Tuesday, November 3, 2026

ਜੱਸਾ ਨਹੀਂ ਐਨਾ ਗਵਾਰ p5

                                 ਜੱਸਾ ਨਹੀਂ ਐਨਾ ਗਵਾਰ


ਪੈਰ ਸੁੱਖ ਨਾਲ ਮੇਰੇ ਵੱਡੇ ਮੈਂ ਮੰਨਾ ਮੈਂ ਗਵਾਰ 

ਸਿਰ ਨਾ ਮੇਰਾ ਵੱਡਾ ਮੈਂ ਨਾ ਕੋਈ ਸਰਦਾਰ 

ਢਿੱਡ ਵੀ ਮੇਰਾ ਛੋਟਾ ਮੈਂ ਨਾ ਕੋਈ ਸ਼ਾਹੂਕਾਰ 

ਅਕਲ ਅੱਧੀ ਮੇਰੀ ਕੋਈ ਨਾ ਮੈਂ ਸਮਝਦਾਰ 

ਕੰਮ ਕਿਸੇ ਦਾ ਥੌਹ ਨਹੀਂ ਮੈਂ ਨਾ ਕੋਈ ਕਲਾਕਾਰ 

ਦੁਨੀਆਂਦਾਰੀ ਤੋਂ ਦੂਰ ਰਿਹਾ ਸਾਂਭਿਆ ਨਾ ਗ੍ਰਿਸਤ ਦਾ ਭਾਰ 

ਬੀਵੀ ਨੂੰ ਖੁਸ਼ ਨਾ ਕਰ ਪਾਇਆ ਬੀਵੀ ਰਹੀ ਨਾਰਾਜ਼ 

ਮੈਂ ਸਮਝਾਂ ਆਪ ਨੂੰ ਉੱਕਾ ਗਵਾਰ 

ਪਰ 

ਭੈੜ ਬੰਦੇ ਦੀ ਮੈਂ ਨਾ ਵੇਖਾਂ ਚੰਗਾ ਮੈਨੂ ਲਗੇ ਸਾਰਾ ਸੰਸਾਰ 

ਰੌਣਕੀ ਮੈਂ ਬੰਦਾ ਮਹਿਫਲੀਂ ਲੈ ਆਵਾਂ  ਹਾਸੇ ਦੀ ਬਹਾਰ  

ਮਤਲਵੀ ਮੈਂ ਨਾ ਕੋਈ ਮੈਂ ਯਾਰਾਂ ਦਾ ਯਾਰ 

ਅੱਧ ਵਾਟ ਬਾਂਹ ਨਾ ਛੱਡਾਂ ਤੋੜ ਨਿਭਾਵਾਂ ਪਿਆਰ 

ਸੁਹੇਲੀ ਇੱਜ਼ਤ ਦੀ ਜੀਵਨੀ ਜੀਤੀ ਪਾਇਆ ਜਨਮ ਦਾ ਸਾਰ 

ਆਮ ਸਧਾਰਨ ਜਨ ਹੈ ਜੱਸਾ ਜੱਸਾ ਨਹੀਂ ਐਨਾ ਗਵਾਰ 

Monday, November 2, 2026

ਸੁੱਖ ਸੰਤੋਖ ਪਾਇਆ p5

                      ਸੁੱਖ ਸੰਤੋਖ ਪਾਇਆ 


ਚੌਕੰਨੇ ਹੋ ਸੁਣੋ ਜੱਸੇ ਦੀ ਜੱਸਾ ਗਲ ਕਰੇ ਸਿਆਣੀ 

ਮਨ ਮੰਨੇ ਤਾਂ ਇਹ ਰਾਹ ਚੱਲੋ ਸਕੂਨ ਮਿਲੂ ਸੱਚ ਜਾਣੀ

ਘੱਟ ਪੈਸੇ ਤੇ ਬੰਦਾ ਭਿਖਾਰੀ ਹੱਥ ਸੱਭ ਅੱਗੇ ਫੈਲਾਏ 

ਢਿੱਡ ਦੀ ਅੱਗ ਨਾ ਬੁਝੇ ਦੂਸਰਿਆਂ ਦਾ ਮੁਹਤਾਜ ਹੋ ਜਾਏ 

ਜਾਦੇ ਧਨ ਦਾ ਵੀ ਸ਼ਰਾਪ ਖੋਹ ਨਾ ਜਾਏ ਬੰਦੇ ਨੂੰ ਫ਼ਿਕਰ ਖਾਏ 

ਚਿੱਤ ਚਿੰਦੇ ਹੋਰ ਲਈ ਤ੍ਰਿਪਤ ਨਾ ਲਾਲਚ ਨੂੰ ਆਏ 

ਥੋੜੀ ਸੋਚ ਕੇ ਬੰਦਾ ਸਮਝਦਾਰ ਨਾ ਬਣ ਪਾਏ 

ਬੇਵਕੂਫ ਝੱਲਾ ਮੁਗਧ ਮੂੜ ਕਈ ਕਈ ਨਾਮ ਕਹਿਲਾਏ 

ਜਾਦੀ ਸੋਚ ਵਾਲੇ ਨੂੰ ਜਮ ਦਾ ਡਰ ਬਿਆਪੇ 

ਮਾਯੂਸੀ ਵਿੱਚ ਜੀਏ ਸੋਚ ਜਹਾਨ ਦੇ ਸਿਆਪੇ 

ਮੱਧ ਮਾਰਗ ਚੱਲੋ ਨੀਚੇ ਹੋ ਚੱਲੋ ਗੌਤਮ ਤੇ ਬਾਬੇ ਅਸੂਲ ਫਰਮਾਇਆ 

ਜੋ ਅਮਲ ਕਰ ਇਸ ਰਾਹ ਚੱਲਿਆ ਜੂਨ ਸੰਵਾਰੀ ਸੁੱਖ ਸੰਤੋਖ ਪਾਇਆ 



 

                            

Sunday, November 1, 2026

ਕੰਜੂਸੀ ਦੀ ਕੀਮਤ p5 eE

                      ਕੰਜੂਸੀ ਦੀ ਕੀਮਤ


ਕੰਜੂਸ ਮੈਂ ਮੂਤੋਂ ਮੱਛੀਆਂ ਮੈਂ ਫ਼ੜਾਂ

ਕੰਜੂਸੀ ਕਰ ਧਨ  ਮੈਂ ਕੱਠਾ ਕਰਾਂ

ਕੰਜੂਸੀ ਦੀ ਜੱਸੇ ਬਹੁਤ ਕੀਮਤ ਚੁਕਾਈ 

ਦੱਸਾਂ ਤੁਹਾਨੂੰ ਸੁਣ ਹੱਸਿਓ ਨਾ ਮੇਰੇ ਭਾਈ

ਜਵਾਨੀ ਉਮਰੇ ਇੱਕ ਹਾਣ ਪਰਵਾਨ ਸੁੰਦਰੀ ਮੈਂ ਪਟਾਈ 

ਲੱਡੂ ਉਸ ਖਾਣ ਲਈ ਮੰਗੇ ਮੈਥੋਂ ਮੈਂ  ਕੀਤੀ ਸੀ ਮਨਾਈ 

ਗੁੱਸੇ ਉਸ ਤੋੜੀ ਮੇਰੇ ਨਾਲੋਂ ਮੈਂ ਚੰਗੀ ਯਾਰੀ ਗਵਾਈ 

ਕੱਠਾ ਕੀਤਾ ਪੈਸਾ ਮੈਂ ਇੱਕ ਪੋਟਲੀ ਵਿੱਚ ਬਣਿਆ 

ਗੱਡਾ ਖੋਦ ਕੋਠੜੀ ਦੀ ਫ਼ਰਸ਼ ਦੇ ਥੱਲੇ ਨੱਪਿਆ

ਵਰਿਆਂ ਬਾਦ ਲੋੜ ਪਈ ਦਬਿਆ ਪੈਸਾ ਕੱਢਿਆ 

ਪੋਟਲੀ ਦੀ ਹਾਲਤ ਵੇਖ ਹੋਸ਼ ਮੇਰਾ ਉਡਿਆ

ਕੁਤਰ ਕੇ ਚੂਹੇ ਮੇਰੀ ਦੌਲਤ ਦਾ ਕੀਤਾ ਸਫਾਇਆ 

ਰੋਇਆ ਮੈਂ ਪਰ ਇੱਕ ਸਬਕ ਸਿੱਖ ਮੈਂ ਪਾਇਆ

ਪਿਆ ਹੋਇਆ ਪੈਸਾ ਕਿਸੇ ਦੇ ਲੇਖੇ ਨਹੀਂ ਆਇਆ 

ਮੰਨ ਹੱਥ ਦੀ ਮੈਲ ਪੈਸਾ ਪਿਆ ਪਿਆ ਹੈ ਨਹੀਂ ਕਿਸੇ ਕੰਮ ਦਾ 

ਜਾਦਾ ਜਮਾਂ ਨਾ ਕਰੋ ਹਿਸਾਬ ਦਾ ਖ਼ਰਚੋ ਖਿਆਲ ਜੱਸੇ ਦੇ ਮਨ ਦਾ 

xxxx

                   Penalty Of Miser 

Catching fish in piss puddle is wished by me 

I want to amass wealth by being miserly

Being a miser I had to pay penalty

I tell you my tale you will find it funny 

In youth I befriended a svelte beauty of my age 

She asked for sweets I denied she left me in her rage 

The hoarded cash I tied in a bundle in a linen

Dug a hole in cellar floor and buriedbit therein 

In hard times I needed money after a few years

Dug the buried notes what I saw drove me to tears 

Rats had gnawed shreded to pieces all notes the lot 

I lamented my hard luck but a bitter lesson I got 

Hoarded unused wealth is worthless and of no value 

So don't hoard spend wisely is Jassa's advice to you 




  




