Friday, January 27, 2023

ਕੀ ਮੰਗਾਂ p3

                 ਕੀ ਮੰਗਾਂ


ਮੰਗਾਂ ਤਾਂ ਉਸ ਤੋਂ ਕੀ ਮੰਗਾਂ

ਬਿਨ ਮੰਗੇ ਉਸ ਸੱਬ ਕੁੱਛ ਦਿਤਾ

ਭੁੱਲਾ ਮੈਂ,ਕਹਾਂ ਮੈਂ ਸੱਬ ਕੀਤਾ


ਪੈਸਾ ਮੰਗਾਂ ਪਰ ਜਾਦਾ ਨਹੀਂ

ਤੋਟ ਨਾ ਆਏ,ਨਾ ਹੋਂਵਾਂ ਰਣਨਈ

ਪੈਸੇ ਨਾਲ ਕਿਸੇ ਰੱਜ ਨਹੀਂ ਆਇਆ

ਹੱਥ ਦੀ ਮੈਲ ਇਹ ਹੈ ਮਾਇਆ


ਸ਼ੌਰਤ ਨਾ ਮੰਗਾਂ,ਚਾਹੀ ਦੀ ਨਹੀਂ ਆਨ ਤੇ ਸ਼ਾਨ

ਨਾ ਚਾਹੀਦੀ ਵੱਡਾ ਨਾਮ

ਦੂਸਰਿਆਂ ਨਾਲੋਂ ਉੱਚਾ ਨਾ ਸਮਝਾਂ

ਰਹਾਂ ਸਧਾਰਣ,ਹੋਵਾਂ ਨਾ ਬਦਨਾਮ


ਹਾਂ ਮੰਗਾਂ ਤਾਂ ਦੇਵਣਹਾਰ ਤੋਂ ਸਹਿਤ ਮੰਗਾਂ

ਦੋਵੇ ਮੰਨ ਦਾ ਸਕੂਨ ਦਹਿ  ਦੀ ਤੰਨਦਰੁਸਤੀ

ਰੋਗ ਨਾ ਲਾਏ ਕੋਈ ਵੱਡਾ,ਦੇਵੇ ਦਿਮਾਗ ਦੀ ਚੁਸਤੀ

ਦੇਵੇ ਸ਼ਰੀਰ ਦੀ ਫੁਰਤੀ

ਸਿਮਰਨ ਕਰਨ ਦੀ ਬੁੱਧੀ ਦੇਵੇ,ਲਵਾਏ ਆਪ ਵਿੱਚ ਸੁਰਤੀ


ਐਨਾ ਮੰਗਾਂ ਹੋਰ ਨਾ ਮੰਗਾਂ

ਐਨਾ ਮੰਗਣ ਤੋਂ ਭੋਰਾ ਨਾ ਸੰਗਾਂ


**********

की मंगां

मंगां तां उस तों की मंगां
बिन मंगे उस सॅब कुॅछ दिता
भुॅला मैं,कहां सॅब मैं कीता

पैसा मंगां पर जादा नहीं
तोट ना आवे ना होंवां रणनई
पैसे नाल किसे रॅज नहीं आयिआ
ह्थ दी मैल इह है मायिआ

शौरत ना मंगां,चाही दी नहीं आन ते शान
ना चाहीदा वॅडा नाम
दूसरिआं नालों उॅचा ना समझां
रहां सधारण होंवां ना बदनाम

हां मंगां तां देवणहार तों सहित मंगां
देवे मन दा सकून,दहि दी तनदुरूसती
रोग ना लावे कोई वॅडा,देवे दिमाग दी चुसती
देवे शरीर दी फुरती
सिमरन करन दी बुॅधी देवे,लवाए आप विंच सुरती

