ ਵਾਲੀ ਮੇਰੀ ਚਾਲ 

ਮਰਜ਼ੀ ਕਰਨ ਨਾ ਦੇਵੇ ਕਰੇ ਹਰ ਗੱਲੇ ਸਵਾਲ 

ਕਹੇ ਕਪੜੇ ਧੋਣੇ ਨਾ ਆਓਣ ਮੈਲ ਨਾ ਕਢੇਂ ਆਏ ਨਾ ਉਨ੍ਹਾਂ ਵਿਚ ਨਿਖਾਰ 

ਪੋਚਾ ਲਾਵੇਂ ਫ਼ਰਸ ਗਿਲੀ ਛੱਡੇਂ ਮੈਂ ਫਿਸਲੀ ਡਿੱਗੀ ਪਿਛਲੀ ਭਾਰ 

ਰੋਟੀ ਬਿੰਗ ਤੜ੍ਹਾਂਗੀ ਬਣਾਵੇਂ ਰਿੰਨਿਣੀ ਨਾ ਆਏ ਮਸਰਾਂ ਦੀ ਦਾਲ

ਰਜਾਈ ਵਿਚ ਵੜਦੇ ਗੰਦ ਤੂੰ ਮਾਰੇਂ ਸੌਣਾ ਪੈਂਦਾ ਮੈਨੂੰ ਮੁਸ਼ਕ ਦੇ ਨਾਲ 

ਪੁੱਛਿਆ ਹਜ਼ਾਰ ਖਾਮੀਆਂ ਜਾਣੇ ਮੇਰਿਆਂ ਕਿੰਝ ਕੱਢੇ ਕੱਠੇ ਪੰਜਆ  ਸਾਲ 

 ਬੋਲੀ ਗਲ ਪਿਆ ਢੋਲ ਵਜਾਉਣਾ ਪੈਂਦਾ ਉੱਤੋਂ ਕਰਾਂ ਤੈਨੂੰ ਪਿਆਰ 

ਸਿੱਧਾ ਸ਼ੌਦਾਈ ਮਨ ਸਾਫ ਦਿਲ ਦਰਿਆ ਦੇਵੇਂ ਮੈਨੂੰ ਪੂਰਾ ਸਤਿਕਾਰ 

ਸਿਫ਼ਤ ਸੁਲਾਹ ਉਸ ਮੁੱਖੋਂ ਸੁਣ ਫੁਲ ਜਾਂਵਾਂ ਹੱਦ ਦੀ ਖੁਸ਼ੀ ਪਾਵਾਂ

ਇਸ ਲਈ ਸਦਾ ਸਾਥ  ਮੈਂ ਉਸ ਨਾਲ ਹੱਸ ਕੇ ਨਿਭਾਵਾਂ 

ਦੁਵਿਧਾ ਭਾਰੀ ਮੇਰੇ ਉਤੇ  ਪਤਾ ਨਾ ਲੱਗੇ ਮੈਂ ਹੱਸਾਂ ਜਾਂ ਰੋਵਾਂ 

ਤੰਗ ਚਾਹੇ ਸੁਹਾਨੀ ਤੋਂ  ਮੈਂ  ਕਦੁਈਂ ਦੂਰ ਨਾ ਉਸ ਤੋਂ ਹੋਵਾਂ





ਊਤ ਤੋਂ ਬੰਦਾ ਬਣਿਆ p4

                   ਊਤ ਤੋਂ ਬੰਦਾ ਬਣਿਆ 


ਜੱਸਾ ਹੁਣ ਬਣਿਆ ਚੰਗਾ 

ਊਤ ਤੋਂ ਹੁਣ ਬਣਿਆ ਬੰਦਾ 

ਜੋ ਪਹਿਲੀਆਂ ਵਿੱਚ ਸੀ ਲਾਹਨਤਾਂ ਪੌਂਦੇ

ਅੱਜ ਉਹ ਜੱਸੇ ਦੇ ਗੀਤ ਹਨ ਗੌਂਦੇ

ਛੜਾ ਸੀ ਉਹ ਝੱਲ ਕੁੱਟਦਾ

ਔੜ  ਦੀ ਭਧੌੜ ਸੀ ਸੁੱਟਦਾ 

ਪੈਸੇ ਵਲੋਂ ਸੀ ਲਾਪਰਵਾਹ ਪੈਸਾ ਕੀਤਾ ਖਰਾਬ 

ਸੁਹਾਨੀ ਦੀ ਸੁਣੀ ਸੋਚ ਕੇ ਖਰਚੇ ਰੱਖੇ ਪੂਰਾ ਹਿਸਾਬ 

ਸ਼ਰਾਬ ਸੀ ਉਸ ਦੀ ਮਾੜੀ ਪੀ ਕਰੇ ਰੋਜ ਲੜਾਈ 

ਬੀਵੀ ਵਰਜਿਆ ਘੱਟ ਦੋ ਹਾੜੇ ਕਿਤੇ ਕੁੱਛ ਅਕਲ ਆਈ

ਨਾ ਕੋਈ ਚੰਗੀ ਸੋਚ ਨਾ ਚੰਗਾ ਵਿਚਾਰ 

ਹੁਣ ਕਰੇ ਸਮਝ ਦਿਆਂ ਗੱਲਾਂ ਚਾਰ 

ਕਿੰਝ ਬਦਲਿਆ ਜੱਸਾ ਹੈਰਾਨ ਸੱਭ ਯਾਰ 

ਮੈਂ ਦੱਸਾਂ ਤੁਹਾਨੂੰ ਇਸ ਕ੍ਰਿਸ਼ਮੇ ਦੀ ਸਚਿਆਈ 

ਜੱਸੇ ਨੇ ਦੀ ਸੀ ਚੰਗੀ ਕਿਸਮਤ ਮੱਥੇ ਲਿਖਾਈ 

ਜੱਸੇ ਘਰ ਜੋ ਆਈ ਵਿਹਾਈ 

ਜੋ ਜੱਸੇ ਦੀ ਬਣੀ ਲੁਗਾਈ 

ਉਹ ਸੱਚੀ ਸੁੱਚੀ ਤੇ ਸਚੀਆਰੀ 

ਜੱਸੇ ਦੀ  ਉਸ ਜੂਨ ਸੰਵਾਰੀ 

ਦੇ ਦੇ ਮਤਾਂ ਉਸ ਜੱਸੇ ਨੂੰ ਸਮਝਿਆ 

ਕੰਨ ਮਰੋੜ ਸਿੱਧੇ ਰਸਤੇ ਪਾਇਆ 

ਚਾਰ ਵਿਚ ਬਹਿ ਅੱਜ ਗੱਲ ਕਰਨ ਯੋਗ ਬਣਾਇਆ 

ਗੁਲਾਮ ਬਣ ਜੋਰੂ ਤੋਂ ਸਿੱਖ ਜੱਸਾ ਬਣਿਆ ਚੰਗਾ 

ਊਤ ਸੀ  ਛੜਾ ਛਾਂਟ  ਜੱਸਾ ਹੁਣ ਬਣਿਆ ਬੰਦਾ 


Wednesday, February 25, 2026

ਖੱਟਿਆ ਵੈਰ ਮੰਗੀ ਨਾ ਖੈਰ p4

                                          ਖੱਟਿਆ ਵੈਰ ਮੰਗੀ ਨਾ ਖੈਰ