ਜਾਣੇ ਆਪ ਹਜ਼ੂਰ p5

                                               ਜਾਣੇ ਆਪ ਹਜ਼ੂਰ 


ਕੋਸ਼ਿਸ਼ ਕਰਾਂ ਹੱਸਾਂ ਮੈਂ ਮੈਂ ਹੱਸ ਨਾ ਪਾਵਾਂ 

ਦੁੱਖ ਭਰਿਆ ਜੱਗ ਵੇਖ ਦੁਖੀ ਮੈਂ ਹੋ ਜਾਵਾਂ 

ਹੜ ਐਨਾ ਵੱਡਾ ਆਏ ਘਰ ਬਾਰ ਰੋੜ ਲੈ ਜਾਏ 

ਭੁਕਮ ਲਾਏ ਐਨੇ ਜ਼ੋਰ ਦਾ ਮਕਾਨ ਮੰਦਰ ਢਾਏ

ਇੱਕ ਡੋਬ ਕੇ ਮਾਰੇ ਇੱਕ ਮਾਰ ਦਬਾਏ

ਮੀਂਹ ਨਾ ਪਿਆ ਔੜ ਲੱਗੀ ਫ਼ਸਲ ਗਈ ਸੁੱਕ

ਅਨਾਜ ਦੀ ਕਿੱਲਤ ਆਈ ਕਾਤਲ ਬਣੀ ਭੁੱਖ 

ਤੁਸ਼ ਤੋਂ ਛੋਟੀ ਜੀਵ ਆਈ ਮਹਾਂਮਾਰੀ ਉਸ ਫੈਲਾਈ 

ਹਾਰ ਬੈਠਾ ਗਿਆਨ ਵਿਗਿਆਨ ਮਾਨਸ ਦਾ ਲੱਭੀ ਨਾ ਦਿਵਾਈ 

ਸੋਚਿਆ ਤੇਰੇ ਹੱਥ ਵੱਸ ਨਾ ਕੁੱਛ ਤੇਰੇ ਤੇ ਐਵੇਂ ਮਾਯੂਸੀ ਛਾਈ 

ਚਿੰਤਾ ਉਹ ਆਪ ਕਰੇ ਜਿਸ ਆਪ ਰਚਨਾ ਰਚਾਈ 

ਕਿਓਂ ਉਹ ਜੱਗ ਤੇ ਬਿਪਤਾ ਲਿਆਏ ਆਪ ਜਾਣੇ ਉਹ ਹਜ਼ੂਰ 

ਸੋਚ ਕੇ ਇਹ ਸ੍ਵਾਰਥ ਭਰੀ ਸੋਚ ਕੁੱਛ ਦੁੱਖ ਹੋਇਆ ਮੇਰਾ ਦੂਰ 

 