ऐना मंगां होर ना मंगां
ऐना मंगण तों भोरा ना संगा

ਸ਼ਰਾਬ ਐਂਵੇਂ ਬਦਨਾਮ p3

     ਸ਼ਰਾਬ ਐਂਵੇਂ ਬਦਨਾਮ


ਸੂਫੀ ਜੱਗ ਨੇ ਐਂਵੇਂ ਕੀਤਾ ਸ਼ਰਾਬ ਨੂੰ ਬਦਨਾਮ

ਸ਼ਰਾਬ ਨਹੀਂ ਤੁਹਾਡੀ ਦੁਸ਼ਮਣ

ਇਹ ਤਾਂ ਹੈ ਕੁਦਰਤ ਦੀ ਦੇਣ

ਫਿਕਰ ਉੱਠਾਏ,ਕਰੇ ਮੰਨ ਪ੍ਰਸੰਨ


ਸ਼ਰਾਬ ਪੀ ਬੰਦਾ ਅਪਣਾ ਅਸਲੀ ਰੰਗ ਦਿਖਾਏ

ਡਰ ਤੁਹਾਡਾ ਦੂਰ ਕਰੇ,ਸੱਚ ਤੁਹਾਡੇ ਤੋਂ ਕਹਾਏ


ਭੈੜੇ ਹੋਣ ਉਹ ਬੰਦੇ

ਪੀ ਸ਼ਰਾਬ ਕਰਨ ਦੰਗੇ

ਅੰਦਰ ਉਨ੍ਹਾਂ ਦੇ ਜੋ ਹੈ ਭਰਿਆ,ਸੂਫੀ ਉਹ ਆਏ ਨਾ ਬਾਹਰ

ਜੁਸਾ ਉਨ੍ਹਾਂ ਦਾ ਗੁੱਸੇ ਵਾਲਾ,ਉਹ ਗੁੱਸਾ ਕਰੇ ਸ਼ਰਾਬ ਜਾਹਰ


ਪਿਆਰ ਭੱਰੇ ਦਿਲ ਨੂੰ ਕਦੀ ਪਿਆ ਕਰ ਕਰੋ ਸ਼ਰਾਬੀ

ਪਿਆਰ ਉਸ ਦਾ ਉਭਰ ਆਏ,ਕਰੇ ਨਾ ਕੋਈ ਖ਼ਰਾਬੀ


ਦਿਆਲੂ ਜੋ ਹੁੰਦਾ,ਸ਼ਰਾਬ ਪੀ ਬਣੇ ਦਿਲ ਦਰਿਆ

ਦਾਨ ਉਹ ਖੁਲ ਕੇ ਦੇਵੇ,ਪੈਸੇ ਦੀ ਨਾ ਕਰੇ ਪਰਵਾਹ


ਦੋਸਤਾਂ ਨਾਲ ਬੈਹ ਪੀਣ ਦਾ ਹੈ ਅਲੱਗ ਮਜ਼ਾ

ਕਰੋੜਾਂ ਦੇ ਕਿਸੇ ਸਨੌਣ,ਮਹਿਫੱਲ ਲੈਣ ਸਜਾ


ਸ਼ਰਾਬ ਦੀ ਸਿਫਤ ਕਰਾਂ ਨਾ ਥੱਕਾਂ ਭਰ ਸਕਦਾ ਕੋਟੋਂ ਪੰਨੇ

ਸ਼ਰਾਬ ਦੀ ਵੁਕੱਤ ਸ਼ਰਾਬੀ ਪਾਏ,,ਸੂਫੀ ਜੱਗ ਇਹ ਨਾ ਮੰਨੇ


ਕੀ ਸ਼ੈਤਾਨ ਮੇਰੇ ਤੋਂ ਲਿਖਾਏ,ਮੈਂਨੂੰ ਨਹੀਂ ਪਤਾ

ਸਿਫ਼ਤ ਸ਼ਰਾਬ ਦੀ ਕਰ, ਕੀ ਮੈਂ ਕਰਾਂ ਖਤਾ


ਏਥੇ ਖਤਮ ਕਰਨ ਦੀ ਅਜਾਜ਼ਤ ਮੰਗਾਂ,ਹੋਰ ਨਾ ਮੇਰੇ ਤੋਂ ਲਿਖਾਓ

ਸੋਮਰਸ ਪੀ ਮਸਤੀ ਕਰ ਲਓ, ਤੇ ਦੋ ਪੱਲ ਖ਼ੁਸ਼ੀ ਦੇ ਜੀ ਜਾਓ

********

शराब ऐंवें बदनाम


सूफी जॅग ने ऐंवें कीता शराब नू बदनाम

शराब नहीं तुहाडी दुश्मन

इह है कुदरॅत दी देण

फिकर उठाए,करे मंन प्रसन्न


शराब पी बंदा अपणा असली रंग दिखाए

डर तुहाडा दूर करे,,सॅच तुहाडे तों कहाए


भैङे होण उह बंदे

पी शराब करन दंगे

अंदर उन्हां दे जो है भरिआ,सूफी उह आए ना बाहर

जुसा उन्हां दा गुॅसे वाला,उह गुॅसा करे शराब जाहर


प्यार भरे दिल नू कदी पआ के करो शराबी

प्यारउस दा उभर आए,करे का कोई ख़राबी


दिआलू जो हुंदा,शराब पी बणे दिल दिरिआ

दान उह खुल के देवे,पैसे दी ना करे परवाह


दोस्तां नाल बैह पीण दा है अलॅग मज़ा

करोङां दे किस्से सनौण,महिफल लैण सजा


शराब दी सिफत कर ना थॅकां,भर सकदां कोटों पन्ने

शराब दी वुकॅत शराबी पाए,सूफी जॅग इह ना मंने


की शैतान मेरे तों लिखाए,मैंनू नहीं पता

सिफत शराब दी कर की मैं करां खता


ऐथे खतम करन दी अजाज़त मंगां,होर ना मेरे तों लिखओ

सोमरस पी मसती कर लो,ते दो पॅल ख़ुशी दे जी जाओ



Wednesday, January 25, 2023

ਤੇਰੇ ਤੋਂ ਮੰਗਾਂ p3 i

                     ਤੇਰੇ ਤੋਂ ਮੰਗਾਂ


ਫੁੱਲਾਂ ਵਿੱਚ ਰੰਗ ਪੌਣ ਵਾਲਿਆ,ਮੇਰੀ ਜਿੰਦਗੀ ਵਿੱਚ ਰੰਗ ਪਾ

ਫਿਕਰ ਨਾ ਕਰਾਂ ਲੋਕ ਕੀ ਸੋਚਣ,ਜੀਵਾਂ ਹੋ ਬੇ-ਪਰਵਾਹ

ਹੱਸਦਾ ਖੇਡਦਾ ਗੌਂਦਾ ਜੱਗ ਚੋਂ ਲੰਘਾ

ਹੋਰ ਤੇਰੇ ਤੌਂ ਕੁੱਛ ਨਾ ਮੰਗਾਂ

ਚਾਹੀ ਦੀ ਨਹੀਂ ਜਾਦਾ ਧੰਨ ਦੌਲਤ,ਚਾਹੀ ਦਾ ਨਹੀਂ ਵੱਡਾ ਨਾਮ

ਪੈਸਾ ਬਸ ਗੁਜ਼ਾਰੇ ਦਾ ਦੇਵੀਂ,ਅਤੇ ਹੋਈਏ ਨਾ ਬਦਨਾਮ

ਬੱਲੇ ਬੱਲੇ ਨਹੀਂ ਜੱਗ ਵਿਚ ਚਾਂਵਾਂ,ਦੇਵੀਂ ਸੱਬ ਦਾ ਪਿਆਰ

ਸੁਲਝੇ ਸਾਕ ਸੰਬੰਧੀ ਦੇਂਵੀਂ,ਦੇਂਵੀਂ ਮੰਨ ਦੇ ਸੱਚੇ ਯਾਰ

ਸਹਿਤ ਸਾਡੀ ਚੰਗੀ ਰੱਖੀਂ,ਰਹਾਂ ਆਈ ਤੱਕ ਚੱਲਦਾ ਫਿਰਦਾ

ਰੋਗ ਨਾ ਸਾਨੂੰ ਐਸਾ ਲਾਂਵੀਂ,ਲੱਭੇ ਨਾ ਜਿਸ ਦੀ ਦਵਾ

ਮੱਤ ਬੁੱਧੀ ਐਸੀ ਦੇਂਵੀਂ ,ਬੋਲਾਂ ਨਾ ਖਾਮਖਾਹ

ਕੁਰਸਤਿਆਂ ਵਿੱਚ ਨਾ ਪਾਂਵੀਂ,ਪਾਂਈਂ ਸਿੱਧੇ ਰਾਹ

ਬੇਹੁਦਿਆਂ ਖ਼ਵਾਇਸ਼ਾ ਸਾਡੀਆਂ ਮਾਰੀਂ,ਰਹੇ ਨਾ ਉਨ੍ਹਾਂ ਦੀ ਚਾਹ

ਸੁੱਖ ਚੈਨ ਬਖ਼ਸ਼ੀਂ ਸਾਨੂੰ ਦਿਲੋਂ ਨਾ ਨਿਕਲੇ ਆਹ

ਦੁਖ ਸਹਿਣ ਦਾ ਬੱਲ ਦੇਂਵੀਂ,ਭੈੜੀਂ ਦਿਨੀ ਵੀ ਦੇਂਵਾਂ ਮੁਸਕਰਾ

ਆਦਤ ਕੁੱਛ ਐਸੀ ਦੇਂਵੀਂ,ਕਿਰਤ ਕਰ, ਕਰ ਕਮਾਂਵਾਂ

ਨਾਮ ਵੀ ਤੇਰਾ ਕੁੱਛ ਜਪਾਂ,ਜੋ ਹੈ   ਉਹ ਵੰਡ  ਖਾਂਵਾਂ

*******

                          तेरे तों मंगां


फुंलां विच रंग पौण वालिआ,मेरी जिंदगी विच रंग पा

फिकर ना करां लोक की सोचण,जींवां हो बे-परवाह

हॅसदा खेडदा गौंदा जॅग चों लंघा

होर तेरे तों कुॅछ ना मंगां

चाही दी नहीं जादा धन दौलत,चाही दाननहीं वॅडा नाम

पैसा बस गुज़ारे दा देंवीं, अते होयिए ना बदनाम

बॅले बंले नहीं जॅग विच जांवां,देवीं सॅब दी प्यार

सुलझे साक संबंधी देवीं,देवीं मंन दे सॅचे यार

सहित साडी चंगी रॅखीं,रहां आई तॅक तुरदी फिरदा

रोग ना सानू ऐसा लांकीं ,लॅभे ना जिस दी दवा

 मंत वुधी ऐसी देंवीं बोलां ना खामखाह

कुरसतिआं विच ना पांवीं,पांईं सिॅधे राह

बेहुदिआं खवायिशां साडिआं मारीं रहे ना उन्हां दी चाह

सुख चैन ऐनी बखशीं,निकले ना दिलों आह

दुख सहिण दा बॅल देंवीं,भैङी दिनी वी देंवां मुसकरा

आदत कुॅछ ऐसी देंवीं,किरत कर,कर कमांवां

नाम तेरा कुॅछ जपां,जो है उह वंड खांवां





Saturday, January 21, 2023

ਪੱਲੇ ਪਿਆ ਸੌਦਾਈ p3

                           ਪੱਲੇ ਪਿਆ ਸੌਦਾਈ

ਸੁਣ ਮੇਰੀ ਭੈਣੇ ,ਸੁਣ ਮੇਰੇ ਭਾਈ

ਪੱਲੇ ਮੇਰੇ ਪੈ ਗਿਆ ਸੌਦਾਈ

ਰੋਵਾਂ ਉਸ ਦਿਹਾੜੇ ਨੂੰ,ਜਦ ਮੈਂ ਉਸ ਨਾਲ ਵਿਆਈ

ਸਮਝਾਂ ਨਾ ਕਿਓਂ ਰੱਬ ਮੈਂਨੂੰ ਉਸ ਦੇ ਲੱੜ ਲਾਈ

ਮਤਾਂ ਦੇ,ਸਮਝਾ ਕੇ ਹਾਰੀ,ਉਸ ਕੰਨੇ ਨਾ ਜੂੰ ਸਰਕਾਈ

ਰਿਆ ਉਹ ਸੌਦਾਈ ਦਾ ਸੌਦਾਈ

ਚੌਹਾਂ ਵਿੱਚ ਬੈਹ ਕੁੱਛ ਨਾ ਔੜੇ ,ਗੱਲ ਨਾ ਉਸ ਨੂੰ ਕਰਨੀ ਆਈ

ਓਬੱੜ ਬੋਲੇ,ਝੱਲ ਕੁੱਟੇ,ਲੋਕਾਂ ਉਸ ਦੀ ਹੱਸੀ ਓੜਾਈ

ਪਰਦਾ ਉਸ ਨੂੰ ਰੱਖਣਾ ਨਾ ਆਏ,ਜੱਗ ਨੂੰ ਸੱਚ ਦੇਵੇ ਸੁਣਾਈ

ਕਿਸ ਗੱਲ ਤੋਂ ਸਾਡਾ ਝਗੜਾ ਹੋਇਆ,ਕਿਸ ਤੋਂ ਹੋਈ ਲੜਾਈ

ਚੁਸਕੇ ਲੈਣ ਪਰਾਏ ਸੁਣ ਕੇ,ਹੋਰ ਮਜੇ ਲਈ ਓਂਗਲ ਦੇਣ ਲਗਾਈ

ਉਹ ਮੂਰੱਖ ਸਮਝ ਨਾ ਪਾਏ,ਪੋਲ ਖੋਲੇ ਤੇ ਫੁੱਲ ਫੁੱਲ ਜਾਈ

ਕੀ ਕਰਾਂ ਪੱਲੇ ਪੈ ਗਿਆ ਮੇਰੇ ਸੌਦਾਈ

ਪਰ ਫਿਰ ਸੋਚਾਂ ,ਉਹ ਹੈ ਦਿਲ ਦਾ ਸੱਚਾ ਨਹੀਂ ਉਸ ਵਿੱਚ ਚੁਤਰਾਈ

ਰਾਜ ਨਹੀਂ ਕੋਈ ਰੱਖ ਸਕਦਾ ਮੈਥੋਂ,ਉਸ ਦਾ ਰੱਗ ਰੱਗ ਦੀ ਮੈਂ ਜਣਾਈ

ਸ਼ੀਸ਼ੇ ਜੀਕਰ ਫ਼ਿਤਰੱਤ ਉਸ ਦੀ ਕੁੱਛ ਨਾ ਮੇਰੇ ਤੋਂ ਲੁਕਾਈ

