ਅੰਦਰਲੇ ਦੀ ਨਾ ਮੰਨਾ
ਸਲਾਹ ਆਪ ਲਈ ਬਹੁਤ,ਪਰ ਇਕ ਨਾ ਮੰਨਾ
ਕਦੀ ਬਣਾ ਫਨੇ ਖਾਂ,ਕਦੀ ਮੈਂ ਅਕਲੋਂ ਅੰਨਾ
ਸੋਹਣੀ ਮੁਟਿਆਰ ਵੇਖ, ਮੇਰੀ ਅਖ ਮਟਕਾਈ
ਸ਼ਰਾਰਤ ਕਰਾਂ,ਮੰਨ ਵਿੱਚ ਆਈ
ਸਲਾਹ ਆਈ,ਇਹ ਗਲ ਹੈ ਮਾੜੀ
ਵਰਜਿਆ ਨਾ,ਅਖ ਕੁੜੀ ਨੂੰ ਮਾਰੀ
ਘਰ ਜਾ ਕੁੜੀ ਬਾਪੂ ਗਲ ਦੱਸੀ ਸਾਰੀ
ਕੁੜੀ ਦਾ ਬਾਪ ਸੀ ਥਾਣੇਦਾਰ
ਗੁੱਸੇ ਹੋਇਆ ਵਰਦੀਓਂ ਬਾਹਰ
ਨਾਲ ਲੈ ਉਹ ਦੋ ਸਿਪਾਹੀ
ਹਥ ਘੜੀ ਉਸ ਮੈਂਨੂੰ ਲਾਈ
ਲੈ ਗਿਆ ਥਾਣੇ ਕੀਤੀ ਛਿੱਤਰ ਪਤਾਈ
ਲਾਲ ਹੋਇਆ ਪਿੱਛਾ, ਬੈਠਾ ਨਾ ਜਾਈ
ਏਨੀ ਕਰਾ ਕੇ,ਅਕਲ ਮੈਂਨੂੰ ਨਾ ਆਈ
ਤੁਰੇ ਜਾਂਦੇ ਵੇਖੈ ਮੁਕੋ ਮੁੱਕੀ ਦੋ ਭਾਈ
ਆਵਾਜ ਆਈ,ਤੂੰ ਕੀ ਲੈਣਾ, ਇਹ ਦੋਨਾਂ ਦੀ ਲੜਾਈ
ਚੰਗਾ ਬਣਾ, ਸੋਚਿਆ ਕਰਾਂਵਾਂ ਸੁਲਾਹ ਸਫਾਈ
ਸੁਣੀ ਕਹਾਣੀ, ਛੋਟੇ ਨੂੰ ਗਲਤ ਠਹਿਰਾਇਆ
ਕਿਹਾ ਆਪਣੇ ਟੱਬਰ ਵਾਂਗ ਬੇਵਕੂਫੀ ਤੇ ਤੂੰ ਆਇਆ
ਟੱਬਰ ਦਾ ਨਾਂ ਸੁਣ,ਦੋਨਾਂ ਗੁੱਸਾ ਖਾਇਆ
ਕੱਠੇ ਗਾਲਾਂ ਕੱਢਿਆਂ ਤੇ ਖੂਬ ਮੈਂਨੂੰ ਸੁਣਾਇਆ
ਮਾਰ ਉਨ੍ਹਾ ਦੀ ਤੋਂ ਮਸੀਂ ਬਚ ਪਾਇਆ
ਏਨੀ ਕੁੱਟ ਖਾ ਕੁੱਛ ਅਕਲ ਮੈਂਨੂੰ ਆਈ
ਪੂਰੀ ਤਾਂ ਨਹੀਂ, ਮੈਂ ਅਜੇ ਵੀ ਅੱਧਾ ਸ਼ੌਦਾਈ
ਫਨੇ ਖਾਂ ਨਾ ਸਮਝਾਂ, ਤੇ ਨਾ ਅਕਲੋਂ ਅੰਨਾ
ਉਮਰ ਨਾਲ ਹੁਣ ਅੰਦਰਲੇ ਦੀ ਹੁਣ ਕੁੱਛ ਮੰਨਾ
No comments:
Post a Comment