Saturday, October 31, 2026

ਕਰ ਕਿਰਤ ਇੱਜ਼ਤ ਪਾ p5

                                      ਕਰ ਕਿਰਤ ਇੱਜ਼ਤ ਪਾ 

ਵੇਹਲਾ ਵਲਕੜ੍ਹ ਧੇਲੇ ਦਾ ਮੈਂ ਕੰਮ ਨਹੀਂ ਕੀਤਾ

ਆਪਣੀਆਂ ਨੂੰ ਠੱਗੀ ਠੋਰੀ ਮਾਰ ਜੀਵਨ ਜੀਤਾ

ਸਭ ਅੱਗੇ ਹੱਥ ਫਲਾਂਵਾਂ 

ਹੱਥ ਫ਼ਲੌਣ ਤੋਂ ਨਾ ਸ਼ਰਮਾਵਾਂ 

 ਲਾਲਚ ਆਇਆ ਸ਼ਾਹ ਘਰ ਚੋਰੀ ਕੀਤੀ 

ਪੁੱਛੋ ਨਾ ਉਸ ਤੋਂ ਬਾਦ ਕੀ ਮੇਰੇ ਉੱਤੇ ਬੀਤੀ 

ਡੰਡੇ ਮਾਰ ਘਰਦਿਆਂ ਨੇ ਪਿੰਡੋਂ ਮੈਨੂ ਕੱਢਿਆ 

ਸਹਾਰਾ ਨਾ ਕੋਈ ਪਰਛਾਵੇਂ ਨੇ ਵੀ ਸਾਥ ਛੱਡਿਆ 

ਅਕਲ ਥੋੜੀ ਮੈਨੂ ਆਈ 

ਦਿਮਾਗ ਵਰਤ ਕੀਤੀ ਕਮਾਈ 

ਕੰਜੂਸੀ ਕਰ ਬਣਿਆ ਸਰਮਾਈ 

ਸ਼ਾਹ ਕਹਿਲਾਇਆ ਇੱਜ਼ਤ ਪਾਈ 

ਮੰਨਾ ਕਿਸਮਤ ਚੰਗੀ ਮਹਿਨਤ ਮੇਰੀ ਰੰਗ ਲਿਆਈ 

ਅੱਜ ਕਲ ਜੱਸਾ ਦੇਵੇ ਸੱਭ ਨੂੰ ਸਲਾਹ 

ਕਰ ਕਿਰਤ ਇੱਜ਼ਤ ਦੀ ਜੂਨ ਜੀ ਜਾ 



ਅਦਰਕ ਦਾ ਸਵਾਦ ਲੌਂਗ ਦਾ ਭਾਹ p5

                               ਅਦਰਕ ਦਾ ਸਵਾਦ ਲੌਂਗ ਦਾ ਭਾਹ 

ਨਾ ਪੂਰਾ ਬੰਦਰ ਨਾ ਪੂਰਾ ਜੱਟ

ਜੱਸਾ ਨਹੀਂ ਕਿਸੇ ਹੋਰ ਤੋਂ ਘੱਟ 

ਅਦਰਕ ਦਾ ਸਵਾਦ ਉਹ ਨਾ ਜਾਣੇ 

ਲੌਂਗ ਦਾ ਭਾਹ ਵੀ ਨਾ ਉਹ ਜਾਣੇ 

ਦਿਲੋਂ ਅਜੇ ਬੱਚਾ ਛੋਟੀ ਛੋਟੀ ਗੱਲ ਤੇ ਖ਼ੁਸ਼ ਹੋ ਜਾਵੇ 

ਸਵਾਦ ਦਾ ਖਾਣਾ ਖਾ ਨਵਾਂ ਕਪੜਾ ਪਾ ਮਜ਼ਾ ਪਾਵੇ  

ਹਰ ਥਾਂ ਖੁਸ਼ੀ ਭਾਲ਼ੇ ਹੱਸਣ ਦਾ ਕੋਈ ਮੌਕਾ ਨਾ ਗਵਾਵੇ 

ਬੱਚਿਆਂ ਚ ਬੱਚਾ ਬਣ ਬਚਿਆਂ ਵਾਲੀਆਂ ਖੇਲਾਂ ਖੇਲ ਜਾਵੇ 

ਦਿਮਾਗੋਂ ਨਹੀਂ ਨਿਆਣਾ ਪੜ੍ਹ ਪੜ੍ਹ ਬਣਿਆ ਗਿਆਨੀ 

ਬਹਿ ਚਾਰ ਬੰਦਿਆਂ ਵਿੱਚ ਗੱਲ ਕਰੇ  ਸੋਹਣੀ ਸਿਆਣੀ 

ਸਮਝਦਾਰ ਕਰੇ ਦਿਲੋਂ ਪਿਆਰ ਔਂਦੀ ਉਸ ਨੂੰ ਯਾਰੀ ਨਿਭਾਣੀ

ਸ਼ੌਰਤ ਧਨ ਦੌਲਤ ਰਿਸ਼ਤੇ ਨਾਤੇ ਮੰਨੇ ਇਹ ਸਭ ਮਿਥਿਆ ਮਾਇਆ 

ਲਾਲਚ ਨਾ ਜਾਦਾ ਕਰੇ ਜਾਦਾ ਉਸ ਕਿਸੇ ਨਾਲ ਦਿਲ ਨਹੀਂ ਲਗਾਇਆ 

ਗਰੀਬ ਨਹੀਂ ਰਿਹਾ ਕਿਸੇ ਰਿਸ਼ਤੇ ਵਿੱਚ ਜੱਸੇ ਧੋਖਾ ਨਹੀਂ ਖਾਇਆ 

ਅਦਰਕ ਦਾ ਸਵਾਦ ਲੌਂਗ ਦਾ ਭਾਹ ਜੱਸਾ ਨਾ ਜਾਣੇ 

ਜਿੰਦ ਸੋਹਣੀ ਜੀਈ ਰੱਬ ਸਹਾਈ ਲੱਖ ਖ਼ੁਸ਼ੀਆਂ ਮਾਣੇ  


ਕਿਰਤ ਹੈ ਜ਼ਰੂਰੀ p5e E

                                   ਕਿਰਤ ਹੈ ਜ਼ਰੂਰੀ 


ਮੈਂ ਮੈਂ ਮੈਂ ਕਰਾਂ ਕਿ ਮੈਂ ਕਰਾਂ ਮੇਰੇ ਹੱਥ ਨਾ ਕੋਈ 

ਕਰਾਵਣਹਾਰ ਮੈਂਥੋਂ ਕਰਾਏ ਮੈਂ ਕਰਾਂ ਜੋ ਕਰਾਏ ਸੋਹਿ

ਬਿਨ ਕਿਰਤ ਰਿਝਕ ਨਾ ਮਿਲੇ ਨਾ ਤੇਰਾ  ਬੰਦੇ ਸਰੇ

ਵੇਹਲਾ ਬਹਿ ਮੱਖੀ ਨਾ ਮਾਰ ਨਾ ਬਹਿ ਹੱਥ ਤੇ ਹੱਥ ਧਰੇ 

ਕਿਰਤ ਬਿਨਾ ਨਹੀਂ  ਕੋਈ ਬੰਦਿਆ ਤੇਰਾ ਚਾਰਾ 

ਕਿਰਤ ਨਾਲ ਕਾਰਜ ਰਾਸ ਕਿਰਤ ਬਲਬੂਤੇ ਜੱਗ ਸਾਰਾ 

ਕਿਰਤ ਨਾਲ ਇੱਜ਼ਤ ਨਾ ਘਟੇ ਬੰਦਾ ਨਾ ਘਟ ਜਾਏ 

ਆਲਸੀ ਵੇਹਲੜ੍ਹ ਨੂੰ ਦੁਦਕਾਰੇ ਜੱਗ ਕਿਰਤੀ ਨੂੰ ਸਹਲਾਏ 

ਕਿਰਤ ਨਹੀਂ ਸਜਾ ਕਿਰਤ ਨਹੀਂ ਮਜ਼ਬੂਰੀ 

ਕਿਰਤ ਜੀਵਣ ਦਾ ਅਧਾਰ ਕਿਰਤ ਹੈ ਜ਼ਰੂਰੀ 

ਕਿਰਤ ਕਰ ਨਿਸ਼ਕਰਮੀ ਬਣ ਕਿਰਤ ਰੰਗ ਲਿਆਉ ਮੇਰੇ ਭਾਈ 

ਜੱਸੇ ਸੁਣਿਆ ਕਿਰਤੀ ਦੇ ਕਾਰਜ ਆਪ ਸਵਾਰੇ ਰੱਬ ਹੋ ਕੇ ਸਹਾਈ 

xxxx 

                         Labour Is Essential


Me me me I say I do but nothing is with me 

The Causer makes me do I follow commands given by Thee 

Without labour no livelihood you don't get by 

Don't sit idle twiddling thumbs don't look for alibi

There is no shame in labour man does not lose grace 

Idler lazy bone is derided by folks worker get praise 

Labour is no punishment nor a  coercion 

Labour supports life is my humble assertion 

Do labour willfully listen to my advice dear  friend 

Jassa has heard to those who labour God gives a hand 

xxxx

                                         किरत है जरूरी 

   मैं मैं मैं करां कि में करां मेरे हाथ ना कोई 

करावनहार मैथों कराए मैं करां जो कराए सोही 

बिन कीते रिझक ना मिले ना तेरा बन्दे सरे

वेहला बह मखी ना मार ना बह हाथ ते हाथ धरे 

किरत बिना नहीं बंदिया तेरा कोई चारा 

किरत नाल कारज रास किरत बलबूते जग सारा 

किरत नाल इज्जत ना घटे ना बंदा घट जाए 

आलसी वेहलढ़ नू दुदकारे जग कीर्ती नू सहलाए 

किरत नहीं सजा किरत नहीं मजबूरी

किरत जीवन दा आधार किरत है जरूरी 

किरत कर बन निष्कर्मी किरत रंग लिआऊ मेरे भाई 

जसे सुनीया कीर्ती दे कारज आप संवारे रब हो के सहाई

Monday, October 26, 2026

ਭੈੜੀ ਵੀ ਉਹ ਚੰਗੀ ਵੀ ਉਹ p5e E

                          ਭੈੜੀ ਵੀ ਉਹ ਚੰਗੀ ਵੀ ਉਹ 


ਸੁਣਿਆ ਪੜ੍ਹਿਆ ਅਫ਼ਲਾਤੂੰ ਫਰਮਾ ਕਿਹਾ  ਹਰ ਬੰਦਾ ਸ਼ਾਦੀ ਕਰੇ ਜ਼ਰੂਰ 

ਚੰਗੀ ਮਿਲੇ ਜੂਨ ਸੋਹੇਲੀ ਭੈੜੀ ਮਿਲੀ ਸੁਹਾਣੀ ਤਾਂ ਫਲਾਸਫਰ ਬਣੋਗੇ ਹਜ਼ੂਰ 

ਅਫਲਾਤੂੰ ਦੇ ਇਹ ਸ਼ਬਦ ਯਾਦ ਕਰ  ਸੋਚੀਂ ਮੈਂ ਪੈ ਗਿਆ 

ਕਿੱਥੋਂ ਤੱਕ ਉਸ ਦੇ ਕਹਿਣੇ ਦਾ ਮੇਰੇ ਤੇ ਅਸਰ ਪਿਆ 

ਨਾ ਫ਼ਲਾਸਫਰ ਬਣਿਆ ਨਾ ਮੈਂ ਜਾਦਾ ਦੁਖੀ  ਰਿਆ 

ਕੀ ਭੈੜੀ ਮਿਲੀ ਜਾਂ ਚੰਗੀ ਹੈ ਮੇਰੀ ਸੁਹਾਣੀ 

ਦੱਸੋ ਮੈਨੂੰ ਸੁਣ ਕੇ ਦੱਸਾਂ ਅਪਣੀ ਰਾਮ ਕਹਾਣੀ 

ਹਰ ਰੋਜ਼ ਕੋਟ ਖਾਮੀਆਂ ਕੱਢੇ  ਮੇਰੇ ਵਿੱਚ ਫਿਰ ਕਹੇ ਮੈਨੂ ਤੇਰੇ ਨਾਲ ਪਿਆਰ 

ਗੱਲ ਸਲਾਹ ਮੇਰੀ ਕੋਈ ਜੱਚੇ ਨਾ ਉਸ ਨੂੰ ਕਹਿਣਾ ਮੇਰਾ ਮੰਨਣ ਨੂੰ ਨਾ ਤਿਆਰ 

ਤੰਗ ਉਸ ਤੋਂ ਕਈ ਬਾਰ ਆਵਾਂ ਪਰ ਛੱਡ ਉਸ ਨੂੰ ਕਿੱਥੇ ਜਾਂਵਾਂ 

ਸੁਖੀ ਉਸ ਨਾਲ ਕਈ ਵਰੇ ਗੁਜ਼ਾਰੇ ਸੰਘ ਲੱਖ ਖ਼ੁਸ਼ੀਆਂ ਪਾਂਵਾਂ 

