Monday, January 15, 2024

ਸੱਚਾ ਰਾਹ ਲੱਭਿਆ p2

 ਸੱਚਾ ਰਾਹ ਲੱਭਿਆ 


ਜਿੰਦਗੀ ਦੇ ਰਾਹੀਂ ਮੈਂ ਗਵਾਚਾ ਫਿਰਾਂ,ਸੱਚਾ ਰਾਹ ਨਾ ਲੱਭੇ 

ਪੁੱਛਾਂ ਕਿਸੇ ਗਿਆਨੀ ਧਿਆਨੀ ਨੂੰ ਸੌ ਸੌ ਰਾਹ ਉਹ ਦੱਸੇ 

ਇਕ ਰਾਹੇ ਤੁਰਿਆ,ਇਕ ਰਾਹੀਂ ਮਿਲਿਆ,ਕਹੇ ਇਹ ਰਾਹ ਨਹੀਂ ਸਹੀ 

ਮੈਂ ਇਸ ਰਾਹ ਚਲ ਕੰਨੀਂ ਹਥ  ਲਾਂਵਾਂ,ਹਾਲ ਦੇਖ ਮੇਰਾ ਭਈ 

ਜਿੰਨੇ ਰਾਹੀ,ਰਾਹ ਵਿੱਚ ਮਿਲੇ,ਇਕ ਤੋਂ ਇਕ ਦੁੱਖੀ

ਮਜਬੂਰੀ ਮਸਾਂ ਪੈਰ ਪੁੱਟਣ, ਞਿਰਲੇ ਪਾਏ ਸੁੱਖੀ 

ਗਰੀਬ ਕਿਸਮਤ ਮਾਰਾ,ਆਪਣਾ ਰਾਹ ਤਹਿ ਨਾ ਕਰ ਪਾਏ 

ਪੇਟ ਲਈ ,ਚਲੇ ਜੋ ਰਾਹ ਮਿਲੇ,ਮਸ਼ਕਤ  ਕਰਦਾ ਮਰ ਜਾਏ

ਦੌਲਤ ਵਾਲਿਆਂ ਰਾਹ ਆਪਣੇ ਚੁਣੇ, ਉਹ ਵੀ ਉਨ੍ਹਾਂ ਲਈ ਭਾਰੀ 

ਕੰਮ ਨਾ ਆਈ,ਨਾਲ ਨਾ ਚਲੀ, ਸਰਮਾਇਆ ਜੋ ਉਨ੍ਹਾਂ ਨੂੰ ਪਿਆਰੀ 

 ਵਿਦਵਾਨ ਬਨਣ ਦੇ ਰਾਹ ਜੋ ਪਏ, ਗਿਆਨ ਗਰੰਥੀਂ ਉਹ ਰੁੱਝੇ 

ਪਾਰ ਦਾ ਰਾਹ ਨਾ ਲਭ ਸਕੇ,ਅਧ ਵਿੱਚ  ਆ ਉਹ ਡੁੱਬੇ 

ਮੂੰਹ ਚੁੱਕ ਰਾਹ ਇਕ ਤੁਰੇ, ਫੜਿਆ ਆਪਣਾ ਰਾਹ 

ਜਗ ਕਹੇ ਇਹ ਰਾਹ ਗਲਤ,ਅਸੀਂ ਨਹੀਂ ਕੀਤੀ ਪਰਵਾਹ

ਸੱਚਾ ਰਾਹ ਭਾਲਣਾ ਛੱਡਿਆ ,ਜਿਸ ਚਲੇ,ਉਸ ਸੱਚਾ ਜਾਣਿਆਂ 

ਦੁਵੀਧਾ ਹਟੀ, ਖੁਸ਼ੀ ਪਾਈ,ਰਾਸਤੇ ਦਾ ਨਜ਼ਾਰਾ ਮਾਣਿਆਂ

No comments:

Post a Comment