Saturday, December 30, 2023

ਗੁਰ ਕੁਰਬਾਨੀਆ p2

                     ਗੁਰ ਕੁਰਬਾਨੀਆਂ 

                               ਗੁਰ  ਕੁਰਬਾਨੀਆ


ਮਾੜੀ ਜਹੀ ਸੂਰਜ ਦੀ ਗਰਮੀ ਮੈਂ ਸਹਿ ਨਾ ਪਾਂਵਾਂ

ਪਸੀਨੇ ਤੋਂ ਪ੍ਰੇਸ਼ਾਨ ਹੋ,ਮੈਂ ਰੁੱਖ ਥੱਲੇ ਬਹਿ ਜਾਵਾਂ

ਤੱਤੀ ਤਪਦੀ ਲੋਹ ਤੇ ਬਹਿ,ਇੱਹਿਓ ਬੋਲ ਤੂੰ ਬੋਲਿਆ

ਤੇਰਾ ਭਾਣਾ ਮਿੱਠਾ ਲਾਗੇ,ਮੰਨ ਤੇਰਾ ਨਹੀਂ ਡੋਲਿਆ

ਆਪਣੇ ਕਿਸੇ ਦੀ ਉਂਗਲ ਕਟੇ,ਲਹੂ ਵੇਖ ਮੈਂ ਘਬਰਾਵਾਂ

ਇਸ ਤੋਂ ਵੱਡੀ ਚੋਟ ਨਾ ਲਗੇ,ਸੋਚ ਮੈਂ ਮਰ ਮਰ ਜਾਵਾਂ

ਤੂੰ ਆਪਣੇ ਪਿਆਰੇ,ਅੱਗ ਜਲਦੇ,ਆਰੀ ਚਿਰਦੇ ਵੇਖੇ

ਆਪ ਸੀਸ ਕਟਾਇਆ,ਲਾਇਆ ਧਰਮ ਦੇ ਲੇਖੇ 

ਦੂਸਰਿਆਂ ਦੀ ਹਿਤ ਲਈ ਅਪਣਾ ਆਪ ਵਾਰਿਆ

ਸਿਰ ਕਟਾਇਆ,ਹਿੰਦ ਬਚਾਇਆ, ਧਰਮ ਨਹੀਂ ਹਾਰਿਆ

ਮੇਰਾ ਬੱਚੇ ਨੂੰ ਛਿੱਕ ਵੀ ਆਏ,ਦਿਲ ਦੁੱਖੀ ਬਹਿ ਬਹਿ ਜਾਏ 

ਦੁਨੀਆ ਮੇਰੀ ਟੁੱਟਦੀ ਦਿਖੇ,ਸਾਹਮਣੇ ਨੇਰਾ ਛਾਏ 

ਅੱਖੀਂ ਆਪਣੇ ਲਾਲ ਸ਼ਹੀਦ ਹੁੰਦੇ ਵੇਖ,ਹਿਮਤ ਨਹੀਂ ਹਾਰਿਆ

ਸ਼ੁਭ ਕਰਮਾਂ ਤੋਂ ਟਰੀਆ ਨਹੀਂ,ਸ਼ੁਕਰ ਉਸ ਦਾ ਗੁਜ਼ਾਰਿਆ 

ਮਿਸਾਲ ਇਹ ਕੁਰਬਾਨੀਆਂ ਬਣੀਆਂ,ਸੁੱਤਾ ਸਮਾਜ ਜਗਾਇਆ 

ਹਿੰਮਤ ਪਾਈ ਸਾਧਾਰਨ ਜਨ ਵਿੱਚ,ਸੱਚਾ ਰਾਹ ਵਿਖਿਆ 

   


No comments:

Post a Comment