ਹਲਕੀ ਸਾਡੀ ਸੋਚ
ਹਲਕੀ ਫੁਲਕੀ ਸੋਚ ਸਾਡੀ, ਹਲਕੇ ਵਿਚਾਰ
ਰਹਿਣ ਸਹਿਣ ਸਾਦਾ,ਸਾਦਾ ਸਾਡਾ ਲਿਬਾਸ
ਸੂਟ ਬੂਟ ਭੌਂਣ ਨਾ ,ਪਾਈਏ ਕੱਛਾ ਕਦੀ ਪਠਾਨੀ ਸਲਵਾਰ
ਘਟ ਮੀਟ ਸ਼ੀਟ,ਸਵਾਦ ਰੁਖੀ ਰੋਟੀ ਨਾਲ ਆਚਾਰ
ਹੀਰੇ ਜਵਾਰਾਤ ਨਾਲ ਮੋਹ ਨਾ, ਮੇਰੇ ਲਈ ਉਹ ਬੇਕਾਰ
ਹਲਕਾ ਸਾਡਾ ਦਿਮਾਗ ,ਮਨ ਹਲਕਾ, ਹਲਕਾ ਸਾਡਾ ਦਿਲ
ਸਖਤ ਕੋਈ ਘਾਲ ਨਾ ਕੀਤੀ,ਲਾਇਆ ਮੱਥੇ ਜੋ ਗਿਆ ਮਿਲ
ਖਜਾਨਾ ਅਗਰ ਦਿਲੋਂ ਲੋਚਾਂ,ਉਹ ਹੈ ਸਭ ਦਾ ਪਿਆਰ
ਸਾਰੀ ਖਲਕਤ ਨਾਲ ਤੇਹ ਕਰਾਂ,ਪਰ ਪੱਕੇ ਥੋੜੇ ਯਾਰ
ਯਾਰੀ ਕਰਾਂ ਪਿਆਰ ਕਰਾਂ, ਅਧ ਨਾ ਛਡਾਂ ਰਿਸ਼ਤੇ ਲਾਂਵਾਂ ਤੋੜ
ਸਭ ਕੁਛ ਇਸ ਜਿੰਦ ਪਾਇਆ,ਮੰਗਾਂ ਨਾ ਕੁੱਛ ਹੋਰ
ਕੀ ਗਲਤ ਕੀ ਠੀਕ, ਇਨ੍ਹਾਂ ਘੁੰਮਣ ਘੋਰੀਂ ਨਾ ਚੜੀਏ
ਸਮਝ ਜਿੰਨੀ, ਸਾਫ ਦਿਲ ਲੈ,ਕਰਮ ਆਪਣੇ ਕਰੀਏ
ਆਪੇ ਤੋਲੇ ਤੋਲਣਹਾਰਾ,ਚਿੰਤਾ ਨਾ ਸਾਨੂੰ ਕੋਈ
ਜੋ ਹੋਏ ,ਭਾਣਾ ਜਾਣੀਏ,ਕਾਰਨ ਕਰਨ ਕਹਾਵਣਹਾਰ ਸੋਈ
No comments:
Post a Comment