ਜੋ ਚਾਂਹਾਂ ਕਰਾਂਵਾਂ ਉਸ ਤੋਂ,ਕਰਾਂ ਨਾ ਸਿਰ ਖਪਾਈ

ਮੈਂਨੂੰ ਤਾਂ ਉਹ ਪਿਆਰਾ ਲੱਗੇ,ਚਾਹੇ ਹੈ ਉਹ ਸੌਦਾਈ

ਚਲਾਕ ਹੁੰਦਾ,ਚਤੁਰ ਹੁੰਦਾ,ਦਿੰਦਾ ਦਗਾ,ਰੋਦੀਂ ਕਿਸਮੱਤ ਨੂੰ,ਦੇਂਦੀ ਦੁਹਾਈ

ਮੈਂਨੂੰ ਤਾਂ ਚੰਗਾ ਲੱਗੇ ਮੇਰਾ ਅਪਣਾ ਸਿਧਾ ਸਾਧਾ ਸੱਚਾ ਸੌਦਾਈ

ਸਾਡੀ ਸਾਦਗੀ p3

                               ਸਾਡੀ ਸਾਦਗੀ


ਵੇਹਮ ਨਹੀਂ ਸਾਨੂੰ ਕੋਈ ਕਿ ਅਸੀਂ ਹਾਂ ਐਹਮ

ਆਮ ਆਪ ਨੂੰ ਮੰਨੀਏ,ਪਾਈਏ ਸੁੱਖ ਚੈਨ

ਸਾਦੀ ਸਾਡੀ ਸੋਚਣੀ ਸਾਦੇ ਵਿਚਾਰ

ਸਾਦਗੀ ਦੀ ਜਿੰਦਗੀ,ਸਾਦਾ ਲਿਬਾਸ

ਸਾਦਾ ਸਾਡਾ ਖਾਣਾ,ਸਵਾਦ ਲੱਗੇ ਰੁੱਖੀ ਰੋਟੀ ਤੇ  ਅਚਾਰ

ਸਾਦਾ ਸਾਡਾ ਰਹਿਣ ਸਹਿਣ,ਸਾਦਾ ਵਿਆਹਾਰ

ਸਾਦਾ ਸਿੱਧਾ ਸਂਚਾ ਕੀਤਾ ਅਸੀਂ ਵਿਆਪਾਰ

ਸਾਦਗੀ 'ਚ ਕੀਤਾ ਨਹੀਂ ਪੈਸੇ ਨਾਲ ਜਾਦਾ ਪਿਆਰ

ਸਾਦੇ ਸਾਡੇ ਰਿਸ਼ਤੇ,ਸਾਦੇ ਸੱਚੇ ਪੱਕੇ ਸਾਡੇ ਯਾਰ

ਸਾਦੇ ਲ਼ਫ਼ਜ਼ ਟੋਲ ਕੇ,ਸਾਦੀ ਕਵਿਤਾ ਕਰੀਏ ਤਿਆਰ

ਕਲਯੁੱਗ ਸਾਦਗੀ ਸਾਡੀ ਚੱਲੀ ,ਇਹੀ ਸਮਝੀਏ ਚੰਮਤਚਾਰ

ਸਾਦਗੀ ਦਾ ਮਾਣ ਜ਼ਰੂਰ ਕਰੀਏ,ਕਰੀਏ ਨਾ ਹੰਕਾਰ

ਸਾਦਾ ਸਾਨੂੰ ਉਸ ਬਣਾਇਆ,ਇਹ ਉਸ ਦਾ ਉਪਕਾਰ

ਬੱਲ ਮੰਗਾਂ ਉਸ ਤੋਂ ਸਾਦਗੀ ਰੱਖੀਏ ਅਖੀਰ ਤੱਕ ਬਰਕਰਾਰ



Monday, January 16, 2023

ਮੰਨ ਬੰਨ p3

                                ਮੰਨ ਬੰਨ

ਮੰਨ ਬੰਨ ਬੰਨ ਮੰਨ

ਖ਼ੁਸ਼ੀ ਬਾਰੇ ਸੋਚ, ਨਾ ਕਰ ਕੋਈ ਗਮ

ਮੰਨ ਬੰਨ ਬੰਨ ਮੰਨ

ਪੈਸੇ ਨੂੰ ਲੈ ਕੇ ਨਾ ਜਾਦਾ ਖੱਪ

ਕੀ ਕਰਨਾ ਐਨਾ ਧੰਨ

ਮੰਨ ਬੰਨ ਬੰਨ ਮੰਨ

ਕਾਮ ਅਪਣਾ ਕਾਬੂ ਕਰ

ਲੋਚ ਨਾ ਪਰਾਈ ਰਨ

ਲੋਕਾਂ ਦੀ ਪਰਵਾਹ ਨਾ ਕਰ

ਰੱਖ ਅਪਣੀ ਬੀਵੀ ਪ੍ਰਸੰਨ

ਮੰਨ ਬੰਨ ਬੰਨ ਮੰਨ

ਥੋੜੀ ਬਰਜਿਸ਼ ਕਸਰੱਤ ਕਰ

ਲੋਹਾ ਬਣਾ ਤੰਨ

ਵਜਨ ਅਪਣੇ ਤੇ ਨਜ਼ਰ ਰੱਖ

ਘੱਟ ਕਰ ਥੋੜਾ ਅੰਨ

ਮੰਨ ਬੰਨ ਬੰਨ ਮੰਨ

ਬਾਹਰ ਨਹੀਂ ਖੁਸ਼ਿਆਂ ਲੱਭਣਿਆਂ

ਖੁਸ਼ਿਆਂ ਤੇਰੇ ਅੰਦਰ

ਅੰਦਰਲੇ ਨੂੰ ਖੁਸ਼ ਤੂੰ ਰੱਖ

ਅੰਦਰ ਹੀ ਤੇਰੇ ਰੱਬ ਵਸੇ

ਅੰਦਰ ਹੀ ਤੇਰੇ ਉਸ ਦਾ ਮੰਦਰ

ਉਸ ਨੂੰ ਦਿਲੋਂ ਸੱਚਾ ਮਨ

ਮੰਨ ਬੰਨ ਬੰਨ ਮੰਨ

ਭੈੜਿਆਂ ਆਦੱਤਾਂ ਛੱਡ

ਕਰ ਤੂੰ ਚੰਗੇ ਕਾਰ

ਨਫ਼ਰੱਤ ਨਾ ਦਿਲ ਵਿਚ ਰੱਖ

ਕਰ ਸੱਬ ਨੂੰ ਪਿਆਰ

ਜਿੰਦ ਤੇਰੀ ਲੇਖੇ ਲਾ ਦਊ

ਭੌਜੱਲ ਦਊਗਾ ਤਾਰ

ਕਰ ਉਸ ਦੀ ਧੰਨ ਧੰਨ

ਮੰਨ ਬੰਨ ਬੰਨ ਮੰਨ

********

                 मंन बंन


मंन बंन बंन मंन

खुशी बारे सोच ,ना कर कोई गम

मंन बंन बंन मंन

पैसे नू लै के ना जादा खॅप

की करना ऐना धन्न

मंन बंन बंन मंन

काम अपणा काबू कर

लोच ना पराई रन

लोकां दी परवाह ना कर

रॅख अपणी बीवी प्रसन

मंन बंन बंन मंन

थोङी बरजिश कसरॅत कर

लोहा बणा तंन

वजन अपणे ते नज़र रॅख

धॅट कर थोङा अन्न

मंन बंन बंन मंन

बाहर नहीं लॅभणिआं खुशिआं 

खुशिआं तेरे अंदर

अंदरले नी खुश तूं रॅख

अंदर ही तेरे रॅब वसे

अंदर ही तेरे उस दा मंदर

उस नू दिलों सच्चा मन

मंन बंन बंन मंन

भैङिआं आदतां छॅड

कर तूं चंगे कार

नफरॅत ना दिल विच रॅख

कर सॅब नू प्यार

जिंद तेरी लेखे ला दऊ

भौजॅल दऊगा तार

कर उस दा धन धन

मंन बंन बंन मंन








ਖਿਚੋਤਾਣ p3

                            ਖਿਚੋਤਾਂਣ

ਖਿਚੋਤਾਂਣ ਖਿਤੋਤਾਂਣ

ਜਿੰਦਗੀ ਵਿੱਚ ਬਹੁ ਖਿਚੋਤਾਂਣ

ਖਿਚੋਤਾਂਣ ਵਿੱਚ ਫਸਿਆ ਜੁੱਗ ਜਹਾਨ

ਜੀਣਾ ਕਰੇ ਇਹ ਹਰਾਮ

ਸਕੂਨ ਨਾ ਮਿਲੇ ਨਾ ਮਿਲੇ ਅਰਾਮ

ਇਸ ਹੁੰਦੇ ਕਿਵੇਂ ਲਈਏ ਜਿੰਦ ਮਾਣ

ਖਿਚੋਤਾਂਣ ਖਿਚੋਤਾਂਣ

ਮਿਲੇ ਜੇ ਕਈ ਠੱਗ ਠੋਰ

ਠੱਗੀ ਮਾਰ ਲਏ ਪੈਸੇ ਬਟੋਰ

ਸਮਝੋ ਨਾ ਉਸ ਨੂੰ ਨੁਕਸਾਨ

ਪਿੱਛਲੀ ਜੂਨ ਦਾ ਲੇਖਾ ਦੇਣਾ ,ਇਹੀਓ ਜਾਣ

ਘੱਟ ਹੋ ਜਾਊ ਤੁਹਾਡਾ ਖਿਚੋਤਾਂਨ

ਤੁਹਾਨੂੰ ਕੋਈ ਮੰਦਾ ਭਲਾ ਕਹਿ ਜਾਏ

ਨਾਲ ਇੱਕ ਦੋ ਗਾਲਾਂ ਵੀ ਸੁਣਾਏ

ਮਾਰੋ ਤੁਸੀਂ ਉਸ ਨੂੰ ਅਨਜਾਣ

ਆਪ ਰੱਖ ਬਰਕਰਾਰ ਅਪਣਾ ਮਾਣ

ਕਿਸੇ ਕਹੇ ਨਹੀਂ ਛੋਟਾ ਹੁੰਦਾ ਇੰਨਸਾਨ

ਅਪਣੀ ਵੁਕੱਤ ਆਪ ਪਹਿਚਾਣ

ਬਦਲੇ ਦਾ ਨਾ ਰੱਖ ਅਰਮਾਨ

ਰੰਝੱਸ਼ ਮੰਨ ਰੱਖਣੀ ਨਹੀਂ ਚੰਗੀ

ਲੁੱਟੇ ਚੈਨ ਸਹਿਤ ਨੂੰ ਕਰੇ ਨੁਕਸਾਨ

ਮਾਫ਼ ਕਰ ਉਸ ਨੂੰ 

ਰਹੂ ਨਾ ਜਾਦਾ ਖਿਚੋਤਾਨ

ਦਿਲ ਨਾ ਕਿਸੇ ਦਾ ਦੁਖਾਓ 

ਹੋ ਸਕੇ ਸੱਬ ਨਾਲ ਪਿਆਰ ਜਿਤਾਓ

ਲੇਖੇ ਲੱਗੂ ਜੂਨ ਸੌਖੀ ਹੋ ਜਾਊ ਜਾਨ

ਮੁਕ ਜਾਊ  ਮਿਟ ਜਾਊ ਤੁਹਾਡਾ ਖਿਚੋਤਾਂਨ

ਨਾ ਰਹੂਗਾ ਜਿੰਦ ਵਿੱਚ ਖਿਚੋਤਾਂਨ




ਵਰਿਆਂ ਵੱਲੋਂ ਬੁੱਢੇ p3

                      ਵਰਿਆਂ ਵੱਲੋਂ ਬੁੱਢੇ

ਮੱਖੇ ਵਰਿਆਂ ਵੱਲੋਂ ਅਸੀਂ ਬੁੱਢੇ
ਪਰ ਦਿਲੋਂ ਨਾ ਬੁੱਢੇ ਹੋਈ 
ਜਵਾਨਾ ਵਾਂਗਰ ਨਚਿਏ ਗਾਇਏ
ਗਮ ਨਾ ਸਾਨੂੰ ਕੋਈ
ਸੱਤਰਾਂ ਤੋਂ ਉੱਤੇ ਹੋ ਗਏ,ਉੱਤੇ ਹੋਏ ਕੁੱਛ ਹੋਰ
ਮੱਠੇ ਸਾਡੇ ਕਦਮ ਨਹੀਂ ਗਭਰੂਆਂ ਵਰਗੀ ਤੋਰ
ਗੋਡੋ ਗਿਟਿਆਂ ਦਰਦ ਨਾ ਕੋਈ
ਉੱਠ ਬੈਠਿਏ ਮਾਰ ਕੇ ਛਾਲ
ਧੌਲੇ ਹੋ ਗਏ,ਹਲਕੇ ਪੈ ਗਏ
ਗੰਜ ਨਹੀਂ ,ਹੱਜੇ ਵੀ ਸਿਰ ਤੇ ਬਾਲ
ਇੱਕ ਦੋ ਦੰਦ ਹਨ ਟੁੱਟੇ ਜਬਾੜਾ ਸਾਡਾ ਮਜਬੂਤ
ਅੱਖਰੋਟ ਦੀ ਛਿਲ ਚਾਹੇ ਤੋੜ ਨਾ ਸਕਿਏ
ਗੰਨੇ ਪੋਰੀ ਦਾ ਕੱਢ ਲਇਏ ਜੂਸ
ਦਿਮਾਗ ਵੀ ਸਾਡਾ ਅੱਜੇ ਸੋਹਣਾ ਚੱਲੇ
ਯਾਦਦਾਸ਼ਤ ਸਾਡੀ ਬਰਕਰਾਰ
ਬੱਚਪਣ ਵਿੱਚ ਜੋ ਸ਼ਰਾਰਤਾਂ ਕੀਤਿਆਂ
ਚੰਗੀ ਤਰਾਂ ਔਣ ਯਾਦ
ਅਫ਼ਸੋਸ ਨਹੀਂ ਜਿੰਦ ਨਾਲ ਕੋਈ
ਜੀਵਨ ਵਿੱਚ ਵੇਖੇ ਬਹੁਤ ਸਾਰੇ ਰੰਗ
ਤੰਨਦਰੁਸਤੀ ਦੇਵੀਂ,ਦੇਵੀਂ ਬੀਵੀ ਦਾ ਸਾਥ
ਕੱਠੇ ਰਹਿਏ ਅਖੀਰ ਤੱਕ,ਰਹਿਏ ਅੰਗ ਸੰਘ
*******
         वरिआं वॅलों बुॅढे

मॅखे वरिआं वॅलों असीं बुॅढ
पर दिलों ना बुॅढे होई
जवाना वांगर नचिए गाईए
गम ना सानू कोई
सतरां तों उते होए,उते होए कुॅछ होर
मॅठे साडे कदम नहीं गॅभरूआं वरगी तोर
गोडो गिटिआं दर्द ना कोई
उठ बैठिए मार के छाल
धौले हो गए हलके पै गए
गंज नहीं ,हॅजे वी सिर ते बाल
इक दो दंद हन टुॅटे,जबाङा साडा मजबूत
अखरोट दा छिलका चाहे तोङ ना सकिए
गन्ने पोरी दा कढिए जूस
दिमाग वी हॅले सोहणा चॅले
याददाशत साडी बरकरार
बचपॅण विच जो शरारतां कीतिआं
चंगी तरां औण याद
अफ़सोस नहीं जिंद नाल कोई
जीवन विच वेखे बहुत सारे रंग
तनदुरुसती देवीं देवीं बीवी दा साथ
अखीर तॅक कॅठे रहिए,रहिए अंग संघ






