Monday, January 1, 2024

ਉਸ ਦੇ ਖਿਲੌਂਣੇ p2

 ਉਸ ਦੇ ਖਿਲੌਂਣੇ


ਆਪ ਓਪਾਏ ਸਾਨੂੰ,ਅਸੀਂ ਉਸ ਦੇ ਖਿਲੌਂਣੇ

ਅਪਣਾ ਖੇਲ ਖੇਲ ਕੇ,ਉਸ ਫਿਰ ਭਾਂਡੇ ਪੌਂਣੇ

ਗ਼ਰੀਬ ਰੋਟੀ ਲਈ ਤਰਸੇ,ਕਿਸੇ ਘਰ ਸਰਮਾਇਆ

ਕੋਈ ਰੱਜ ਕੇ ਖੁਸ਼ੀ ਮਾਣੇ,ਕਿਸੇ ਨੂੰ ਦੁੱਖ਼ ਸਤਾਇਆ

ਕੋਈ ਇਥੇ ਗਵਾਚਿਆ ਫਿਰੇ,ਕਿਸੇ ਨੂੰ ਸੱਚੇ ਰਾਹ ਪਾਇਆ

ਕਈ ਦਾਨਵੀ ਭੱਲੇ ਮਾਣਸ, ਕਈਆਂ ਪਾਪ ਕਮਾਇਆ

ਅੰਧ ਮੂਰਖ ਬੇਪਰਵਾਹ ਘੁੰਮਣ,ਗਿਆਨੀ ਮਾਯੂਸੀ ਡੁੱਬੇ

ਕਈ ਪੱਕੇ ਇਰਾਦੇ  ਚੱਲਣ,ਕਈ ਭਰਮਾਏ ਕੁੱਝ ਨਾ ਸੁੱਝੇ

ਸਾਤਕ ਇੱਥੇ ਨਿਰਭੌ,ਕਈ ਰੱਬ ਦੇ ਡਰ ਦੇ ਮਾਰੇ

ਤਾਕਤਵਰ ਕਿਰਪਨ ਕਠੋਰ,ਕਈ ਮਹਾਤੱੜ ਬੇਚਾਰੇ

ਦਿਮਾਗੋਂ ਕਈ ਇੱਥੇ ਸਿੱਧੇ,ਕਈ ਵਿਦਵਾਨ ਅਚਾਰੇ

ਉਸ ਇਹ ਵਿਤਰੇ ਕੀਤੇ,ਕਿਸੇ ਸਮਝ ਨਾ ਆਇਆ

ਆਪਣੇ ਆਪ ਉਹ ਜਾਣੇ,ਜਿਸ ਇਹ ਸੱਭ ਸਰਨਾਇਆ

ਉਹ ਕਰਨ ਕਾਰਨ,ਉਸ ਬਣਾਈ ਇਹ ਮਾਇਆ

ਸੋਚੋ ਬੈਠੇ ਜਿੰਦ ਭਰ,ਖੇਲ ਨਹੀਂ ਸਮਝ ਔਂਣੇ

ਆਪ ਜੀਆਏ ਸਾਨੂੰ,ਅਸੀਂ ਹਾਂ ਉਸ ਦੇ ਖਿਲੌਂਣੇ

ਆਪਣਾ ਖੇਲ ਖੇਲ ਕੇ ਉਸ,ਸਾਨੂੰ ਆਪਣੇ ਭਾਂਡੇ ਪੌਂਣੇ

No comments:

Post a Comment