ਮਿੱਠੀ ਜ਼ੁਬਾਨ
ਜ਼ੁਬਾਨ ਮੇਰੀ ਕੌੜੀ ,ਚੁਬਮੇੰ ਮੇਰੇ ਬੋਲ
ਡਰਨ ਮੇਰੇ ਪਰਛਾਂਵਿਓਂ ,ਕੋਈ ਆਏ ਨਾ ਕੋਲ
ਬੇਮਤਲਵ ਸਚ ਸੁਣਾ ,ਕਈ ਦਿਲ ਮੈਂ ਦੁਖਾਏ
ਕਾਲਾ ਕਾਲਾ, ਕਾਣਾ ਕਾਣਾ ,ਕਹਿ ਕਈ ਰੋਲਾਏ
ਕਹਾਂ ਖਰੀ ਖਰੀ ਸੁਣਾਂਵਾਂ, ਨਹੀਂ ਹੁੰਦੈ ਮੇਰੇ ਤੋਂ ਕਲੋਲ
ਜ਼ੁਬਾਨ ਮੇਰੀ ਕੌੜੀ ,ਭੈੜੇ ਮੇਰੇ ਬੋਲ
ਫਿਰ ਇਕ ਦਿਨ ਸਟ ਲੱਗੀ ,ਭਾਰੀ ਮੇਰੇ ਤੇ ਆਈ
ਮਦਦ ਲਈ ਕੁਰਲਾਇਆ ,ਹੋਇਆ ਨਾ ਕੋਈ ਸਹਾਈ
ਜਗ ਨਫਰਤ ਕਰੇ ,ਸੋਚ ਮਾਯੂਸੀ ਛਾਈ
ਇਕੱਲਾ ਆਪ ਨੂੰ ਪਾ ,ਦਿੱਲ ਗਿਆ ਡੋਲ
ਜ਼ੁਬਾਨ ਮੇਰੀ ਕੌੜੀ ,ਭੈੜੇ ਚੁਬਮੇੰ ਮੇਰੇ ਬੋਲ
ਸਖਸ਼ ਆਇਆ ,ਲੋਕ ਉਸ ਆਸ ਪਾਸ ਘੁੰਮਣ
ਸ਼ੀਸ਼ ਨਿਵੌਂਣ ,ਪਲੂ ਉਸ ਦਾ ਬਾਰ ਬਾਰ ਚੁੰਮਣ
ਮਿੱਠੇ ਉਸ ਦੇ ਬੋਲ ਕੰਨਾਂ ਨੂੰ ,ਬੁਲੋਂ ਫੁੱਲ ਉਹ ਗਰਾਏ
ਲੋਕ ਪੂਜਣ ਉਸ ਨੂੰ ,ਗੱਲਾਂ ਦਾ ਖੱਟਿਆ ਉਹ ਕਮਾਏ
ਉਸ ਵੇਖ, ਕਰਨ ਲੱਗਾ ਮੈਂ ਵਿਚਾਰ
ਜ਼ੁਬਾਨੀ ਰਸ ਭਰ ,ਜਿਤੀਏ ਦਿੱਲ ਮੇਰੇ ਯਾਰ
ਨੀਂਵਾਂ ਚਲਣ, ਮਿੱਠਾ ਬੋਲਣ ਦੀ ਕੋਸ਼ਿਸ਼ ਕੀਤੀ ਜਾਰੀ
ਦਿਨਾਂ ਵਿੱਚ ਅਸਰ ਦੇਖਿਆ, ਪਾਈ ਕਇਆਂ ਨਾਲ ਯਾਰੀ
ਮਿਠਤ ਨੀਂਵੀਂ ਨਾਨਕਾ ,ਅਜ ਸਮਝ ਆਈ
ਪਿਆਰ ਮਿਲਿਆ ਜਗ ਤੋਂ ,ਖੁਸ਼ੀ ਬੇਹੱਦ ਪਾਈ
No comments:
Post a Comment