ਯਾਰੀ ਨਾ ਲਈ ਕਿਤੇ ਖੱਟਿਆ ਸੱਭ ਨਾਲ ਵੈਰ 

ਭਲਾ  ਨਾ ਮੰਗਿਆ  ਨਾ ਮੰਗੀ ਕਿਸੇ ਦੀ  ਖੈਰ 

ਪਿਆਰ ਨਾਲ ਬਣਾਇਆ ਨਾ ਕੋਈ ਆਪਣਾ ਸਭ ਤੇਰੇ ਲਈ ਗੈਰ 

ਕੌੜੇ ਬੋਲ ਬੋਲੇ ਸਭ ਨੂੰ ਜੀਭ ਨਾਲ ਉਗਲੀ ਜ਼ਹਿਰ 

ਕਿਰਤ ਕਮਾਈ ਕੁੱਛ ਨਾ ਕੀਤੀ ਜੋ ਪਾਇਆ ਸੱਭ ਹਰਾਮ  

ਨੀਤ ਮਾੜੀ ਵੰਡ ਨਾ ਛੱਕਿਆ ਖੋਹ ਕੇ ਖਾਦਾ ਆਮ 

ਭੁੱਲਿਆ ਤੂੰ ਕਰਤਾਰ ਨੂੰ ਜੱਸਿਆ ਜਪਿਆ ਨਾ ਉਸ ਦਾ ਨਾਮ

ਕਾਮ ਕਰੋਧ ਲੋਭ ਤੇਰੇ ਅੰਦਰ ਭਰਿਆ ਬੰਦਾ ਨਹੀਂ ਤੂੰ ਹੈਵਾਨ 

ਰਸਤਾ ਜੋ ਚੱਲਣ ਲਈ ਚੁਣੇ ਸਿੱਧੇ ਉਹ ਨਰਕ   ਨੂੰ ਜਾਣ 

ਦੇਰ ਅਜੇ ਵੀ ਨਹੀਂ ਹੋਈ ਹੁਣ ਵੱਕਤ ਸਂਭਾਲ 

ਸ਼ੁੱਧ  ਕਰ  ਸੋਚਣੀ ਅਪਣੀ ਚਿੱਤ ਲਾ ਉਸ ਦੇ ਨਾਲ

ਉਹ ਨਿਰਵੈਰ ਬਖਸ਼ੰਦ ਬਖਸ਼ੂ ਰੱਖ ਉਸ ਤੇ ਆਸ 

ਸੱਚੇ ਦਿਲੋਂ ਦੇ ਪੁਕਾਰ ਉਸ ਨੂੰ ਕਰ ਜੋੜ ਕਰ ਅਰਦਾਸ


Saturday, February 14, 2026

ਇੰਝ ਰਹੇ ਬੱਚੀ ਜੋ ਹੋਰ p4

ਇੰਝ ਰਹੇ ਬਚੀ ਜੋਂ ਹੋਰ ਜਿੰਦ ਵਿੱਚ ਕਈ ਪਾਪੜ ਬੇਲੇ l ਵਨ ਸਵਨੇ ਖੇਲ ਵੀ ਅਸੀਂ ਖੇਲੇ! ਨੇਰੀ ਝੱਖੜ੍ਹ ਤੂਫ਼ਾਨ ਵੀ ਝੇਲੇ ! ਉਦਾਸ ਬਹੇ ਕੀਤੇ ਵੀ ਮੇਲੇ ! ਕਈ ਵਾਰ ਬਾਜੀ ਮਾਰੀ ! ਕਈ ਥਾਂ ਵਾਰੀ ਹਾਰੀ ! ਊਟ ਪਟਾਂਗ ਬੋਲ ਵੀ ਬੋਲੇ ! ਝੂਠ ਬੋਲੇ ਘੋਲ ਵੀ ਘੋਲੇ ! ਕਬਾਬ ਖਾਦੇ ਸ਼ਰਾਬ ਵੀ ਪੀਤੀl ਸ਼ਰਮ ਛੱਡ ਐਸ਼ ਵੀ ਕੀਤੀ l ਧੰਨ ਜੋੜਿਆ ਪੈਸੇ ਵੀ ਉੜਾਇਆl ਬਦਨਾਮ ਹੋਏ ਨਾਂ ਵੀ ਕਮਾਇਆ ! ਦੁਸ਼ਮਣ ਬਣਾਏ ਯਾਰੀ ਵੀ ਲਾਈ ! ਪਿਆਰ ਕੀਤਾ ਤੋੜ ਵੀ ਨਿਭਾਈ ! ਰਜ ਕੇ ਜੀਣ ਦੀ ਰਹੀ ਖੁਮਾਰੀ! ਅਪਣੀ ਜੂਨ ਸਾਨੂੰ ਲੱਗੇ ਪਿਆਰੀ! ਸੋਹਣੀ ਰਹੀ ਜਿੰਦ ਨਾ ਕੋਈ ਅਫਸੋਸ! ਲੋਚਾਂ ਇੰਝ ਰਹੇ ਬਚੀ ਹੈ ਜੋ ਹੋਰ !

ਆਊ ਮੇਰੀ ਵਾਰੀ p4

ਆਊ ਮੇਰੀ ਵਾਰੀ ਲਾਲੋ ਲਾਲ ਮੈਂ ਹੋਇਆ ਲਾਲ ਨੂੰ ਲੱਭਣ ਲਈ! ਲਾਲ ਨਾ ਲਭਿਆ ਕਿਤੇ ਉਮਰ ਗੁਜ਼ਰ ਗਈ! ਲਾਲ ਭਾਲਿਆ ਮੰਦਿਰ ਅੰਦਰ ਲਾਲ ਭਾਲਿਆ ਦਵਾਰੇ ! ਲਾਲ ਭਾਲਿਆ ਗਿਰਜੇ ਮਸਜਿਦ ਭਾਲਿਆ ਪਾਕ ਥਾਂ ਸਾਰੇ! ਅਠਸਠ ਤੀਰਥ ਪੈਦਲ ਗਾਹੇ ! ਪਵਿੱਤਰ ਸਰੋਵਰ ਸਾਰੇ ਨਾਹੇ ! ਗ੍ਰੰਥ ਪੜ੍ਹੇ ਟੋਲ੍ਹ ਨਾ ਪਾਇਆ ! ਸੰਤਾ ਸਮਝਾਇਆ ਸਮਝ ਨਾ ਆਇਆ! ਸੱਚੇ ਬਾਰੇ ਸੱਚ ਗੁਰਾਂ ਫਰਮਾਇਆ! ਦਸਿਆ ਸੱਚੇ ਨੂੰ ਸਰਬਸਮਾਇਆ ! ਮੂਰਖ ਇਸ ਸੱਚ ਨੂੰ ਮਨੇ ਨਾ ਬੈਠਾਇਆ ! ਇਸ ਬਾਰ ਮਿਲਣ ਨਾ ਲਿਖਿਆ ਸੰਜੋਗ ਮੇਰੇ ! ਲੌਣੇ ਪੈਣੇ ਚੌਰਾਸੀ ਦੇ ਕਈ ਹੋਰ ਗੇੜੇ ! ਲਾਲ ਨੂੰ ਲੱਭਣ ਦੀ ਚਾਹ ਰੱਖਣੀ ਜਾਰੀ! ਕਦੀ ਤਾਂ ਪਊ ਨਦਰ ਆਊ ਮੇਰੀ ਵਾਰੀ ! xxxx