ਮਾਫ਼ੀ ਮੰਗਾਂ ਅਫਲਾਤੂੰ ਤੋਂ ਉਸ ਦੇ ਖਿਆਲ ਨਾਲ ਮੇਰਾ ਖਿਆਲ ਨਾ ਮਿਲਿਆ 

ਭੈੜੀ  ਵੀ ਉਹ ਚੰਗੀ ਵੀ ਉਹ ਖੁਸ਼ਹਾਲ ਰਹੀ ਜਿੰਦ ਮੈਂ ਫਲਾਸਫ਼ਰ ਨਾ ਬਣਿਆ 

xxxx

             She Is Bad She Is Good 


By all means marry Plato the ancient Greek gave sound advice 

Good one good life a bad wife will make you  philosopher wise

Remembering the saying I began to reflect 

Is it true and how much of my life it did effect 

Did not become a philosopher also had an easy life 

Did I marry a bad one or did I get a good wife 

Listen and tell me I will narrate you my strife 

Millions of my mistakes she recounts and says she still loves me 

Doesn't value my opinion or word doesn't listen  to me I tell thee

Many a time I am frustrated with her but have nowhere else to go 

Have spent many a years  together with her I am happy I well know

Apologies to Plato  the wise with his views I would not ever concur 

She is bad she is good led a happy life didnot become a philosopher 

xxxx 


                            भैड़ी वी ओह चंगी वी ओह 

सुनिया पढ़िया अफलातूं फरमा किहा हर बंदा शादी करे जरूर 

चंगी मिले जून सुहेली भैड़ी मिली तां फलासफर बनेगा हजूर 

अफलातूं दे एह शब्द याद कर सोचों मैं पै गिया

ना फलासफर बनिया ना मैं जादा दुखी रिहा 

की भैड़ी मिली जा चंगी है मेरी सुहानी 

दस्सो मैनू सुन के दसां अपनी राम कहानी 

हर रोज कोट खामियां कडे मेरे विच फिर कहे मैनू तेरे नाल प्यार 

गल सलाह मेरी कोई जचे ना ओह कहना मेरा मनन नू ना त्यार 

तंग उस तों कई बार आंवां पर छड उस नू कीथे जावां

सुखी उस नाल कई वरे गुजारे संघ लाख खुशियां पांवां

माफी मंगां अफलातूं तों उस दे खियाल नाल मेरा  खियाल ना मिलिया 

भैड़ी वी ओह चंगी वी ओह खुशहाल रही जिंद में फलासफर ना बनिया 




Sunday, October 25, 2026

ਰੱਖੂ ਕਰ ਦੇ ਖੈਰ P5

                        ਰੱਖੂ  ਕਰ ਦੇ ਖੈਰ 


ਜੀਵਨ ਵਿਚ ਪਾਇਆ ਬਹੁਤ ਸੁੱਖ 

ਸਹਿਣਾ ਨਾ ਪਿਆ ਕੋਈ  ਵੱਡਾ ਦੁੱਖ 

ਪਿਆਸ ਹੋਈ ਪੂਰੀ ਭਰੀ ਸਾਰੀ ਭੁੱਖ 

ਨੀਤ ਮੇਰੀ ਮਾੜੀ ਸੰਤੋਖ ਨਹੀਂ ਆਇਆ 

ਹੋਰ ਮਿਲੇ ਮਨ ਲਲਚਾਇਆ

ਐਨਾ ਪਾ ਹੱਲੇ ਵੀ ਨਹੀਂ ਸ਼ੁਕਰਗੁਜ਼ਾਰ 

ਖਾ ਪੀ ਕੇ ਮਾਰਾਂ ਢਕਾਰ

ਪੈਸੇ ਪਿੱਛੇ ਮੈਂ ਪਾਗ਼ਲ ਹੋਇਆ 

ਅਪਣੇ ਹਜਮਾ ਦੂਸਰੇ ਦਾ ਖੋਇਆ 

ਮਤਲਵ ਦੀ ਦੋਸਤੀ ਪੱਕੀ ਨਾ ਯਾਰੀ ਲਾਈ 

ਵਕਤ ਵੇਲੇ ਕੰਮ ਨਾ ਆਇਆ ਬਾਂਹ ਅੱਧ ਬੀਚ ਛਡਾਈ 

ਪਿਆਰ ਕੀਤਾ ਤੋੜ ਨਾ ਨਿਭਾਈ 

ਵਫਾਦਾਰ ਨਾ ਰਿਹਾ ਹਵਸ ਬੁਝਾਈ 

ਨੀਚ ਮੈਂ ਐਨਾ ਮਨ ਸੱਭ ਪੌਣ ਲਈ ਲੋਚੇ 

ਹੁਸ਼ਿਆਰੀ ਕਰਾਂ ਦਿਮਾਗ ਪਾਪ ਪੁੰਨ ਨਾ ਸੋਚੇ 

ਅਪਣੀ ਫਿਤਰਤ ਦਾ ਮੰਨਾ ਮੈਂ ਨਹੀਂ ਜਿੰਮੇਦਾਰ 

ਜਿਸ ਬਣਾਇਆ ਦੋਸ਼ ਧਰਾਂ ਉਸ ਦੇ ਦਵਾਰ 

ਨਾਸਤਿਕ ਨਹੀਂ  ਮੈਂ ਬਿਨ ਭਰਮ ਮਨੇ ਮੰਨਾ ਉਹ ਨਿਰਵੈਰ 

 ਸਰਬੱਤ ਦਾ ਰਾਖਾ ਰੱਖੂ ਕਰ ਦੇ ਬਚਰੇ ਦੀ  ਖੈਰ

xxxx

                                रखू  कर दे खैर 

जीवन विच पइया बहुत सुख 

सहने ना पिया कोई वडा दुख 

प्यास होई पूरी भरी सारी भुख 

नीत मेरी  माढ़ी संतोख नहीं आया 

होर लई मन ललचाइया

ऐना पा हाले वी नहीं शुकरगुजार 

खा पी के मारां ढिकार 

पैसे पीछे मैं पागल होया 

अपना हजमा दूसरे दा खोया 

मतलब दी दोस्ती पकी ना यारी लाई

वक्त वेले काम ना आया बांह आध बीच छडाई

प्यार कीता तोड़ ना निभाई 

वफादार ना रिहा हवस बुझाई 

नीच मैं ऐना मन सभ पौण लई लोचे

हुशियारी करां दिमाग पाप पुन ना सोचे 

अपनी फितरत दा मन्ना मैं नहीं जिमेवार 

जिस बनाया दोष धरां उस दे द्वार 

नास्तिक नहीं मैं बिन भरम मने मन्ना ओह निर्वैर 

सरबत दा राखा रखू  कर दे बच्चे दी खैर                             


Saturday, October 24, 2026

ਇਹ ਵਾਰੀ ਗਈ ਗਵਾਚੀ p5

                                 ਇਹ ਵਾਰੀ ਗਈ ਗਵਾਚੀ 


ਦਿਮਾਗ ਮੇਰਾ ਪਾਪ ਭਰਿਆ ਪਾਪ ਕਰਾਂ ਤੋਂ ਨਾ ਡਰਾਂ 

ਪਾਪ ਇਹ ਨਹੀਂ ਚੰਗਾ ਜਾਣਾ ਫਿਰ ਵੀ ਪਾਪ ਕਰਾਂ 

ਕੋੜੇ ਮਾਰਨਗੇ ਜਮ ਦੇ ਦੂਤ ਦਰਗਾਹੇ ਮਿਲੂ ਸਜਾ 

ਦਿਮਾਗ ਸੋਚੇ ਤੱਦ ਦੀ ਤੱਦ ਦੇਖੀ ਜਾਊ ਅੱਜ ਲੈ ਮਜ਼ਾ 

ਦਿਲ ਦਾ ਮੇਰਾ ਲਾਲਚ ਪੂਰਾ ਨਾ ਹੋਏ ਦੂਸਰਿਆਂ ਦਾ ਹੜੱਪਾਂ ਹੱਕ 

ਬਖਸ਼ੌਂਣ ਲਈ ਕੁਕਰਮ ਅਪਣੇ ਚੜ੍ਹਾਵਾ ਚੜਾ ਨਾਮ ਦਾ ਕਰਾਂ ਜੱਪ

ਦੋਸਤੀ ਪਾਂਵਾਂ ਮਤਲਵ ਲਈ ਲੇਂਝ ਬਣ ਚਿਪਕਾਂ

ਉੱਲੂ ਅਪਣਾ ਸਿੱਧਾ ਕਰ ਬਾਂਹ ਛੱਡਾ ਓਥੋਂ ਖਿਸਕਾਂ

ਸੁੰਦਰ ਮੁਖੜਾ ਤੱਕ ਤਨ ਵਿੱਚ ਡਾਡੀ ਹਵਸ ਜਾਗੇ 

ਛੱਲ ਕਪਟ ਕਰ ਫਸਾਂਵਾਂ ਮਜ਼ਾ ਲਵਾਂ ਹੁਸਨ ਨੂੰ ਪਾ ਕੇ 

ਐਨੇ ਅਵਗੁਣ ਲੈ ਕੇ ਚੱਲਾਂ ਮਨ ਨਾ ਕਰ ਸਕਿਆ ਸਾਫ 

ਜਾਣਾ ਕੀਤੇ ਦੀ ਸਜਾ ਮਿਲੂ ਕੋਈ ਨਾ ਕਰੂ ਮੈਨੂੰ ਮਾਫ਼ 

ਘੋਰ ਨੇਰਾ ਮੇਰੇ ਅੰਦਰ ਵਿੱਚ ਦਿਖੇ ਆਸ ਦੀ ਮੈਨੂੰ ਇੱਕ ਚੰਗਿਆੜੀ 

ਇਹ ਵਾਰ ਤਾਂ ਗਈ ਗਵਾਚੀ ਸ਼ਾਇਦ ਰਾਸ ਆਊ ਕੋਈ ਅਗਲੀ ਵਾਰੀ 


 

 


