Tuesday, January 30, 2024

104 ਪੀ ਸੀ p2

 104 ਪੀ ਸੀ


ਸਤਰ ਜੂਨ ਮਹੀਨੇ ਛਾਤੀ ਖੰਭ ਪਾਈਲਟ ਦਾ ਦਰਜ਼ਾ ਪਾਇਆ

ਤੰਨ ਮੰਨ ਜਾਨ ਦੇ ਦੇਸ਼ ਸੇਵਾ ਕਰਾਂਗੇ ਸ਼ਪਤ ਸੀ ਖਾਇਆ

ਗੱਭਰੂ ਸੀ ਅਸੀਂ ਜਵਾਨ ਛੈਲ ਛਬੀਲੇ

ਦਿਮਾਗੋਂ ਤੇਜ਼ ਤੰਨੋਂ ਫੁਰਤੀਲੇ ਇਰਾਦੇ ਤੋਂ ਜ਼ੋਸ਼ੀਲੇ

ਕਿਸੇ ਹੈਲੀਕਾਪਟਰ ਉਡਾਇਆ ਫਾਈਟਰ ਕਿਸੇ ਵਡਾ ਵਿਮਾਨ

ਜੋਸ਼ ਭਰੀ ਜਵਾਨੀ ਸਾਡੀ ਛੂਹ ਲਿਆ ਆਸਮਾਨ

ਕਾਬਲੀਅਤ ਮੁਤਾਬਿਕ ਨੌਕਰੀ ਕੀਤੀ ਕਈਂ ਉਚ ਕਮਾਨ

ਫਰਜ਼ ਨਿਭਾਉਂਦੇ ਕਈ ਦਿਤਾ ਜਾਣ ਦਾ ਬਲਿਦਾਨ

ਬਿਰਧ ਉਮਰੇ ਜਾਣ ਲੱਗੇ ਦਿਲ ਹੋਵੇ ਉਦਾਸ

ਸੁਣੀ ਓਹ ਸੁਣਨ ਵਾਲੇ ਮੇਰੀ ਦਿਲੋਂ ਫ਼ਰਿਆਦ 

ਤੇਰੇ ਕੋਲ ਦੋ ਪਹੁੰਚੇ ਰੱਖੀਂ ਉਨ੍ਹਾਂ ਨੂੰ ਪਾਸ

ਮੇਲ ਉਡੀਕਣ ਇਥੇ ਰੱਖੀਂ ਤੰਦਰੁਸਤ ਏਹ ਮੇਰੀ ਅਰਦਾਸ

ਵਾਰੀ ਆਈ ਚੱਲਣਾਂ ਪੈਂਣਾ ਜ਼ੋਰ  ਮੇਰਾ ਨਾਂ ਤੇਰਾ

ਬਚੇ ਦਿਨ ਸੁਹੇਲੇ ਕੱਟਣ ਸੁਖੀ ਚੜੇ ਹਰ ਸਵੇਰਾ

Sunday, January 28, 2024

ਸੁੱਖ ਹਜ਼ਾਰ ਮਿਲੇ p 2

  ਸੁੱਖ ਮਿਲੇ ਹਜ਼ਾਰ


ਜ਼ਖਮੀਂ ਮਰਮ ਲੌਣ ਵਾਲੇ ਘੱਟ ਮਿਲੇ

ਜ਼ਖਮਾਂ ਤੇ ਲੂਣ ਛਿੜਕੌਣ ਵਾਲੇ ਹਜ਼ਾਰ ਮਿਲੇ

ਮੁਸ਼ਕਲਾਂ ਵਿੱਚ ਹੱਥ ਵਟੌਂਣ ਵਾਲੇ ਚੰਦ ਮਿਲੇ

ਤੁਹਾਡੀ ਮੁਸ਼ਕਲਾਂ ਤੇ ਹੱਸਣ ਵਾਲੇ ਹਜ਼ਾਰ ਮਿਲੇ

ਰਾਹਗੀਰ ਨਾ ਮਿਲਿਆ ਜਿਸ ਰਲ ਕਦਮ ਪੁੱਟੀਏ

ਕੋਲੋਂ ਲੰਘਦੇ ਰਾਂਹਾਂ ਵਿੱਚ ਰਾਹੀਂ ਹਜ਼ਾਰ ਮਿਲੇ

ਦਿੱਲ ਦਾ ਅਮੀਰ ਟਾਂਵਾਂ ਟਾਂਵਾਂ ਆ

ਤਜੌਰੀਆਂ ਭਰੇ ਸ਼ਾਹੂਕਾਰ ਹਜ਼ਾਰ ਮਿਲੇ

ਬਿਨ ਮਨਸ਼ਾ ਮਹਿਨਤ ਕਰਦੇ ਨਹੀਂ ਦਿਖੇ

ਦਿਲੀਂ ਕਾਮਨਾ ਰੱਖ ਕੰਮ ਕਰਦੇ ਹਜ਼ਾਰ ਮਿਲੇ

ਨੀਤ ਭਰੀ ਵਾਲਿਆਂ ਦੀ ਘਾਟ ਜਾਪੀ

ਲੋਭੀ ਲਾਲਚੀ ਮਾੜੀ ਨੀਤ ਵਾਲੇ ਹਜ਼ਾਰ ਮਿਲੇ

ਰੱਜ ਕੇ ਸ਼ੁਕਰ ਗੁਜ਼ਾਰ ਜਾਦਾ ਨਹੀਂ

ਖਾ ਕੇ ਢਕਾਰ ਮਾਰਦੇ ਹਜ਼ਾਰ ਮਿਲੇ

ਬੰਦਗੀ ਸੱਚੀ ਕਰਦੇ ਥੋੜੇ ਜੱਗ ਵਿੱਚ

ਨਫ਼ਰਤ ਜ਼ਹਿਰ ਭਰੇ ਦਿੱਲ ਹਜ਼ਾਰ ਮਿਲੇ

ਸੱਚੇ ਦਿੱਲ ਪਿਆਰ ਕੋਈ ਨਾ ਲੱਭਿਆ

ਓਪਰਾ ਤੇਹ ਜ਼ਾਹਰ ਕਰਦੇ ਹਜ਼ਾਰ ਮਿਲੇ

ਮੰਨੋਂ ਸਤਿਕਾਰ ਕਰਨ ਵਾਲੇ ਪਾਏ ਨਾ

ਝੂਠੇ ਮਖੌਟਾ ਲਾਏ ਫਰੇਬੀ ਹਜ਼ਾਰ ਮਿਲੇ

ਖੁਸ਼ੀ ਮਨਾਂਵਾਂ ਸ਼ੁਕਰ ਕਰਾਂ ਜੋ ਮਿਲੇ ਮੈਂਨੂੰ

ਮਿਲ ਉਨ੍ਹਾਂ ਨੂੰ ਸੁੱਖ ਆਤਮਾ ਨੂੰ ਹਜ਼ਾਰ ਮਿਲੇ

Saturday, January 27, 2024

ਮੈਂ ਵੇਖਿਆ ਨਾ p2

 ਮੈਂ ਨਾ ਵੇਖਿਆ


ਬੁਲੇ ਸ਼ਾਹ ਸਭ ਵੇਖ ਲਿਖ ਦਿੱਤਾ

ਮੈਂ ਕੀ ਲਿਖਾਂ ਜਿਸ ਵੇਖਿਆ ਨਾ

ਵੇਖ ਕਿਸੇ ਦੀ ਦੌਲਤ ਈਰਖਾ ਕੀਤੀ

ਉਸ ਪਿੱਛੇ ਉਸ ਦਾ ਘਾਲ ਵੇਖਿਆ ਨਾ

ਹੱਸਦਾ ਚੇਹਰਾ ਵੇਖ ਲਿਆ

ਅੱਖਾਂ ਛੁੱਪਿਆ ਦਰਦ ਵੇਖਿਆ ਨਾ

ਸੋਹਣੀ ਸ਼ਕਲ ਤੇ ਗਿਆ ਮੋਹਿਆ

ਅੰਦਰ ਪੱਥਰ ਦਿਲ ਵੇਖਿਆ ਨਾ

ਠੋਕਰਾਂ ਖਾ ਰਾਹੀਂ ਚੱਲਦਾ ਰਿਹਾ

ਰਾਹ ਪਿਆ ਕੰਡਾ ਵੇਖਿਆ ਨਾ

 ਚਾਅ ਇੱਕ ਬਾਦ ਹੋਰ ਚਹੁੰਦਾ ਰਿਆ

 ਜੋ ਕੋਲ ਉਸ ਦਾ ਮਹੱਤ ਵੇਖਿਆ ਨਾ

ਅੱਖ ਝਮਕੇ ਜਿੰਦ ਗੁਜ਼ਰੀ

ਉਮਰ ਕਦ ਆਈ ਵੇਖਿਆ ਨਾ

ਸ਼ੀਸ਼ਾ ਵੇਖ ਸਵਾਰਦਾ ਰਿਆ ਚੇਹਰਾ

ਨਕਾਬ ਪਿੱਛੇ ਅਸਲੀ ਆਪ ਵੇਖਿਆ ਨਾ

ਲੱਭਦਾ ਰਿਆ ਉਸੇ ਪਾਕ ਥਾਂਵਾਂ

ਸਰਬਸਮਆਏ ਨੂੰ ਆਪ ਅੰਦਰ ਵੇਖਿਆ ਨਾ

ਮੇਰਾ ਗੁੱਸਾ p2

 ਮੇਰਾ ਗੁੱਸਾ


ਜਦੋਂ ਮੈਨੂੰ ਗੁੱਸਾ ਚੜ੍ਹਦਾ 

ਐਰੇ ਗੈਰੇ ਆਪਣੀਆਂ ਨਾਲ ਮੈਂ ਲੜਦਾ

ਹੋਰ ਕਿਸੇ ਤੇ ਮੇਰਾ ਜ਼ੋਰ ਨਾ ਚਲਦਾ

ਬੀਵੀ ਬੇਚਾਰੀ ਤੇ ਮੈਂ ਚੜ੍ਹਦਾ