Thursday, February 12, 2026

ਸੋਹਣਾ ਆਇਆ ਵਿਚਾਰ p4

       ਸੋਹਣਾ ਆਇਆ ਵਿਚਾਰ


ਵੋਹਲੇ ਬੈਠਿਆਂ ਬੀਤੀ ਜਿੰਦ ਬਾਰੇ ਕੀਤਾ  ਵਿਚਾਰ

ਕਿੱਥੇ ਕਿੱਥੇ ਮੈਂ ਜਿੱਤ ਪਾਈ ਕਿੱਥੋਂ ਗਿਆ ਮੈਂ ਹਾਰ

ਕਿਹੜੇ ਮਸਲੇ ਪੱਲਾ ਮੇਰਾ ਭਾਰਾ ਕਿੱਥੇ ਖਾਈ ਮਾਰ

ਕਿਵੇਂ ਕਿਵੇਂ ਕਿਸੇ ਉੱਲੂ ਬਣਾਇਆ ਕਿੱਥੇ ਮੈਂ ਨਿਕਲਿਆ ਹੁਸ਼ਿਆਰ

ਕਿੰਨੇ ਕਿੰਨੇ ਰਿਸ਼ਤੇ ਜੋੜੇ ਕਿੰਨੇ  ਨਾਤੇ ਤੋੜੇ ਕਿੰਨਾ ਕੀਤਾ ਪਿਆਰ

ਕਿੰਨਿਆਂ ਨਾਲ ਦੁਸ਼ਮਨੀ ਖੱਟੀ ਕਿੰਨੇ ਬਣਾਏ ਯਾਰ

ਦੁਨਿਆਂਦਾਰੀ ਦੇ ਲਿਹਾਜੋਂ ਪਰਖਾਂ ਮੈਂ ਪੂਰਾ ਨਾ ਆ ਪਾਇਆ

ਘਾਲ ਕੋਈ ਦਿਲ ਲਾ ਨਾ ਕੀਤੀ ਕੱਠੀ ਨਾ ਹੋਈ ਸਰਮਾਇਆ

ਵੱਡੀ ਕੋਈ ਤੋਪ ਨਾ ਮਾਰੀ ਨਾਮ ਨਾ ਕੋਈ ਕਮਾਇਆ 

ਭਰਮ ਭੁੱਲੇਖੇ ਘੁਮਦਾ ਰਿਆ ਸੱਚੇ ਦਾ ਨਾਂ ਨਾ ਧਿਆਇਆ

ਫਿਰ ਸੋਚਿਆ ਪੈਸੇ ਵੱਲੋਂ ਮੈਂ ਚਾਹੇ ਨਹੀਂ ਅਮੀਰ

ਸੋਹਣਾ ਬੁੱਤਾ ਸਾਰਦਾ ਰਿਹਾ ਰੱਬ ਮੈਂ ਨਾ ਕੋਈ ਗਰੀਬ

ਜ਼ਿੰਦਗੀ ਦੇ ਭਰਭੂਰ ਖ਼ਜ਼ਾਨੇ ਮੇਰੇ ਜਿਗਰੀ ਯਾਰ

ਖ਼ੁਸ਼ਹਾਲ ਵੱਸੇ ਟੱਬਰ ਮੇਰਾ ਆਪਣਿਆਂ ਦਾ ਮਿਲਿਆ ਪਿਆਰ

ਸੋਹਣੀ ਮੇਰੀ ਜ਼ਿੰਦਗੀ ਬੀਤੀ ਵੇਹਲੇ ਬੈਠਿਆਂ ਸੋਹਣਾ ਆਇਆ ਵਿਚਾਰ







Monday, February 9, 2026

ਲਛੱਣ ਨਹੀਂ ਚੰਗੇ p4

           ਲਛੱਣ ਨਹੀਂ ਚੰਗੇ

ਲਛੱਣ ਬੰਦੇ ਨਹੀਂ ਤੇਰੇ ਚੰਗੇ

ਚੰਗੇ ਨਹੀਂ ਲਛੱਣ ਤੇਰੇ ਬੰਦੇ

ਧੰਨ ਦਾ ਲਾਲਚ ਤੇਰੀ ਨੀਤੇ ਸਮਾਇਆ 

ਮਾਰੇਂ ਠੱਗਾ ਠੋਰੀ ਕੱਠੀ ਕਰੇਂ ਸਰਮਾਇਆ

ਧੋਖਾ ਦੇਂਵੇਂ ਕਰੇਂ ਗੋਰਖ਼ ਧੰਦੇ

ਲਛੱਣ ਬੰਦੇ ਨਹੀਂ ਤੇਰੇ ਚੰਗੇ

ਚੰਗੇ ਨਹੀਂ ਲਛੱਣ ਤੇਰੇ ਬੰਦੇ

ਹੁਸ਼ਿਆਰੀਆਂ ਕਰ ਛੂਪਾਂਏਂ ਆਪਣੇ ਕਾਰਨਾਮੇ

ਪਤਾ ਨਹੀਂ ਲੱਗਣਾ ਜੱਗ ਕੀ ਜਾਂਣੇ

ਨਾਤੇ ਗੁੱਝੇ ਨਹੀਂ ਰਹਿਣੇ ਇੱਕ ਦਿਨ ਹੋਣੇ ਨੰਗੇ

ਲਛੱਣ ਬੰਦੇ ਨਹੀਂ ਤੇਰੇ ਚੰਗੇ

ਚੰਗੇ  ਨਹੀਂ ਲਛੱਣ ਤੇਰੇ ਬੰਦੇ

ਸੋਹਣੀ ਸੂਰਤ ਤੇ ਮਰ ਮਰ ਜਾਂਏਂ

ਦਿਮਾਗ਼ ਲੜਾਏਂ ਕਿਵੇਂ ਉਸੇ ਫ਼ਸਾਂਏ

ਪਾਪ ਕਰਨ ਤੋਂ ਭੋਰਾ ਨਾ ਸੰਗੇਂ

ਲਛੱਣ ਬੰਦੇ ਨਹੀਂ ਤੇਰੇ ਚੰਗੇ

ਚੰਗੇ ਨਹੀਂ ਲਛੱਣ ਤੇਰੇ ਬੰਦੇ

ਸੁਆਰਥੀ ਤੂੰ ਦੂਸਰੇ ਲਈ ਤੈਨੂੰ ਪਿਆਰ ਨਾ ਆਈਆ

ਕਰਨਵੀਰ ਆਪ ਸਮਝ ਕਰਤਾਰ ਨੂੰ ਭੁੱਲਾਇਆ

ਚਿੱਤੇ ਮੈਲ ਮੱਥਾ ਟੇਕ ਪੈਸਾ ਚੜ੍ਹਾ ਖ਼ੈਰ ਤੂੰ ਮੰਗੇਂ

ਲਛੱਣ ਬੰਦੇ ਨਹੀਂ ਤੇਰੇ ਚੰਗੇ

ਚੰਗੇ ਨਹੀਂ ਲਛੱਣ ਤੇਰੇ ਬੰਦੇ

ਵਕਤ ਹੈ ਵੇਖ ਖੁੰਝ ਨਾ ਜਾਏ

ਭੁੱਲਾ ਨਹੀਂ ਜੋ ਸ਼ਾਮਾਂ ਘਰ ਆਵੇ

ਸ਼ੁਧ ਮਨੇ ਸਾਂਈਂ ਨੂੰ ਜਾਣ ਆਪਣੇ ਸੰਘੇ

ਲੱਛਣ ਬੰਦੇ ਹੋਣਗੇ ਤੇਰੇ ਫ਼ਿਰ ਚੰਗੇ 

ਚੰਗੇ ਹੋਣਗੇ ਫ਼ਿਰ ਲਛੱਣ ਤੇਰੇ ਬੰਦੇ 



Saturday, February 7, 2026

ਅੰਦਰ ਝਾਤੀ ਮਾਰ p4

            ਅੰਦਰ ਝਾਤੀ ਮਾਰ

ਰੱਬ ਨੂੰ ਭਾਲਦੇ ਜਸਿਆ ਤੂੰ ਛਾਣੀ ਦੁਨੀਆਂ ਸਾਰੀ 

ਕਿਤੇ ਨਾ ਮਿਲਿਆ ਤੈਨੂੰ ਆਪਣੇ ਅੰਦਰ ਨਾ ਝਾਤੀ ਮਾਰੀ

ਗ੍ਰੰਥ ਪੜੇ ਗਿਆਨ ਕੀਤਾ ਖਾਸਾ ਕੱਠਾ 

ਫਿਰ ਵੀ ਰੋਸ਼ਣ ਨਾ ਹੋਇਆ ਨਹੀਂ ਡਿੱਠਾ 

ਸੰਤਾਂ ਦੇ ਡੇਰਿਆਂ ਸੀਸ ਨਿਵਾਇਆ

ਸਰਬਸਮਾਏ ਨੂੰ ਵੇਖ ਨਾ ਪਾਇਆ 

ਦਾਨ ਕੀਤੇ ਪਾਠ ਵੀ ਕਰਾਏ

ਦਵਾਰ ਸਮਝ ਪੈਸੇ  ਵੀ ਚੜਾਏ

ਭੁੱਖ ਲਾਈ ਮਨ ਦੀ ਚੈਨ ਗਵਾਈ

ਅਵੱਲੀ ਖੁਮਾਰੀ ਜਿੰਦ ਨੂੰ ਲਾਈ

ਮਿਲਣ ਨਹੀਂ ਸੀ ਮੱਥੇ ਲਿਖਾਈ  

ਸ਼ੁਧ ਨਹੀਂ ਤੇਰਾ ਹਿਰਦਾ ਲੱਭਣਾ ਨਹੀਂ ਸੱਚੇ ਦਾ ਰਾਹ

ਸਵੱਲੀ ਨਹੀਂ ਹੋਣੀ ਨਦਰ ਭੁੱਲੇਖਾ ਨਾ ਖਾ

ਬਾਹਰ ਨਹੀਂ ਉਹ ਆਪਣੇ ਅੰਦਰ ਝਾਤੀ ਮਾਰ 

ਅੰਦਰਲੇ ਨੂੰ ਪਿਆਰ ਤੂੰ ਕਰ ਬਣਾ ਆਪ ਨੂੰ ਆਪਣਾ ਯਾਰ

ਛਾਨਣੀ ਨਹੀਂ ਪਊ ਦੁਨਿਆਂ ਜਸਿਆ ਮਿਲੂ ਜੂਨ ਦਾ ਸਾਰ


Sunday, February 1, 2026

Well wishes

 Well when I received well wishes from my well wisher feelings welled up I also well wish my well wishers well .I wish the wishing well grants that all well wishes my well wisher wished me and the well wishes I wish for my well wisher turn out well . Well thank you all and stay well.