ਮਸਕੀਨ ਬਣ ਸੀਸ ਨਿਵਾਂਵਾਂ I Bow To Him p5e E

                                ਮਸਕੀਨ ਬਣ ਸੀਸ ਨੀਵਾਂਵਾਂ


ਹਥ ਮੇਰੇ ਦੀਆਂ ਲਕੀਰਾਂ ਚੰਗਿਆਂ ਸੋਹਣਾ ਜੀਵਨ ਜੀਤਾ

ਜਾਦਾ ਨਹੀਂ ਸੋਚਿਆ ਜੱਗ ਕੀ ਸੋਚੂ ਮਨ ਭਾਇਆ ਸੋ ਕੀਤਾ

ਮੱਥੇ ਲਿਖਿਆ ਮੱਥੇ ਲਾਇਆ ਫ਼ਲਾ ਝੋਲੀ ਬੋਝ ਲੀਤਾ 

ਬੇਪਰਵਾਹੀ ਬਚਪਣ ਨਿਕਲਿਆ ਨਾ ਕੋਈ ਬੋਝ 

ਸ਼ਰਾਰਤਾਂ ਹੱਦ ਦੀਆਂ ਆਈਆਂ ਛਿੱਤਰ ਖਾਏ ਰੋਜ਼ 

ਜਵਾਨੀ ਲੈ ਮਸਤੀ ਚੜ੍ਹੀ ਮਸਤੀ ਵਿੱਚ ਗਵਾਈ 

ਕਰਮ ਚੰਗੇ ਕਿਸੇ ਲਿਖੇ ਘਾਲ ਨਾ ਕਰਨੀ ਆਈ 

ਦਿਲ ਵਿੱਚ ਪਿਆਰ ਉੱਭਰਿਆ ਜਾਨ ਤੇ ਜਾਨ ਵਾਰੀ 

ਰੱਲ ਦੋਸਤਾਂ ਮਹਿਫ਼ਿਲਾਂ ਜਮਾਈਆਂ ਪੱਕੀ ਲਾਈ ਯਾਰੀ 

ਗ੍ਰਿਸਤੀ ਭਾਰ ਨਾ ਚੁੱਕਿਆ ਸੁਹਾਣੀ ਚੁੱਕੀ ਜਿੰਮੇਦਾਰੀ ਸਾਰੀ

ਸੌਖਾ ਬੈਠਾ ਬਿਰਧ ਉਮਰੇ ਚੋਪੜੀਆਂ ਮੈਂ ਖਾਂਵਾਂ

ਕਲ ਦਾ ਫ਼ਿਕਰ ਨਾ ਕੋਈ ਗਾਂਅ ਦੀ ਸੋਚ ਨਾ ਘੱਭ੍ਰਾਵਾਂ 

ਦਾਤਾਰ ਜਿਸ ਦਾਤਾਰ ਦਿਤੇ ਉਸ ਦੀਨ ਦਿਆਲ ਤੇ ਬਲ੍ਹਾਰੀ ਜਾਂਵਾਂ 

ਤਹਿ ਦਿਲੋਂ ਸ਼ੁਕਰਾਨਾ ਕਰਾਂ ਬਣ ਮਸਕੀਨ ਉਸ ਅੱਗੇ ਸੀਸ ਨਿਵਾਂਵਾਂ

xxxx

                                         मस्कीन बन सीस निवावां

हाथ मेरे दियां लकीरां चंगियां सोहना जीवन जीता 

जादा नहीं सोचिया जग की सोचू मन भाया सो कीता 

माथे लिखिया माथे लाया फला झोली बोझ लिता

बेपरवाही बचपन निकलिया ना कोई बोझ 

शरारतां हद दियां आइयां छितर खाए रोज 

जवानी लै मस्ती आई मस्ती विच गवाई 

कर्म चंगे किसे लिखे घाल ना करनी आई

दिल विच प्यार उभरिया जान ते जान वारी 

रल दोसतां महफीलां जमाइयां पकी लाई यारी 

ग्रीस्थी भार ना चुकिया सुहानी चुकी जिमेदारी सारी 

सौखा बैठा बिरध उमरी चोपड़ीयां मैं खावां

कल दा फिकर ना कोई आगे दी सोच ना घभरावां

दातार जिस दातार दिते उस दीन दयाल दे बलहारी जांवां

तह दिलों शुक्राना करां बन मस्कीन उस आगे सीस निवावां

xxxx



                   I Bow To Him


Lines of my hands were good good life I lived 

Didn't bother  folk's thinking what came to mind I did 

What was written on my forehead for that I did bid 

Unworried my childhood went through it I was carefree 

Daily beeating was my lot I was naughty as could be 

Come youth in love my heart fast it did beat 

Showered love on sweetheart I happen to meet 

Lady luck was in my favour I lived youth in ease 

Had sessions with pals who are life long friends with me 

Did not shoulder household burden the lady took responsibility 

My old age is  happy and easy going I get fresh buttered chapati 

I worry not what tomorrow will bring the future I don't fear 

Provider will provde I have full faith in Him He is my Saviour 

I am ever beholden to Him I bow my head  to  Him  Him I revere 




Friday, October 23, 2026

ਜੱਸਾ ਖੜ੍ਹਾ ਹੱਥ ਜੋੜ p5

                                   ਜੱਸਾ ਖੜ੍ਹਾ ਹੱਥ ਜੋੜ 


ਜਿੰਦ ਰਹੀ ਸੁਲੱਖਣੀ ਮੈਂ ਕਰਾਂ ਗੋਡੇ ਗੋਡੇ ਚਾਅ 

ਨਦਰ ਸਵੱਲੀ ਹੋਈ ਮੈਂ ਲੱਖ ਖ਼ੁਸ਼ੀਆਂ ਲਾਈਆਂ ਪਾ

ਅੰਗ ਸੰਘ ਆਪ ਸਹਾਈ ਹੋਇਆ ਘਾਲ ਨਾ ਕਰਨੀ ਪਈ 

ਸਹਿਜ ਸੁਭਾਏ ਜੀਵਨ ਗੁਜ਼ਰਾ  ਕੋਈ ਮਜ਼ਬੂਰੀ ਨਾ ਸਹੀ 

ਪੈਸੇ ਵਲੋਂ ਕਦੀ ਕੋਈ ਘਾਟ ਨਾ ਰਹੀ ਭਾਵੇਂ ਬਣਿਆਂ ਨਾ ਸ਼ਾਹ 

ਸੱਚਾ ਚਾਹੇ ਰਾਹ ਨਾ ਲੱਭਿਆ ਪਰ ਗਿਆ ਨਾ ਕਿਸੇ ਕੁਰਾਹ 

ਟੱਬਰ ਵਲੋਂ ਬਹੁਤ ਸੁਖ ਰਿਹਾ ਗਿਹਣੀ ਚੰਗੀ ਨਾਰੀ 

ਔਲਾਦ ਜ਼ਮਾਨੇ ਤੋਂ ਖਰੀ ਨਿਕਲੀ  ਮੇਰੀ ਕਹਿਣਕਾਰੀ 

ਤੰਦੁਰੁਸਤੀ ਇਸ ਉਮਰੇ ਵੀ ਮਾਣਾ ਨਾ ਕੋਈ ਵੱਡੀ ਬਿਮਾਰੀ 

ਸਰਧਾ ਮਨ ਦੀ ਸੱਭ ਪੂਰੀ ਜੱਸਾ ਮੰਗੇ ਨਾ ਕੁੱਛ ਹੋਰ 

ਜੱਸਾ ਬੰਵੰਤ ਖੈਰ ਮੰਗੇ ਖੜ੍ਹਾ ਉਸ ਅੱਗੇ ਹੱਥ ਜੋੜ 

xxxx

                जसा खड़ा  हथ जोड़ 


जिंद रही सुलखनी मैं करां गोडे गोडे चाअ

नदर सवली होई मैं लख खुशियां लइयां पा 

अंग संघ आप सहाई होया घाल ना करनी पई 

सहज सुभाए जीवन गुजरा कोई मजबूरी ना सही 

पैसे वलों कदी कोई घाट ना रही भावें बनिया ना शाह 

सच्चा राह चाहे ना लभिया पर गिया ना किसे कुराह 

टबर वलों बहुत सुख रिहा गिहीनी चंगी नारी 

औलाद ज़माने तों खरी निकली मेरी कहनाकारी

तंदुरुस्ती इस उमरे वी माणा ना कोई बीमारी 

सरधा मन दी सभ पूरी जसा मंगे ना होर 

जसा बनवंत खैर मंगे उस आगे हाथ जोड़ 


Wednesday, October 21, 2026

ਸਾਲ ਸਮੇਂ ਦਾਂ ਚੱਕਰ Year’s Round p5e E

                             ਸਾਲ ਸਮੇਂ ਦਾ ਚੱਕਰ 

ਸਾਲ ਤੇ ਸਮੇਂ ਦਾ ਚੱਕਰ ਚਲ ਗਿਆ 

ਅੱਜ ਪਹਿਲਾ ਕੋਰਾ ਘਾਹ ਤੇ ਪਿਆ 

ਪੱਤਝੜ ਆਇਆ ਅਪਣੇ ਰੰਗ ਲਿਆਇਆ 

ਕਿਸੇ ਰੁੱਖ ਦੇ ਪਤੇ ਪੀਲੇ ਕਿਸੇ ਲਾਲ ਕੋਈ ਹਰਆਇਆ

ਛੇਤੀਂ ਸਰਦ ਮੌਸਮ ਆਊ ਲੈ ਕੇ ਠੰਢੀ 

ਮੈਂ ਬਿਰਧ ਪੀੜ ਉੱਠੂ ਮੇਰੀ ਹੱਡੀਂ 

ਘੱਟ ਸੂਰਜ  ਦਿਖੂ ਜਾਦਾ ਬਰਫ਼ ਜ਼ੀਰੋ ਤੋਂ ਥੱਲੇ ਤਾਪਮਾਨ 

ਸਕੀਇੰਗ ਕਰਨਗੇ ਸਨੋ ਬੋਰਡਿੰਗ ਕਰਨਗੇ ਬੱਚੇ ਤੇ ਜਵਾਨ  

ਹਰੇ ਪੱਤੇ ਤੇ ਫੁੱਲ ਰੁੱਖਾਂ ਲਈ ਬਸੰਤ ਬਹਾਰ ਲੈ ਕੇ ਆਊ 

ਗਰਮੀ ਆਊ ਗਰਮੀ ਤੋਂ ਬਚਣ ਲਈ ਬੰਦਾ ਸਮੁੰਦਰ ਕੰਢੇ ਜਾਊ  

ਕਈ ਹੋਰ ਸਾਲਾਂ ਦੇ  ਏਦਾਂ ਚੱਕਰ ਮੈਂ ਵੇਖਾਂ ਮੇਰੀ ਆਸ 

ਖੁਸ਼ਹਾਲੀ ਸੁੱਖ ਸ਼ਾਂਤੀ ਤੰਦਰੁਸਤੀ ਲਈ ਕਰਾਂ ਅਰਦਾਸ              



 Year’s Round 

The year has taken its round 

Today there is frost on the ground 

Fall is here with it’s colours of all hews all bright