Friday, January 13, 2023

ਉਸ ਦਾ ਸ਼ੁਕਰਿਆ p3

                ਉਸ ਦਾ ਸ਼ੁਕਰਿਆ 


ਮੱਧਹੋਸ਼ੀ ਵਿੱਚ ਉਸ ਦੀ ਯਾਦ ਵਿੱਚ ਰੋਂਵਾਂ

ਹੋਸ਼ ਵਿੱਚ ਕਰਾਂ ਲੜਾਈ

ਕੈਸੀ ਮੈਂ ਮੱਤ ਪਾਈ

ਚੰਗੀ ਮਿਲੀ ਮੈਂਨੂੰ ਲੁਗਾਈ

ਕਿਸਮੱਤ ਮੇਰੀ ਜਾਗ ਆਈ

ਜਾਣਾ ਮੇਰੇ ਲਈ ਉਹ ਚੰਗਾ ਸੋਚੇ

 ਪਰ ਸਲਾਹ ਉਸ ਦੀ ਮੈਂ ਕੰਨੀ ਨਾ ਪਾਈ

ਕਹਾਂ ਮੈਂਨੂੰ ਬਦਲੱਣ ਦੀ ਨਸੀਅੱਤ ਨਾ ਦੇ

ਹੁਣ ਬਦਲ ਕੇ ਮੈਂ ਕਰਨਾ ਕੀ

ਅੱਜ ਤੱਕ ਗੁਜਰੀ ਜਿੰਦ ਸੋਣੀ ਨਿੱਭੀ

ਉਹ ਪਰ ਆਦੱਤ ਤੋਂ ਮਜ਼ਬੂਰ

ਏਸੀ ਉਸ ਨੂੰ ਬਣਾਇਆ ਕੁਦਰੱਤ

ਦੂਸਰਿਆਂ ਦਾ ਫਿਕਰ ਕਰਨਾ ਉਸ ਦੀ ਫਿਦਰੱਤ

ਅਪਣਿਆਂ ਚਾਹਾਂ ਦੀ ਦੇ ਕੇ ਕੁਰਬਾਨੀ

ਅਪਣਿਆਂ ਦਿਆਂ ਖ਼ਵਾਇਸ਼ਾਂ ਅੱਗੇ ਰੱਖੇ

ਦਿਲੋਂ ਪਿਆਰ ਉਸ ਦਾ ਨਾ ਮੁੱਕੇ

ਅਪਣਿਆਂ ਲਈ ਕਰਦੀ ਕਦੇ ਨਾ ਥੱਕੇ

ਜਵਾਨੀ ਵਿੱਚ ਉਸ ਨੂੰ ਜਾਣ ਨਾ ਪਾਇਆ

ਦੁੱਖ ਦਿਤਾ ,ਬਹੁਤ ਰੋਲਾਇਆ

ਬਿਰਧ ਉਮਰੇ ਅੱਖਾਂ ਖੁਲਿਆਂ

ਜਿੰਦ ਜੋ ਸਂਵਾਰੀ ਉਸ ਨੇ,ਕਦਰ ਪਾਇਆ

ਜਿਨਾ ਵੀ ਮੈਂ ਚੰਗਾ ਅੱਜ,

ਉਹ ਉਸ ਨੇ ਬਣਾਇਆ

ਕਰਾਂ ਦਿਲੋਂ ਰੱਬ ਦਾ ਤੇ ਉਸ ਦਾ ਸ਼ੁਕਰਿਆ

*****=

            उस दी शुकरिआ


मॅधहोशी विच उस दी याद विच रोंवां

होश विच करां लङाई

कैसी मॅत मैं पाई

चंगी मिली मैंनू लुगाई

किस्मॅत मेरी जाग आई

जाणा मेरे लई ओ चंगा सोचे

पर सलाह उस दी मैं कंनी ना पाई

कहां मैंनू बदलॅण दी नसीयत ना दे

हुण बदल के मैं करना की

अज तॅक गुज़री जिंद सोणी निॅभी

पर उह आदॅत तों मज़बूर

ऐसी उस नू बणायिआ कुदरॅत

दूसरिआं दा फिकर करना उस दी फिदरॅत

अपणिआं चाहां दी दे के कुरबानी

अपणिआं दिआं ख़वायिशांअगे रॅखे

दिलों प्यार उस दा ना मुॅके

अपणिआं लई करदी कदे ना थॅके

जवानी विच उस नू जाण ना पायिआ

दुॅख दिता बहुत रेलायिआ

बिरध उमरे अखां खुलिआं

जिंद जो संवारी उस ने कदर पायिआ

जिना वी मैं चंगा अज

उह उस ने बणायिआ

करां दिलों रॅब दा ते उस दा शुकरिआ





ਵੀਰਾ ਐਂਵੇਂ ਲੜਿਏ p3

                        ਵੀਰਾ ਐਂਵੇਂ ਲੜਿਏ


ਵੀਰ ਮੇਰਿਆ

ਮੇਰੇ ਨਾਲ ਨਾ ਕਰ ਲੜਾਈ

ਤੂੰ ਵੀ ਉਸ ਦਾ ਬੰਦਾ ਮੈਂ ਵੀ ਉਸ ਦਾ ਬੰਦਾ

ਉਹ ਸਾਡਾ ਦੋਨਾਂ ਦਾ ਸਹਾਈ

ਕੀ ਅਸੀਂ ਕਰਨਾ ਕਰ ਕੇ ਲੜਾਈ

ਤੂੰ ਪੌਣਾ ਜੋ ਤੇਰੀ ਕਿਸਮੱਤ ਵਿੱਚ

ਮੈਂਨੂੰ ਮਿਲਣਾ ਜੋ ਮੈਂ ਲਿਖਾਈ

ਸਾਡੀ ਕਾਦੀ ਲੜਾਈ

ਉਸ ਦਾ ਨੂਰ ਤੇਰੇ ਵਿੱਚ

ਮੇਰੇ ਵੀ ਓਹੀਓ ਨੂਰ ਉਸ ਪਾਈ

ਇੱਕੋ ਨੂਰ ਤੋਂ ਆਪਾਂ ਦੋਨੋਂ ਉਪਜੇ

ਕਿਓਂ ਕਰਿਏ ਅਸੀਂ ਲੜਾਈ

ਤੂੰ ਕਰਮ ਕਰ ਜੋ ਉਹ ਕਰਾਵੇ

ਮੈਂ ਵੀ ਕਰਾਂ ਜੋ ਉਸ ਭਾਈ

ਅਪਣੇ ਅਪਣੇ ਕਰਮ ਕਰਦੇ ਜਾਈਏ

ਸਾਡੀ ਐਂਵੇਂ ਲੜਾਈ

ਤੂੰ ਮੰਨੇ ਮੈਂਨੂੰ ਉਸ ਉਪਾਇਆ

ਮੈਂ ਜਾਣਾ ਉਹ ਤੇਰੇ ਵਿੱਚ,ਤੇ ਸਰਬ ਸਮਾਇਆ

ਵਖਰਾ ਨਾ ਜਾਣੀਏ ਇੱਕ ਦੂਜੇ ਨੂੰ

ਵਖਰਾ ਦਿਖਾਏ ਇਹ ਮਾਇਆ

ਏਨੀ ਅਗਰ ਸੂਝ ਬੂਝ ਦੇਵੇ

ਤਾਂ ਹੋ ਜਾਏ ਸਾਡੀ ਅਖੀਰ ਰਿਹਾਈ

ਕਿਓਂ ਕਾਦੇ ਲਈ ਅਸੀਂ ਕਰੀਏ ਲੜਾਈ

ਐਂਵੇਂ ਖਾਮਖਾਹ ਅਸੀਂ ਕਰੀਏ ਲੜਾਈ

********

              वीरा ऐंवें लङिए


वीर मेरिआ

मेरे नाल ना कर लङाई

तूं वी उस दा बंदा मैं वी उस दा बंदा

उह साडा दोंनां दा सहाई

की असीं करना कर के लङाई

तूं पौणा जो तेरी किस्मॅत विच

मैंनूं मिलणा जो मैं लिखाई

साडी कादी लङाई

उस दी नूर तेरे विच

मेरे वी ओहीओ नूर उस पाई

इॅको नूर तों आपां दोनों उपजे

क्यों करिए असीं लङाई

तूं करम कर जो उह करावे

मैं वी करां जो उस भाई

अपणे अपणे करम असीं करदे जाईए

साडी ऐंवें लङाई

तूं मंने मैंनू उस उपायिआ

मैं जाणा उह तेरे विच,ते सरब समायिआ

वखरा ना जाणीए इक दूजे नूं

वखरा दिखाए इह मायिआ

ऐनी अगर सूझ बूझ देवे

तां हो जाए साडी अखीर रिहाई

क्यों कादे लई असीं करीए लङाई

ऐंवें खामखाह असीं करीए लङाई


Thursday, January 12, 2023

ਰਹਿ ਗਈ ਕੁਆਰੀ

                         ਰਹਿ ਗਈ ਕੁਆਰੀ


ਨਿਖਰ ਨਿਖਾਰ ,ਕਰ ਸ਼ਿੰਗਾਰ ਮੈਂ ਘਰੋਂ ਨਿਲਕੀ

ਪਿੱਛੇ ਪੈ ਗਏ ਸਾਰੇ

ਕੋਈ ਮੈਂਨੂੰ ਬਿੱਲੋ ਆਖੇ 

ਕੋਈ ਸੀਟੀਆਂ ਮਾਰੇ

ਅੱਖਾਂ ਅੱਡ ਅੱਡ ਕੋਈ ਨਿਹਾਰੇ

ਕੋਈ ਕਰੇ ਇਸ਼ਾਰੇ

ਤੰਗ ਇਨ੍ਹਾਂ ਮਜਨੂੰਆਂ ਤੋਂ ਆ ਕੇ

ਮੈਂ ਡੰਡਾ ਲਿਆ ਫੜ

ਨੱਠ ਕੇ ਮੈਂਥੋਂ ਕਿੱਥੇ ਜਾਂਦੇ 

ਢੂਈ ਉਨ੍ਹਾਂ ਦੀ ਤੇ ਦਿਤਾ ਇੱਕ ਇੱਕ ਜੜ

ਕੰਨ ਫੜ ਮਾਫੀ ਮੰਗਣ

ਮਿਨਤਾਂ ਕਰਨ ਸਾਨੂੰ ਮਾਫ ਤੂੰ ਕਰ

ਬੋਲੀ ਮੈਂ ਨਸੀਅਤ ਲੈ ਲਓ

ਅਬਲਾ ਔਰਤ ਸਮਝ ਕੇ ਮੈਂਂਨੂੰ

ਮੇਰੇ ਨਾਲ ਨਾ ਭਿੜਿਓ

ਮਰਦਾਂ ਉੱਤੇ ਮਰਦਾਨਗੀ ਵਿਖਾ ਕੇ

ਮੈਂ ਸੋਚਿਆ ਮੈਂ ਬਾਜ਼ੀ ਮਾਰੀ

ਅੱਗੇ ਜਾ ਕੇ ਇਹ ਕਾਰਨਾਮਾ ਮੇਰਾ 

ਮੇਰੀ ਜਿੰਦ ਤੇ ਹੋਇਆ ਭਾਰੀ

ਇੱਸ ਜੱਗ ਨੇ ਖਾੜਕੂ ਨਾਮ ਮੇਰਾ ਰਖਿਆ

ਲੱਖ ਨਮਰਤਾ ਵਿਖਾ ਮੈਂ ਥੱਕੀ

ਨਾ ਮੇਰਾ ਇਹ ਪਕਿਆ

ਖਾੜਕੂ ਨਾ ਮੇਰਾ ਸੁਣ ਕੇ

ਹਰ ਮਰਦ ਮੇਰੇ ਤੋਂ ਡਰੇ

ਵਿਆਹ ਕਰਨ ਲਈ ਮੇਰੇ ਨਾਲ

ਕੋਈ ਨਾ ਹਿੰਮਤ ਧਰੇ

ਉਸ ਮੇਰੀ ਇੱਕ ਰਹਕੱਤ ਨੇ

ਕਿਸਮਤ ਮੇਰੀ ਸਾੜੀ

ਵਿਆਹ ਨਾ ਹੋਇਆ ਮਾਂ ਨਾ ਬਣੀ 

ਰਹਿ ਗਈ ਮੈਂ ਕੁਆਰੀ

ਹੁਣ ਪੱਛਤਾਂਵਾਂ ਮੈਂ ਉਹ ਡੰਡਾ ਕਿਓਂ ਫੜਿਆ

ਬਾਕੀਆਂ ਵਾਂਗ ਧਰਿ ਰੱਖਦੀ ,ਦੜ ਵੱਟਦੀ

ਉਨ੍ਹਾਂ ਵਾਂਗੂ ਹੀ ਜਨਾਨਾ ਜੀਵਨ ਜੀਂਦੀ,ਰਹਿਆ ਭਰਿਆ

******

      रहि गई मैं  कुआरी


निखर निखार ,कर शिंगार मैं घरों निकली

पिॅछे पै गए सारे

कोई मैंनू बिॅलो आखे 

कोई सीटीआं मारे

अखां अड अड कोई निहारे

कोई करे इशारे

तंग इन्हां मजनूआं तों आ के 

मैं डंडा लिआ फङ

न्ठ के मैथों किॅथे जांदे

ढूई उन्हां दी ते दिता इक इक जङ

कंन फङ माफी मंगण

मिन्तां करन सानू माफ कर

बोली मैं नसीअत लै लौ

अबला औरत समझ के मैंनू

मेरे नाल ना भिङिऔ

मरदां उते मरदानगी विखा 

मैं सोचिआ मैं बाज़ी मारी