Saturday, January 31, 2026

Tuk p4

 मुधत बाद वह कहतीं कि हमें प्यार है तुम से

बस यही ढाई अखर सुन ख़ुशी यादों इकठ्ठी कर लेता हूँ जिंद भर के लिए 

 

जब अपनी ज़ुबान से कहती कि हमें प्यार है तुम से 

रुह खिलती और ग़म के अँधेरे दूर हो जाते 

Thursday, January 29, 2026

ਪੀੜੀ ਦੇ ਅਲਬੇਲੇ p4

              ਪੀੜੀ ਦੇ ਅਲਬੇਲੇ


ਅਸੀਂ ਉਸ ਪੀੜੀ ਦੇ ਅਲਬੇਲੇ

ਜੋ ਨੰਗੇ ਮਿੱਟੀ ਵਿੱਚ ਖੇਲੇ

ਮਾਪਿਆਂ ਦੇ ਥੱਪੜ ਮਾਸਟਰਾਂ ਦੇ ਡੰਡੇ ਝੇਲੇ

ਮੌਜਾਂ ਕੀਤੀਆਂ ਨਹਾਏ ਮੱਸਿਆ ਦੇ ਮੇਲੇ

ਤੇਲ ਨਾਲ ਬਲ਼ਦੇ ਦੀਵੇ ਦੀ ਲੋਅ ਥੱਲੇ ਪੜੇ 

ਕੈਦਾ ਰਟਿਆ ਫ਼ੱਟੀ ਪੋਚੀ ਕਾਨੇ ਦੇ ਕਲਮ ਘੜ੍ਹੇ 

ਸਾਡੀ ਸੁਰਤ ਵਿੱਚ ਰੇਡੀਓ ਤੇ ਟੈਲੀਵੀਜ਼ਨ ਆਇਆ

 ਟੈਲੀਫ਼ੋਨ ਤੋਂ ਲੈ ਕੇ ਮੋਬਾਇਲ ਤੇ ਇੱਟਰਨੈਟ ਛਾਇਆ

ਤੌੜੀ ਰਿਧਿਆ ਸਾਗ ਕੁੱਜਾ ਦਹੀਂ ਮਰਤਬਾਨ ਦਾ ਆਚਾਰ

ਮਿਲਦੀ ਸੀ ਮਠਿਆਈ ਸਿਰਫ਼ ਭਾਗਾਂ ਵਾਲੇ ਦਿਨ ਤਿਓਹਾਰ 

ਸਾਦਾ ਸੀ ਜੀਵਣ ਦਿਲਾਂ ਵਿੱਚ ਸੀ ਪਿਆਰ

ਨੱਠ ਦੌੜ ਘਟ ਨਾ ਮਾਰਾਮਾਰੀ ਦਿਨ ਸਨ ਸੁਹੇਲੇ

ਅਸੀਂ ਹਾਂ ਉਸ ਪੀੜੀ ਦੇ ਬਜ਼ੁਰਗ ਅਲਬੇਲੇ




Wednesday, January 28, 2026

ਨਾ ਫ਼ਿਕਰ ਨਹੀਂ ਗੱਮ p4

         ਨਾ  ਫ਼ਿਕਰ ਨਹੀਂ ਗੱਮ


ਨਾ ਕੋਈ ਫ਼ਿਕਰ ਨਹੀਂ ਕੋਈ ਗੱਮ

ਸੀਨੇ ਜਵਾਂ ਦਿਲ ਧੱੜਕੇ ਚਾਹੇ ਬੁੱਢਾ ਬਦਨ

ਹੱਥ ਨਾ ਹਿਲੱਣ ਹੱਥ ਜਕੜਾਂ ਜੱਦ ਹੱਥ ਮਿਲਾਂਵਾਂ

ਬਾਂਹਾਂ ਵਿੱਚ ਅਜੇ ਵੀ ਜੋਰ ਜਫ਼ੀ ਘੁੱਟ ਕੇ  ਪਾਂਵਾਂ

ਚਾਲ ਨਾ ਮੱਠੀ ਜਿੱਥੇ ਜਾਂਵਾਂ ਨੱਠ ਨੱਠ ਜਾਂਵਾਂ

ਦਿਨ ਸੋਹਣੇ ਲੰਘਣ ਗੀਤ ਖ਼ੁਸ਼ੀ ਦੇ ਗਾਂਵਾਂ

ਨਾ ਕੋਈ ਫ਼ਿਕਰ ਨਹੀਂ ਕੋਈ ਗੱਮ

ਸੀਨੇ ਜਵਾਂ ਦਿਲ ਧੱੜਕੇ ਚਾਹੇ ਬੁੱਢਾ ਬਦਨ 

ਜਾਦਾ ਨਹੀਂ ਘਾਲ ਕੀਤਾ ਨਾ ਪਾਈਆਂ ਉੱਚਿਆਂ ਉੱਚਾਈਆਂ 

ਜੋ ਕਿਸਮਤ ਵੰਡਿਆ ਉਸ ਵਿੱਚ ਖੁਸ਼ੀਆਂ ਮੰਨਾਈਆਂ 

ਦੋਸਤੀ ਕੀਤੀ ਪੱਕੇ ਜਿਗਰੀ ਬਣਾਏ

ਪਿਆਰ ਕੀਤੇ ਸੱਚੇ ਲਾ ਤੋੜ ਨਿਭਾਏ

ਵਧੀਆ ਜੀਵਣ ਜੀਤਾ ਨਾ ਸਹਿਆਂ ਮਜ਼ਬੂਰਿਆਂ

ਮਨਸ਼ਾ ਮਨ ਦੀ ਪੂਰੀ ਰੀਝਾਂ ਸੱਭ ਪੂਰੀਆਂ 

ਮੰਨਾ ਜਿਦਾਂ ਲਿਖੀ ਓਦਾਂ ਜੀਵੀਂ ਵਾਰੀ ਲੇਖੇ ਲਾਈ

ਸੁਖੀ ਖ਼ੁਸ਼ੀ ਜੀਵਾਂ ਰਹਿੰਦੀ ਖੂੰਹਦੀ ਹੋਰ ਨਾ ਮੰਗਾਂ ਭਾਈ

ਨਾ ਕੋਈ ਫ਼ਿਕਰ ਨਹੀਂ ਕੋਈ ਗੱਮ

ਸੀਨੇ ਜਵਾਂ ਦਿਲ ਥੱੜਕੇ ਚਾਹੇ ਬੁੱਢਾ ਬਦਨ 



Tuesday, January 27, 2026

ਹੁਣ ਕੁਫ਼ਰ ਨਾ ਤੋਲਾਂ p4

               ਹੁਣ ਕੁਫ਼ਰ ਨਾ ਤੋਲਾਂ


ਝੂਠ ਮੈਂ ਬੋਲਾਂ ਕੁਫ਼ਰ ਤੋਲਾਂ ਜਾਣਾ ਖ਼ੁਦ ਨੂੰ ਹੁਸ਼ਿਆਰ

ਧੋਖਾ ਦੇਂਵਾਂ ਦਿਲ ਦੁੱਖਾਂਵਾਂ ਮੈਨੂੰ ਨਾ ਕਿਸੇ ਨਾਲ ਪਿਆਰ

ਦੂਸਰਿਆਂ ਦੀ ਸੋਚ ਨਾ ਰੱਖਾਂ ਰੱਖਾਂ ਸਵਾਰਥ ਮੂਹਰੇ

ਨਾਤੇ ਨਾ ਜੋੜੇ ਰਿਸ਼ਤੇ ਨਾ ਨਿਭਾਏ ਦੂਰ ਹੋਏ ਆਪਣੇ ਸਾਰੇ 

ਪਾਪ ਕਰ ਬਰੀ ਕਰਾਂ ਉਸ ਐਸਾ ਬਣਾਇਆ ਮੈਂ ਨਾ ਜ਼ਿੰਮੇਵਾਰ

ਮਾੜੀ ਕਿਸਮਤ ਇੱਕ ਝੱਟਕਾ ਦਿੱਤਾ ਡਿੱਗਾ ਮੈਂ ਮੂੰਹ ਭਾਰ

ਦੁਹਾਈ ਪਾਈ ਮੈਨੂੰ ਬਚਾਓ ਜੱਗ ਨੂੰ ਕੀਤੀ ਪੁਕਾਰ

