ਮੋਟੀ ਚਮੜੀ, ਜੂੰ ਨਾ ਸਰਕੇ
ਮੋਟੀ ਸਾਡੀ ਚਮੜੀ ,ਜੂੰ ਨਾ ਕੰਨੀ ਸਰਕੇ
ਫੰਨੇ ਖਾਂ ਸਮਝ ਆਪ ਨੂੰ, ਜਾਈਏ ਆਪ ਤੇ ਸਦਕੇ
ਮਜਾਕ ਸਾਡਾ ਕੋਈ ਉਡਾਏ ,ਪਲੇ ਨਾ ਉਹ ਪਾਈਏ
ਸੋਚ ਉਹ ਸੁਲਾਹੇ ਸਾਨੂੰ ,ਮਿਲ ਨਾਲ ਹਸ ਜਾਈਏ
ਠੱਗੀ ਲਾ ਜੇ ਕੋਈ ਸਾਨੂੰ ,ਪੈਸੇ ਲਏ ਬਟੋਰ
ਸਹੀਏ ਨੁਕਸਾਨ, ਮਨ ਸਾਡੇ ਕੋਲ ਬਹੁਤ ਹੋਰ
ਬਦਦੂਆ ਨਾ ਦੇਈਏ, ਨਾ ਕਹੀਏ ਕੋਈ ਗਰਕੇ
ਮੋਟੀ ਸਾਡੀ ਚਮੜੀ, ਜੂੰ ਨਾ ਕੰਨੀ ਸਰਕੇ
ਛੋਟਾ ਮੋਟਾ ,ਮਾੜਾ ਤਕੜਾ ,ਗੋਰਾ ਕਾਲਾ ਸਭ ਲਗਣ ਪਿਆਰੇ
ਇਕੋ ਨੇ ਹੀ ਸਭ ਉਪਜੇ, ਬਾਰਕ ਉਸ ਦੇ ਸਾਰੇ
ਅਮੀਰ ਗਰੀਬ ਭਿਖਾਰੀ ਰਾਜਨ, ਸਾਨੂੰ ਹਨ ਬਰਾਬਰ
ਹਥ ਜੋੜ ਮਿਲੀਏ ਜੋ ਮਿਲੇ , ਦਿਲੋਂ ਕਰੀਏ ਆਦਰ
ਬੁਰਾ ਨਾ ਮੰਨੀਆਂ ਕੋਈ ਨਿੰਦਾ ਕਰੇ, ਸੌ ਜਨਾ ਵਿਚ ਖੜਕੇ
ਮੋਟੀ ਹੈ ਚਮੜੀ ਸਾਡੀ, ਜੂੰ ਨਾ ਕੰਨੀ ਸਰਕੇ
No comments:
Post a Comment