Sunday, January 28, 2024

ਸੁੱਖ ਹਜ਼ਾਰ ਮਿਲੇ p 2

  ਸੁੱਖ ਮਿਲੇ ਹਜ਼ਾਰ


ਜ਼ਖਮੀਂ ਮਰਮ ਲੌਣ ਵਾਲੇ ਘੱਟ ਮਿਲੇ

ਜ਼ਖਮਾਂ ਤੇ ਲੂਣ ਛਿੜਕੌਣ ਵਾਲੇ ਹਜ਼ਾਰ ਮਿਲੇ

ਮੁਸ਼ਕਲਾਂ ਵਿੱਚ ਹੱਥ ਵਟੌਂਣ ਵਾਲੇ ਚੰਦ ਮਿਲੇ

ਤੁਹਾਡੀ ਮੁਸ਼ਕਲਾਂ ਤੇ ਹੱਸਣ ਵਾਲੇ ਹਜ਼ਾਰ ਮਿਲੇ

ਰਾਹਗੀਰ ਨਾ ਮਿਲਿਆ ਜਿਸ ਰਲ ਕਦਮ ਪੁੱਟੀਏ

ਕੋਲੋਂ ਲੰਘਦੇ ਰਾਂਹਾਂ ਵਿੱਚ ਰਾਹੀਂ ਹਜ਼ਾਰ ਮਿਲੇ

ਦਿੱਲ ਦਾ ਅਮੀਰ ਟਾਂਵਾਂ ਟਾਂਵਾਂ ਆ

ਤਜੌਰੀਆਂ ਭਰੇ ਸ਼ਾਹੂਕਾਰ ਹਜ਼ਾਰ ਮਿਲੇ

ਬਿਨ ਮਨਸ਼ਾ ਮਹਿਨਤ ਕਰਦੇ ਨਹੀਂ ਦਿਖੇ

ਦਿਲੀਂ ਕਾਮਨਾ ਰੱਖ ਕੰਮ ਕਰਦੇ ਹਜ਼ਾਰ ਮਿਲੇ

ਨੀਤ ਭਰੀ ਵਾਲਿਆਂ ਦੀ ਘਾਟ ਜਾਪੀ

ਲੋਭੀ ਲਾਲਚੀ ਮਾੜੀ ਨੀਤ ਵਾਲੇ ਹਜ਼ਾਰ ਮਿਲੇ

ਰੱਜ ਕੇ ਸ਼ੁਕਰ ਗੁਜ਼ਾਰ ਜਾਦਾ ਨਹੀਂ

ਖਾ ਕੇ ਢਕਾਰ ਮਾਰਦੇ ਹਜ਼ਾਰ ਮਿਲੇ

ਬੰਦਗੀ ਸੱਚੀ ਕਰਦੇ ਥੋੜੇ ਜੱਗ ਵਿੱਚ

ਨਫ਼ਰਤ ਜ਼ਹਿਰ ਭਰੇ ਦਿੱਲ ਹਜ਼ਾਰ ਮਿਲੇ

ਸੱਚੇ ਦਿੱਲ ਪਿਆਰ ਕੋਈ ਨਾ ਲੱਭਿਆ

ਓਪਰਾ ਤੇਹ ਜ਼ਾਹਰ ਕਰਦੇ ਹਜ਼ਾਰ ਮਿਲੇ

ਮੰਨੋਂ ਸਤਿਕਾਰ ਕਰਨ ਵਾਲੇ ਪਾਏ ਨਾ

ਝੂਠੇ ਮਖੌਟਾ ਲਾਏ ਫਰੇਬੀ ਹਜ਼ਾਰ ਮਿਲੇ

ਖੁਸ਼ੀ ਮਨਾਂਵਾਂ ਸ਼ੁਕਰ ਕਰਾਂ ਜੋ ਮਿਲੇ ਮੈਂਨੂੰ

ਮਿਲ ਉਨ੍ਹਾਂ ਨੂੰ ਸੁੱਖ ਆਤਮਾ ਨੂੰ ਹਜ਼ਾਰ ਮਿਲੇ

No comments:

Post a Comment