ਦੁਸ਼ਮਣ ਲਾਚਾਰੀ ਤੇ ਹੱਸਣ ਹੱਥ ਵਟੌਣ ਲਈ ਨਾ ਕੋਈ ਤਿਆਰ

ਅੱਖ ਖੁੱਲੀ ਅਕਲ ਕੁੱਛ ਆਈ ਬੋਲ ਆਪਣੇ ਲਏ ਸੁਧਾਰ

ਝੂਠ ਨਾ ਬੋਲਾਂ  ਹੁਣ ਕੁਫ਼ਰ ਨਾ  ਤੋਲਾਂ ਹੁਣ ਨਾ ਬਣਾ ਹੁਸ਼ਿਆਰ

ਰੰਝਸ਼ ਛੱਡੀ ਮਨ ਹਲਕਾ ਹੋਇਆ ਸੱਭ ਨਾਲ ਉੱਭਰਿਆ ਪਿਆਰ

ਇੱਜ਼ਤ ਮਿਲੀ ਭਾਈਚਾਰਾ ਵੱਧਿਆ ਕਈ ਜਿੰਦਗੀ ਲਈ ਬਣਾਏ ਯਾਰ


Monday, January 26, 2026

ਬੜਾ ਬੇਸ਼ਰਮ ਤੂੰ ਜੱਸੇ ਭਾਈ p4

          ਬੜਾ ਬੇਸ਼ਰਮ ਤੂੰ ਜੱਸੇ ਭਾਈ

ਕਈ ਰਿਸ਼ਤੇ ਜੋੜੇ 

ਕਈ ਨਾਤੇ ਤੋੜੇ

ਕਈ ਝੂਠ ਬੋਲੇ 

ਕਈ ਪੋਲ ਖੋਲੇ

ਕਈ ਮਾਸੂਮ ਰੋਲੇ 

ਤੈਨੂੰ ਸ਼ਰਮ ਨਾ ਆਈ 

ਬੜਾ ਬੇਸ਼ਰਮ ਤੂੰ ਜੱਸੇ ਭਾਈ 

ਕਈ ਤੋੜੇ ਵਾਦੇ 

ਕਈ ਛਿੱਤਰ ਖਾਦੇ

ਤੋੜ ਨਾ ਨਿਭਾਈ

ਕੀਤੀ ਥੋੜੀ ਬੇਵਫ਼ਾਈ 

 ਕੋਈ ਸ਼ਰਮ ਨਾ ਆਈ 

ਬੜਾ ਬੇਸ਼ਰਮ ਤੂੰ ਜੱਸੇ ਭਾਈ 

ਆਹ ਮੈਂ ਕੀਤਾ ਓਹ ਮੈਂ ਬਣਾਇਆ

ਸੱਚ ਇਹ ਮੰਨਿਆ ਜਾਣਿਆਂ ਨਾ ਇਹ ਮਾਇਆ

ਇੱਕ ਚਿੱਤ ਨਾ ਹੋਇਆ ਰਿਆ ਭਰਮਾਇਆ 

ਉਸ ਨੂੰ ਭੁੱਲਿਆ ਨਾਮ ਨਹੀਂ ਧਿਆਇਆ

ਜਾਗ ਭੁੱਲਾ ਨਹੀਂ ਜੋ ਸ਼ਾਮਾਂ ਘਰ ਆਇਆ 

ਡਰ ਨਾ ਉਸ ਵਜੋਂ ਬਖ਼ਸ਼ੂ ਉਹ ਹੈ ਨਿਰਵੈਰ

ਹੱਥ ਜੋੜ ਸੀਸ ਨਿਵਾ ਮੰਗ ਉੱਚੇ ਤੋਂ ਖ਼ੈਰ 




ਕਿੱਕਰਾਂ ਦੇ ਬੀ p4

           ਕਿੱਕਰਾਂ ਦੇ ਬੀ 


ਕੀ ਕੀ ਕੀ ਜਿੰਦ ਦਿੱਤੇ ਕਿੱਕਰਾਂ ਦੇ ਬੀ

ਪਿਆਲਾ ਨਹੀਂ ਲੱਭਦਾ ਛਿੱਤਰਾਂ ਨਾਲ ਪੀ

ਕੀ ਕੀਤਾ ਕੀ ਹੋਇਆ

ਕੀ ਚਾਹਿਆ ਕੀ ਪਾਇਆ

ਕੀ ਬੀਜਿਆ ਕੀ ਉਗ ਆਇਆ

ਹੋਇਆ ਜੋ ਸੀ ਹੋਣਾ ਤੇਰੇ ਹੱਥ ਵਿੱਚ ਕੀ 

ਇਹ ਸੋਚ ਚੱਲ ਸੁੱਖ ਪਾਂਏਂ ਹੋਰ ਤੂੰ ਚਾਹੇਂ ਕੀ

ਕੀ ਕੀ ਕੀ ਜਿੰਦੋਂ ਮਿਲੇ ਕਿੱਕਰਾਂ ਦੇ ਬੀ

ਘਾਲ ਕਰ ਘਰ ਬਣਾਇਆ

ਤਜੌਰੀ ਭਰੀ ਕੱਠੀ ਕੀਤੀ ਸਰਮਾਇਆ

ਕਾਰਨਾਮੇ ਕੀਤੇ ਨਾਮ ਕਮਾਇਆ 

ਛੱਡਣੇ ਪਏ ਸਾਰੇ ਜਦ ਸੱਦਾ ਆਇਆ 

ਸਮਝਿਆ ਨਾ ਇਹ ਸੱਭ ਮਾਇਆ ਸੀ

ਕੀ ਕੀ ਕੀ ਜਿੰਦੋਂ ਮਿਲੇ ਕਿੱਕਰਾਂ ਦੇ ਬੀ

ਲੱਭਿਆਂ ਨਾ ਜੂਨ ਦਾ ਮਕਸਦ ਰਿਆ ਭਰਮਾਇਆ 

ਪੱੜਦਾ ਰਿਆ ਗ੍ਰੰਥ ਇੱਕ ਸ਼ਬਦ ਪਲੇ ਨਾ ਪਾਇਆ 

ਪਾਕ ਥਾਂ ਛਾਣੇਂ ਵੇਖਿਆ ਨਾ ਜੋ ਸਰਬ ਸਮਾਇਆ 

ਦੇਰ ਹੋਈ ਹੁਣ ਹੱਥ ਮਲਦਾ ਹੁਣ ਪਛਤਾਇਆ 

ਮੌਕਾ ਇਹ ਗਵਾਇਆ ਜਦ ਮੌਕਾ ਸੀ 

ਕੀ ਕੀ ਕੀ ਜਿੰਦੋਂ ਮਿਲੇ ਕਿੱਕਰਾਂ ਦੇ ਬੀ 

ਪਿਆਲਾ ਨਹੀਂ ਲੱਭਦਾ ਛਿੱਤਰਾਂ ਨਾਲ ਪੀ





Sunday, January 25, 2026

ਸੁੱਖ ਦਾ ਆਧਾਰ p4

        ਸੁੱਖ ਦਾ ਆਧਾਰ


ਮੋਚ ਆਈ ਸੋਚ ਨੂੰ ਲੰਗ ਮਾਰੇ ਵਿਚਾਰ

ਸਮੇਂ ਦੀ ਚਾਲ ਚੱਲ ਨਾ ਸਕਾਂ ਸਮਾਂ ਦੌੜੇ ਛਾਲਾਂ ਮਾਰ

ਨਿੱਤ ਨਵੇਂ ਨਵੇਲੇ ਜਲਵੇ ਸਮਝਾਂ ਨਾ ਸਮੇਂ ਦੀ ਧਾਰ 

ਦੂਸਰਿਆਂ ਤੋਂ ਪੁੱਛ ਪਿੱਛੇ ਚੱਲਾਂ ਹੋਇਆ ਮੈਂ ਲਾਚਾਰ

ਨਕੰਮਾਂ ਜਾਣਾ ਆਪ ਨੂੰ ਨਾਸਮਝ ਨਾ ਦੁਨਿਆਂਦਾਰ

ਮਾਯੂਸ ਹੋਈ ਜਿੰਦਗਾਨੀ ਖ਼ੁਸ਼ੀ ਖੁਸੀ ਥੱਕ ਬੈਠਾ ਮੈਂ ਹਾਰ 

ਸੋਚਾਂ ਇਹ ਕੋਈ ਗੱਲ ਨਾ ਬਣੀ ਜਿੰਦ ਰਹਿ ਗਈ ਬੇਕਾਰ

ਹਿੰਮਤ ਕਰ ਹੌਂਸਲਾ ਜਤਾਇਆ ਸੋਚਿਆ ਕਰਾਂ ਕੋਈ ਚਾਰਾ

ਸੂਝ ਬੂਝ ਤੰਦੁਰੁਸਤੀ ਬਖ਼ਸ਼ੀ ਸਮਝ ਨਾ ਆਪ ਨੂੰ ਬੇਕਾਰਾ

ਚੱਲ ਉੱਠ ਸੈਰ ਕਰ ਵੇਖ ਦੁਨਿਆਂ ਦੀ ਬਿਹਾਰ

