ਬਣੋ ਅਪਣੇ ਦੋਸਤ
ਉਮਰ ਦਿਆਂ ਠੋਕਰਾਂ ਖਾ ਇਕ ਦੋਸਤ ਮਿਲਿਆ
ਉਹ ਦੋਸਤ ਨੇ ਮੇਰਾ ਨਜ਼ਰੀਆ ਬਦਲਿਆ
ਇੰਝ ਜਾਪੇ ਮੈਂ ਨੀਦੋਂ ਜਗਿਆ
ਜੀਣ ਦਾ ਮਜਾ ਹੁਣ ਔਣ ਲਗਿਆ
ਦੁਨਿਆਂ ਨਾਲ ਦੌਲਤ ਪਿੱਛੇ ਨਠੇ
ਤੇਜ ਸੀ ਰਫਤਾਰ ਸਾਡੀ ਨਹੀਂ ਪਏ ਮੱਠੇ
ਸਰਮਾਇਆ ਵਿੱਚ ਕੋਈ ਸਕੂਨ ਨਾ ਪਾਇਆ
ਮਸ਼ਕਤ ਵਿੱਚ ਜਵਾਨੀ ਦਾ ਦੌਰ ਗਵਾਇਆ
ਗਿਆਨ ਕੱਠਾ ਕਰਦੇ ਪੜੇ ਗ੍ਰੰਥ ਰਾਤਾਂ ਜਾਗੇ
ਵਿਧਵਾਨ ਨਾ ਬਣ ਪਾਏ,ਅਕਲ ਆਈ ਨਾ ਲਾਗੇ
ਨਾਮ ਜਾਪ ਦਾ ਮੰਨ ਬਣਾਇਆ
ਮਨ ਚੰਚਲ,ਘੁੰਮੇ, ਟਿਕ ਨਾ ਪਾਇਆ
ਚੰਗੇ ਦੋਸਤਾਂ ਬਹਿ ਮਜਾ ਉਠਾਇਆ
ਦੋਸਤੀ ਦਾ ਮਹਤ ਤਦ ਸਮਝ ਆਈਆ
ਦੋਸਤਾਂ ਦਾ ਦੋਸਤ ਮੈਂ ਲਭਣ ਨਿਕਲਿਆ
ਦੁਨਿਆਂ ਛਾਣ ਮਾਰੀ ਉਹ ਦੋਸਤ ਨਾ ਮਿਲਿਆ
ਤੰਗ ਆ ਤਨਹਾਈ ਤੋਂ ਦੋਸਤੀ ਆਪ ਨਾਲ ਲਾਈ
ਇਸ ਦੋਸਤੀ ਵਿੱਚ ਹਦ ਦੀ ਖੁਸ਼ੀ ਪਾਈ
ਆਪ ਦੇ ਦੋਸਤ ਨੂੰ ਸਭ ਜਹਾਨ ਦੋਸਤ ਜਾਪਦਾ
ਖੁਸ਼ੀ ਜੇ ਪਾਣੀ ਬਣੋ ਆਪ ਦੋਸਤ ਆਪਦਾ
No comments:
Post a Comment