ਬੀਵੀ ਮੇਰੀ ਅੱਗੋਂ ਸ਼ੇਰਨੀ

ਗੱਲਾਂ ਨਾਲ ਔਖੀ ਘੇਰਨੀ

ਇੱਕ ਦੀਆਂ ਸੌ ਸੌ ਸੁਣਾਵੇ

ਗਿਣ ਗਿਣ ਮੁੱਢੋਂ ਗਲਤੀਆਂ ਗਣਾਵੇ

ਜੀ ਕਰੇ ਘਰੋਂ ਨਸ ਜਾਵਾਂ

ਪਰ ਜਾਵਾਂ ਤੇ ਕਿੱਥੇ ਜਾਵਾਂ

ਆਖ਼ਰ ਇਸ ਘਰ ਹੀ ਰਹਿਣਾ

ਆਪਣੇ ਕੀਤੇ ਦਾ ਆਪ ਹੀ ਸਹਿਣਾ

ਮਾਰ ਖਾ ਹਾਰ ਖਾ ਮੈਂ ਕੰਨ ਫੜ੍ਹਾਂ

ਇਸ ਤਰ੍ਹਾਂ ਮੈਂ ਫਿਰ ਬਚਾਂ

ਠੰਡਾ ਸਮਾਂ ਕੁੱਝ ਲੰਘ ਜਾਂਦਾ

ਡਰਾਂ ਅਗਲਾ ਦੌਰਾ ਕਦ ਆਂਦਾ

ਸਿਖਾਂ ਨਾ ਓਹਿਓ ਗਲਤੀ ਬਾਰ ਬਾਰ ਕਰਾਂ

ਸੁਧਰਿਆ ਨਾ ਜਿੰਦ ਜੀ ਐਸੇ ਤਰ੍ਹਾਂ

ਕਦੋਂ ਮੈਨੂੰ ਅਕਲ ਆਊ

ਸਬਰ ਭਰਿਆ ਦਾਨਾ ਸਾਨਾ ਸਾਊ

ਹੁਣ ਲੱਭ ਲਿਆ ਅਸੀਂ ਬਹਾਨਾ

ਯਾਦ ਕਰਾਂ ਉਸ ਨੂੰ ਰੋਜ਼ਾਨਾ

ਮੇਰੀ ਫਿਤਰਤ ਉਸ ਬਣਾਈ

ਮੇਰਾ ਗੁੱਸਾ ਮੇਰੇ ਵੱਸ ਨਾ ਭਾਈ

ਬਰੀ ਆਪ ਤੋਂ ਹੋਇਆ,ਖੁਸ਼ੀ ਪਾਈ

Wednesday, January 24, 2024

ਰੱਬ ਨੂੰ ਅਰਜੀ p2

  ਰੱਬ ਨੂੰ ਅਰਜੀ 


ਏ ਮੇਰੇ ਰੱਬ ਜੀ

ਸੁਣੋ ਮੇਰੀ ਅਰਜੀ

ਮੇਰੀ ਲੋਟਰੀ ਲਾਓ

ਸ਼ਾਹ ਮੈਂਨੂੰ ਬਣਾਓ

ਐਸ਼ ਹੈ ਕਰਨੀ

ਦੁਨਿਆਂ ਮੈਂ ਫਿਰਨੀ

ਕੰਜੂਸਿਆਂ ਕਰ ਕਰ ਕੇ 

ਜੀਏ ਅਸੀਂ ਮਰ ਮਰ ਕੇ 

ਨਾਲੇ ਬੀਵੀ ਨੂੰ ਖੁਸ਼ ਕਰੀਏ

ਗਲਾ ਹੀਰੇ ਦੇ ਹਾਰ ਨਾਲ ਭਰੀਏ 

ਅੱਗੋਂ ਰੱਬ ਹੱਸਿਆ 

ਕਹੇ ਸੁਣ ਓ ਜਸਿਆ 

ਦਿਮਾਗ ਦੇ ਤੈਂਨੂੰ ਘਲਿਆ

ਸੋਚਿਆ ਨਾ ਤੂੰ ਨਠਲਿਆ 

ਕਰਦਾ ਰਿਆ ਬੇਪਰਵਾਈ 

ਅਕਲ ਤੈਂਨੂੰ ਧੇਲੀ ਨਾ ਆਈ

ਪੂਰੇ ਮੰਨ ਕੰਮ ਨੂੰ ਹੱਥ ਨਾ ਪਾਏ

ਜਿੱਥੇ ਪਾਏ ਛੱਡੇ ਅਧ ਬਿਚਾਏ 

ਆਪ ਤੂੰ ਕੁੱਛ ਨਹੀਂ ਕੀਤਾ

ਹੁਣ ਪਛਤਾਏਂ,ਜਦ ਸਮਾ ਬੀਤਾ

ਫਿਰ ਵੀ ਤੇਰੀ ਵਾਰੀ ਰਾਸ ਆਈ 

ਉਸ ਵਿੱਚ ਦਸ ਕੌਣ ਸਹਾਈ

ਤੈਂਨੂੰ ਨਹੀਂ ਮੈਂ ਦੇਵਤਾ ਓਪਾਇਆ 

ਤੂੰ ਭੁੱਲਣਹਾਰ ਮਾਂ ਦਾ ਜਾਅਇਆ

ਪਿਆਰ ਕਰ,ਇੰਨਸਾਨ ਬਣ ਜੀ

ਇਸ ਵਿੱਚ ਪਾ ਜੀਣ ਦੀ ਖੁਸ਼ੀ

ਸੁੱਚਾ ਬਣ ਨਾਮ ਮੇਰਾ ਧਿਆਹ

ਬਚਾ ਸਮਾਂ ਆਪਣਾ ਲੇਖੇ ਲਾ

Tuesday, January 23, 2024

ਭਲੀ ਕਰੇ ਜਾਣਾ p2

 ਭਲੀ ਕਰੇ ਜਾਣਾ


ਮੁੱਦਤਾਂ ਬਾਦ ਮੁਲਾਕਾਤ ਹੋਈ,ਹਾਲ ਉਨ੍ਹਾ ਨੇ ਪੁੱਛਿਆ 

ਅਖ ਮੇਰੀ ਰੋ ਆਈ,ਬੁਲਾਂ ਨਾਲ ਮੈਂ ਹੱਸਿਆ 

ਦਿਲ ਦਾ ਦਰਦ ਉਨਹੇਂ ਕੀ ਦਸੀਏ ਜੋ ਸੀਨੇ ਦਿਲ ਨਾ ਰੱਖਦੇ 

ਦੁੱਖ ਕਹਾਣੀ ਉਹ ਸੁਣ,ਚਲ ਪੈਂਦੇ ਉਹ ਹੱਸਦੇ 

ਜਵਾਨ ਸੀ ਤਦ ਅਸੀਂ,ਧੜਕਦਾ ਸੀ ਉਨ੍ਹਾਂ ਲਈ ਦਿੱਲ 

ਨਦਾਨ ਅਸੀਂ ਸਮਝੇ,ਸੱਚਾ ਯਾਰ ਗਿਆ ਮਿਲ

ਅਖ ਲੜਾ ਦਿਲ ਜਿੱਤਣਾ ਖੇਲ ਉਨ੍ਹਾ ਨੇ ਬਣਾਇਆ 

ਤੜਫਦੇ ਨੂੰ ਮਰਦੇ ਛਡਣਾ, ਪਾਪ, ਮੰਨ ਨਹੀਂ ਕਦੇ ਆਇਆ 

ਜਖਮੀ ਕਰ ਦਿਲ ਸਾਡਾ,ਰਾਹ ਵਿੱਚ ਛਡ ਗਈ

ਹੀਰੇ ਜਵਾਰਾਤ ਦੇ ਮੋਹ ਲਈ, ਗੈਰ ਦੀ ਉਹ ਬਣ ਗਈ 

ਖਾਮੀਆਂ ਉਸ ਦਿਆਂ ਕਢ ,ਨਫਰਤ ਕਰਨ ਮੈਂ ਤੁਲਿਆ

ਬੇਵਫਾਈ ਸਾਡੇ ਦਿਲ ਸਾਡੇ ਨਾਲ ਕੀਤੀ ,ਉਹ ਉਸ ਨਾ ਭੁੱਲਿਆ 

ਜਿੰਦ ਉਨ੍ਹਾਂ ਬਿਨ ਬੀਤੀਂ ,ਦਰਦ ਲਿਆ ਅਸੀਂ ਸਹਿ

ਕਿਸਮਤ ਦੀ ਮਾਰ ਸਮਝ ,ਆਰਾਮ ਨਾਲ ਮੈਂ ਗਿਆ ਬਹਿ

ਉਹ ਨਹੀਂ ਮੇਰੇ ਲਈ ਬਣੀ,ਹਥ ਨਹੀਂ ਉਨ੍ਹਾ ਦੀ ਲਕੀਰ

ਰਾਸਤੇ ਸਾਡੇ ਅਗਰ ਅਲਗ,ਵਖਰੀ ਲਿਖੀ ਤਕਦੀਰ 

ਵਜੋਂ ਉਸ ਤੋਂ ਜੋ ਜਿੰਦ ਜੀਵੀ  ਉਹ ਰਹੀ ਖੁਸ਼ਹਾਲ

ਸਮਝਦਾਰ ਸੁਚੱਜਾ ਸਾਥੀ ਮਿਲਿਆ ਰੂਹ ਹੋਈ ਨਿਹਾਲ

ਕਰਾਂ ਨਾ ਕੋਈ ਸ਼ਿਕਾਇਤ ਰਬ ਨੂੰ, ਸਚ ਮਨ ਮੇਰੇ ਯਾਰ 

ਜੋ ਕਰੇ ਭਲੀ ਕਰੇ,ਜਾਣਾ,ਉਹ ਮੇਰਾ ਰਖਣਹਾਰ

Sunday, January 21, 2024

ਬਣੋ ਆਪਣੇ ਦੋਸਤ p2