ਛੱਡ ਪੁਰਾਣੇ ਗਿਲੇ ਗੁੱਸੇ ਭਾਲ ਪੁਰਾਣੇ ਯਾਰ

ਖ਼ੁਸ਼ੀ ਵਿੱਚ ਲਿਖ ਖ਼ੁਸ਼ੀ ਵਿੱਚ ਗਾ ਕਰ ਸੱਭ ਨੂੰ ਪਿਆਰ  

ਸੋਚ ਦੀ ਮੋਚ ਗਈ ਬੇਲਗਾਂਮ ਨੱਠੇ ਮੇਰੇ ਵਿਚਾਰ

ਖ਼ੁਸ਼ੀ ਬਾਂਚੋ ਖ਼ੁਸ਼ੀ ਲਾਧੋ ਇਹੀ ਸੁੱਖ ਦਾ ਆਧਾਰ

ਮੰਨ ਇਹ ਸਲਾਹ ਜੱਸੇ ਦੀ ਜੱਸਾ ਸੱਚਾ ਸਲਾਹਕਾਰ





ਜੱਸ ਸੱਚ ਦੱਸ p4

             ਜੱਸ ਸੱਚ ਦੱਸ

ਜੱਸ ਮੈਨੂੰ ਦੱਸ ਦੱਸ ਮੈਨੂੰ ਜੱਸ

ਕਿਸ ਮਿੱਟੀ ਦਾ ਤੂੰ ਬਣਿਆਂ ਕੀ ਤੇਰਾ ਸੱਚ

ਤਨ ਤੇਰਾ ਕੱਚ ਤੋਂ ਕੱਚਾ ਮੈਲਾ ਤੇਰਾ ਮਨ

ਕਹੇਂ ਉੱਚੀ ਤੇਰੀ ਸੋਚ ਤੂੰ ਨਾ ਸਧਾਰਨ ਜਨ

ਖ਼ੁਸ਼ ਤੂੰ ਰਹੇਂ ਜਿੰਦ ਦਾ ਨਹੀਂ ਕੋਈ ਤੈਨੂੰ ਫ਼ਿਕਰ

ਖੁਸ਼ੀ ਦਿਆਂ ਸੁਣਾਏਂ ਦੁੱਖ ਦਾ ਕਰੇਂ ਨਾ ਜ਼ਿਕਰ

ਦੱਸ ਸਾਨੂੰ ਖ਼ੁਸ਼ੀ ਦਾ ਨੁਖਸਾ ਅਸੀਂ ਵੀ ਮਾਣੀਏ ਸੁੱਖ

ਜੀਣਾ ਭਾਰਾ ਹੋਇਆ ਚੁੱਕੀ ਪੰਡ ਭਾਰੀ ਦੇ ਦੁੱਖ

ਮੇਰਾ ਫ਼ਲਸਫ਼ਾ ਮੇਰੀ ਜੀਵਣੀ ਮੈਂਨੂੰ ਰਾਸ ਆਈ

ਉਹ ਸੀ ਸਿਰਫ਼ ਮੇਰੀ ਸ਼ਾਇਦ ਧੁਰੋਂ ਮੈਂ ਲਿਖਾਈ

ਕਹਾਂ ਨਾ ਮੇਰੀ ਪੈੜ ਫੜ ਚੱਲੋ ਸਲਾਹ ਨਾ ਦੇਂਵਾਂ ਭਾਈ

ਆਪਣੀ ਆਪ ਜਿੰਦ ਜੀਓ ਜੋ ਮੰਨ ਤੁਹਾਡੇ ਆਏ

ਸੋਚੋ ਨਾ ਕੀ ਕਹੂ ਦੁਨਿਆਂ ਕੀ ਕਹਿਣਗੇ ਪਰਾਏ 

ਜੱਸ ਇਹੀਓ ਸੱਚ ਕਹੇ ਇਹੀਓ ਜੱਸ ਦੀ ਸੱਚੀ ਰਾਏ


ਦੁਨਿਆਂ ਤੋਂ ਓਲੇ ਰੋਂਵਾਂ ਹੌਲੇ ਹੌਲੇ p4

           ਦੁਨਿਆਂ ਤੋਂ ਓਲੇ ਰੋਂਵਾਂ ਹੌਲੇ ਹੌਲੇ


ਹੋ ਕੇ ਦੁਨਿਆਂ ਤੋਂ ਓਲੇ 

ਰੋਂਵਾਂ ਮੈਂ ਹੌਲੇ ਹੌਲੇ

ਜੀ ਨਾ ਲੱਗੇ ਮੇਰਾ ਬਿਨ ਤੇਰੇ 

ਤਨਹਾਂ ਰੂਹ ਆਂਏਂ ਤੂੰ ਸਪਨੇ ਮੇਰੇ

ਜਲਦੀ ਬੌੜ ਕਿਓਂ ਕਰੇਂ ਦੇਰ

ਮੰਗਾਂ ਪਹਿਲਿਆਂ ਖ਼ੁਸ਼ੀਆਂ ਖ਼ੁਸ਼ੀਆਂ ਉਹ ਫੇਰ

ਕਿੱਥੇ ਗਿਆਂ ਕੰਮ ਤੈਨੂੰ ਕੇੜਾ

ਸੁਨੀ ਜਿੰਦ ਸੁਨਾ ਮੇਰਾ ਵੇੜਾ

ਦਿੱਲ ਵਿੱਚ ਦੁੱਖ ਵਿਛੋੜਾ ਸਹਿਆ ਨਾ ਜਾਏ

ਸੁਲੱਖਣੀ ਘੜੀ ਓਡੀਕਾਂ ਕੇੜੀ ਘੜੀ ਉਹ ਘੜੀ ਆਏ

ਮਨ ਚਾਹ ਉੱਠੇ ਛੂਹਾਂ ਤੇਰੇ ਤਨ ਨੂੰ 

ਬੇਚੈਨ ਮਨ ਰੱਖਾਂ ਕਾਬੂ ਮਨ ਨੂੰ 

ਯਕੀਨ ਦੁਹਾਈ ਮੇਰੀ ਹੋਵੇਗੀ ਮਨਜ਼ੂਰ 

ਮੇਲ ਸਾਡਾ ਧੁਰੋਂ ਲਿਖਿਆ ਮੇਲ ਹੋਵੇਗਾ ਜ਼ਰੂਰ 

ਵਡਭਾਗੀ ਮੈਂ ਦਿਲ ਦਾ ਰਾਹ ਤੇਰੇ ਦਿਲ ਨੂੰ ਖੁੱਲੇ

ਦੁਨਿਆਂ ਤੋਂ ਓਲੇ ਹੋ ਰੋਂਵਾਂ ਮੈਂ ਹੌਲੇ ਹੌਲੇ




Saturday, January 24, 2026

ਬੋਲਣ ਦਾ ਨਹੀਂ ਚੱਜ p4

            ਬੋਲਣ ਦਾ ਨਹੀਂ ਚੱਜ


ਜਹਣ ਵਿੱਚ ਮੇਰੇ ਨਾ ਛਾਨਣੀ ਨਾ ਕੋਈ ਛੱਜ 

ਬੋਲ ਨਾ ਛਾਣਾ ਨਾ ਛੱਟਾਂ ਬੋਲਣ ਦਾ ਨਾ ਚੱਜ 

ਜੋ ਦਿਲ ਆਏ ਬਕਾਂ ਬੋਲਾਂ ਕੌੜੇ ਬੋਲ 

ਮਿਲਣ ਨੂੰ ਮੈਂਨੂੰ ਕੱਤਰੌਣ ਕੋਈ ਆਏ ਨਾ ਕੋਲ

ਮਾਂਵਾਂ ਦਿਆਂ ਗਾਲਾਂ ਕਹਿਣ ਘੇਅ ਦਿਆਂ ਨਾਲ਼ਾਂ 

ਮੈਂ ਕੋਈ ਮਾਂ ਨਾ ਦੇ ਗਾਲਿਆਂ ਲੋਕਾਂ ਦੇ ਸੀਨੇ ਸਾੜਾਂ 

ਮੇਰੇ ਕਬੋਲ ਕਿਸੇ ਰੋਲਾਏ ਜਿੰਦ ਕਿਸੇ ਦੀ ਕਰੇ ਬਰਬਾਦ

ਅਫ਼ਸੋਸ ਨਾ ਕਰਾਂ ਨਾ ਰੱਖਾਂ ਆਪਣੀ ਕਰਨੀ ਯਾਦ

ਬੋਲ ਮੇਰੇ ਤੋਂ ਸਤਾਇਆ ਮਰੇ ਦੇਵੇ ਬਦਦੁਆ 

ਖ਼ੁਸ਼ ਹੋਂਵਾਂ ਹੱਸਾਂ ਮੈਂ ਸ਼ਰਮ ਜਾਣੇ ਮੇਰੀ ਬਲਾ 

ਕਦੇ ਕਦਾਂਈਂ ਮੰਨ ਆਏ ਕਰਾਂ ਮਿੱਠੀ ਜ਼ੁਬਾਨ 

ਭਾਈਚਾਰਾ ਬਣਾਂਵਾਂ ਬਣਾ ਸੁਚੱਜਾ ਇਨਸਾਨ