All shades of green yellow red it is a pleasing sight

Soon it will be winter and cold 

My bone will ache as I am old 

There will be more  of snow less of sun 

Ski ing sleighing youngsters will have fun 

With green leaves and flowers trees will bloom in spring

Visits to beachs in summer heat the summer will bring 

Hope to see many more years round 

Praying for happy days me safe and sound 





Monday, October 19, 2026

ਚਿੱਟੀ ਦਾੜ੍ਹੀ ਉਮਰ ਦਾ ਮਜ਼ਾ

                                       ਚਿੱਟੀ ਦਾੜ੍ਹੀ ਉਮਰ ਦਾ ਮਜ਼ਾ 


ਕਾਲੀ ਦਾੜ੍ਹੀ ਦੀ ਕਹਾਣੀ ਸੁਣਾਵਾਂ ਦੇਵਾਂ ਦੁਹਾਈ 

ਹਮ ਉਮਰੋ ਖ਼ਬਰਦਾਰ ਕਾਲੀ ਨਾ ਕਰਿਓ ਕੋਈ 

ਜਵਾਨ ਮਸੂਸ ਕਰਨ ਲਈ ਕਾਲੀ ਦਾੜ੍ਹੀ ਕੀਤੀ 

ਸੁਣਾਵਾਂ ਤੁਹਾਨੂੰ  ਦਾਸਤਾਂ ਜੋ ਮੇਰੇ ਉਪਰ ਬੀਤੀ

ਕਾਲੀ ਦਾੜ੍ਹੀ ਨਾਲ ਅਲੱਗ ਬਣੇ ਮੇਰੀ ਪਹਿਚਾਣ 

ਬੁੱਢਾ ਮੈਨੂ ਕੋਈ ਨਾ ਵੇਖੇ ਸਮਝਣ ਮੈਨੂੰ ਜਵਾਨ 

ਬੁੱਢੇ ਤੋਂ ਜਵਾਨ ਲੱਗਣ ਲਈ ਦੇਣੇ ਪੈਂਦੇ ਦਾਮ 

ਕਾਲੀ ਦਾੜ੍ਹੀ ਚਿੱਟੇ ਝਾਟੇ ਤੇ ਟੋਪੀ ਗੁਜਰਿਆ ਵਿੱਚ ਬਾਜ਼ਾਰ 

ਇਕ ਖਾਤੂੰਮ ਕੇਲੇ ਦੀ ਛਿੱਲ ਦੇ ਫਿਸਲੀ ਡਿੱਗੀ ਪਿਛਲੀ ਭਾਰ 

ਸੋਚਾਂ ਇਹ ਮੇਰੇ ਤੋਂ ਉਠਾਈ ਨਹੀਂ ਜਾਣੀ ਮੈਂ ਖੜ੍ਹਾ ਵੇਖਾਂ ਮੈਂ ਲਾਚਾਰ 

ਮਢੀਰ ਕੱਠੀ ਹੋਈ ਕਹਿਣ ਮੁਸ਼ਟੰਡਾ ਕੋਲ ਖੜ੍ਹਾ ਮਦਦ ਨੂੰ ਨਹੀਂ ਤਿਆਰ 

ਉਸ ਦਿਨ ਤੋਂ ਫੈਸਲਾ ਕੀਤਾ ਰੰਗਣੀ ਨਹੀਂ ਅੱਗੇ ਤੋਂ ਦਾੜ੍ਹੀ  

ਚਿੱਟੀ ਦਾੜ੍ਹੀ ਦੇ ਫੈਦੇ ਦੱਸਾਂ ਕੰਨ ਲਾ ਸੁਣੋ ਮੇਰੇ ਆੜੀ 

ਸਮਾਨ ਚੁੱਕਣ ਲਈ ਕਈ ਜਵਾਨ ਅੱਗੇ ਔਣ ਕਹਿ ਬਾਬਾ ਮਦਦ ਮੈਂ ਕਰਾਵਾਂ 

ਜੀਂਦਾ ਰਹਿ ਗਭਰੂਆ ਰੱਬ  ਤੇਰਾ ਭਲਾ ਕਰੇ ਉਸੇ ਸੁਲਾਅ ਹੱਥ ਵੀ ਨਾ ਵਟਾਵਾਂ 

ਝਿਝਕੇ ਨਾ ਕੋਈ ਵੀ ਮੁਟਿਆਰ ਨਾਲ ਦੀ ਸੀਟ ਤੇ ਬੈਠਣ ਲਈ

ਸੋਚਣ ਧੌਲੀ ਦਾੜ੍ਹੀ ਬੁੱਢੇ ਦੀ ਛੇੜਣ ਦੀ ਉਮਰ ਇਸ ਦੀ ਗਈ 

ਜਵਾਨ ਬਣਨ ਦੀ ਘਾਲ ਛੱਡੋ ਜੱਸੇ ਦੀ ਸੁਣੋ ਦਾੜ੍ਹੀ ਕਾਲੀ ਨਾ ਕਰਵਾਓ 

ਚਿੱਟੀ ਦਾੜ੍ਹੀ ਦਾ ਲਾਹਾ ਲੈ ਲਓ ਅਪਣੀ  ਉਮਰ ਦਾ ਮਜ਼ਾ ਉਠਾਓ 

xxxx

                        Blackened Beard 

Tale of blackened beard I'll tell and caution thee 

Hark me my aged peers don't blacken let it be 

To look young I blackened my beard

 Listen to what I say very badly I faired 

Different was my look different my personality 

Nobody saw me as aged took me to be young laddie

To appear young one has to pay a toll so be ready 

Blackened beard covered head with best touppee I could find  

A heavy lady slipped on a banana peel and landed on her behind 

She's too heavy for me to lift I was thinking in my mind 

Crowd gathered and started to yelp 

Young big oaf not bothering to help 

That day hence I stopped blackening my beard 

Many a benefit of white beard listen my dear 

Many a young men will come forward and offer may I help you grand 

Bless you youngster live long I praise them but give not a helping hand 

Young lasses will come sit beside you without any fear 

They think old geezzer is beyond romance  I'm safe here 

Leave the itch to feel young Jassa says don't worry about visage 

Take full advantage of the white beard and enjoy your old age 








i




 


Saturday, October 17, 2026

ਜੱਸਾ ਆਸ ਕਰੇ Jassa Has Faith p5e E

                     ਜੱਸਾ ਆਸ ਕਰੇ 

ਵਿਸਰਿਆ ਬੰਦਾ ਰੱਬ ਯਾਦ ਨਾ ਆਏ

 ਸੱਚਾ ਰਾਹ ਛੱਡ ਬੰਦਾ ਕੁਰਾਹੇ ਜਾਏ 

ਗੁਰੂ ਕਹਿ ਗਏ ਉਹ ਸਰਬਸਮਾਇਆ 

ਦਿਖੇ ਨਾ ਕਿਤੇ ਸ਼ਬਦ ਬੰਦਾ ਸਮਝ ਨਾ ਪਾਇਆ 

ਸਦਾ ਸਹਾਈ ਉਹ ਹਾਦਰਾ ਹਜ਼ੂਰ 

ਅਣਜਾਣ ਬੰਦਾ ਸਮਝੇ ਉਸੇ ਦੂਰ 

ਸ਼ਰਾਫਤ ਦਾ ਬੰਦਾ ਢੋਂਗ ਰਚਾਏ 

ਸ਼ਰਾਫਤ ਉਸਦੇ ਲਾਗੇ ਨਾ ਆਏ 

ਦੁਨਿਆਦਾਰੀ ਵਿਚ ਫਸਇਆ ਨਾਮ ਨਾ ਜਪੇ

ਚੰਚਲ ਚਿੱਤ ਬੇਕਾਬੂ ਇਧਰ ਉਧਰ ਨਸੇ 

ਆਲਸੀ ਤਨ ਕਿਰਤ ਕਰਨ ਤੋਂ ਕਤਰਾਏ 

ਮਾਲਕ ਭਾਗੋ ਬਣ ਖੂਨ ਚੂਸ ਧਨ ਕਮਾਏ 

ਲਾਲਚ ਹੱਦ ਦਾ ਵੰਡ ਨਾ ਛੱਕੇ 

ਭਰੀਆਂ ਤਜੌਰੀਆਂ ਹੋਰ ਮੰਗਣ ਤੋਂ ਨਾ ਥੱਕੇ 

ਐਨੇ ਅਵਗੁਣ ਗਲੇ ਲੈ ਪਥੱਰ ਬੰਦਾ ਭਉਜਲੁ ਕਿਵੇਂ ਤਰੇ 

ਨਿਰਵੈਰ ਬਖਸ਼ੰਦ ਉਸੇ ਮੰਨ ਖੈਰ ਕਰੂ ਜੱਸਾ ਆਸ ਕਰੇ 

xxxx

                       Jassa Has Faith  


Does not remember God man has forgotten 
Strayed from true wrong path he has trodden 

He abides in all his Creation Gurus made it clear 

Man has not understood this revelation I fear 

He is your Helper you are his dear 

Man thinks He is far He is not near 

Man blows hid trumpet says he does not sin 

Such a man has no virtue in him  

Busy in worldly affairs man does not chant his name

Fickle mind wanders around focused on Him it does not remain 

Loath to hard work man's body is lazy 

Gathers wealth by sucking blood man finds easy 

Does not share  what man has hoards in a secret store 

Greedy to the core   man does't shy asking for more 

With so many sins weighing his neck how can he swim 

Will be redeemed by the Merciful Jassa has faith in him

 