अगे जा के इह कारनामा मेरा

मेरी जिं द ते होयिआ भारी

इस जॅग ने खाङकू नाम मेरा रखिआ

लॅख नमरता विखा मैं थॅकी

ना मेरा इह पकिआ

खाङकू ना मेरा सुण के

हर मरद मेरे तों डरे

विआह करन लई मेरे नाल 

कोई ना हिम्मॅत धरे

उस मेरी इक रहकॅत ने 

किस्मॅत मेरी साङी

विआह ना होयिआ मां ना बणी 

रहि गई मैं कुआरी

हुण पॅछतांवां मैं उह डंडा क्यों फङिआ

बाकिआं वांग धरि रखदी,दङ वॅटदी

उन्हां वांगू ही जनाना जीवन जींदी,रहिआ भरिआ


Tuesday, January 10, 2023

ਪਿਆਰ ਦੀ ਸਜਾ p3

                                    ਪਿਆਰ ਦੀ ਸਜਾ


ਨਖਰੋ ਨਾਹ ਕੇ ਨਿਖੱਰ ਨਿਕਲੀ

ਬਾਲ ਉਸ ਨੇ ਖੋਲੇ ਬਿਖਾਰੇ

ਰੰਗ ਉਸ ਦਾ ਗੇਰਾ ਨਸ਼ੋਹ

ਧੁੱਪ ਵਿਚ ਲਸ਼ਕਾਰੇ ਮਾਰੇ

ਕਾਲਾ ਕਾਜਲ ਅੱਖੀਂ ਪਾਇਆ

ਉਨ੍ਹੀਂ ਅੱਖੀਂ ਤੀਰ ਮਾਰੇ

ਬੁਲਾਂ ਨੂੰ ਲਾਲ ਸੁਰਖੀ ਸਜੇ

ਦੰਦ ਚੰਮਕਦੇ ਤਾਰੇ

ਹਿਰਨੀ ਵਰਗੀ ਦੌੜ ਉਸ ਦੀ

ਹਵਾ ਵੀ ਉਸ ਤੋਂ ਹਾਰੇ

ਸ਼ਰੀਰ ਉਸ ਦਾ ਹੁਲਾਰੇ ਖਾਏ

ਵੇਖ ਕਈ ਗਏ ਮਾਰੇ

ਬੇ-ਚਾਰੇ

ਕਇਆਂ ਦਾ ਦਿਲ ਨਖਰੋ ਕਜਿਆ

ਕਇਆਂ ਨੂੰ ਡੰਗ ਉਸ ਨੇ ਮਾਰੇ

ਨਖਰੋ ਦੇ ਕੋਈ ਨੱਕ ਥਂਲੇ ਨਾ

ਨਾ ਕੋਈ ਉਸ ਨੂੰ ਭਾਇਆ

ਫਿਰ ਇੱਕ ਛੈਲ ਛਬੀਲਾ ਗੱਭਰੂ

ਨਾਨਕੇ ਪਿੰਡ ਸੀ ਆਇਆ

ਪਹਿਲੀ ਝਲਕ ਤੱਕ ਕੇ ਉਸ ਦੀ

ਨਖਰੋ ਦੇ ਦਿਲ ਪਿਆਰ ਸੀ ਆਇਆ

ਉਸ ਦੀ ਹੋ ਕੇ ਨਖਰੋ ਮਨਾਈਆਂ ਰੰਗ ਰਲਿਆਂ

ਨਖਰੋ ਦੀ ਕਿਸਮੱਤ ਮਾੜੀ ਨਿਕਲਿਆ ਉਹ ਛੱਲਿਆ

ਮਿੱਟੀ ਪਲੀਤ ਨਖਰੋ ਦੀ ਇਜ਼ੱਤ

ਜੀੰਦੇ ਜੀ ਉਹ ਮੋਈ

ਜੱਗ ਸਾਰਾ ਉਸ ਤੇ ਹੱਸੇ

ਤਰਸ ਨਾ ਖਾਏ ਕੋਈ

ਜਾ ਬੈਠੀ ਉਸ ਜਗਾਹ,ਜਿੱਥੋਂ ਉਹ ਓਲੇ ਹੋਇਆ

ਰੋ ਰੋ ਅੱਖੋਂ ਅੰਨੀ ਹੋਈ,ਦਿਮਾਗ ਦਾ ਸੰਤੁਲੱਣ ਖੋਇਆ

ਪਿਆਰ ਕਰ ਕੀ ਖਤਾ ਉਸ ਕੀਤੀ,ਏਨੀ ਸਜਾ ਪਾਈ

ਕਿਓਂ ਇਹ ਕਇਆਂ ਨਾਲ ਹੁੰਦਾ,ਜਾਣ ਨਾ ਸਕਿਆ ਕੋਈ ਭਾਈ

ਜੇ ਐਸੀ ਲੌਣੀ ਤਾਂ ਐਸੇ ਨਾਲ ਰੱਬ ਲਾਏ

ਰਾਹੀਂ ਝੱਖੜੀਂ ਛੱਡੇ ਨਾ,ਅਖੀਰ ਤੋੜ ਨਿਭਾਏ

******

           प्यार दी सजा


नखरो नाह के निखॅर निकली

बाल उस ने खोले बीखारे

रंग उस दा गोरा नशोह

धुॅप विच लॉशकारे मारे

काला काजल अखीं पायिआ

उन्हीं अखीं तीर मारे

बुलां नू लाल सुरखी सजे

दंद चंमचदे तारे

हिरनी वरगी दौङ उस दी

हवा वी उस तों हारे

शरीर उस दा हुलारे खाऐ

वेख कई गए मारे 

बे-चारे

कईंआं दा दिल नखरो कजिआ

कईंआं नू डंग उस ने मारे

नखरो दे कोई नॅक थले ना

ना कोई उस नू भायिआ

फिर इक छैल छबीला गॅबरू

नानके पिंड सी आयिआ

पहिली झलक तॅक के उस दी

नखरो दिल प्यार सी आयिआ

उस दी हो के नखरो मनायिआं रंग रलिआं

नखरो दी किस्मॅत माङी निकलिआ उह छॅलिआ

मिॅटी पलीत नखरो दी ईज़ॅत

जींदे जी उह मोई

जॅग सारा उस ते हॅसे 

तरस ना खाऐ कोई

जा बैठी उस जगाह,जिॅथों उह ओले होयिआ

रो रो अखों अन्नी होई,दिमाग दा संन्तुलॅण खोयिआ

प्यार कर की खता उस कीती, ऐनी सजा पाई

किओं इह कईंआं नाल हुंदा,जाण ना सकिआ कोई भाई

जे ऐसी लौणी तां ऐसे नाल रॅब लाए

राहीं झॅखङीं छॅडे ना,आखर तोङ निभाए



ਮੈਥੋਂ ਮਾੜਾ ਨਾ ਕੋਈ p3

                                     ਮੈਂਥੋਂ ਮਾੜਾ ਨਾ ਕੋਈ

ਜੱਗ ਮਾੜਾ ਮੈਂ ਟੋਲਣ ਗਿਆ

ਮੈਥੋਂ ਮਾੜਾ ਨਾ ਕੋਈ

ਮੈਂਨੂੰ ਉਸ ਮਾੜਾ ਬਣਾਇਆ ਕਿਓਂ

ਆਪੇ ਜਾਣੇ ਸੋਈ

ਕੀ ਮੈਂ ਮਾੜਾ ਜਮਨ ਤੋਂ 

ਜੂਨੇ ਪਾਇਆ ਸੋਈ

ਕੀ ਮੈਂ ਮਾੜਾ ਕਰਮ ਤੋਂ 

ਕਰਮ ਕਰਾਵੇ ਸੋਈ

ਮਾੜਾ ਜੇ ਮੇਰਾ ਲੇਖਾ ਲਿਖਿਆ

ਲਿਖਣ ਵਾਲਾ ਸੋਈ

ਮਾੜਾ ਮੈਂ ਜਾਣਾ ਆਪ ਨੂੰ

ਜੇ ਮੇਰਾ ਕੀਤਾ ਮਾੜਾ ਹੋਈ

ਹੋਣਾ ਉਹ ਹੀ ਹੋਵੇ

ਜੋ ਕਰੇ ਸੋਈ

ਆਪ ਕੁਕਰਮ ਕਰ ਦੋਸ਼ੀ ਸਮਝਾਂ

ਕਰਾਏ ਮੇਰੇ ਤੈਂ ਸੋਈ

ਅਸੂਲ ਨਾ ਅਪਣੇ ਮੈਂਨੂੰ ਦੱਸੇ

ਅਨਜਾਣੇ ਉਹ ਅਸੂਲ ਮੈਂ ਤੋੜਾਂ

ਆਪ ਨੂੰ ਸਮਝਾਂ ਹਰਜਾਈ

ਉਸ ਤੇ ਤੌਂਮੱਤ ਲੱਗੇ ਨਾ ਕੋਈ

ਮੈਂ ਨਾ-ਚੀਜ਼ ਉਸ ਦੀ ਬਣਾਈ

ਬਣੌਨ ਵਾਲੇ ਦਾ ਕੀ ਜੁਮਾ

ਸੱਭ ਬਣਨਵਾਲੇ ਤੇ ਆਈ

ਕੌਣ ਮੈਂ ਹਾਂ ਪੁਛੱਣ ਵਾਲਾ

ਕੀ ਮੇਰੀ ਔਕਾਤ

ਸਮਝ ਨਾ ਕੋਈ ਮਾਨਸ ਪਾਊ

ਉਸ ਦੀ ਜਾਣੇ ਉਹ ਆਪ 





ਮੈਂ ਅਪਣਾ ਹਰਜਾਈ p3

                            ਮੈਂ ਅਪਣਾ ਹਰਜਾਈ 

ਦੁੱਖਾਂ ਦਾ ਪੂਲਾ ਸਿਰ ਚੁੱਕ 

ਚੱਲਾਂ ਮੈਂ ਕੰਡਲੀ ਰਾਹੀਂ

ਭੁੱਲਾ ਮੈਂ ਉਜਾੜੀਂ ਘੁਮਾ

ਠੋਕਰਾਂ ਖਾਂਵਾਂ ਦੇਵਾਂ ਦੁਹਾਈ

ਘੋਰ ਨੇਰਾ ਚੌਂ ਪਾਸੀਂ ਛਾਇਆ

ਉਮੀਦ ਦੀ ਕਿਰਨ ਨਾ ਨਜ਼ਰ ਆਈ

ਮੱਥਾ ਠੋਕਾਂ ਛਾਤੀ ਪਿੱਟਾਂ

ਹੋਵੇ ਨਾ ਸੁਣਾਈ

ਕਿਓਂ ਨਹੀਂ ਮੇਰੀ ਕੁਰਲਾਹੱਟ ਸੁਣਦਾ

ਕੀ ਬੈਠਾ ਕੰਨੀ ਉਂਗਲੀ ਪਾਈ

ਸਿਆਣੇ ਕਹਿਣ ਉਹ ਸਰਬ ਸਮਾਇਆ

ਮੈਂਨੂੰ ਅੰਨੇ ਨੂੰ ਨਜ਼ਰ ਨਾ ਆਈ

ਡੂੰਘਿਆਂ ਸੋਚੀਂ ਡੁੱਬਦਾ ਜਾਂਵਾਂ

ਪਾ ਨਾ ਸਕਿਆ ਉਸ ਦੀ ਡੂੰਗਾਈ

ਚੌਸਾਰੀ ਚੱਕਰ ਕੱਟ ਬੰਦੇ ਜੂਨੀ ਪਿਆ

ਸੋਚਿਆ ਮਿਲਣ ਦੀ ਵਾਰੀ ਆਈओ

ਪੱਲਾ ਉਸ ਦਾ ਫੱੜ ਨਾ ਸਕਿਆओ

ਉਮਰ ਬੇਅਰਥ ਗਵਾਈ

ਅੰਦਰਲੇ ਦੀ ਅਵਾਜ਼ ਸੁਣ ਨਾ ਤੁਰਿਆ

ਮੈਂ ਖੁਦ ਆਪ ਦਾ ਹਰਜਾਈ

ਆਖਰ ਹੁਣ ਆਸ ਉਸ ਤੇ,ਮਤੇ

ਦਿਖਾ ਦੇ ਮੈਂਨੂੰ ਅਪਣੀ ਰਹਿਣਮਾਈ

*******

     मैं अपणा हरजाई


दुॅखां दा पूला सिर चुॅक

चॅलां मैं कंडली राहीं

भुॅला मैं उजाङी घुमा

ठोकरां खांवां देवां दुहाई

घोर नेरा चौं पासीं छायिआ

उमीद दी किरन ना नज़र आई

मॅथा ठोकां छाती पिॅटां

होवे ना सुणाई

क्यों नहीं मेरी कुलराहॅट सुणदा

की बैठा कंनी उंगली पाई

सियाणे कहिण ओ सरब समायिआ

मैंनू उन्ने नू नज़र ना आई

डूंगिआं सोचीं डुबदा जांवां

पा ना सकिआ उस दी डूंगाई

चौरासी चॅकर कॅट बंदे जूनी पिआ

सोचिआ मिलण दी वारी आई

पॅला उस दा फॅङ ना सकिआ

उमर बेअरथ गवाई

अंदरले दी अवाज़ सुण ना तुरिआ

मैं खुद दा आप हरजाई

आखर हुण आस उस ते,मते

दिखा दे मैं अपणी रहिणमाई

 


