ਵਕਤ ਚਲਦਾ ਰਿਆ
ਵਕਤ ਬਹੁਤ ਸੀ ਸਾਡੇ ਕੋਲ,ਪਰ ਵਕਤ ਸੰਭਾਲ ਨਾ ਸਕੇ
ਜੋ ਕਹਿਣਾ ਸੀ ਉਨ੍ਹੇਂ ਵਕਤ ਪਰ ਕਹਿ ਨਾ ਸਕੇ
ਉਮਰ ਲੰਘ ਗਈ ਚੰਗੇ ਵਕਤ ਦੀ ਉਡੀਕ ਦੇ ਵਿੱਚ
ਉਹ ਜਰੂਰ ਮਿਲਣਗੇ,ਜੀਂਦੇ ਰਹੇ ਇਸ ਉਮੀਦ ਦੇ ਵਿੱਚ
ਇਕ ਵਕਤ ਸੀ ਉਹ ਕੋਲ ਸੀ, ਰੋਜ ਮਿਲਦੇ ਸੀ
ਜਵਾਂ ਸੀ ਅਸੀਂ , ਉਨ੍ਹੇ ਦੇਖ ਕਰ ਦਿਲ ਖਿਲਦੇ ਸੀ
ਮਿਲਣ ਲਈ ਬਹਾਨੇ ਲੱਭਣ ਲਈ, ਸਕੀਮਾਂ ਲੋੜੌਂਦੇ ਸੀ
ਵੇਖਦੇ ਰਹੀਏ ਹਸਮੁਖ ਚੇਹਰਾ,ਤਹਿ ਦਿਲੋਂ ਅਸੀਂ ਚੌਂਹਦੇ ਸੀ
ਵਕਤ ਰੁਕਿਆ ਨਹੀਂ ਸਾਡੇ ਲਈ, ਉਹ ਚਲਦਾ ਰਿਆ
ਜਿੰਦਗੀ ਲੈ ਗਈ ਉਨ੍ਹੇ ਦੂਰ ਮੈਥੋਂ,ਮੈਂ ਹਥ ਮਲਦਾ ਰਿਆ
ਮੁੱਦਤੀਂ ਆਮਣਾ ਸਾਮਣਾ ਹੋਇਆ ਪਹਿਲਾਂ ਵਾਲੀ ਉਹ ਖਿੱਚ ਨਾ ਰਹੀ
ਬਿਰਧ ਦਿਲ ਨਾ ਧੜਕੇ ਜਵਾਨੀ ਵਾਂਗੂੰ ,ਉਹ ਦਰਦ ਦਿਲ ਵਿੱਚ ਨਾ ਰਹੀ
ਗਿਆ ਵਕਤ ਮੁੜ ਨਹੀਂ ਔਣਾ,ਵਕਤ ਨੇ ਸਬਕ ਸਿਖਾ ਦਿੱਤਾ
ਕਿਸੇ ਵਕਤ ਜੋ ਜਖਮ ਪਾਇਆ, ਉਹ ਵਕਤ ਨੇ ਵਕਤ ਨਾਲ ਭਰਾ ਦਿੱਤਾ
No comments:
Post a Comment