 ਬਣੋ ਅਪਣੇ ਦੋਸਤ 


ਉਮਰ ਦਿਆਂ ਠੋਕਰਾਂ ਖਾ ਇਕ ਦੋਸਤ ਮਿਲਿਆ

ਉਹ ਦੋਸਤ ਨੇ ਮੇਰਾ ਨਜ਼ਰੀਆ ਬਦਲਿਆ 

ਇੰਝ ਜਾਪੇ ਮੈਂ ਨੀਦੋਂ ਜਗਿਆ

ਜੀਣ ਦਾ ਮਜਾ ਹੁਣ ਔਣ ਲਗਿਆ 

ਦੁਨਿਆਂ ਨਾਲ ਦੌਲਤ ਪਿੱਛੇ ਨਠੇ

ਤੇਜ ਸੀ ਰਫਤਾਰ ਸਾਡੀ ਨਹੀਂ ਪਏ ਮੱਠੇ 

ਸਰਮਾਇਆ ਵਿੱਚ ਕੋਈ ਸਕੂਨ ਨਾ ਪਾਇਆ

ਮਸ਼ਕਤ ਵਿੱਚ ਜਵਾਨੀ ਦਾ ਦੌਰ ਗਵਾਇਆ

ਗਿਆਨ ਕੱਠਾ ਕਰਦੇ ਪੜੇ ਗ੍ਰੰਥ ਰਾਤਾਂ ਜਾਗੇ

ਵਿਧਵਾਨ ਨਾ ਬਣ ਪਾਏ,ਅਕਲ ਆਈ ਨਾ ਲਾਗੇ

ਨਾਮ ਜਾਪ ਦਾ ਮੰਨ ਬਣਾਇਆ

ਮਨ ਚੰਚਲ,ਘੁੰਮੇ, ਟਿਕ ਨਾ ਪਾਇਆ

ਚੰਗੇ ਦੋਸਤਾਂ ਬਹਿ ਮਜਾ ਉਠਾਇਆ

ਦੋਸਤੀ ਦਾ ਮਹਤ ਤਦ ਸਮਝ ਆਈਆ

ਦੋਸਤਾਂ ਦਾ ਦੋਸਤ ਮੈਂ ਲਭਣ ਨਿਕਲਿਆ

ਦੁਨਿਆਂ ਛਾਣ ਮਾਰੀ ਉਹ ਦੋਸਤ ਨਾ ਮਿਲਿਆ

ਤੰਗ ਆ ਤਨਹਾਈ ਤੋਂ ਦੋਸਤੀ ਆਪ ਨਾਲ ਲਾਈ

ਇਸ ਦੋਸਤੀ ਵਿੱਚ ਹਦ ਦੀ ਖੁਸ਼ੀ ਪਾਈ

ਆਪ ਦੇ ਦੋਸਤ ਨੂੰ ਸਭ ਜਹਾਨ ਦੋਸਤ ਜਾਪਦਾ

ਖੁਸ਼ੀ ਜੇ ਪਾਣੀ ਬਣੋ ਆਪ ਦੋਸਤ ਆਪਦਾ

ਜਿੱਥੇ ਰੱਖੇ ਓਥੇ ਖੁਸ਼ p2

 ਜਿਥੇ ਰੱਖੇ ਓਥੇ ਖੁਸ਼


ਪੰਜਾਬ ਛਡ ਕਨੇਡਾ ਆ ਗਿਆ 

ਪੁਰਾਣਾ ਘਰ ਛਡ ਨਵਾਂ ਬਣਾ ਲਿਆ

ਪੰਜਾਬ ਤੋਂ ਸੀ ਸਾਡਾ ਦਾਣਾ ਪਾਣੀ ਮੁਕਿਆ 

ਹੁਣ ਕਨੇਡੇ ਅੰਨ ਤੇ ਸਾਡਾ ਨਾਂ ਲਿਖਿਆ

ਜੋਰ ਨਹੀਂ ਚਲਦਾ,ਉਸ ਦਾ ਭਾਣਾ ਮੰਨੀਏ

ਚੰਗਾ ਉਹ ਕਰੂ,ਇਹ ਸੋਚ ਚੱਲੀਏ 

ਪੰਜਾਬ ਬਣਾਇਆ,ਕਨੇਡਾ ਵੀ ਉਸ ਦਾ

ਇਕ ਜੱਦੀ ਦੂਜਾ ਵੀ ਨਹੀਂ ਪਰਾਇਆ ਦਿਸ ਦਾ

ਸੋਹਣਾ ਜੀਵਨ ਪੰਜਾਬ ਦਾ ਕਦੀ ਨਹੀਂ ਭੁੱਲ ਦਾ

ਕਨੇਡਾ ਸੋਹਣਾ ਵੇਖ ਮੰਨ ਖਿਲ ਦਾ

ਪੰਜਾਬ ਵਿਛੋੜੇ ਦਾ ਦੁੱਖ  ਬਹੁਤ ਚੁੱਭਦਾ

ਪਿਛੋਕੜ ਨੂੰ ਰੋਈਏ ਨਹੀਂ ਸਾਨੂੰ ਫਬਦਾ

ਖੁਸ਼ ਰਹੀਏ ਜਿੱਥੇ  ਉਹ ਸਾਨੂੰ ਰਖਦਾ

ਝੂਠ ਨਹੀਂ,ਦਿਲੋਂ ਜਸਾ ਸਚ ਦਸਦਾ

Thursday, January 18, 2024

ਮਿਹਨਤ ਤੇ ਪੋਚਾ p2

 ਮਹਿਨਤ ਤੇ ਪੋਚਾ 


ਮਹਿਨਤ ਸਾਡੀ ਤੇ ਫਿਰ ਗਿਆ ਪੋਚਾ

ਦੋ ਸਾਲ ਲਾਏ ਕੁੜੀ ਇਕ ਪਟਾਈ

ਇਸ਼ਕ ਉਸ ਦੇ ਨਾਲ ਹੋਇਆ

ਪਿਆਰ ਵਿੱਚ ਮੈਂ ਹੋਇਆ ਸ਼ੌਦਾਈ

ਏਨੀ ਚੰਗੀ ਸਾਨੂੰ ਲੱਗੇ 

ਉਸ ਦੇ ਹਾਸਿਆਂ ਵਿੱਚ ਜਨਤ ਪਾਈ

ਬੈਠੈ ਇਕ ਦਿਨ ਕਹਿਣ ਲਗੀ

ਮੈਨੂੰ ਆਪ ਤੇ ਆਏ ਨਾਮੋਸ਼ੀ

ਭਾਰ ਮੇਰਾ ਵਧਦਾ ਜਾਏ

ਲੱਗਾਂ ਮੈ ਆਪ ਨੂੰ ਮੋਟੀ 

ਬੇਵਕੂਫ ਮੈਂ ਹਾਂ ਨਾਲ ਹਾਂ ਮਿਲਾਈ

ਹਸ ਬੋਲਿਆ,ਸਚ, ਗਲ ਨਹੀਂ  ਤੇਰੀ ਖੋਟੀ 

ਖਫਾ ਹੋਈ ਮੇਰੀ ਹਰਕਤ ਤੇ

ਕਹੈ ਤੂ ਬੰਦਾ ਨਿਕਲਿਆ ਹੋਸ਼ਾ 

ਸਾਲਾਂ ਦੀ ਮਹਿਨਤ ਗਈ 

ਫਿਰ ਗਿਆ ਰਿਸ਼ਤੇ ਤੇ ਪੋਚਾ

ਵਿਆਹ ਹੋਣ ਤੋਂ ਸਦਿਆਂ ਬਾਦ

ਮੰਨ ਸਕੀਮ ਇਕ ਆਈ

ਹੱਥੀਂ ਚਾਹ ਬਣਾ ਬੀਵੀ ਨੂੰ ਪਿਲਾਈਏ 

ਖੁਸ਼ ਉਹ ਮੇਰੇ ਨਾਲ ਹੇ ਜਾਊ ਭਾਈ

ਪਤੀਲੀ ਪਾਣੀ ਪਾਇਆ, ਪਾਇਆ ਗੁੜ 

ਇਲੇਚੀ ਪਾ,ਚਾਹ ਚੁਲ੍ਹੇ ਤੇ ਚਾੜੀ 

ਮੱਠੀ ਅੱਗੇ ਸਬਰ ਕੀਤਾ

ਚਾਹ ਚੰਗੀ ਤਰ੍ਹਾ ਕਾੜੀ 

ਦੁੱਧ ਪਾ ਓਬਾਲਾ ਦਿਤਾ

ਵੇਖਣ ਨੂੰ ਚਾਹ ਲੱਗੇ ਸਵਾਦ

ਕਪ ਬੀਵੀ ਨੂੰ ਦੇਣ ਚੱਲਿਆ 

ਛਾਨਣ ਦਾ ਨਾ ਰਿਆ ਯਾਦ

ਪਲੰਘ ਤੇ ਲੇਟੀ ਨੂੰ ਫੜੌਂਣਦੇ

ਹਥ ਨੂੰ ਲੱਗਾ ਛਲਕਾ 

ਬਿਸਤਰ,ਸੂਟ ਭਿਝਿਆ 

ਗੁੱਸੇ ਹੋਈ ਮਲਿਕਾ 

ਕਹੇ ਧਿਆਨ ਨਾਲ ਕੰਮ ਨਾ ਕਰੇਂ

ਗਵਾਚਿਆ ਰਹੈੰ,ਰਹੈਂ  ਅਧ ਬੋਹੋਸ਼ਾ

ਮਿਲੀਆਂ ਗਾਂਲਾਂ,ਸਕੀਮ ਫੇਲ 

ਮਸ਼ਕਤ ਤੇ ਫਿਰਿਆ ਪੋਚਾ

ਹੁਣ ਨਾ ਬਣਾਈਏ ਚਾਹ,ਨਾ ਮੋਟੀ ਤੇ ਹਸੀਏ

ਨਾ ਕਹਾਈਏ ਹੋਸ਼ਾ,ਨਾ ਅਧ ਬੇਹੋਸ਼ਾ

ਨਾ ਮਹਿਨਤ ਨਾ ਮਸ਼ਤਕ ਕਰੀਏ 