ਕੱਲ ਨੂੰ ਕਰਾਂਗਾ ਕਰ ਸਕਾਂ ਨਾ ਅੱਜ 

ਕੌੜੇ ਬੋਲ ਬੋਲਾਂ ਬੋਲਣ ਦਾ ਨਾ ਮੈਨੂੰ ਚੱਜ  



ਔਣ ਤੇਰੇ ਨੂੰ ਓਡੀਕਾਂ p4

          ਔਣ ਤੇਰੇ ਨੂੰ ਓਡੀਕਾਂ


ਔਣ ਤੇਰੇ ਨੂੰ ਬੇਸਬਰੀ ਨਾਲ ਮੈਂ ਓਡੀਕਾਂ

ਡੀਖਾ  ਫੱੜ ਔਂਸੀਆਂ ਪਾਂਵਾਂ ਮਾਰਾਂ ਲੀਕਾਂ 

ਰਾਹ ਤੇ ਟਿਕਿਆਂ ਨਜ਼ਰਾਂ ਕਦ ਅੱਖਾਂ ਨਾਲ ਨਿਹਾਰਾਂ

ਕਦ ਤੂੰ ਸਾਮਣੇ ਆਂਏਂ ਔਣ ਓਜੜੀ ਜਿੰਦ ਬਹਾਰਾਂ 

ਸੀਨੇ ਮੇਰੇ ਦਿਲ ਧੱੜਕੇ ਕਲਾ ਹੋਇਆ ਮੇਰੇ ਤੋਂ ਬਾਹਰਾ

ਛੂਹ ਦੀ ਸੋਚ ਝੁੰਣਝੱਣਿਆਂ ਖਾਏ ਬਦਨ ਮੇਰਾ ਯਾਰਾ

ਜੱਗ ਤੋਂ ਪਿਆਰ ਛੁਪਾ ਨਾ ਪਾਂਵਾਂ

ਯਾਦ ਤੇਰੀ ਵਿੱਚ ਗੀਤ ਤੇਰੇ ਗਾਂਵਾ

ਤਨਹਾਈ ਸਹੀ ਨਾ ਜਾਏ ਲੁਕ ਲੁਕ ਮੈਂ ਰੋਂਵਾਂ

ਕੇੜੀ ਘੜੀ ਮਿਲੀਏ ਦਿਲੋਂ ਖ਼ੁਸ਼ ਮੈਂ ਹੋਂਵਾਂ

ਸੁਣ ਲੈ ਸੁਣ ਲੈ ਮੇਰੇ ਅੰਦਰ ਦੀ ਆਵਾਜ਼

ਆ ਜਾ ਆ ਜਾ ਹੁਣ ਤੂੰ ਮੇਰੇ ਪਾਸ 

ਬਹਿ ਜੁੜ ਕੋਲ ਇੱਕ ਦੂਜੇ ਨੂੰ ਕਹਿਏ

ਖੁਸ਼ੀਆਂ ਸਾਂਝਿਆਂ ਕਰ ਦੁੱਖ ਵੰਡ ਲਈਏ 

ਤੇਰੇ ਬਿਨ ਉਜਾੜ ਮੇਰੀ ਦੁਨੀਆਂ ਤੇਰੇ ਬਿਨ ਅੰਧੇਰਾ

ਜਹਾਨ ਮੇਰਾ ਤੇਰੇ ਵਿੱਚ ਵੱਸੇ ਤੇਰੇ ਨਾਲ ਮੇਰਾ ਸਵੇਰਾ

ਮਨ ਚਾਹੇ ਅਰਦਾਸ ਮੇਰੀ ਦੀ ਹੋਏ ਉਥੇ ਦਰਗਾਹੇ ਸੁਣਾਈ

ਛੇਤੀਂ ਹੋਏ ਮਿਲਣ ਰੂਹਾਂ ਦਾ ਮੁੱਕੇ  ਮੇਰੀ ਤਨਹਾਈ ਸਾਡੀ ਜੁਦਾਈ 




Thursday, January 22, 2026

ਪ੍ਰਵਾਨਗੀ ਹੋਊ ਦਰਗਾਹ p4

           ਪ੍ਰਵਾਨਗੀ ਹੋਊ ਦਰਗਾਹ


ਕੁਲ ਆਲਮ ਫਿਰ ਲਈ ਮੈਂ ਛਾਣ

ਪੜੇ ਕੋਟ ਗ੍ਰੰਥ ਲਿਆ ਮੈਂ ਗਿਆਨ

ਨਾਹਿਆ ਜਾ ਜਾ ਤੀਰਥ ਅਸਥਾਂਨ

ਸਾਧ ਸੰਤਾਂ ਅੱਗੇ ਸੀਸ ਨਿਵਾਏ

ਦਾਨ ਵੀ ਕੀਤਾ ਪਾਠ ਵੀ ਕਰਾਏ

ਬੁਜਾ ਨਹੀਂ ਸੀ ਦਿਮਾਗ਼ ਦਾ ਦੀਵਾ ਸੀ ਜਗਿਆ

ਲੱਭਣ ਗਿਆ ਉਹ ਕਿੱਥੋਂ ਨਾ ਲੱਭਿਆ

ਜਿਸੇ ਗੁਰਾਂ ਦੱਸਿਆ ਸਰਬ ਸਮਾਇਆ 

ਅੰਧਾ ਮੈਂ ਉਸੇ ਵੇਖ ਨਾ ਪਾਇਆ 

ਨਹੀਂ ਮੈਂ ਰਤਿਆ ਨਾ ਮੱਥੇ ਮੈਂ ਲਿਖਾਇਆ

ਸਧਾਰਨ ਜਨ ਜੱਸਿਆ ਅਵਤਾਰ ਨਹੀਂ ਤੂੰ ਆਇਆ

ਮਿਲਣ ਦੀ ਨਹੀਂ ਇਹ ਬਾਰੀ ਸੋਚ ਜਿੰਦ ਕਰ ਨਾ ਜਾਇਆ 

ਮਨ ਆਪਣਾ ਨਾ ਕਰ ਸਕਿਆ ਤੂੰ ਸੁੱਚਾ

ਪਹੌਂਚ ਨਹੀਂ ਪਾਂਏਂ ਦਰ ਉਸ ਦਾ ਉੱਚਾ

ਕੁਕਰਮੀ ਪਾਪੀ ਗੁਣਾਹਗਾਰ ਤੂੰ ਇੱਕ ਜਨ 

ਮੋਖ ਦਵਾਰ ਨਹੀਂ ਮਿਲਣਾ ਸੱਚ ਇਹ ਮੰਨ 

ਜਿਨੀ ਮਿਲੀ ਸੂਝ ਬੂਝ ਉਸ ਤੱਕ ਜੀਵਣ ਜੀ ਜਾ 

ਉਹ ਨਿਰਵੈਰ ਸ਼ਾਇਦ ਬਖ਼ਸ਼ੂ ਪ੍ਰਵਾਨਗੀ ਹੋਊ ਦਰਗਾਹ 


Sunday, January 18, 2026

ਮੂਰਖ ਮੈਨੂੰ ਮੰਨੇ p4

            ਮੂਰਖ ਮੈਨੂੰ ਮੰਨੇ


ਸੱਚ ਬੋਲਾਂ ਮੈਂ ਨਿਰਾ ਮੂਰਖ ਉਹ ਮੈਨੂੰ ਮੰਨੇ

ਨਕੰਮਾ ਨਠੱਲੂ ਖੂਸੜ ਦੇਵੇ ਨਾਂ ਵੰਨ ਸਵੰਨੇ

ਕਹਿਣ ਲੱਗੀ ਮੇਰੀ ਸਹੇਲੀ ਬੜੀ ਦਾਨੀ ਤੇ ਸਾਨੀ 

ਗੱਲਾਂ ਕਰੇ ਚੱਜ ਦਿਆਂ ਹੈ  ਉਹ ਸਿਆਣੀ 

ਮੈਂ ਕੂ ਬੈਠਾ ਉਸ ਨਾਲ ਗੱਲ ਕਰ ਲੱਗੇ ਚੰਗਾ 

ਇਹੀਓ ਮੇਰੇ ਬੋਲ ਤੇ ਪੈ ਗਿਆ ਪੰਗਾ 

ਕਹੇ ਮੇਰੇ ਬਾਜੂ ਬਹਿ ਇੱਕ ਗੱਲ ਨਾ ਤੈਨੂੰ ਸੁੱਝੇ

ਹੱਸੇਂ ਹੱਸਾਂਏਂ ਰਹੇਂ ਘੰਟੋ ਉਸ ਨਾਲ ਰੁੱਝੇ

ਮੈਂ ਨਾ ਭਾਂਵਾਂ ਤੈਨੂੰ ਬੇਗਾਨੀ ਲੱਗੇ ਪਿਆਰੀ 

ਸ਼ਰਮ ਨਾ ਖਾਂਏਂ ਅੱਖ ਰੱਖੇਂ ਉਹ ਪਰਾਈ ਨਾਰੀ 

