ਜਿਗਰੀ ਦੁਸ਼ਮਣ
ਮੇਰੇ ਜਿਗਰੀ ਬਣੇ ਮੇਰੇ ਹੀ ਦੁਸ਼ਮਣ ਭਾਈ
ਦੋਸਤਾਂ ਕਰਕੇ ਅਪਣਿਆ ਤੋਂ ਬਹੁਤ ਮਾਰ ਖਾਈ
ਤੁਲਣਾ ਕਰੇ ਮੇਰੀ , ਹਰ ਬਾਰ ਉਨ੍ਹਾਂ ਨਾਲ
ਉਹ ਚੰਗੇ ਸਭ ਪੱਖੋਂ ਤੇ ਮੈਂ ਨਿਰਾ ਗਵਾਰ
ਵਿਕੀ ਸਯੀਅਮ ਭਰਿਆ ,ਕਦੀ ਨਾ ਘੱਭ੍ਰਾਵੇ
ਏਨਾ ਧੀਰਜ ਪਤਾ ਨਹੀਂ ਕਿੱਥੋਂ ਲੈ ਆਵੈ
ਮੈਂ ਝੱਟ ਹੋਵਾਂ ਲੀੜਿਉਂ ਬਾਹਰ
ਏਥੋਂ ਹੀ ਖਾਵਾਂ ਮੈਂ ਮਾਰ
ਗਿੱਲਾਂ ਫੁਰਤੀਲਾ,ਕਦੀ ਨਾ ਥੱਕੇ
ਕੰਮ ਐਸੇ ਸਵਾਰੇ,ਸਭ ਰਹਿਣ ਹੱਕੇ ਬੱਕੇ
ਮੈਨੂੰ ਗਲ ਕਰਨ ਦੀ ਥੋਹ ਨਾ ਆਈ
ਬੱਸ ਏਸੇ ਗੱਲ ਤੇ ਉਹ ਕਰੇ ਲੜਾਈ
ਟਾਈਗਰ ਜਮਾਤੀ, ਸਾਹੂ ਬੰਦਾ
ਦਾਰੂ ਪੀਏ ਪਰ ਕਰੇ ਨਾ ਕੋਈ ਦੰਗਾ
ਦਾਰੂ ਪੀ ਮੈਂ ਸ਼ਰਾਬੀ, ਕਮਲ ਕੁੱਟਾਂ
ਲਲੀਆਂ ਮਾਰਾਂ,ਸ਼ਰਮ ਲਾ ਕੇ ਸੁੱਟਾਂ
ਜਿਮੀ ਦਾ ਕੀ ਦੱਸਾਂ ਹਾਲ
ਜਵਾਨਾਂ ਵਾਂਗ ਟੁਰੇ,ਨਹੀਂ ਧੀਮੀ ਉਸ ਦੀ ਚਾਲ
ਹੌਲੀ ਕਦਮ ਪੁੱਟਾਂ,ਬੁੱਢਿਆਂ ਵਾਲੀ ਮੇਰੀ ਤੋਰ
ਗੁੱਸਾ ਉਹ ਖਾਏ,ਤੇਜ਼ ਹੋ ਕਹੇ ਤੂੰ ਲਗੇਂ ਕਮਜ਼ੋਰ
ਅਵਤਾਰ ਵੀ ਸੀ ਇੱਕ ਸੁਲਝਿਆ ਇੰਨਸਾਨ
ਵਿਰਾਸਤੀ ਤਮੀਜ਼ ਝਲਕੇ,ਰਹਿਣ ਸਹਿਣ ਆਲੀਸ਼ਾਨ
ਮੈਂ ਜਾਪਾਂ ਜੱਟ ਬੂਟ ਹੂੜਮਾਰ ਅੱਧਾ ਅਗਿਆਨ
ਦੋਸਤਾਂ ਕਾਰਨ ਏਨਾ ਸਿਹਾ,ਯਾਰੀ ਨਿਭਾਈ ਉਮਰ ਸਾਰੀ
ਕਿਉਂਕਿ ਮੇਰਾ ਆਦਰ ਕਰਦੇ ਫਿਤਰਤ ਮੇਰੀ ਉਨ੍ਹਾਂ ਨੂੰ ਪਿਆਰੀ
ਇਹੀਓ ਤਾਂ ਹੈ ਪੱਕੀ ਯਾਰੀ, ਜਾਵਾਂ ਆਪਣੇ ਦੋਸਤਾਂ ਤੋਂ ਬਲਿਹਾਰੀ
No comments:
Post a Comment