ਫਿਰੇ ਨਾ ਉਨਹਾਂ ਤੇ ਪੋਚਾ

Tuesday, January 16, 2024

ਵਕਤ ਚਲਦਾ ਰਿਹਾ p2

 ਵਕਤ ਚਲਦਾ ਰਿਆ


ਵਕਤ ਬਹੁਤ ਸੀ ਸਾਡੇ ਕੋਲ,ਪਰ ਵਕਤ ਸੰਭਾਲ ਨਾ ਸਕੇ

ਜੋ ਕਹਿਣਾ ਸੀ ਉਨ੍ਹੇਂ ਵਕਤ ਪਰ ਕਹਿ ਨਾ ਸਕੇ 

ਉਮਰ ਲੰਘ ਗਈ ਚੰਗੇ ਵਕਤ ਦੀ ਉਡੀਕ ਦੇ ਵਿੱਚ 

ਉਹ ਜਰੂਰ ਮਿਲਣਗੇ,ਜੀਂਦੇ ਰਹੇ ਇਸ ਉਮੀਦ ਦੇ ਵਿੱਚ 

ਇਕ ਵਕਤ ਸੀ ਉਹ ਕੋਲ ਸੀ, ਰੋਜ ਮਿਲਦੇ ਸੀ

ਜਵਾਂ ਸੀ ਅਸੀਂ , ਉਨ੍ਹੇ ਦੇਖ ਕਰ ਦਿਲ ਖਿਲਦੇ ਸੀ

ਮਿਲਣ ਲਈ ਬਹਾਨੇ ਲੱਭਣ ਲਈ, ਸਕੀਮਾਂ ਲੋੜੌਂਦੇ ਸੀ

ਵੇਖਦੇ ਰਹੀਏ ਹਸਮੁਖ ਚੇਹਰਾ,ਤਹਿ ਦਿਲੋਂ ਅਸੀਂ ਚੌਂਹਦੇ ਸੀ

ਵਕਤ ਰੁਕਿਆ ਨਹੀਂ ਸਾਡੇ ਲਈ, ਉਹ ਚਲਦਾ ਰਿਆ

 ਜਿੰਦਗੀ ਲੈ ਗਈ ਉਨ੍ਹੇ ਦੂਰ ਮੈਥੋਂ,ਮੈਂ ਹਥ ਮਲਦਾ ਰਿਆ

ਮੁੱਦਤੀਂ ਆਮਣਾ ਸਾਮਣਾ ਹੋਇਆ ਪਹਿਲਾਂ ਵਾਲੀ ਉਹ ਖਿੱਚ ਨਾ ਰਹੀ

ਬਿਰਧ ਦਿਲ ਨਾ ਧੜਕੇ ਜਵਾਨੀ ਵਾਂਗੂੰ ,ਉਹ ਦਰਦ ਦਿਲ ਵਿੱਚ ਨਾ ਰਹੀ 

ਗਿਆ ਵਕਤ ਮੁੜ ਨਹੀਂ ਔਣਾ,ਵਕਤ ਨੇ ਸਬਕ ਸਿਖਾ ਦਿੱਤਾ 

ਕਿਸੇ ਵਕਤ ਜੋ ਜਖਮ ਪਾਇਆ, ਉਹ ਵਕਤ ਨੇ ਵਕਤ ਨਾਲ ਭਰਾ ਦਿੱਤਾ

ਵਕਤ ਨਾਲ ਚਲਾਂ p2

 ਵਕਤ ਨਾਲ ਚਲਾਂ 


ਜਦੋਂ  ਵਕਤ ਸੀ,ਵਕਤ ਗਵਾਇਆ

ਵੱਡਾ ਕੰਮ ਨਾ ਕੀਤਾ,ਵੇਹਲੇ ਬਹਿ  ਵਕਤ ਨਗਾਇਆ

ਵਕਤ ਦੀ ਵੁਕਤ ਨਾ, ਕੀਤਾ ਵਕਤ ਜਾਇਆ 

ਵਕਤ ਦੀ ਕੋਈ ਕੀਮਤ ਨਾ ਪਾਈ 

ਕੀਤੀ ਸਿਰਫ ਢੰਗ ਟਪਾਈ 

ਵਕਤ ਸਿਰ ਨਾ ਵਰਤੇ  ਵਕਤ ਵਾਲੇ ਔਜਾਰ 

ਜੋ ਹਥ ਆਇਆ ਉਸ ਨਾਲ ਲਿਆ ਸਾਰ

ਬੁਰੇ ਵਕਤ ਬਾਰੇ ਨਹੀਂ ਸੋਚਿਆ, ਘਬਰਾਇਆ

ਜਦੋਂ ਬੁਰਾ ਵਕਤ ਸਿਰ ਤੇ ਆਇਆ 

ਯਾਦ ਉਹ ਵਕਤ ਜਦ ਵਕਤ ਨੇ ਰੁਲਾਇਆ 

ਭੁੱਲੇ ਉਸ ਵਕਤ ਜਦ  ਵਕਤ ਨੇ ਹਸਾਇਆ 

ਥੋੜਾ ਰਹਿ ਗਿਆ,ਵਕਤ ਦੀ ਮੈਂ ਕਦਰ ਪਾਈ 

ਬੱਚਿਆ ਕਿੰਝ ਗੁਜਾਰਨਾ, ਮੈਂ ਸਿਖ ਲਿਆ ਭਾਈ

ਸੋਚ ਸਮਝ ਕੇ ਵਕਤ ਨੂੰ, ਕੀਤੀ ਹੌਲੀ ਚਾਲ

ਖੁਸ਼ੀ ਭਰਿਆ ਵਕਤ ਮੈਂ ਜੀਵਾਂ,ਰੂਹ ਹੋਈ ਨਿਹਾਲ

Monday, January 15, 2024

ਸ਼ੁਕਰ ਕਰਾਂ ਦੂਨ ਸਵਾਇਆ p2

 ਸ਼ੁਕਰ ਕਰਾਂ ਦੂਨ ਸਵਾਇਆ 


ਮੇਰੇ ਵਰਗਾ ਨਾ ਕੋਈ ਹੋਇਆ ਨਾ ਹੋਣਾ

ਸੁੱਧ ਬੁੱਧ ਭਰਪੂਰ,ਚੇਹਰਾ ਮਨਮੋਹਣਾ 

ਜਗ ਵਿੱਚ ਆਇਆ ਬਣ ਪਰੌਣਾ

ਚੰਗਾ ਲੱਗਦਾ ਹੱਸਣਾ ਨੱਚਣਾ ਤੈ ਗੌਣਾ 

ਮਸਤੀ ਵਿੱਚ ਰਹਿਣਾ ਮੌਜ ਓੜੌਣਾ

ਪਤਾ ਹੈ,ਕਦੀ ਪੈਣਾ ਰੋਣਾ ਧੋਣਾ 

ਵਖਤ ਲੰਘੂ,ਦਿਨ ਚੜੂ ਸੋਹਣਾ 

ਸੋਚ ਚੱਲੀਏ ਜੋ ਹੋਣਾ ਸੋ ਹੋਣਾ 

ਦਿਤੀ ਨਹੀਂ ਵੱਡੀ ਬਿਮਾਰੀ ਨਾ ਦੁੱਖ ਮੈਂ  ਜਾਣਾ

ਤੰਦਰੁਸਤੀ ਬਖਸ਼ੀ, ਚੰਗੀ ਸਿਹਤ ਮੈਂ ਮਾਣਾ 

ਕਾਇਰ ਨਹੀਂ ਨਾ ਵੀਰ ਕਰਾਰੇ

ਮੂਰਖ ਨਹੀਂ ਨਾ ਸਾਧ ਆਚਾਰੇ 

ਮਸਕੀਨ ਹਾਂ ਪਰ ਨਹੀਂ ਬੇਚਾਰੇ

ਓਟ ਉਸ ਦੀ ਰੱਖੀਏ, ਜੀਈਏ ਉਸ ਦੇ ਸਹਾਰੇ 

ਮੈਂ ਉਸ ਮੈਂ ਨਾਲ ਖੁਸ਼ ਹੋ ਉਸ ਮੈਨੂੰ ਬਣਾਇਆ

ਜਿੰਦ ਸੋਹਣੀ ਜੀ  ਲਈ, ਬਹੁਤ ਸੁੱਖ ਮੈਂ ਪਾਇਆ

ਮਹਿਰ ਉਸ ਦੀ ਪਈ, ਸ਼ੁਕਰ ਕਰਾ ਦੂਨੀ ਸਵਾਇਆ

ਅੰਦਰਲੇ ਦੀ ਨਾ ਮੰਨ p2

 ਅੰਦਰਲੇ ਦੀ ਨਾ ਮੰਨਾ 


ਸਲਾਹ ਆਪ ਲਈ ਬਹੁਤ,ਪਰ ਇਕ ਨਾ ਮੰਨਾ

ਕਦੀ ਬਣਾ ਫਨੇ ਖਾਂ,ਕਦੀ ਮੈਂ ਅਕਲੋਂ  ਅੰਨਾ 

ਸੋਹਣੀ ਮੁਟਿਆਰ ਵੇਖ, ਮੇਰੀ ਅਖ ਮਟਕਾਈ 

ਸ਼ਰਾਰਤ ਕਰਾਂ,ਮੰਨ ਵਿੱਚ ਆਈ

ਸਲਾਹ ਆਈ,ਇਹ ਗਲ ਹੈ ਮਾੜੀ

ਵਰਜਿਆ ਨਾ,ਅਖ ਕੁੜੀ ਨੂੰ ਮਾਰੀ

ਘਰ ਜਾ ਕੁੜੀ ਬਾਪੂ ਗਲ ਦੱਸੀ ਸਾਰੀ 

ਕੁੜੀ ਦਾ ਬਾਪ ਸੀ ਥਾਣੇਦਾਰ

ਗੁੱਸੇ ਹੋਇਆ  ਵਰਦੀਓਂ ਬਾਹਰ

