ਹਥ ਉੱਤੇ ਰਖੇ
ਟਿਕਾਣੇ ਪਹੁੰਚੇ, ਜਿੰਦ ਦੀ ਨਾ ਕੋਈ ਤਾਂਘ ਸਾਨੂੰ
ਸਵੇਰੇ, ਮੂੰਹ ਨੇਰੇ ਜਗਾਏ ਨਾ ਕਿਸੇ ਕੁੱਕੜ ਦੀ ਬਾਂਗ ਸਾਨੂੰ
ਮਰਜੀ ਸੌਈਂਏ, ਮਰਜੀ ਨਾਲ ਉਠੀਏ
ਮੱਧਮ ਮੱਠੀ ਚਾਲ ਰਖ,ਕਿਸੇ ਪਿੱਛੇ ਨਾ ਨਸੀਏ
ਕਮਾ ਲਿਆ ਜੋ ਸੀ ਕਮੌਣਾ ਹੋਰ ਕਮੌਣ ਦੀ ਚਾਹ ਨਾ ਰਹੀ
ਖਾਇਆ ਚੰਗਾ, ਹੰਢਾਇਆ ਚੰਗਾ ਤੰਗੀ ਦੀ ਕੋਈ ਮਾਰ ਨਾ ਸਹੀ
ਬੁਰੇ ਵਕਤ ਜਿੰਦ ਹੰਝੂ ਦਿਤੇ ,ਉਨ੍ਹਾਂ ਦੀ ਦਰਦ ਯਾਦ ਨਾ ਰਹੀ
ਖੁਸ਼ੀ ਗਰਵ ਪਿਛੋਕੜ ਝਾਤੀ ,ਦਿਲ ਕੋਈ ਅਫ਼ਸੋਸ ਨਾ ਰਿਆ
ਲੋਕ ਉਹ ਵੀ ਇੱਜਤ ਕਰਨ ਸਮਝੇ ਪਹਿਲਾਂ ਮੈਂਨੂੰ ਗੲਇਆ ਗੁਜ਼ਾਰਿਆ
ਤਗਮੇ ਪਦਮੇ ਕੋਈ ਨਾ ਜਿੱਤੇ,ਨਾ ਕੀਤਾ ਰੌਸ਼ਨ ਨਾਮ
ਛਾਤੀ ਠੋਕ ਐਲਾਨ ਕਰੀਏ ,ਜੀਈ ਜਿੰਦ ਰਖਾ ਬਰਕਰਾਰ ਮਾਣ
ਛੋਟਾ ਜੀਆ ਇਕ ਦਿੱਲ ਵਿੱਚ ,ਪੂਰਾ ਕਰੇ ਮੇਰਾ ਇਹ ਅਰਮਾਨ
ਜਿੰਦਾਂ ਹੁਣ ਤਕ ਸਹਾਈ ਹੋਇਆ,ਰੱਖੇ ਹਥ,ਜਦ ਜਿੰਦ ਜਾਨ
No comments:
Post a Comment