ਜਦ ਪੁੱਛੇ ਧਰਮਰਾਇ p5 e E

                                ਜਦ ਪੁੱਛੇ ਧਰਮਰਾਇ 


ਵੇਹਲੇ ਬੈਠੇ ਕਰਾਂ ਵਿਚਾਰ 

ਮਨ ਉੱਠਣ ਕੋਟ ਸਵਾਲ 

ਮਿਲੇ ਨਾ ਮੈਨੂ ਕੋਈ ਜਬਾਬ

ਬੱਚਾ ਮਰੇ ਹੋਸ਼ ਔਣ ਤੋਂ ਪਹਿਲੋਂ 

ਕਿੱਥੇ ਸੀ ਉਸ ਦਾ ਪਾਲਣਹਾਰ 

ਭੁੱਖਮਰੀ ਮਾਰੇ ਲੱਖਾਂ ਨੂੰ ਮਾਰ 

ਕਿੱਥੇ ਸੀ ਉਨ੍ਹਾਂ ਦਾ ਦਾਤਾਰ 

ਪਾਲਣਹਾਰ ਦਾਤਾਰ ਨਿਰਵੈਰ ਨਿਰਭਉ ਸਦਾ ਸਹਾਏ 

ਕਿਓਂ ਨਹੀਂ ਉਸ ਇਹ ਅਪਣੇ ਗੁਣ ਉਸ ਬੰਦੇ ਵਿੱਚ ਪਾਏ 

ਵੈਰ ਕਮਾ ਬੰਦਾ ਦੇਵੇ ਦੁਸ਼ਮਣ ਨੂੰ ਮਾਰ 

ਕਿਓਂ  ਨਹੀਂ  ਬੰਦਾ ਨਿਰਵੈਰ 

ਭੂਤ ਦਾ ਡਰ ਦੂਤ ਦਾ ਡਰ ਮੌਤ ਦਾ ਭੌਅ

ਕਿਓਂ ਨਹੀਂ ਬਣਾਇਆ ਬੰਦੇ ਨੂੰ ਨਿਰਭੌਅ

ਕਰਤਾਰ ਦੀ ਕਰਨੀ ਪੀਰ ਪੈਗ਼ੰਬਰ ਦਸ ਨਾ ਪਾਏ 

ਜੱਸਾ ਕੌਣ ਹੁੰਦਾ ਇਹ ਸਵਾਲ ਉਠਾਏ 

ਸੱਚੇ ਮਨ ਕਰਦਾ ਜਾ ਹੋ ਮਨ ਆਏ 

ਵੇਖੀ ਜਾਊ ਜਦ ਪੁੱਛੇਗਾ ਧਰਮਰਾਇ ਉੱਚ ਦਰਗਾਹੇ 

xxxx 

                             When Redeemer Asks 

Idle mind untold doubts arise 

Find no answer I am no wise 

Infant dies before he is aware 

Where was his Nourisher 

Famine kills thousand with hunger 

Where was thier Provider

Above enmity and fear in his image man he begot

Did't give man same traits He forgot 

Harbouring enmity man kills his foe

Cruelty filled mercy man does not show

Scared of future  scared of Messanger scared of death

Why fearlessness did not to man He besquesth

His creation saints and prophets could not explain 

Jassa has no locus standi to complain 

Carry out with a clean heart your entrusted tasks 

Take it as it comes when  the Redeemer asks 

xxxx

          जद पुछे धर्मराय

वेहले बैठे करां विचार 

मन उठन कोट सवाल 

मिले ना मैनू कोई जवाब

बचा मरे होश औन तों पहले 

किथे सी उस दा पालनहार 

भुखमरी मारे लखां नू मार 

कीथे सी उन्हों दा दातार 

पालनहार दातार निर्वैर निर्भाओ सदा सहाए

क्यों नहीं एह गुण अपने  उस बन्दे विच पाए 

वैर कमा बंदा देवे दुश्मन नू मार 

क्यों नहीं बंदा निर्वैर 

दूत तों डरे भूत तों डरे मौत दा भाओ

क्यों नहीं बनाया बन्दे नू निर्भौओ

करतार दी करनी पीर पैगम्बर दस ना पाए 

जसा कौण एह सवाल उठाए 

सच्चे मन करदा जा जो मन आए

देखी जाऊ जद पूछेगा धरमराय उच्च दरगाहे 


Friday, October 16, 2026

ਮਸਤ ਹੈ ਜੱਸਾ Born Unique and Odd p5e E

                        ਮਸਤ ਹੈ ਜੱਸਾ 


ਜੱਸਾ ਅਨੋਖਾ ਜੰਮਿਆਂ ਜੱਸੇ ਜੈਸਾ ਨਾ ਕੋਈ 

ਕਿਓਂ ਜੱਸਾ ਐਸਾ ਜਿਸ ਬਣਾਇਆ ਜਾਣੇ ਸੋਈ 

ਕੱਦੋਂ ਨਹੀਂ ਲੰਮਾ ਨਾ ਮਦਰਾ ਰੰਗ ਨਾ ਗੋਰਾ ਨਾ ਕਾਲਾ 

ਦਰਮਿਆਨਾ ਸ਼ਰੀਰ ਦਾ ਨਾ ਪਤਲਾ ਨਾ ਜਾਦਾ ਭਾਰਾ 

ਦਿਮਾਗ ਉਸ ਦੇ ਦਾ ਕੀ ਦਸਾਂ ਸੁਣ ਹਸਿਓ ਨਾ ਭਾਈ 

ਜੱਗ ਹਾਰਿਆ ਸਮਝਾ ਕੇ ਜੱਸੇ  ਨੂੰ ਅਕਲ ਨਾ ਆਈ 

ਔੜ ਦੀ ਭਦੌੜ ਪੁਹੰਚਾਏ ਲਮੀਆਂ ਲਮੀਆਂ  ਜੱਸਾ ਛੱਡੇ 

ਸਿਰ ਪੈਰ ਨਾ ਕਹਾਣੀਆਂ ਦਾ  ਸੁਣ ਮਜ਼ਾਕ  ਬਨੌਣ  ਛੋਟੇ ਕੀ ਵੱਡੇ 

ਕਹੇ ਜੰਗਲ ਵਿਚ ਖਾਈ ਤੇ ਸ਼ੇਰ ਬੀਚ ਮੈਂ ਸੀ  ਇਕ ਦਿਨ ਫੱਸਿਆ 

ਚਲਾਕੀ ਕਰ ਸ਼ੇਰ ਦੇ ਪਿੱਛੇ ਉਂਗਲ ਦਿੱਤੀ ਸ਼ੇਰ ਸ਼ਰਮ ਖਾ ਨਸਿਆ 

ਦਿਮਾਗ ਵਰਤ ਮੈਂ ਗਿਆ ਓਥੋਂ ਬਚ 

ਸੌਂਹ ਗੁੜ ਦੀ ਝੂਠ ਨਹੀਂ ਸਾਰਾ ਸੱਚ 

ਸ਼ੌਦਾਈ ਨਹੀਂ ਜੱਸਾ ਮਸਤ ਗਲ ਜੱਗ ਮਸ਼ਹੂਰ ਹੋਈ 

ਜੱਸਾ ਅਨੋਖਾ ਜੰਮਿਆਂ ਜੱਸੇ ਸਮਾਨ ਨਾ ਕੋਈ 

ਕਿਓਂ ਜੱਸੇ ਐਸਾ ਜਿਸ ਬਣਾਇਆ ਜਾਣੇ ਸੋਹੀ 

xxxx

                  Born Unique And Odd 

Jassa is born unique and odd 

Why so  knows only his maker  God 

Not dark nor fair not a dwarf or tall 

Average by physique not heavy at all 

Don't laugh if I tell you about his brain 

World failed to smarten him it's such a shame 

Long winded his rambling his stories fanciful and wild 

No head or tail to them are laughed at by man and child

Say the other day  in the jungle between abyss and a lion he got caught 

Says outsmarted the lion fingered his behind in shame lion left the spot at a trot 