ਨਾਲ ਲੈ ਉਹ ਦੋ ਸਿਪਾਹੀ 

ਹਥ ਘੜੀ ਉਸ ਮੈਂਨੂੰ ਲਾਈ

ਲੈ ਗਿਆ ਥਾਣੇ ਕੀਤੀ ਛਿੱਤਰ ਪਤਾਈ 

ਲਾਲ ਹੋਇਆ ਪਿੱਛਾ, ਬੈਠਾ ਨਾ ਜਾਈ

ਏਨੀ ਕਰਾ ਕੇ,ਅਕਲ ਮੈਂਨੂੰ ਨਾ ਆਈ

ਤੁਰੇ ਜਾਂਦੇ  ਵੇਖੈ ਮੁਕੋ ਮੁੱਕੀ ਦੋ ਭਾਈ 

ਆਵਾਜ ਆਈ,ਤੂੰ ਕੀ ਲੈਣਾ, ਇਹ ਦੋਨਾਂ ਦੀ ਲੜਾਈ 

ਚੰਗਾ ਬਣਾ, ਸੋਚਿਆ ਕਰਾਂਵਾਂ ਸੁਲਾਹ ਸਫਾਈ 

ਸੁਣੀ ਕਹਾਣੀ, ਛੋਟੇ ਨੂੰ ਗਲਤ ਠਹਿਰਾਇਆ 

ਕਿਹਾ ਆਪਣੇ ਟੱਬਰ ਵਾਂਗ ਬੇਵਕੂਫੀ ਤੇ ਤੂੰ ਆਇਆ

ਟੱਬਰ ਦਾ ਨਾਂ ਸੁਣ,ਦੋਨਾਂ ਗੁੱਸਾ ਖਾਇਆ 

ਕੱਠੇ ਗਾਲਾਂ ਕੱਢਿਆਂ ਤੇ ਖੂਬ ਮੈਂਨੂੰ ਸੁਣਾਇਆ 

ਮਾਰ ਉਨ੍ਹਾ ਦੀ ਤੋਂ ਮਸੀਂ ਬਚ ਪਾਇਆ

ਏਨੀ ਕੁੱਟ ਖਾ ਕੁੱਛ ਅਕਲ ਮੈਂਨੂੰ ਆਈ

ਪੂਰੀ ਤਾਂ ਨਹੀਂ, ਮੈਂ ਅਜੇ ਵੀ ਅੱਧਾ ਸ਼ੌਦਾਈ 

ਫਨੇ ਖਾਂ ਨਾ ਸਮਝਾਂ, ਤੇ ਨਾ ਅਕਲੋਂ ਅੰਨਾ 

ਉਮਰ ਨਾਲ ਹੁਣ ਅੰਦਰਲੇ ਦੀ ਹੁਣ ਕੁੱਛ ਮੰਨਾ

ਸੱਚਾ ਰਾਹ ਲੱਭਿਆ p2

 ਸੱਚਾ ਰਾਹ ਲੱਭਿਆ 


ਜਿੰਦਗੀ ਦੇ ਰਾਹੀਂ ਮੈਂ ਗਵਾਚਾ ਫਿਰਾਂ,ਸੱਚਾ ਰਾਹ ਨਾ ਲੱਭੇ 

ਪੁੱਛਾਂ ਕਿਸੇ ਗਿਆਨੀ ਧਿਆਨੀ ਨੂੰ ਸੌ ਸੌ ਰਾਹ ਉਹ ਦੱਸੇ 

ਇਕ ਰਾਹੇ ਤੁਰਿਆ,ਇਕ ਰਾਹੀਂ ਮਿਲਿਆ,ਕਹੇ ਇਹ ਰਾਹ ਨਹੀਂ ਸਹੀ 

ਮੈਂ ਇਸ ਰਾਹ ਚਲ ਕੰਨੀਂ ਹਥ  ਲਾਂਵਾਂ,ਹਾਲ ਦੇਖ ਮੇਰਾ ਭਈ 

ਜਿੰਨੇ ਰਾਹੀ,ਰਾਹ ਵਿੱਚ ਮਿਲੇ,ਇਕ ਤੋਂ ਇਕ ਦੁੱਖੀ

ਮਜਬੂਰੀ ਮਸਾਂ ਪੈਰ ਪੁੱਟਣ, ਞਿਰਲੇ ਪਾਏ ਸੁੱਖੀ 

ਗਰੀਬ ਕਿਸਮਤ ਮਾਰਾ,ਆਪਣਾ ਰਾਹ ਤਹਿ ਨਾ ਕਰ ਪਾਏ 

ਪੇਟ ਲਈ ,ਚਲੇ ਜੋ ਰਾਹ ਮਿਲੇ,ਮਸ਼ਕਤ  ਕਰਦਾ ਮਰ ਜਾਏ

ਦੌਲਤ ਵਾਲਿਆਂ ਰਾਹ ਆਪਣੇ ਚੁਣੇ, ਉਹ ਵੀ ਉਨ੍ਹਾਂ ਲਈ ਭਾਰੀ 

ਕੰਮ ਨਾ ਆਈ,ਨਾਲ ਨਾ ਚਲੀ, ਸਰਮਾਇਆ ਜੋ ਉਨ੍ਹਾਂ ਨੂੰ ਪਿਆਰੀ 

 ਵਿਦਵਾਨ ਬਨਣ ਦੇ ਰਾਹ ਜੋ ਪਏ, ਗਿਆਨ ਗਰੰਥੀਂ ਉਹ ਰੁੱਝੇ 

ਪਾਰ ਦਾ ਰਾਹ ਨਾ ਲਭ ਸਕੇ,ਅਧ ਵਿੱਚ  ਆ ਉਹ ਡੁੱਬੇ 

ਮੂੰਹ ਚੁੱਕ ਰਾਹ ਇਕ ਤੁਰੇ, ਫੜਿਆ ਆਪਣਾ ਰਾਹ 

ਜਗ ਕਹੇ ਇਹ ਰਾਹ ਗਲਤ,ਅਸੀਂ ਨਹੀਂ ਕੀਤੀ ਪਰਵਾਹ

ਸੱਚਾ ਰਾਹ ਭਾਲਣਾ ਛੱਡਿਆ ,ਜਿਸ ਚਲੇ,ਉਸ ਸੱਚਾ ਜਾਣਿਆਂ 

ਦੁਵੀਧਾ ਹਟੀ, ਖੁਸ਼ੀ ਪਾਈ,ਰਾਸਤੇ ਦਾ ਨਜ਼ਾਰਾ ਮਾਣਿਆਂ

Sunday, January 14, 2024

ਬੰਜਾਰਣ ਉਸਤੱਤ p2

 ਬੰਜਾਰਣ ਉਸਤੱਤ


ਪਿੰਡ ਹੋਕਾ ਦਿੰਦਿਆਂ ਫਿਰਨ,ਤੱਕਲੇ ਸਿਧੇ ਕਰਾ ਲਓ 

ਛਜ ਛਾਣਨੀ ਛਿੱਕੂ ਲੈ ਲਓ, ਛੁਰੀਆਂ ਤੇਜ ਕਰਾ ਲਓ 

ਮੰਨਮੋਹਣਾ ਸੁੰਦਰ ਚੇਹਰਾ,ਚੰਮਕੇ ਉਸ ਤੇ ਨੂਰ

ਹੋਰ ਹੀ ਦੁਨਿਆਂ ਤੋਂ ਆਈਆਂ ਜਾਪਣ,ਜਾਪਣ ਪਰੀਆਂ ਹੂਰ

ਲਕ ਹੱਲਾ ਪੈਲਾਂ ਪੌਣ,ਘਘਰੀ ਖਾਏ ਹੁਲਾਰੇ

ਮਟਕ ਉਨ੍ਹਾਂ ਦੀ ਟੋਰ,ਵੇਖ ਮੋਰ ਸ਼ਰਮੌਣ ਬੇਚਾਰੇ 

ਜਿੱਥੇ ਤੱਕਣ ਤੀਰ ਛੱਡਣ, ਜਖਮੀ ਕੀਤੇ ਜਵਾਂ ਦਿਲ ਸਾਰੇ

ਕਈ  ਸਰਦਾਰ ਮੋਹੇ , ਜਿਨਾਂ ਦਿਲ ਉਨ੍ਹਾਂ ਤੇ ਵਾਰੇ 

ਨਾਂਹ ਕਰ ਦਿੱਤੀ, ਦਿਲ ਤੋੜਿਆ,ਕਹਿ ਅਸੀਂ ਹਾਂ ਬਨਜਾਰੇ 

ਘੁੰਮਣਾ ਫਿਤਰਤ ਸਾਡੀ, ਇਕੋ ਥਾਂ ਬਹਿ ਨਹੀਂ ਮਰਨਾ 

ਮਨਜੂਰ ਨਹੀਂ ਗਰਿਸਥ ਗੁਲਾਮੀ, ਵਿਆਹ ਤੇਰੇ ਨਾਲ ਨਹੀਂ ਕਰਨਾ 

ਅਸੀਂ ਤਾਂ ਠਹਿਰੇ ਆਜ਼ਾਦ ਪਖੇਰੂ, ਆਸਮਾਨੀ ਸਾਡਾ ਓੜਨਾ 

ਆਪਣੀ ਕਲਾ ਜਾਹਰ ਕਰ,ਰਬ ਆਪ  ਘੜੇ ਬਨਜਾਰੇ

ਦੁਨਿਆਂ ਭਰ ਓਹ ਫਿਰਦੇ, ਵਖੌਣ ਹੁਸਨ ਦੇ ਨਜ਼ਾਰੇ 

ਮਾਲਕ ਉਨ੍ਹਾਂ ਨੂੰ ਸਲਾਮਤ ਰੱਖੇ, ਜਿੱਥੇ ਉਹ ਕਰਨ ਉਤਾਰੇ

Saturday, January 13, 2024

ਵਾਰੀ ਰਸ ਆਈ p2

 ਵਾਰੀ ਰਾਸ ਆਈ