Monday, January 9, 2023

ਕੀ ਕਰ ਬੈਠਾਂ ਆਂ p3

                                 ਕੀ ਕਰ ਬੈਠਾ ਆਂ


ਤੂੰ ਉਸ ਨੂੰ ਸੀ ਲਭੱਣ ਆਇਆ

ਤੂੰ ਆਪ ਗਵਾਚਾ ਬੈਠਾ ਆਂ

ਤੂੰ ਆਪ ਉਸ ਨੂੰ ਵੇਖ ਨਾ ਪਾਂਵੇਂ

ਤੈਂਨੂੰ ਦੂਸਰੇ ਵਖੌਣ,ਆਸ ਲਗਾ ਬੈਠਾ ਆਂ

ਤੈਂਨੂੰ ਦਿਲ ਦਿਤਾ ਸੀ ਪਿਆਰ ਕਰਨ ਲਈ

ਤੂੰ ਕਈ ਦਿਲ ਦੁਖਾ ਬੈਠਾ ਆਂ

 ਤੈਂਨੂੰ ਸੂਝ ਦਿਤੀ ਉਸ ਨੂੰ ਸਮਝਣ ਦੀ

ਤੂੰ ਭੈੜਿਆਂ ਸੋਚਾਂ ਸੋਚ ਨਕਰ ਬਣਾ ਬੈਠਾ ਆਂ

ਤੂੰ ਨੇ ਕਰਮ ਕਰ ਜੂਨ ਲੇਖੇ ਨਹੀਂ ਲਾਈ

ਤੂੰ ਕੂਕਰਮ ਕਰ ਪਾਪ ਕਮਾਈ ਬੈਠਾ ਆਂ

ਤੂੰ ਇੰਨਸਾਨ ਬਣ ਕੇ ਜੱਗ ਵਿਚ ਆਇਆ

ਤੂੰ ਦਰਿੰਦਾ ਬਣ ਇੰਨਸਾਨੀਅਤ ਭੁਲਾ ਬੈਠਾ ਆਂ

ਤੂੰ ਪੰਜਾਂ ਦੂਤਾਂ ਨੂੰ ਵੱਸ ਕਰ ਨਾ ਸਕਿਆ

ਤੂੰ ਪੰਜਾਂ ਕੋਲ ਜ਼ਮੀਰ ਬਿਕਾ ਬੈਠਾ ਆਂ

ਤੈਂਨੂੰ ਲੈ ਜਾਊ ਨਰਕ ਵਿਚ ਸ਼ੈਤਾਨ

ਤੂੰ ਜਿਸ ਸ਼ੈਤਾਨ ਨਾਲ ਹੱਥ ਰਲਾ ਬੈਠਾ ਆਂ

ਤੈਂਨੂ ਦਿਤੀ ਵਾਰੀ ਨਾਮ ਜੱਪ ਕੇ ਮਿਲਣ ਦੀ

ਤੂੰ ਉਸ ਨੂੰ ਵਿਸਰ ਕੇ ਵਾਰੀ ਗਵਾ ਬੈਠਾ ਆਂ

*******

                   की कर बैठा आं


तूं उस नू सी लभॅण आयिआ

तूं आप गवाचा बैठा आं

तूं आप उस नू वेख ना पांवें

तैंनू दूसरे वखौण आस लगा बैठा आं

तैंनू दिल दिता सी प्यार करन लई

तू कई दिल दुखा बैठा आं

तैंनू सूझ दिती सी उस नू समझॅण दी

तूं भैङिआं सोचां सोच नरक बणा बैठा आं

तूं ने करम कर जून लेखे नहीं लाई

तूं कूकरम कर पाप कमाई बैठा आं

तूं इन्सान बण के जग विच आयिआ

तूं दरिंदा बण इन्सानीयत भुला बैठा आं

तूं पंजां दूतां नू वस कर ना सकिआ

तूं पंजां कोल ज़मीर बिका बैठा आं

तैंनू लै जाऊ नरक विच शैतान

तूं जिस शैतान नाल हॅथ रला बैठा आं

तैंनू दिती वारी नाम जॅप के मिलण दी

तूं उस नू विसर के वारी गवा बैठाआं



Sunday, January 8, 2023

ਇੱਕੋ ਇੱਕ ਧਾਰਾਂ p3

                                ਇੱਕੋ ਇੱਕ ਧਾਰਾਂ


ਕੰਨ ਧਰ ਸੁਣ ਮੇਰੀ ਅਰਦਾਸ

ਮੇਰੇ ਦਿਲੋਂ ਸੱਚੀ ਇਹ ਆਵਾਜ਼

ਮੈਂ ਗਰੀਬ ਤੂੰ ਗਰੀਬ ਨਿਵਾਜ

ਕਿਓਂ ਤੂੰ ਮੈਂਤੋਂ ਲੁਕਿਆ

ਸੱਭ ਪਾਸੇ ਲੱਭ ਮੈਂ ਥੱਕਿਆ

ਮੇਰਾ ਮਾਰ ਅਭਿਮਾਨ

ਰਹੇ ਨਾ ਅਪਣੀ ਬੁੱਧੀ ਦਾ ਘੁਮਾਨ

ਕਰਮ ਨਾ ਮੇਰੇ ਤੋਂ ਐਸੇ ਕਰਵਾ

ਜੱਗ ਅੱਗੇ ਖੜਾ ਨਾ ਹੋਣਾ ਪਵੇ ਅੱਖ ਝੁਕਾ

ਮੈਂ ਕਰਦਾ ਮੇਰੇ ਤੋਂ ਨਾ ਕਹਾ

ਜੋ ਤੂੰ ਕਰਾਂਵੇਂ ਸੋਈ ਭਲਾ

ਸੱਚੇ ਰਾਹੇ ਮੈਂਨੂੰ ਚਲਣਾ ਸਿਖਾ

ਅਪਣੇ ਮਹਿਲ ਦਾ ਮੌਖ ਦਿਖਾ

ਸੇਵਾ ਅਪਣੀ ਮੈਂਨੂੰ ਐਸੀ ਲਾ

ਹੋਵੇ ਜੋ ਪਰਵਾਨ ਤੇਰੀ ਦਰਗਾਹ

ਕਰਾਂ ਨਾ ਮੈਂ ਹੋਰ ਬਾਰੇ ਸੋਚ ਵਿਚਾਰਾਂ

ਇੱਕੋ ਇੱਕ ਤੈਂਨੂੰ ਦਿਲ ਵਿਚ ਧਾਰਾਂ

*********

        इके इक धारां


कन धर सुण मेरी अरदास

मेरे दिलों स्च्ची इह आवाज़

मैं गरीब तूं गरीब निवाज

क्यों तूं मैंतों लुकिआ

सॅब पासे लॅभ मैं थकिआ

मेरा मार अभिमान

रहे ना अपणी बुॅधी दा घुमान

करम ना मेरे तों ऐसे करवा

जॅग अगे खङा ना होणा पए अख झुका

मैं करदा मेरे तों ना कहा

जो तूं करांवें सोई भला

सॅच्चे राहे मैंनू चलणा सिखा

अपणे महिल दा मोक दिखा

सेवा मैंनू अपणी ऐसी ला

होवे जो परवान तेरी दरगाह

करां ना मैं होर बारे सोच विचारां

इको इक तैंनू दिल विच धरां

ਲਾਲ ਤੋਂ ਬਲਿਹਾਰੀ ਵਾਰੀ ਜਾਂਵਾਂ p3

                          ਲਾਲ ਤੋਂ ਬਲਿਹਾਰੀ ਵਾਰੀ ਜਾਂਵਾਂ


ਲੋਕਾਂ ਨਦਰੀਂ ਮੈਂ ਬਾਂਵਰੀ

ਘੁਮਾ ਬਣੀ ਸੌਦੈਣ

ਕੰਨ ਤਰਸਣ ਉਸ ਦੇ ਬੋਲ ਸੁਨੱਣ ਲਈ

ਰੂਪ ਤੱਕਣ ਲਈ ਨੈਣ

ਭੁੱਖ ਉਸ ਦੇ ਨਾਮ ਦੀ ਲੱਗੀ

ਇਹ ਭੁੱਖ ਨਾ ਹੋਵੇ ਪੂਰੀ

ਚਾਹ ਮਨ ਹੋਰ ਦੇ ਲਈ ਨਹੀਂ

ਚਾਹਾਂ ਉਸ ਦੀ ਹਜ਼ੂਰੀ

ਕੀ ਉਸ ਨੇ ਮੇਰੇ ਲੇਖੇ ਨਹੀਂ ਲਿਖਿਆ

ਸੋਚ ਮੈਂ ਘਭਰਾਂਵਾਂ

ਲੇਖਾ ਅਪਣਾ ਅਜਮੌਣ ਦੇ ਲਈ

ਮੈਂ ਮੰਦਰ ਮਸਜੱਦ ਜਾਂਵਾਂ

ਮਿਲਿਆ ਨਹੀਂ ਉਹ ਪਾਕ ਥਾਂਹਾਂ ਵਿੱਚ

ਲੱਭ ਕੇ ਥੱਕ ਮੈਂ ਹਾਰੀ

ਬੈਠੀ ਸੋਚਾਂ ਕਿੱਥੇ ਮੇਰੇ ਤੋਂ ਲੁਕਿਆ

ਫਿਰ ਅੰਦਰ ਝਾਤੀ ਮਾਰੀ

ਬੈਠਾ ਅੰਦਰ ਲਾਲ ਸੁਮਕਰਾਏ

ਮੈਂ ਗਈ ਬਲਿਹਾਰੀ

ਲਾਲ ਮੈਂਨੂੰ ਅਪਣੇ ਰੰਗ ਰੰਗਿਆ

ਰੰਗ ਗਈ ਮੈਂ ਵੀ  ਲਾਲ

ਅੰਦਰ ਮੇਰੇ ਨੂਰ ਚਮਕਿਆ

ਰੂਹ ਹੋਈ ਨਿਹਾਲ

ਉਸ ਬਿਨ ਮੈਂਨੂੰ ਕੁੱਛ ਨਾ ਦਿਸੇ

ਸੱਭ ਥਾਂ ਉਸ ਨੂੰ ਪਾਂਵਾਂ

ਭੁੱਲ ਗਏ ਮੈਂਨੂੰ ਬਾਕੀ ਸਾਰੇ

ਗੀਤ ਉਸ ਦੇ ਹੀ ਗਾਂਵਾਂ

ਲਾਲ ਅਪਣੇ ਤੋਂ ਵਾਰੀ ਵਾਰੀ ਜਾਂਵਾਂ

ਅਪਣੇ ਲਾਲ ਤੋਂ ਬਲਿਹਾਰੀ ਜਾਂਵਾਂ

******

           लाल तों बलिहरी वारी जांवां


लोकां नदरीं मैं बांवरी

घुमा बणी सौदैण

