Sunday, December 24, 2023

ਇੰਝ ਰੱਖੀਂ ਦਾਤਾ p 2

 ਇੰਝ ਰੱਖੀਂ ਦਾਤਾ


ਗੋਡੀਂ ਨਾ ਪੀੜ ,ਗਿਟੀਂ ਨਾ ਦਰਦ

ਨਹੀਂ ਦੁੱਖਦੇ ਮੇਰੇ ਜੋੜ

ਏਦਾਂ ਹੀ ਰੱਖੀ ਰੱਬਾ, ਤੇਰੇ ਤੋਂ

ਮੰਗਾਂ ਨਾ ਕੁੱਛ ਹੋਰ 

ਯਾਦਦਾਸ਼ਤ ਕਮਜ਼ੋਰ ,ਮੈਂ ਭੁੱਲ ਭੁੱਲ ਜਾਵਾਂ

ਸੰਭਾਲੀ ਚੀਜ ਮੁੜ ਲਭ ਨਾ ਪਾਂਵਾਂ

ਗਲ ਕਰਦਾ ਰੁਕਾਂ ,ਅਗੇ ਕੀ ਕਹਿਣਾ

ਮੈਂ ਸੋਚ ਨਾ ਸਕਾਂ

ਕੰਨ ਅਧ ਬੋਲੇ ਉੱਚਾ ਸੁਣੇ

ਫਾਲਤੂ ਬਾਤ ਅਣਸੁਣੀ ਕਰਾਂ

ਮਤਲਬ ਵਾਲੀ ਮੈਂ ਝਟ ਫੜਾਂ 

ਲੱਤਾਂ ,ਬਾਂਹਾਂ ,ਪੱਠੇ ਕਮਜ਼ੋਰ 

ਰਿਆ ਨਹੀਂ ਓਹ ਪਹਿਲਾ ਜੋਰ 

ਬਸ ਇਹ ਛੋਟੇ  ਛੋਟੇ ਮਸਲੇ

ਮਸਲੇ ਨਹੀਂ ਵੱਡੇ ਹੋਰ

ਨਹੀਂ ਦੁੱਖਦੇ ਮੇਰੇ ਜੋੜ 

ਇੰਝ ਰੱਖੀ ਦਾਤਾ, ਮੰਗਾਂ ਨਾ

ਤੇਰੇ ਤੋਂ ਕੁੱਝ ਹੋਰ

No comments:

Post a Comment