ਖੁਸ਼ੀਆਂ ਭਰੇ ਗੀਤ ਮੈਂ ਗਾਂਵਾਂ

ਹੱਸਦਾ ਖੇਡਦਾ ਮੈਂ ਜਿੰਦ ਜੀ ਜਾਂਵਾਂ 

ਏਸੇ ਵਿੱਚ ਲਖ ਪਾਤਸ਼ਾਹੀਆਂ ਪਾਂਵਾਂ

ਮੰਗਾਂ ਨਾ ਕੋਈ ਵੱਡਾ ਵਰਦਾਨ

ਖੁਸ਼ ਰੱਖੀਂ ਦਿਲੇ ਇਹੀ ਅਰਮਾਨ 

ਕਿੱਥੋਂ ਜਿੰਦ ਆਈ ,ਕਿੱਥੇ ਜਾਣਾ 

 ਪੁੱਛੀਏ ਨਾ,ਸਵਾਲ ਰੱਖੇ ਨਾ ਮਾਨਾ 

 ਜੋਰ ਨਾ ਚੱਲੇ, ਇਹ ਉਸ ਦਾ ਭਾਣਾ 

ਮੈਂ ਤੰਦਰੁਸਤ, ਟੱਬਰ ਮੇਰਾ ਖੁੱਸ਼ 

ਵੱਡੇ ਨਹੀਂ, ਛੋਟੇ ਛੋਟੇ ਦੁੱਖ 

ਸਚ ,ਇਸ ਤੋਂ ਉਤੇ ਨਹੀਂ ਕੋਈ ਸੁੱਖ 

ਉਤਰੇ ਓਥੇ,ਜਿੱਥੇ ਕਿਸਮਤ ਲੈ ਆਈ

ਪਹੁੰਚੇ ਜਿੱਥੇ, ਮੰਜਲ ਓਹੀ ਬਣਾਈ 

ਖਿੱਚੋਤਾਣ ਮਿਟੀ, ਮੰਨ ਸ਼ਾਂਤੀ ਪਾਈ 

ਮੰਨੀਏ ਆਪ ਨਹੀਂ ਕੀਤਾ, ਕਰਾਇਆ ਉਸ,ਹੋ ਕੇ ਸਹਾਈ 

ਵਾਰੀ ਸੋਹਣੀ ਲੰਘੀ, ਮੰਨੀਏ, ਵਾਰੀ ਰਾਸ ਆਈ

ਲੋੜੀ ਦੀ ਖੁਸ਼ੀ ਸੋਚ p4

 ਲੋੜੀ ਦੀ ਖੁਸ਼ੀ ਸੋਚ



ਲੋੜੀ ਦੀ ਸੋਚ ਸੋਚ ਇਕ ਸੋਚ ਮਨ ਆਈ

ਇਹ ਸੋਚ,ਲੋਹੜੀ ਖੁਸ਼ੀ ਭਰੀ ਅਸੀਂ ਮਨਾਈ

ਕਿਓਂ ਮੇਰਾ ਦਿਮਾਗ ਸੋਚਦਾ ਰਹਿੰਦਾ 

ਕਿਓਂ ਨਹੀਂ ਉਹ ਆਰਾਮ ਨਾਲ ਬਹਿੰਦਾ

ਜਾਗਦਾ ਸੋਚੇ ,ਸੌਂਦਾ ਸੋਚੇ,ਸੋਚੇ ਦਿਨ ਰਾਤ

ਲਖ ਸੋਚੋ,ਕਰੋੜ ਸੋਚੇ,ਸੋਚ ਦੀ ਨਾ ਘਾਟ 

ਗਮੀ ਸੋਚੇ, ਦੁੱਖ ਸੋਚੇ,ਹਾਸੇ ਦੀ ਨਾ ਸੋਚੇ ਬਾਤ

ਸੌ ਬਾਰ ਸੋਚਿਆ ਪਾਂਵਾਂ ਸੋਚ ਤੇ ਲੁਗਾਮ 

ਸੋਚ ਕਾਬੂ ਤੋਂ ਬਾਹਰੀ,ਬਣਿਆਂ ਮੈਂ ਉਸ ਦਾ ਗੁਲਾਮ 

ਜੇ ਇਹ ਮੇਰੀਆਂ ਸੋਚਾਂ,ਕਿਓਂ ਨਾ ਮੰਨਣ ਮੇਰਾ ਕਹਿਣਾ 

ਫਿਰ ਸੋਚਾਂ,  ਸੁਲਾਹ ਕਰ ਲਈਏ  ਆਖਰ ਇਨ੍ਹਾਂ ਨਾਲ ਰਹਿਣਾ 

ਇਹ ਸੋਚ ਜੋ ਸੋਚਾਂ,ਸੌਖਾ ਉਨ੍ਹਾ ਨੂੰ ਸਹਿਣਾ

ਹੁਣ ਦੁੱਖ ਦੀ ਸੋਚ ਜਦੋਂ ਸਤਾਏ

ਦਿਲ ਵਿੱਚ ਦਰਦ ਉਹ ਸੋਚ ਜਗਾਏ

ਕਿਤੀ ਬਾਵਾਕੂਫੀ ਯਾਦ ਕਰ,ਮੈਂ ਹਸ ਜਾਂਵਾਂ

ਇਸ ਤਰ੍ਹਾਂ ਦੁਖਦਹੀ ਸੋਚ ਤੋਂ ਛੁਟਕਾਰਾ ਮੈਂ ਪਾਂਵਾਂ

ਹੁਣ ਸੋਚ ਆਪਣੀ ਤੋਂ ਨਹੀਂ ਮੈਂ ਤੰਗ

ਕਿਸ ਰਾਹ ਸੋਚ ਨੂੰ  ਪੌਣਾ, ਆ ਗਿਆ ਢੰਗ

ਇਹ ਮੇਰੀ ਸੋਚ ਠੀਕ ਹੈ ਜਾਂ ਖਰਾਬ

ਕਰੀਏ ਨਾ ਸਵਾਲ,ਨਾ ਚਾਹੀਏ ਜਬਾਬ

ਮੇਰੀ ਹੀ ਹੈ ਇਹ ਸੋਚ, ਇਹ ਅਟੱਲ ਸਚਾਈ

ਸੋ ਖੁਸ਼ ਰਹੋ ਆਪਣੀ ਸੋਚ ਨਾਲ ਸੁੱਖ ਪਾਓ ਭਾਈ

Thursday, January 11, 2024

ਹਲਕੀ ਸਾਡੀ ਸੋਚ p2

 ਹਲਕੀ ਸਾਡੀ ਸੋਚ


ਹਲਕੀ ਫੁਲਕੀ ਸੋਚ ਸਾਡੀ, ਹਲਕੇ ਵਿਚਾਰ

ਰਹਿਣ ਸਹਿਣ ਸਾਦਾ,ਸਾਦਾ ਸਾਡਾ ਲਿਬਾਸ 

ਸੂਟ ਬੂਟ ਭੌਂਣ ਨਾ ,ਪਾਈਏ ਕੱਛਾ ਕਦੀ ਪਠਾਨੀ ਸਲਵਾਰ

ਘਟ ਮੀਟ ਸ਼ੀਟ,ਸਵਾਦ ਰੁਖੀ ਰੋਟੀ ਨਾਲ ਆਚਾਰ

ਹੀਰੇ ਜਵਾਰਾਤ ਨਾਲ ਮੋਹ ਨਾ, ਮੇਰੇ ਲਈ ਉਹ ਬੇਕਾਰ

ਹਲਕਾ ਸਾਡਾ ਦਿਮਾਗ ,ਮਨ ਹਲਕਾ, ਹਲਕਾ ਸਾਡਾ ਦਿਲ

ਸਖਤ ਕੋਈ ਘਾਲ ਨਾ ਕੀਤੀ,ਲਾਇਆ ਮੱਥੇ ਜੋ ਗਿਆ ਮਿਲ

ਖਜਾਨਾ ਅਗਰ ਦਿਲੋਂ ਲੋਚਾਂ,ਉਹ ਹੈ ਸਭ ਦਾ ਪਿਆਰ 

ਸਾਰੀ ਖਲਕਤ ਨਾਲ ਤੇਹ ਕਰਾਂ,ਪਰ ਪੱਕੇ ਥੋੜੇ ਯਾਰ

ਯਾਰੀ ਕਰਾਂ ਪਿਆਰ ਕਰਾਂ, ਅਧ ਨਾ ਛਡਾਂ ਰਿਸ਼ਤੇ ਲਾਂਵਾਂ ਤੋੜ

ਸਭ ਕੁਛ ਇਸ ਜਿੰਦ ਪਾਇਆ,ਮੰਗਾਂ ਨਾ ਕੁੱਛ ਹੋਰ

ਕੀ ਗਲਤ ਕੀ ਠੀਕ, ਇਨ੍ਹਾਂ ਘੁੰਮਣ ਘੋਰੀਂ ਨਾ ਚੜੀਏ

ਸਮਝ ਜਿੰਨੀ, ਸਾਫ ਦਿਲ ਲੈ,ਕਰਮ ਆਪਣੇ ਕਰੀਏ

ਆਪੇ ਤੋਲੇ ਤੋਲਣਹਾਰਾ,ਚਿੰਤਾ ਨਾ ਸਾਨੂੰ ਕੋਈ

ਜੋ ਹੋਏ ,ਭਾਣਾ ਜਾਣੀਏ,ਕਾਰਨ ਕਰਨ ਕਹਾਵਣਹਾਰ ਸੋਈ

Wednesday, January 10, 2024

ਮੇਰਾ ਢ਼ੋਲਣਾ p2

 ਮੇਰਾ ਢੋਲਣਾ



ਅਪਣੇ ਗਲੇ  ਅਸੀਂ ਆਪ ਪਾਇਆ ਇਕ ਢੋਲ

ਸੋਚਿ ਜਵਾਂਵਾਂਗੇ ਢੋਲ ਕਰਾਂਗੇ ਮੌਜ