कन तरसण उस दे बोल सुनण लई

रूप तकॅण लई नैण

भुख उस दे नाम दी लगी 

इह भुख ना होवे पूरी

चाह मन होर दे लई नहीं

चाहां उस दी हज़ूरी

की उस ने मेरे लेखे नहीं लिखिआ

सोच मैं घभरांवां

लेखा अपणा अजमौण दे लई

मैं मंदर मसजॅद जांवां

मिलिआ नहीं ओह पाक थाहां विच

लॅभ के मैं थॅक हारी

बैठी सोचां किथे मेरे तों लुकिआ

फिर अंदर झाती मारी

बैठा अंदर लाल मुसकराऐ

मैं गई बलिहारी

लाल मैंनू अपणे रंग रंगिआ

रंग गई मैं वी लाल

अंदर मेरे नूर चमकिआ

रूह होई निहाल

उस बिन कुछ ना दिसे

सॅब थां उस नू पांवां

भुल गऐ मैंनू बाकी सारे

गीत उस दे ही गांवां

लाल अपणे तों वारी वारी जांवां

अपणे लाल कों बलिहारी जांवां


Friday, January 6, 2023

ਮਾੜੀ ਪਾਈ ਚੰਗੀ ਬਣਾਈ p3

                                          ਮਾੜੀ ਪਾਈ ਚੰਗੀ ਬਣਾਈ


ਬੈਠ ਮੇਰੀ ਸਖੀ ਬੈਠ ਮੇਰੀ ਸਹੇਲੀ

ਗੱਲਾਂ ਸਚਿਆਂ ਕਰਾਂ ਨਾ ਪਾਂਵਾਂ ਪਹੇਲੀ

ਇੱਕ ਸੀ ਗੋਰੀ,ਸੋਹਣੀ ਸੰਨੱਖੀ ਅਲਬੇਲੀ

ਗਰੀਬ ਮਾਪੇ,ਨਾ ਘਰ ਘਾਟ ਨਾ ਹਵੇਲੀ

ਪੈਸੇ ਵਾਲਾ ਬੁੱਢਾ ਲੱਭਿਆ ਉਨ੍ਹਾਂ ਨੇ ਜਵਾਈ

ਸੁਣ ਸੁਣਾਂਵਾਂ ਕੀ ਕਿਸਮਤ ਅਲਬੇਲੀ ਪਾਈ

ਰੱਬ ਨੇ ਲਈ ਅਲਬੇਲੀ ਦੀ ਸੁਣ

ਬੁੱਢੇ ਵਿੱਚ ਨਿਕਲੇ ਸੌ ਸੌ ਗੁਣ

ਬੁੱਢਾ ਗੁੱਸਾ ਨਾ ਕਰੇ ਨਾ ਘਭਰਾਏ

ਜੋ ਅਲਬੇਲੀ ਮੰਗੇ ਉਸੇ ਵਕਤ ਲਿਆਏ

ਚਾਹ ਅਲਬਾਲੀ ਦੀ ਰਹੀ ਨਾ ਕੋਈ ਅਧੂਰੀ

ਰਾਣਿਆਂ ਦੀ ਜਿੰਦ ਮਾਣੀ ਪੂਰੀ ਦੀ ਪੂਰੀ

ਅੱਗੇ ਬਾਲ ਵੀ ਰੱਬ ਐਸੇ ਬਖ਼ਸ਼ੇ 

ਦਿਲੋਂ ਕਰਨ ਆਦਰ ਕਰਨ ਸੇਵਾ ਹੱਸ ਹੱਸ ਕੇ

ਦੂਜੀ ਦੀ ਦੱਸਾਂ ਮੈਂ ਦਾਸਤਾ

ਸਿੱਧੇ ਸੋਹਣ ਨਾਲ ਹੋਇਆ ਉਸ ਦਾ ਵਿਆਹ

ਸੋਹਣ ਸਿੱਧਾ ਉਤੋਂ ਗਰੀਬ

ਵਿਆਹ ਹੁੰਦੇ ਹੀ ਚੰਮਕੇ ਉਸਦੇ ਨਸੀਬ

ਗਰੀਬ ਦੀ ਲੁਗਾਈ

ਹੁੰਦੀ ਸਾਰੇ ਪਿੰਡ ਦੀ ਭਰਜਾਈ

ਪਰ ਦੇਬੋ ਸੀ ਸਮਝਦਾਰ ਤੇ ਹੋਸ਼ਿਆਰ

ਆਂਚ ਨਹੀਂ ਔਣ ਦਿਤੀ,ਰੱਖੀ ਇਜ਼ੱਤ ਬਰਕਰਾਰ

ਫੱੜ ਹੱਥ ਸੋਹਣ ਦਾ ਦੇਬੋ ਅੱਗੇ ਆਈ

ਕੀਤੀ ਦੋਨਾਂ ਨਾ ਹੱਡ ਤੋੜ ਕਮਾਈ

ਦੇਬੋ ਹਾਲੀਆਂ ਪਿੱਛੇ ਚਲੀ,ਉਸ ਕਹੀ ਵੀ ਚਲਾਈ

ਆਖਰ ਪਸੀਨੇ ਦੀ ਮਹਿਨਤ ਰੰਗ ਲਿਆਈ

ਪੈਸੇ ਵੱਲੋਂ ਸੁਖੀ,ਖ਼ੁਸ਼ਹਲ ਟੱਬਰ,ਪਿੰਡ ਇਜ਼ੱਤ ਵੀ ਪਾਈ

ਮਾੜੀ ਕਿਸਮਤ ਲੈ ਜਮਿਆਂ,ਚੰਗੀ ਆਪ ਬਣਾਈ

ਕਿਓਂ ਐਸੇ ਖੇਲ ਖੇਲੇ ਮੇਰਾ ਦਾਤਾਰ,ਕੋਈ ਜਾਣੇ ਨਾ ਭਾਈ

Thursday, January 5, 2023

ਉਹ ਹੀ ਮੈਂ p3

                            ਉਹ ਹੀ ਮੈਂ


ਸੇਜ ਸਜਾਈ ਤੇ ਮੈਂ ਸਜੀ,ਸਜੱਣ ਸਾਰ ਨਾ ਜਾਣੀ

ਉਸ ਲਈ ਤੰਨ ਅੱਗ ,ਬਜੌਣ ਲਈ ਲੱਭੇ ਨਾ ਪਾਣੀ

ਸੂਝ ਬੂਝ ਰੱਬ ਬਹੁ ਦਿਤੀ,ਲੋਕੀ ਆਖਣ ਮੈਂਨੂੰ ਸਿਆਣੀ

ਪਾਗਲ ਉਸ ਦੇ ਪਿਆਰ ਨੇ ਕੀਤਾ,ਬਣ ਗਈ ਮੈਂ ਇਆਣੀ

ਇੱਕ ਉਸ ਦੀ ਤੱਕਣੀ  ਨੇ,ਮੇਰਾ ਕਾਲਜਾ ਛੱਨੀ ਕੀਤਾ

ਬਿਨ ਕੁੱਛ ਬੋਲੇ ਬਿਨ ਕੁੱਛ ਕਹੇ ਉਸ  ਦਿਲ ਮੇਰਾ ਜਿਤ ਲੀਤਾ

ਕਦੋਂ ਮੇਰਾ ਮੇਲ ਹਊ ਉਸ ਨਾਲ,ਦਿਨ ਵਿੱਚ ਸੌ ਸੌ ਔਂਸਿਆਂ ਪਾਂਵਾਂ

ਚੇਹਰਾ ਵੇਖਣ ਨੂੰ ਅੱਖਾਂ ਤਰਸਣ,ਜੱਫੀ ਪੌਣ ਨੂੰ ਤਰਸਣ ਬਾਂਵਾਂ

ਕੋਈ ਮੈਂਨੂੰ ਜਾਦੂ ਟੂਣਾ ਸਿਖਾਓ

ਮੈਂ ਤਾਂ ਉਸ ਦੀ ਹੋਈ,ਉਸ ਨੂੰ ਮੇਰੇ ਵੱਸ ਪਾਓ

ਉਹ ਮੇਰਾ ਜੱਗ ਜਹਾਨ

ਉਹ ਮੇਰੀ ਚਾਹ ਅਰਮਾਨ

ਉਹ ਮੇਰਾ ਸਾਹ ਉਹ ਮੇਰੀ ਜਾਨ

ਉਹੀ ਮੇਰੀ ਅੱਖ ਦਾ ਨੂਰ

ਉਹ ਹੀ ਰੱਬ ਹਾਜਰਾ ਹਜੂਰ

ਉਸ ਬਿਨ ਮੈਂ ਅੱਧੀ ਅਧੂਰੀ

ਨਾਲ ਉਸ ਦੇ ਮੈਂ ਪੂਰੀ ਦੀ ਪੂਰੀ

ਰੂਹ ਸਾਡੀ ਇੱਕ ਪਰ ਤੰਨ ਸਾਡੇ ਦੋ

ਇੱਕ ਹੀ ਹਾਂ ਅਸੀਂ ,ਉਹ ਮੈਂ , ਤੇ ਮੈਂ ਉਹ

ਰਖਣਹਾਰ ਅੱਗੇ ਮੇਰੀ ਸਿਰਫ ਇੱਕ ਅਰਦਾਸ, ਇੱਕੋ ਹੀ ਮੰਗ

ਮੇਲ ਮਿਲਾਏ ਮੇਲੱਣਹਾਰ ਐਸਾ ,ਅਖੀਰ ਤੱਕ ਰਹੀਏ ਸਾਥ ਅੰਗ ਸੰਘ

******

                ओह ही मैं

सेज सजाई ते मैं सजी,सजॅण सार ना जाणी

उस लई तंन अग, बजौण लई लॅभे ना  पाणी

सूझ बूझ रॅब बहु दिती,लोकीं आखॅण मैंनू सियाणी

पागल उस दे प्यार ने कीता,बॅण गई मैं ईयाणी

इक उस दी तॅकणी ने ,मेरा कालजा छॅनी कीता

बिन कुॅछ बोले बिन कुंछ कहे,उस दिल मेरा जित लीता

कदों मेरा मेल होऊ उस नाल,दिन विच सौ सौ औंसिआं पांवां

चेहरा वेखॅण नू अखां तरसण,जफी पौंण नू तरसण बावां

कोई मैंनू जादू टूणा सिखाओ

मैं तां उस दी होई,उस नू मेरे वॅस पाऔ

उह मेरा जॅग जहान

उह मेरी चाह अरमान

उह मेरा साह उह मेरी जान

ओही मेरीअख दा नूर

उह ही रॅब हाजरा हजूर

उस बिन मैं अधी अधूरी

नाल उस दे मैं पूरी दी पूरी

रूह साडी इक पर तंन साडे दो

इक ही हां असीं,उह मैं,ते मैं उह