Saved my life by using my brain 

All true no lie not even a grain 

World holds Jassa  not mad only carefree sod 

Jassa is born unique and odd 

Why so  knows only  his maker God

xxxx

                                      मस्त है  जसा 

जसा अनोखा जमियां जसे जैसा ना कोई 

क्यों जसा ऐसा जिस बनाया जाने सोई 

कदों नहीं लमा ना मदरा रंग ना गोरा ना काला 

दरमियान शरीर दा ना पतला ना जादा भारा 

दिमाग उस दे दी की दसां सुन हसियो ना भाई 

जग हारिया समझा के जसे नू अकल ना आई 

ओढ़ दी भादौड़ पुंहचाए लमियां लमियां छडे 

सिर पैर ना कहानियां दा सुन मजाक बनौन छोटे की  वडे

कहे जंगल विच खाई ते शेर बीच मैं सी इक दिन फसिया

चलाकी कर शेर दे पीछे उंगल दिती शेर शर्म खा नसिया 

दिमाग वर्त मैं गिया उथो बच

सौंह गुड़ दी झूठ नहीं सच 

शौदई नहीं जसा मस्त गल जग मशहूर होई 

जसा अनोखा जमियां जसे समान ना कोई 

क्यों जसा ऐसा जिस बनाया जाने सोई




Thursday, October 15, 2026

ਜੱਸੇ ਖੁਸ਼ੀ ਪਾਈ p5

                                      ਜੱਸੇ ਖੁਸ਼ੀ ਪਾਈ 


ਬਹੁਤ ਦਿੱਤਾ ਰਬ ਨੇ ਭਰੇ ਰਹੇ ਹਸ਼ੇਮਾਂ ਹੱਥ

ਮਾੜੀ ਨੀਤ ਜੱਸੇ ਦੀ ਜੱਸੇ ਨੂੰ ਨਾ ਆਏ ਰੱਜ

ਵੱਡੀਆਂ ਕਾਰਾਂ ਵੱਡੇ ਅਮੀਰਾਂ ਦੇ ਬੰਗਲੇ ਵੇਖ ਜੱਸਾ ਜਲੇ 

ਜੋ ਕਾਰ ਕੋਠੀ ਆਪ ਕੋਲ ਉਨ੍ਹਾਂ ਦੀ ਕਦਰ ਨਾ ਕਰੇ 

ਪਰਾਈ ਨਾਰੀ ਜੱਸੇ ਨੂੰ ਪਿਆਰੀ ਪਰਾਈ ਤੇ ਰੱਖੇ ਅੱਖ

ਤੱਕ ਸੋਹਣਾ ਮੁਖੜਾ ਜੱਸੇ ਦਾ ਬਦਨ ਜਾਏ ਭੱਖ

ਨਾਮੀ ਸਾਨੀ ਬੰਦੇ ਵਰਗੀ ਜੱਸਾ ਸ਼ੌਹਰਤ ਲੋਚੇ 

ਕਿਵੇਂ ਜੱਗ ਵਿਚ ਨਾਂ ਰੌਸ਼ਨ ਹੋਏ ਸਕੀਮਾਂ ਸੋਚੇ 

ਸਾਧੂ ਕਹਿਲਾਣਾ ਚਾਹੇ ਚਾਹੇ ਉਨ੍ਹਾਂ ਜਿਨਾ ਗਿਆਨ 

ਅੱਧਾ ਸ਼ਬਦ ਰੱਟ  ਕੇ ਸਮਝੇ ਆਪ ਨੂੰ ਵਿਦਵਾਨ 

ਸੱਚ ਪਰ ਧੇਲੇ ਦੀ ਅਕਲ ਨਾ ਜੱਸਾ ਮੂੜ ਅਣਜਾਣ 

ਕੋਈ ਜੱਸੇ ਨੂੰ ਸਮਝਾਏ 

ਉੱਡਦੇ ਨੂੰ ਜ਼ਮੀਨੇ ਲੈ ਆਏ 

ਨਾ ਤੂੰ ਅਫ਼ਲਾਤੂੰ ਨਾ ਫ਼ਨੇ ਖਾਂ ਨਾ ਹੀ ਰੱਬ ਰਤਿਆ 

ਖ਼ਾਸ ਨਹੀਂ ਆਮ ਹੈ ਮਸਕੀਨ ਜਨ ਬਣ ਜੀ ਜੱਸਿਆ 

ਇਹ ਗੱਲ ਜੱਸੇ ਹੈ ਮਨ  ਜਚੀ ਭਾਈ 

ਸੁਖੀ ਹੋਇਆ ਜੱਸਾ ਜੱਸੇ ਖੁਸ਼ੀ ਪਾਈ  

Monday, October 12, 2026

ਮਨ ਸਾਧੂ ਤਨ ਭਗੌੜਾ p5 e E

                                  ਮਨ ਸਾਧੂ ਤਾਂ ਭਗੌੜਾ 


ਮਨ ਸਾਧੂ ਤਨ ਮੇਰਾ ਮੇਰੇ ਤੋਂ ਭਗੌੜਾ 

ਮੰਨਣ ਨੂੰ ਮੈਂ ਤਿਆਰ ਨਾ ਸੱਚ ਲਗੇ ਕੌੜਾ 

ਮਨ ਕਹੇ ਧਨ ਦੌਲਤ ਦਾ ਲਾਲਚ ਨਹੀਂ ਚੰਗਾ 

ਸੋਨੇ ਦਾ ਕੜਾ ਹੀਰੇ ਜੜੀ ਮੁੰਦੀ ਤਨ ਲਈ ਮੰਗਾਂ 

ਢੋਂਗੀ ਮੈਂ ਸ਼ਰਾਫਤ ਦਾ ਢੋਲ ਮੈਂ ਬਜਾਂਵਾਂ 

ਸੋਹਣਾ ਮੁੱਖ ਵੇਖ ਉਸ ਤੇ ਡੁੱਲ ਜਾਂਵਾਂ

ਕਿਤਾਬਾਂ ਪੜ੍ਹ ਕੱਠਾ ਕਰਾਂ ਮੈਂ ਗਿਆਨ 

ਦੋ ਸ਼ਬਦ ਰੱਟ ਸਮਝਾਂ ਮੈਂ ਵਿਦਵਾਨ 

ਮਨ ਚਾਹੇ ਸ਼ੁੱਧ ਕਰ ਹਿਰਦਾ ਲਾਵਾਂ ਉਸ ਵਿੱਚ ਧਿਆਨ

ਤਨ ਭਗੌੜਾ ਹੋਰ ਨਾ ਸੋਚੇ ਸੋਚੇ ਸਿਰਫ ਪਾਪ ਤੇ ਕਾਮ 

ਪਰ ਮੇਰਾ ਸਾਹਿਬ ਪਿਆਰਾ ਹਮੇਸ਼ਾਂ ਮੇਰੇ ਨਾਲ 

ਥਿੜਕਾਂ ਜਦ ਮੈਂ ਕਰ  ਦੇ ਕਰ ਲੇਵੇ ਮੈਨੂੰ ਸੰਭਾਲ 

ਛੋਟੇ ਛੋਟੇ ਪਾਪ ਕਮਾਵਾਂ ਵੱਡੇ ਤੋਂ ਆਪ ਬਚਾਏ 

ਬਚਰਾ ਮੈਂ ਉਸ ਦਾ ਹਰ ਬਾਰ ਹੋਏ ਸਹਾਏ 

ਮਾਂ ਬਾਪ ਉਹ ਮੇਰਾ ਉਸ ਤੋਂ ਆਸ ਮੈਂ ਰਖਾਂ 

ਬਖਸ਼ੂ ਪੁੱਤ ਨੂੰ ਉਸ ਦੀ ਛਤਰਛਾਇਆ ਹੇਠ ਜਿੰਦ ਦਾ ਮਜ਼ਾ ਚਖਾਂ

ਡੋਰ ਉਸ ਤੇ ਛੱਡੀ ਪਾਇਆ ਸਕੂਨ ਮਨ ਹਲਕਾ ਹੋਇਆ ਥੋੜਾ 

ਮਨ ਮੇਰਾ ਸਾਧੂ ਤਨ ਮੇਰਾ ਮੇਰੇ ਤੋਂ ਭਗੌੜਾ 

xxxx

                            Mind Saint Flesh Rebel 


Mind is a saint my flesh is a rebel 

Not ready to admit it does't  go with me well 

Mind wispers too much wealth is not good 

For a golden bangle diamond ring crave I would

Fraud I am but I am noble I beat my bugle 

Spying a beautiful face with hunger I ogle 

Reading books from them I gather advice 

Two Words I remember by rote and think I am wise 

Mind prays for purity to chant His name 

Flesh  rebels desire sets my body aflame 

But my Saviour is with me all the way 

He rescues me when I go astray 

Small sins I commit He protects me from sins wild 

He is ever at my side I believe as I am his child 

He is mother He is father I have faith in him 

He will forgive me life's pleasure that I indulge in 

Left my reins in His hands I am doing well 

Mind is a saint my flesh is a rebel 


Saturday, October 10, 2026

ਜਰਾ ਰੁਕ ਜੱਸਿਆ p5e E

                    ਜਰਾ ਰੁਕ ਜੱਸਿਆ 

 ਰੁਕ ਜਰਾ ਜੱਸਿਆ ਜਰਾ ਜਾ ਰੁਕ 

ਦਸ ਸਾਨੂੰ ਖਾਏ ਕੀ ਤੈਨੂੰ ਦੁੱਖ 

ਫਿਰੇਂ ਤੂੰ ਜਗ ਵਿੱਚ ਮੂੰਹ ਲਟਕਾਏ 

ਭੈੜਾ ਲੈ ਬੂਥਾ ਮੁੱਦਤੀਂ ਮੁਸਕਾਏਂ

ਬੀਤੇ ਕੱਲ ਜੋ ਕੀਤਾ ਯਾਦ ਕਰ ਪਛਤਾਏਂ

ਔਣ ਵਾਲੇ ਕਲ ਕੀ ਹੋਊ ਫ਼ਿਕਰ ਤੈਨੂੰ ਖਾਏ 

ਸੁਣ ਜੱਸੇ ਸਿਆਣਿਆਂ ਦੀ ਸਲਾਹ 

ਦੱਸਣਗੇ ਤੈਨੂੰ ਉਹ ਸੱਚਾ ਰਾਹ 

ਉਹ ਰਾਹ ਚੱਲ ਸਕੂਨ ਤੂੰ ਪਾਏਂ 

ਮਜ਼ੇ ਭਰੀ ਜਿੰਦ ਤੂੰ ਜੀ ਜਾਏਂ 

ਜੋ  ਕਲ ਹੋਇਆ  ਉਹ  ਸੀ ਹੋਣਾ 

ਜੋ ਹੋਣ ਵਾਲਾ ਉਹ ਹੋ ਕੇ ਰਹਿਣਾ 

ਤੇਰੇ ਹਾਥ ਕਿੱਛ ਨਹੀਂ ਕਿਓਂ ਤੇਰੇ ਰੋਣਾ ਧੋਣਾ 

ਮੰਨ ਇਹ ਕਰਨ ਕਾਰਨ ਕਰਣਹਾਰ ਦਾ ਭਾਣਾ 

ਉਸ ਦਾ ਭਾਣਾ ਬਦਲੇਂ ਇਹ ਤੇਰੇ ਨਹੀਂ ਵਸ 

ਔਖਾ ਇਹ ਸਮਝਣਾ ਪਰ ਹੈ ਇਹ ਅਟੱਲ ਸੱਚ 

ਸੋ ਮੰਨ ਲੈ ਸਿਆਣਿਆਂ ਦੀ ਸਲਾਹ

ਚੱਲ ਉਨ੍ਹਾਂ ਦੇ ਦਰਸਾਏ ਹੋਏ ਰਾਹ 

ਨਾ ਫ਼ਿਕਰ ਕਰ ਨਾ ਡੂੰਗਾ ਸੋਚ ਜੀ ਹੋ ਬੇਪਰਵਾਹ 

ਰੁਕ ਜਰਾ ਜੱਸਿਆ ਜਰਾ ਜਾ ਰੁਕ 

ਦੂਰ ਕਰ ਫ਼ਿਕਰ ਪਾ ਸਾਰੇ ਸੁਖ 

xxxx


                      Pause Jasiya 


Stop Jasiya give yourself a pause 

Of your sadness tell us the cause 

You wander in the world pulling a long face 

Ugly is your exprassion of happiness no trace 

You regret what you did yesterday 

What will happen ahead you worry today 

Listen to what  all wise men  say 

They will show you the right  way 

Tredding the right path you will find peace 

Fun and frolic in life you will find a life of ease 

What happened ere  had to happen 

What is about to  happen will happen 

All beyond your control so why repent 

Believe it to be doings of the Omipotent 

To change His Will is not within you 

Hard to understand but it is so true 

Listen to what wise men say 

Shown by them tred that way 

Live life of ease drive worry away 

Carefree you'll find for happiness a cause 

Stop Jasiya give yourself a pause