ਉਸ ਢੋਲ ਦੀ ਸੋਚ ਨਿਕਲੀ ਹੋਰ ਹੀ ਹੋਰ

ਅਸੀਂ ਉਸ ਢੋਲ ਤੋ ਕਢ ਸਕੇ ਨਾ ਅਪਣੀ ਤਾਨ

ਢੋਲ ਮਨਮਰਜ਼ੀ ਕਰੇ ਕੀਤਾ ਸਾਡਾ ਜੀਣਾ ਹਰਾਮ

ਅਸੀਂ ਕੀ ਉਸੇ ਬਜੌਂਣਾ ਉਸ ਸਾਨੂੰ ਵਜਾਇਆ 

ਆਪਣੀ ਧੁੰਨ ਕਢ ਉਸ ਸਾਨੂੰ ਨਚਾਇਆ 

ਕੈਸਾ ਗਲੇ, ਮੈਂ ਢੋਲ ਨੂੰ ਸਮਝ ਨਾ ਪਾਇਆ

ਕਹਿਣ ਨੂੰ ਢੋਲ ਇਹ ਢੋਲਾਂ ਵਰਗਾ ਨਹੀਂ ਇਹ ਢੋਲ

ਨਸ ਨਸ ਸਾਡੀ ਜਾਣੇ  ਪਤੇ ਸਾਡੇ ਸਾਰੇ ਉਸ ਨੂੰ ਪੋਲ

ਖਾਮੀਆਂ ਸਾਡਿਆਂ ਕੱਢੇ ਜਿਨ੍ਹਾ ਤੋਂ ਅਸੀਂ ਵੀ ਅਨਜਾਣ

ਕਹੇ ਤੇਰੇ ਫੈਦੇ ਲਈ ਮਕਸਦ ਮੇਰਾ ਜਾਣ

ਪੈਰ ਪੈਰ ਸਲਾਹ ਢੋਲ ਦੇਵੇ, ਬਦਲੀ ਉਸ ਮੇਰੀ ਤੋਰ 

ਮੈਂ ਕਹਾਂ ਇਸ ਨਹੀਂ  ਉਹ ਕਹੇ ਰਾਸਤਾ ਲੈਣਾ ਹੋਰ

ਜਵਾਨ ਅਸੀਂ, ਹੂੜਮਾਰ, ਕੌੜੇ ਸੀ ਉਸ ਦੇ ਬੋਲ 

ਬੁਢਾਪੇ ਅਕਲ ਆਈ ,ਦੂਰ ਨਾ ਜਾਂਵਾਂ ਰਹਾਂ ਢੋਲ ਦੇ ਕੋਲ

ਉਮਰ ਢੋਲ ਨਾਲ ਗੁਜਰੀ, ਹੁਣ ਚੰਗੇ ਲਗੇ ਉਸ ਦੀ ਤਾਨ

ਗਲੋਂ ਨਾ ਲਾਂਵਾਂ, ਗਲੇ ਲਾਂਵਾਂ,ਢੋਲ ਬਣਿਆਂ ਸਾਡੀ ਜਾਨ


Tuesday, January 9, 2024

ਸੁਖ ਭਾਲੋ p2

 ਸੁੱਖ ਭਾਲੋ

ਪਲ ਪਲ ਹਰ ਪਲ ਭਾਲੋ ਸੁੱਖ 

ਹਸੋ ਨਚੋ  ਗਾਓ ਖੇਲੋ  ਰਹੋ ਖੁਸ਼ 

ਇਹੀਓ ਅਸਲ ਜੀਣਾ ਬਾਕੀ ਸਾਰਾ ਦੁੱਖ 

ਸ਼ੌਹਰਤ ਧੰਨ ਦੌਲਤ ਪਿੱਛੇ ਜੋ ਨਸਦੇ

ਰੁਕਦੇ ਨਹੀਂ ਸ਼ਾਇਦ ਕਦੀ ਨਹੀਂ ਹੱਸਦੇ 

ਡੂੰਘੀਆਂ ਸੋਚ ਕਰ ਚਾਹੁੰਣ ਬਣਨਾ ਞਿਦਞਾਨ

ਮਾਯੂਸੀ ਜੀਞ ਆਖੀਰ ਕੰਮ ਆਏ ਨਾ ਗਿਆਨ 

ਦਾਨ ਦੇ,ਪਾਠ ਪੂਜਾ ਕਰ,ਉਸੇ ਪਾਇਆ ਨਾ ਕੋਈ

ਮਿਲੇ ਉਨ੍ਹਾ ਨੂੰ,ਜਿਸ ਜਾਣਾਏ ਸੋਈ

ਅਸੀਂ ਨਹੀਂ ਉਸ ਦੇ ਰਤੇ ਨਾ ਚਾਹਿੰਦੈ 

ਪੀਰ ਨਾ ਭਗਤ ਨਾ ਕੋਈ ਖਾਸ ਬੰਦੇ 

ਸੌ ਸਿਆਣਪ ਲੈ ਗਤਿ ਕਿਸੇ ਨਾ ਪਾਈ 

ਛੱਡੋ ਇਹ ਸਭ, ਗਲ ਸੁਣੌ ਮੇਰੀ ਭਾਈ

ਸੁਹੇਲਾ ਬਣਾਓ ਜੀਣਾ, ਘਟਾਓ ਅਪਣੇ ਦੁੱਖ 

ਹਸੋ ਗਾਓ ਨਚੋ ਖੈਲੋ ਰਹੋ ਹਮੇਸ਼ਾਂ ਖੁੱਸ਼


Monday, January 8, 2024

ਜਿਗਰੀ ਦੁਸ਼ਮਣ p2

                                       ਜਿਗਰੀ ਦੁਸ਼ਮਣ

 ਮੇਰੇ ਜਿਗਰੀ ਬਣੇ ਮੇਰੇ  ਹੀ ਦੁਸ਼ਮਣ ਭਾਈ  

ਦੋਸਤਾਂ ਕਰਕੇ ਅਪਣਿਆ ਤੋਂ ਬਹੁਤ ਮਾਰ ਖਾਈ

ਤੁਲਣਾ ਕਰੇ ਮੇਰੀ , ਹਰ ਬਾਰ ਉਨ੍ਹਾਂ ਨਾਲ 

ਉਹ ਚੰਗੇ ਸਭ ਪੱਖੋਂ ਤੇ ਮੈਂ ਨਿਰਾ ਗਵਾਰ 

ਵਿਕੀ ਸਯੀਅਮ ਭਰਿਆ ,ਕਦੀ ਨਾ ਘੱਭ੍ਰਾਵੇ

ਏਨਾ ਧੀਰਜ ਪਤਾ ਨਹੀਂ ਕਿੱਥੋਂ ਲੈ ਆਵੈ

ਮੈਂ ਝੱਟ ਹੋਵਾਂ ਲੀੜਿਉਂ ਬਾਹਰ

ਏਥੋਂ ਹੀ ਖਾਵਾਂ ਮੈਂ ਮਾਰ

ਗਿੱਲਾਂ ਫੁਰਤੀਲਾ,ਕਦੀ ਨਾ ਥੱਕੇ

ਕੰਮ ਐਸੇ ਸਵਾਰੇ,ਸਭ ਰਹਿਣ ਹੱਕੇ ਬੱਕੇ

ਮੈਨੂੰ ਗਲ ਕਰਨ ਦੀ ਥੋਹ ਨਾ ਆਈ

ਬੱਸ ਏਸੇ ਗੱਲ ਤੇ ਉਹ ਕਰੇ ਲੜਾਈ 

ਟਾਈਗਰ ਜਮਾਤੀ, ਸਾਹੂ ਬੰਦਾ 

ਦਾਰੂ ਪੀਏ ਪਰ ਕਰੇ ਨਾ ਕੋਈ ਦੰਗਾ

ਦਾਰੂ ਪੀ ਮੈਂ ਸ਼ਰਾਬੀ, ਕਮਲ ਕੁੱਟਾਂ

ਲਲੀਆਂ ਮਾਰਾਂ,ਸ਼ਰਮ ਲਾ ਕੇ ਸੁੱਟਾਂ

ਜਿਮੀ ਦਾ ਕੀ ਦੱਸਾਂ ਹਾਲ

ਜਵਾਨਾਂ ਵਾਂਗ ਟੁਰੇ,ਨਹੀਂ ਧੀਮੀ ਉਸ ਦੀ ਚਾਲ

ਹੌਲੀ ਕਦਮ ਪੁੱਟਾਂ,ਬੁੱਢਿਆਂ ਵਾਲੀ ਮੇਰੀ ਤੋਰ

ਗੁੱਸਾ ਉਹ ਖਾਏ,ਤੇਜ਼ ਹੋ ਕਹੇ ਤੂੰ ਲਗੇਂ ਕਮਜ਼ੋਰ 

ਅਵਤਾਰ ਵੀ ਸੀ ਇੱਕ ਸੁਲਝਿਆ ਇੰਨਸਾਨ

ਵਿਰਾਸਤੀ ਤਮੀਜ਼ ਝਲਕੇ,ਰਹਿਣ ਸਹਿਣ ਆਲੀਸ਼ਾਨ

ਮੈਂ ਜਾਪਾਂ ਜੱਟ ਬੂਟ ਹੂੜਮਾਰ ਅੱਧਾ ਅਗਿਆਨ 

ਦੋਸਤਾਂ ਕਾਰਨ ਏਨਾ ਸਿਹਾ,ਯਾਰੀ ਨਿਭਾਈ ਉਮਰ ਸਾਰੀ

ਕਿਉਂਕਿ ਮੇਰਾ ਆਦਰ ਕਰਦੇ ਫਿਤਰਤ ਮੇਰੀ ਉਨ੍ਹਾਂ ਨੂੰ ਪਿਆਰੀ 

ਇਹੀਓ ਤਾਂ ਹੈ ਪੱਕੀ ਯਾਰੀ, ਜਾਵਾਂ ਆਪਣੇ ਦੋਸਤਾਂ ਤੋਂ ਬਲਿਹਾਰੀ 

