ਸ਼ੁਕਰ ਕਰਾਂ ਦੂਨ ਸਵਾਇਆ
ਮੇਰੇ ਵਰਗਾ ਨਾ ਕੋਈ ਹੋਇਆ ਨਾ ਹੋਣਾ
ਸੁੱਧ ਬੁੱਧ ਭਰਪੂਰ,ਚੇਹਰਾ ਮਨਮੋਹਣਾ
ਜਗ ਵਿੱਚ ਆਇਆ ਬਣ ਪਰੌਣਾ
ਚੰਗਾ ਲੱਗਦਾ ਹੱਸਣਾ ਨੱਚਣਾ ਤੈ ਗੌਣਾ
ਮਸਤੀ ਵਿੱਚ ਰਹਿਣਾ ਮੌਜ ਓੜੌਣਾ
ਪਤਾ ਹੈ,ਕਦੀ ਪੈਣਾ ਰੋਣਾ ਧੋਣਾ
ਵਖਤ ਲੰਘੂ,ਦਿਨ ਚੜੂ ਸੋਹਣਾ
ਸੋਚ ਚੱਲੀਏ ਜੋ ਹੋਣਾ ਸੋ ਹੋਣਾ
ਦਿਤੀ ਨਹੀਂ ਵੱਡੀ ਬਿਮਾਰੀ ਨਾ ਦੁੱਖ ਮੈਂ ਜਾਣਾ
ਤੰਦਰੁਸਤੀ ਬਖਸ਼ੀ, ਚੰਗੀ ਸਿਹਤ ਮੈਂ ਮਾਣਾ
ਕਾਇਰ ਨਹੀਂ ਨਾ ਵੀਰ ਕਰਾਰੇ
ਮੂਰਖ ਨਹੀਂ ਨਾ ਸਾਧ ਆਚਾਰੇ
ਮਸਕੀਨ ਹਾਂ ਪਰ ਨਹੀਂ ਬੇਚਾਰੇ
ਓਟ ਉਸ ਦੀ ਰੱਖੀਏ, ਜੀਈਏ ਉਸ ਦੇ ਸਹਾਰੇ
ਮੈਂ ਉਸ ਮੈਂ ਨਾਲ ਖੁਸ਼ ਹੋ ਉਸ ਮੈਨੂੰ ਬਣਾਇਆ
ਜਿੰਦ ਸੋਹਣੀ ਜੀ ਲਈ, ਬਹੁਤ ਸੁੱਖ ਮੈਂ ਪਾਇਆ
ਮਹਿਰ ਉਸ ਦੀ ਪਈ, ਸ਼ੁਕਰ ਕਰਾ ਦੂਨੀ ਸਵਾਇਆ
No comments:
Post a Comment