रखॅणहार अगे मेरी सिरफ इक अरदास इको ही मंग

मेल मिलाए मेल्णहार ऐसा,अखीर तॅक रहीए साथ अंग संध




Wednesday, January 4, 2023

ਹੱਸਿਆ ਮੈਂ ਫਸਿਆ p3

                                        ਹੱਸਿਆ ਮੈਂ ਫਸਿਆ

ਅਜੇ ਵੀ ਅਕਲ ਨਹੀਂ ਆਈ ਤੈ੍ਨੂੰ ਜਸਿਆ

ਬੇ-ਵਕਤ ਤੂੰ ਹੱਸ ਕੇ ਕਈ ਬਾਰ ਤੂੰ ਫਸਿਆ


ਤੇਰੇ ਮਾਸਟਰ ਪਿੱਛੇ ਕੁੱਤਾ ਸੀ ਇਕ ਨਸਿਆ

ਕੁੱਤੇ ਤੋਂ ਡਰ,ਮਾਸਟਰ ਸੀ ਦੌੜ ਭਜਿਆ

ਮਾਸਟਰ ਨੱਠਦੇ ਦੀ ਧੋਤੀ ਗਈ ਲੱਥ

ਤਮਾਸ਼ਾ ਇਹ ਵੇਖ ਤੂੰ ਪਿਆ ਸੀ ਹੱਸ

ਹੋਰਾਂ ਰੱਲ ਮਾਸਟਰ ਨੂੰ ਕੁੱਤੇ ਤੋਂ ਬਚਾਇਆ

ਬੱਚ ਕੁੱਤੇ ਤੋਂ ਮਾਸਟਰ ਤੇਰੇ ਵੱਲ ਉਹ ਆਇਆ

ਗੁੱਸੇ ਵਿਚ ਉਸ ਤੇਰੇ ਮੂੰਹ ਤੇ ਥੱਪੜ ਇਕ ਲਗਾਇਆ

ਕਹੇ ਬਦਤਮੀਜ਼,ਤੂੰ ਮੇਰੇ ਉੱਤੇ ਹੱਸਿਆ

ਇੰਝ ਹੱਸ ਕੇ ਤੂੰ ਸੀ ਫਸਿਆ


ਜਵਾਨੀ ਦੋ ਦੋਸਤ ਤੇਰੇ ਕਰਨ ਲੜਾਈ

ਕਿਓਂ ਉਹ ਲੜੇ ਤੈਂਨੂੰ ਸਮਝ ਨਾ ਆਈ

ਤੂੰ ਬੈਠਾ ਵੇਖੇਂ ਉਹ ਗੁਥੱਮ ਗੁੱਥੇ

ਲਾਓਣ ਇਕ ਦੂਜੇ ਨੂੰ ਮੁੱਕੇ ਤੇ ਮੁੱਕੇ

ਤੂੰ ਸੋਚਿਆ ਇਹ ਵੀ ਮੇਰੇ ਵਰਗੇ ਸਮਝਦਾਰ

ਦਾਨਾ ਨਾ ਤੂੰ ਬਣਿਆ,ਪਿਆ ਨਾ ਉਨ੍ਹਾਂ ਵਿਚਘਾਰ

ਵੇਖ ਉਨ੍ਹਾਂ ਦੀ ਨਾਦਾਨੀ ਤੂੰਨੂੰ ਹਾਸਾ  ਸੀ ਆਇਆ

ਬਾਕੀ ਦੋਸਤਾਂ ਆ ਉਨ੍ਹਾਂ ਨੂੰ ਛਡਾਇਆ

ਦੋਨਾਂ ਵਿਚ ਹੋ ਗਈ ਸੁਲਾਹ ਸਫ਼ਾਈ

ਰੱਲ ਦੋਨੋਂ ਤੇਰੇ ਪਿੱਛੇ ਪੈ ਗਏ ਭਾਈ

ਕਹਿਣ ਸਾਨੂੰ ਲੜਦਿਆਂ ਵੇਖ ਤੂੰ ਸੀ ਹੱਸਿਆ

ਇੰਝ ਹੱਸ ਕੇ ਤੂੰ ਸੀ ਫਸਿਆ


ਏਨੇ ਵਰੇਂ ਵਿਆਹੇ ਹੋਏ,ਹੋਇਆ ਇਹ ਪਹਿਲੀ ਵਾਰ

ਅੱਗੇ ਨਾ ਪਿੱਛੇ ਬੁੱਢੀ ਤੇਰੀ ਨੇ ਅਜ ਕੀਤਾ ਸ਼ੰਗਾਰ

ਸੁਰਖੀ ਲਾਈ ,ਸਾੜੀ ਪਾਈ,ਪਾਇਆ ਸੋਨੇ ਦਾ ਭਾਰਾ ਹਾਰ

ਸੱਚ ਦੱਸੀਂ ਉਸ ਤੈਂਨੂੰ ਜਦ ਸੁਭਾਵਣ ਸੀ  ਪੁਛਿਆ

ਬੁੱਢੀ ਘੋੜੀ ਲਾਲ ਲਗਾਮ,ਤੂੰ ਬੇ-ਤੁਕਾ ਸੀ ਬਕਿਆ

ਜੋਕਰ ਤੈਂਨੂੰ ਉਹ ਜਾਪੇ,ਉਸੇ ਜਾਪ ਕੇ ਤੂੰ ਹੱਸਿਆ

ਬਾਤ ਗਈ ਨੂੰ ਹੋਏ ਦੋ ਮਹੀਨੇ,ਰੋਟੀ ਅਪਣੀ ਆਪ ਤੂੰ ਪਕਾਂਵੇਂ

ਕਿਓਂ ਤੂੰ ਹੱਸਿਆ ਬਾਰ ਬਾਰ ਪਛਤਾਂਵੇਂ

ਹੀਲਾ ਕੋਈ ਲੱਭਿਆ ਨਾ,ਕਿੰਝ ਬੁੱਢੀ ਰੁਸੀ ਮਨਾਂਵੇ

ਅਜੇ ਵੀ ਅਕਲ ਨਹੀਂ ਆਈ ਤੈਂਨੂੰ ਜਸਿਆ

ਬੇ-ਵਕਤ ਹੱਸ ਕੇ ਬਾਰ ਬਾਰ ਕਈ ਬਾਰ ਤੂੰ ਫਸਿਆ



Tuesday, January 3, 2023

ਗੀਤ ਖ਼ੁਸ਼ੀ ਦਾ p3

                                                ਗੀਤ ਖ਼ੁਸ਼ੀ ਦਾ


ਜਿੰਦਗੀ ਨਾਲ ਨਾ ਹੋ ਕਦੀ ਉਦਾਸ

ਚੰਗੇ ਦਿਨਾਂ ਦੀ ਸਦਾ ਰੱਖ ਦਿਲੇ ਆਸ

ਅਨਹੋਣੀ ਕਦੇ ਵੀ ਨਹੀਂ ਹੁੰਦੀ

ਵਾਪਰੇ ਓਹੀ ਜੋ ਉਸੇ ਭੌਂਅਦੀ

ਹੱਸਦਾ ਖੇਡਦਾ ਇੱਥੋਂ ਲੰਘ ਜਾ

ਖ਼ੁਸ਼ੀ ਦੇ ਗੀਤ ਤੂੰ ਗੌਂਅਦਾ ਜਾ


ਸਾਕ ਸਬੰਧੀ ਤੇ ਇਹ ਤੇਰੇ ਯਾਰ

ਜਾਦਾ ਨਾ ਕਰ ਇਨ੍ਹਾਂ ਨਾਲ ਪਿਆਰ

ਹੀਰੇ ਜਵਾਰਾਤ ਚਾਹੇ ਹੋਣ ਬੇ-ਸ਼ੁਮਾਰ

ਇਕ ਨਹੀਂ ਜਾਣੇ ਆਖਰੀ ਤੇਰੇ ਨਾਲ

ਜ਼ਮੀਨ ਜਾਇਆਦਾਤ ਘੋੜੇ ਹਾਥੀ

ਹੈ ਇਹ ਤੇਰੇ ਮੜਿਆਂ ਤੱਕ ਦੇ ਸਾਥੀ

ਕਰਮ ਹੀ ਗਿਣਤੀ ਆਓਣੇ,ਚੰਗਾ ਕਰਮ ਕਮੌਂਦਾ ਜਾ

ਖ਼ੁਸ਼ੀ ਦੇ ਗੀਤ ਤੂੰ ਗੌਂਅਦਾ ਜਾ


ਮਾਇਆ ਜੱਗ ਜੰਜਾਲ,ਇਹ ਸੱਬ ਉਸ ਦਾ ਖੇਲ

ਭੁੱਲ ਨਾ ਉਸ ਨੂੰ ਸੱਬ ਵਿੱਚ ਉਸ ਨੂੰ ਵੇਖ

ਤੇਰਾ ਵੀ ਉਹ ਇੱਕ,ਉਨ੍ਹਾਂ ਦਾ ਵੀ ਇੱਕੋ ਏਕ

ਇੱਕੋ ਹੀ ਜਾਣ ਚਾਹੇ ਰੂਪ ਉਸ ਦੇ ਅਨੇਕ

ਪਿਆਰ ਕਰ ਸੱਬ ਨੂੰ ,ਦਿਲ ਨਾ ਕੋਈ ਦੁਖਾ

ਖ਼ੁਸ਼ੀ ਦੇ ਗੀਤ ਤੂੰ ਗੌਂਅਦਾ ਜਾ


ਜਾਣ ਬੁੱਝ ਕੋਈ ਪਾਪ ਨਾ ਕਰ

ਬੁੱਧ ਸੁੱਧ ਵਰਤ,ਕਰਮ ਕਰ ਹੋ ਨਿਡਰ

ਸੱਚੇ ਦਿਲੋਂ ਕੀਤੇ ਦੀ ਨਾ ਮਿਲੇ ਸਜਾ

ਮਾਣ ਖ਼ੁਸ਼ਿਆਂ ਲੈ ਜਿੰਦਗੀ ਦਾ ਮਜ਼ਾ

ਡਰ ਨਾ,ਡਰੌਣਾ ਨਹੀਂ ਉਸ ਦੀ ਰਜ਼ਾ

ਜੀ ਲੈ ਜੀਵਨ ਹੋ ਕੇ ਬੇ-ਪਰਵਾਹ

ਖ਼ੁਸ਼ੀ ਦੇ ਗੀਤ ਤੂੰ ਗੌਂਅਦਾ ਜਾ

*******

           गीत खुशी दा


जिंदगी नाल ना हो कदी उदास

चंगे दिनां दी सदा रॅख दिले आस

अनहोणी कदे वी नहीं हुंदी

वापरे ओही जो उसे भौंअदी

हॅसदा खेडदा ईॅथों लंघ जा

खुशी दे गीत तूं गौंअदा जा


साक संभंधी, ते इह तेरे यार

जादा ना कर इन्हां नाल प्यार

हीरे जवारात चाहे होण बे-शुमार

इक नहीं जाणा आखरी तेरे नाल

ज़मीन जायादात घोङे हाथी

है तेरे मङिआं तॅक दे साथी

करम ही गिणती आओणे,चंगा करम कमौंदा जा

खुशी दे गीत तूं गौंअदा जा


मायिआ जॅग जंजाल,सॅब उस दा खेल

भुॅल ना उस नूं सॅब विच उस नू वेख

तेरा वी ओह इक, उन्हां दा वी इॅको ऐक

इॅको ही जाण चाहे रूप उस दे अनेक

प्यार कर सॅब नूं,दिल ना कोई दुखा

खुशी दे गात तूं गौंअदा जा


जाण बुॅझ कोई पाप ना कर

बुॅध सुॅध वरत,करम कर हो निडर

सॅच्चे दिलों कीते दी ना मिले सजा

माण खुशिआं लै जिंदगी दा मज़ा

डर ना ,डरौंणा नहीं उस दी रज़ा

जी लै जीवन हो के बे-परवाह

खुशी दे गीत तूं गौंअदा जा