ਭਾਣਾ ਲੱਭ ਕੀ ਪਾਣਾ
ਮੌਜ ਮਸਤੀ ਕਰਨ ਤੋਂ ਡਰਾਂ
ਤੇਰਾ ਨਹੀਂ ਮੈਂ ਜਾਣਾ ਭਾਣਾ
ਨਾਮ ਜਪਣਾ ਮੈਂ ਨਾ ਜਾਣਾ
ਬੱਚਾ ਤੇਰਾ ਮੈਂ ਨਹੀਂ ਸਿਆਣਾ
ਔਂਦਾ ਨਹੀਂ ਤੇਰਾ ਗੀਤ ਕੋਈ ਗਾਣਾ
ਸੋਚ ਸੋਚ ਥੱਕ ਬਹਿ ਹਾਰਿਆ
ਸਮਝਾਂ ਆਪ ਨੂੰ ਕਿਸਮਤ ਮਾਰਿਆ
ਦਾਨੀ ਸਾਨੀ ਕੋਈ ਗਲ ਨਾ ਗੌਲੇ
ਹਾਜ਼ਰ ਜਬਾਬ ਨਹੀਂ ,ਸੋਚਾਂ,ਬੋਲਾਂ ਹੌਲੇ
ਸਿਆਣਪ ਮੇਰੀ ਮੇਰੇ ਕੰਮ ਨਾ ਆਏ
ਹੂੜਮਾਰ ਕਰ,ਫਿਰ ਮੰਨ ਪਛਤਾਏ
ਠੋਕਰਾਂ ਖਾ ਜਿੰਦ ਨਿਗਾਈ
ਸਿਖਿਆ ਖ਼ਾਕ ,ਰਿਆ ਸ਼ੌਦਾਈ
ਲੋਕਾਂ ਵਿੱਚ ਹੋਈ ਮੇਰੀ ਹਾਸੋਆਣੀ
ਚੰਗਿਆਈ ਮੇਰੀ ਕਿਸੇ ਨੇ ਨਾ ਪਹਚਾਂਣੀ
ਸੋਚ ਮੇਰੀ ਸਾਫ਼ ਦਿਲ ਮੇਰਾ ਨਰਮ
ਰਚੀ ਨਾਲ ਪਿਆਰ ਕਰਨਾ ਮੇਰਾ ਧਰਮ
ਡੋਰ ਉਸ ਤੇ ਸੁੱਟੀ,ਰਖੀ ਪੂਰੀ ਆਸ
ਅੰਦਰੋਂ ਖੁਸ਼ੀ ਪਾਈ, ਨਹੀਂ ਹੋਇਆ ਨਰਾਸ਼
ਜਿੰਦ ਚੰਗੀ ਲੰਘੀ, ਨਹੀਂ ਕੋਈ ਅਫ਼ਸੋਸ
ਕੀਤਾ ਸੋ ਉਸ ਕਰਾਇਆ,ਸੋਚਾਂ ਮੇਰਾ ਨਹੀਂ ਦੋਸ਼
ਹਓਮੇ ਭਰਿਆ ਨਹੀਂ,ਮੈਂ ਨਿਮਾਣਾ
ਕੀ ਸਾਨੂੰ ਪਤਾ ਕੀ ਉਸ ਦਾ ਭਾਣਾ
ਲੱਭ ਵੀ ਗਿਆ,ਲੱਭ ਕੀ ਅਸੀਂ ਪਾਣਾ
ਸਾਨੂੰ ਨਹੀਂ ਖ਼ਬਰ ,ਕੀ ਉਸ ਦਾ ਭਾਣਾ
No comments:
Post a Comment