ਮੇਰਾ ਢੋਲਣਾ
ਅਪਣੇ ਗਲੇ ਅਸੀਂ ਆਪ ਪਾਇਆ ਇਕ ਢੋਲ
ਸੋਚਿ ਜਵਾਂਵਾਂਗੇ ਢੋਲ ਕਰਾਂਗੇ ਮੌਜ
ਉਸ ਢੋਲ ਦੀ ਸੋਚ ਨਿਕਲੀ ਹੋਰ ਹੀ ਹੋਰ
ਅਸੀਂ ਉਸ ਢੋਲ ਤੋ ਕਢ ਸਕੇ ਨਾ ਅਪਣੀ ਤਾਨ
ਢੋਲ ਮਨਮਰਜ਼ੀ ਕਰੇ ਕੀਤਾ ਸਾਡਾ ਜੀਣਾ ਹਰਾਮ
ਅਸੀਂ ਕੀ ਉਸੇ ਬਜੌਂਣਾ ਉਸ ਸਾਨੂੰ ਵਜਾਇਆ
ਆਪਣੀ ਧੁੰਨ ਕਢ ਉਸ ਸਾਨੂੰ ਨਚਾਇਆ
ਕੈਸਾ ਗਲੇ, ਮੈਂ ਢੋਲ ਨੂੰ ਸਮਝ ਨਾ ਪਾਇਆ
ਕਹਿਣ ਨੂੰ ਢੋਲ ਇਹ ਢੋਲਾਂ ਵਰਗਾ ਨਹੀਂ ਇਹ ਢੋਲ
ਨਸ ਨਸ ਸਾਡੀ ਜਾਣੇ ਪਤੇ ਸਾਡੇ ਸਾਰੇ ਉਸ ਨੂੰ ਪੋਲ
ਖਾਮੀਆਂ ਸਾਡਿਆਂ ਕੱਢੇ ਜਿਨ੍ਹਾ ਤੋਂ ਅਸੀਂ ਵੀ ਅਨਜਾਣ
ਕਹੇ ਤੇਰੇ ਫੈਦੇ ਲਈ ਮਕਸਦ ਮੇਰਾ ਜਾਣ
ਪੈਰ ਪੈਰ ਸਲਾਹ ਢੋਲ ਦੇਵੇ, ਬਦਲੀ ਉਸ ਮੇਰੀ ਤੋਰ
ਮੈਂ ਕਹਾਂ ਇਸ ਨਹੀਂ ਉਹ ਕਹੇ ਰਾਸਤਾ ਲੈਣਾ ਹੋਰ
ਜਵਾਨ ਅਸੀਂ, ਹੂੜਮਾਰ, ਕੌੜੇ ਸੀ ਉਸ ਦੇ ਬੋਲ
ਬੁਢਾਪੇ ਅਕਲ ਆਈ ,ਦੂਰ ਨਾ ਜਾਂਵਾਂ ਰਹਾਂ ਢੋਲ ਦੇ ਕੋਲ
ਉਮਰ ਢੋਲ ਨਾਲ ਗੁਜਰੀ, ਹੁਣ ਚੰਗੇ ਲਗੇ ਉਸ ਦੀ ਤਾਨ
ਗਲੋਂ ਨਾ ਲਾਂਵਾਂ, ਗਲੇ ਲਾਂਵਾਂ,ਢੋਲ ਬਣਿਆਂ ਸਾਡੀ ਜਾਨ
ਆ
No comments:
Post a Comment