ਸੱਚ ਬੋਲਾਂ ਮੈਂ ਨਿਰਾ ਮੂਰਖ ਮੈਨੂੰ ਉਹ ਮੰਨੇ

ਕਮੀਜ਼ ਉਸ ਪਾਈ ਜੋ ਉਸ ਲਈ ਛੋਟੀ

ਕਹਿ ਬੈਠਾ ਸਜੇਂ ਨਾ ਤੂੰ ਲੱਗੇਂ ਮੋਟੀ 

ਇਸੇ ਕਹਿਣ ਤੇ ਪੈ ਗਈ ਪਸੂੜੀ

ਮੂੰਹ ਵੱਟ ਅੱਖਾਂ ਲਾਲ ਮੱਥੇ ਪਾਈ ਤਿਊੜੀ

ਬੋਲੀ ਨਾ ਅਕਲ ਨਾ ਤਮੀਜ਼ ਬੋਲਣ ਦਾ ਨਾ ਥੌਹ

ਸੋਚੇਂ ਨਾ ਤੋਲੇਂ ਨਾ ਬਕ ਜਾਂਏਂ ਦਿਲ ਵਿੱਚ ਜੋ

ਸੱਚ ਬੋਲਾਂ ਮੈਂ ਨਿਰਾ ਮੂਰਖ ਮੈਨੂੰ ਉਹ ਮੰਨੇ 

 ਨਕੰਮਾ ਨਠੱਲੂ ਖੂਸੜ ਦੇਵੇ ਨਾਂ ਵੰਨ ਸਵੰਨੇ 




Friday, January 16, 2026

ਮਾਫ਼ੀ ਨਾ ਮੰਗਾਂ p4

               ਮਾਫ਼ੀ ਨਾ ਮੰਗਾਂ 


ਘਾਲ ਸਖੱਤ ਕੀਤੀ ਨਾ ਕੋਈ 

ਹੱਸਦੇ ਖੇਡਦੇ ਨੱਚ ਜਿੰਦ ਲੰਘਾਈ

ਸਲਾਹ ਵੀ ਲੀਤੀ 

ਕੀਤਾ ਜੋ ਮੰਨ ਆਈ 

ਐਸ਼ ਵੀ ਕੀਤੀ ਕੀਤੇ ਪਾਪ 

ਮਸਤ ਰਹੇ ਜੱਗ ਤੋਂ ਨਾ ਕੀਤੀ ਝਾਕ 

ਕਿਰਤ ਓਨੀ ਕੀਤੀ ਜਿੰਨੀ ਸੀ ਲੋੜ 

ਮਿਲੇ ਵਿੱਚ ਸਾਰਿਆ ਨਹੀਂ ਰਹੀ ਥੋੜ

ਦੁਸ਼ਮਣ ਵੀ ਬਣਾਏ ਯਾਰੀ ਵੀ ਲਾਈ 

ਰੰਝਸ਼ ਤਜ ਦੁਸ਼ਮਣ ਬਖ਼ਸ਼ਿਆ ਯਾਰੀ ਨਿਭਾਈ 

 ਸੱਚੇ ਦਿੱਲੋਂ ਪਿਆਰ ਆਇਆ ਬੇਵਫ਼ਾਈ ਵੀ ਹੋਈ 

ਪਿੱਛਾ ਚੰਗਾ ਹੁਣ ਵੀ ਚੰਗਾ ਅੱਗੋਂ ਦਿਖੇ ਚੰਗਾ 

ਗਰਵ ਕਰਾਂ ਨਾ ਕੋਈ ਪੱਛੋਤਾਂਣ ਨਾ ਮਾਫ਼ੀ ਮੰਗਾਂ  



Wednesday, January 14, 2026

ਸੱਚਾ ਹੋਊ ਸਹਾਈ p4

           ਸੱਚਾ ਹੋਊ ਸਹਾਈ


ਇੱਕ ਹੈ ਜਿੰਦ ਪਰ ਦੋ ਇਹਦੇ ਪਹਿਲੂ

ਜਿੰਦੇ ਵਾਰੀ ਵਾਰੀ ਦੋਨੋਂ ਤੂਹਾਂਨੂੰ ਮਿਲੂ 

ਕਈ ਦਿਨ ਲੰਘਣ ਸੂਖ ਘਨੇਰੇ 

ਵਖਤ ਪਾਏ ਦਿਨ ਵਿੱਚ ਘੋਰ ਅੰਧੇਰੇ

ਲੱਖ ਪਾਤਸ਼ਾਹੀਆਂ ਸਮੇਂ ਦੇ ਮਿਲਣ ਸਾਰੇ ਸੁੱਖ

ਪਤਾ ਨਾ ਲੱਗੂ ਕਿਓਂ ਕਿਥੋਂ ਕਿਦੋਂ ਝੇਲਣੇ ਪੈਣੇ ਦੁੱਖ

ਤੰਦਰੁਸਤੀ ਦਾ ਮਜ਼ਾ ਬੇਬਸੀ ਵਿੱਚ ਸਹਿਣੀ ਪੈਣੀ ਬਿਮਾਰੀ 

ਆਪਣੇ ਕਈ ਹੋਣੇ ਪਰਾਏ ਕਈ ਦੁਸ਼ਮਣ ਕਈਆਂ ਨਾਲ਼ ਯਾਰੀ 

ਸ਼ੌਰਤ ਲਈ ਗਿਰੇਂ ਮੰਨੇ ਲੋਚੇਂ ਸਰਮਾਇਆ 

ਬਹਿਕ ਨਾ ਜਾਂਈਂ ਇਹ ਸੱਭ ਹੈ ਮਾਇਆ

ਲੇਖੇ ਜੋ ਲੌਣੀ ਵਾਰੀ ਕਰ ਪੰਚਾਂ ਤੇ ਕਾਬੂ 

ਸਫਲ ਜੀਵਨ ਦਾ ਇਹੀ ਇੱਕ ਹੈ ਜਾਦੂ 

ਮਨ ਸੁੱਚਾ ਕਰ ਉਸ ਨੂੰ ਧਿਆਂਈ

ਸੱਚਾ ਉਹ ਹੋਊ ਉਹ ਤੇਰਾ ਸਹਾਈ

Monday, January 12, 2026

ਲੱਗ ਗਿਆ ਟੋਣਾ p4

            ਲੱਗ ਗਿਆ ਟੋਣਾ 

ਨਹੀਂ ਸੋਚਿਆ ਜ਼ਿੰਦਗੀ ਬਾਰੇ ਸਾਡਾ ਲੱਗ ਗਿਆ ਟੋਣਾ 

ਜੋ ਜੀਵਣ ਜੀਆ ਉਹ ਜੀਤਾ ਸੋਹਣਾ 

ਜਾਦਾ ਮੈਂ ਹੱਸਿਆ ਪਿਆ ਥੌੜਾ ਰੋਣਾ 

ਜੱਗ ਕੀ ਸੋਚੂ ਫ਼ਿਕਰ ਨਹੀਂ ਕੀਤਾ ਰਿਆ ਬੇਪ੍ਰਵਾਹ 

ਆਪ ਦਾ ਰਾਸਤਾ ਆਪ ਟੋਲਿਆ ਪੁਛਿੱਆ ਨਾ ਕਿਸੇ ਰਾਹ

ਸਾਰੇ ਮਜ਼ੇ ਵੀ ਲੀਤੇ ਏਯਾਸ਼ੀ ਵੀ ਕੀਤੀ 

ਸਾਰੇ ਨਸ਼ੇ ਵੀ ਕੀਤੇ ਸ਼ਰਾਬ ਵੀ ਪੀਤੀ

ਨੱਚੇ ਰੱਜ ਕੇ ਗੌਣ ਵੀ ਗਾਏ

ਗੱਪਾਂ ਵੀ ਛੱਡਿਆਂ ਆਪਣੇ ਢੋਲ ਵਜਾਏ

ਚੰਗੇ ਯਾਦ ਕਰ ਹੱਸੇ ਬੁਰੇ ਦਿਨ ਭੁੱਲਾਏ

ਦੁਨਿਆਂ ਦੇ ਦਿੱਤੇ ਨਜ਼ਾਰੇ ਮਾਣੇ ਨਾ ਸੰਗਿਆ ਨਾ ਸ਼ਰਮਾਇਆ

ਚੌਰਾਸੀ ਬਾਦ ਮਿਲੀ ਦੁਰਲੱਭ ਦਹਿ ਦਾ ਹੱਦ ਫਾਇਦਾ ਉਂਠਾਇਆ

ਮਨਸੂਬੇ ਸੱਭ ਪੂਰੇ 

ਕੋਈ ਨਾ ਅਧੂਰੇ 

ਜੀਵਣ ਜੋ ਜੀਆ ਉਹ ਜੀਤਾ ਸੋਹਣਾ

ਜ਼ਿੰਦਗੀ ਬਾਰੇ ਨਹੀਂ ਸੋਚਿਆ ਸਾਡਾ ਲੱਗ ਗਿਆ ਟੋਣਾ