Tuesday, January 2, 2024

ਭਾਣਾ ਲੱਭ ਕੀ ਪਾਣਾ p2

 ਭਾਣਾ ਲੱਭ ਕੀ ਪਾਣਾ


ਮੌਜ ਮਸਤੀ ਕਰਨ ਤੋਂ ਡਰਾਂ

ਤੇਰਾ ਨਹੀਂ ਮੈਂ ਜਾਣਾ ਭਾਣਾ

ਨਾਮ ਜਪਣਾ ਮੈਂ ਨਾ ਜਾਣਾ

ਬੱਚਾ ਤੇਰਾ ਮੈਂ ਨਹੀਂ ਸਿਆਣਾ

ਔਂਦਾ ਨਹੀਂ ਤੇਰਾ ਗੀਤ ਕੋਈ ਗਾਣਾ

ਸੋਚ ਸੋਚ ਥੱਕ ਬਹਿ ਹਾਰਿਆ

ਸਮਝਾਂ ਆਪ ਨੂੰ ਕਿਸਮਤ ਮਾਰਿਆ

ਦਾਨੀ ਸਾਨੀ ਕੋਈ ਗਲ ਨਾ ਗੌਲੇ

ਹਾਜ਼ਰ ਜਬਾਬ ਨਹੀਂ ,ਸੋਚਾਂ,ਬੋਲਾਂ ਹੌਲੇ

ਸਿਆਣਪ ਮੇਰੀ ਮੇਰੇ ਕੰਮ ਨਾ ਆਏ

ਹੂੜਮਾਰ ਕਰ,ਫਿਰ ਮੰਨ ਪਛਤਾਏ

ਠੋਕਰਾਂ ਖਾ ਜਿੰਦ ਨਿਗਾਈ

ਸਿਖਿਆ ਖ਼ਾਕ ,ਰਿਆ ਸ਼ੌਦਾਈ

ਲੋਕਾਂ ਵਿੱਚ ਹੋਈ ਮੇਰੀ ਹਾਸੋਆਣੀ

ਚੰਗਿਆਈ ਮੇਰੀ ਕਿਸੇ ਨੇ ਨਾ ਪਹਚਾਂਣੀ

ਸੋਚ ਮੇਰੀ ਸਾਫ਼ ਦਿਲ ਮੇਰਾ ਨਰਮ

ਰਚੀ ਨਾਲ ਪਿਆਰ ਕਰਨਾ ਮੇਰਾ ਧਰਮ

ਡੋਰ ਉਸ ਤੇ ਸੁੱਟੀ,ਰਖੀ ਪੂਰੀ ਆਸ

ਅੰਦਰੋਂ ਖੁਸ਼ੀ ਪਾਈ, ਨਹੀਂ ਹੋਇਆ ਨਰਾਸ਼

ਜਿੰਦ ਚੰਗੀ ਲੰਘੀ, ਨਹੀਂ ਕੋਈ ਅਫ਼ਸੋਸ

ਕੀਤਾ ਸੋ ਉਸ ਕਰਾਇਆ,ਸੋਚਾਂ ਮੇਰਾ ਨਹੀਂ ਦੋਸ਼

ਹਓਮੇ ਭਰਿਆ ਨਹੀਂ,ਮੈਂ ਨਿਮਾਣਾ

ਕੀ ਸਾਨੂੰ ਪਤਾ ਕੀ ਉਸ ਦਾ ਭਾਣਾ

ਲੱਭ ਵੀ ਗਿਆ,ਲੱਭ ਕੀ ਅਸੀਂ ਪਾਣਾ

ਸਾਨੂੰ ਨਹੀਂ ਖ਼ਬਰ ,ਕੀ ਉਸ ਦਾ ਭਾਣਾ

ਲੁਗਾਈ ਦਾ ਲੱਲੂ p2

 ਲੁਗਾਈ ਦਾ ਲੱਲੂ


ਲੱਲੂ ਦੇ ਲੜ ਲੱਗੀ ਲੁਗਾਈ

ਮਿਲਿਆ ਬੁੱਧੂ,ਨਿਰਾ ਸ਼ੌਦਾਈ

ਹੱਥ ਦਾ ਕਚੱਜਾ,ਜੀਬ ਦਾ ਕੌੜਾ

ਦਿਮਾਗੋਂ ਹਲਕਾ,ਅਕਲੋਂ ਥੋੜਾ

ਗਲ ਕਰਨੀ,ਉਹਨੂੰ ਭੋਰਾ ਨਾ ਆਈ

ਕਰਾ ਲਓ ਉਸ ਤੋਂ ਕਦੀ ਵੀ ਲੜਾਈ

ਹੁਸ਼ਿਆਰੀ ਨਾ ਸਿੱਖੇ,ਰਿਆ ਅਨਾੜੀ

ਕਰਨੀ ਪੈਂਦੀ ਮੈਂਨੂੰ ਉਸ ਨਾਲ ਮੱਥਾ ਮਾਰੀ

ਅਪਣੀ ਦੁਨਿਆਂ ਰਹੇ ਗਵਾਚਾ

ਬੇਵਕਤ ਬੇਤੁਕੀਆਂ ਲਲਿਆਂ ਮਾਰੇ,ਬਣੇ ਜੱਗ ਦਾ ਹਾਸਾ

ਦੂਰ ਦੀ ਨਾ ਸੋਚੇ,ਜਿੰਦ ਸਮਝੇ ਤਮਾਸ਼ਾ

ਕਦੀ ਸੋਚਾਂ ਰੱਬ ਕਿਓਂ ਉਸ ਲੜ ਲਾਈ

ਕੀ ਕਿਸਮਤ ਆਪਣੀ, ਮੈਂ ਮਾੜੀ ਲਿਖਾਈ

ਫਿਰ ਸੋਚਾਂ ਦੇ ਹੁੰਦਾ ਹੁਸ਼ਿਆਰ

ਸਤੌਂਦਾ,ਘਮਔਂਦਾ, ਕਰਦਾ ਮੇਰਾ ਜੀਣਾ ਦੁਸ਼ਵਾਰ

ਪਿਆਰ ਪਤਾ ਨਹੀਂ ਕਰਦਾ, ਰਖੇ ਮੇਰਾ ਪੂਰਾ ਖਿਆਲ

ਮਰਜ਼ੀ ਮੈਂਨੂੰ ਕਰਨ ਦੇਵੇ,ਨਾ ਕਰੇ ਸਵਾਲ

ਲੱਲੂ ਚਾਹੇ ਉਹ,ਹੁਣ ਬਸਿਆ ਦਿਲ ਮੇਰੇ

ਸਹੀ ਖੁਸ਼ ਰੱਖੁਂ ਜੋੜੀ,ਅਰਦਾਸ ਕਰਾਂ ਅੱਗੇ ਤੇਰੇ

Monday, January 1, 2024

ਉਸ ਦੇ ਖਿਲੌਂਣੇ p2

 ਉਸ ਦੇ ਖਿਲੌਂਣੇ


ਆਪ ਓਪਾਏ ਸਾਨੂੰ,ਅਸੀਂ ਉਸ ਦੇ ਖਿਲੌਂਣੇ

ਅਪਣਾ ਖੇਲ ਖੇਲ ਕੇ,ਉਸ ਫਿਰ ਭਾਂਡੇ ਪੌਂਣੇ

ਗ਼ਰੀਬ ਰੋਟੀ ਲਈ ਤਰਸੇ,ਕਿਸੇ ਘਰ ਸਰਮਾਇਆ

ਕੋਈ ਰੱਜ ਕੇ ਖੁਸ਼ੀ ਮਾਣੇ,ਕਿਸੇ ਨੂੰ ਦੁੱਖ਼ ਸਤਾਇਆ

ਕੋਈ ਇਥੇ ਗਵਾਚਿਆ ਫਿਰੇ,ਕਿਸੇ ਨੂੰ ਸੱਚੇ ਰਾਹ ਪਾਇਆ

ਕਈ ਦਾਨਵੀ ਭੱਲੇ ਮਾਣਸ, ਕਈਆਂ ਪਾਪ ਕਮਾਇਆ

ਅੰਧ ਮੂਰਖ ਬੇਪਰਵਾਹ ਘੁੰਮਣ,ਗਿਆਨੀ ਮਾਯੂਸੀ ਡੁੱਬੇ

ਕਈ ਪੱਕੇ ਇਰਾਦੇ  ਚੱਲਣ,ਕਈ ਭਰਮਾਏ ਕੁੱਝ ਨਾ ਸੁੱਝੇ

ਸਾਤਕ ਇੱਥੇ ਨਿਰਭੌ,ਕਈ ਰੱਬ ਦੇ ਡਰ ਦੇ ਮਾਰੇ

ਤਾਕਤਵਰ ਕਿਰਪਨ ਕਠੋਰ,ਕਈ ਮਹਾਤੱੜ ਬੇਚਾਰੇ

ਦਿਮਾਗੋਂ ਕਈ ਇੱਥੇ ਸਿੱਧੇ,ਕਈ ਵਿਦਵਾਨ ਅਚਾਰੇ

ਉਸ ਇਹ ਵਿਤਰੇ ਕੀਤੇ,ਕਿਸੇ ਸਮਝ ਨਾ ਆਇਆ

ਆਪਣੇ ਆਪ ਉਹ ਜਾਣੇ,ਜਿਸ ਇਹ ਸੱਭ ਸਰਨਾਇਆ

ਉਹ ਕਰਨ ਕਾਰਨ,ਉਸ ਬਣਾਈ ਇਹ ਮਾਇਆ

ਸੋਚੋ ਬੈਠੇ ਜਿੰਦ ਭਰ,ਖੇਲ ਨਹੀਂ ਸਮਝ ਔਂਣੇ

ਆਪ ਜੀਆਏ ਸਾਨੂੰ,ਅਸੀਂ ਹਾਂ ਉਸ ਦੇ ਖਿਲੌਂਣੇ

ਆਪਣਾ ਖੇਲ ਖੇਲ ਕੇ ਉਸ,ਸਾਨੂੰ ਆਪਣੇ ਭਾਂਡੇ ਪੌਂਣੇ