ਤੂੰ ਸਾਡੀ ਦੁਨੀਆਂ ਸਾਰੀ
ਜਿੰਦ ਤੋਂ ਪਿਆਰੀ ,ਤੂੰ ਰਤਨ ਅਨਮੋਲ
ਕਿੰਝ ਕਰਾਂ ਬਿਆਂ ,ਲੱਭਣ ਨਾ ਮੈਂਨੂੰ ਬੋਲ
ਬਸ ਏਨਾ ਹੀ ਕਹਿ ਪਾਂਵਾਂ ਤੂੰ ਪਿਆਰੀ
ਤੂੰ ਸਾਡੀ ਦੁਨੀਆਂ ਸਾਰੀ
ਹਰ ਪਲ ਤੇਰੇ ਬਾਰੇ ਸੋਚਾਂ ,ਸੋਚਾਂ ਨਾ ਕੁੱਛ ਹੋਰ
ਤੂੰ ਹੀ ਚਾਨਣ ਸਾਡਾ, ਬਿਨ ਤੇਰੇ ਹਨੇਰਾ ਘਨਘੋਰ
ਤੂੰ ਹੀ ਸਾਡਾ ਜਗਤ, ਤੂੰ ਹੀ ਸਾਡੀ ਯਾਰੀ
ਤੂੰ ਲੱਗੇਂ ਸਾਨੂੰ ਬੜੀ ਪਿਆਰੀ
ਤੂੰ ਹੈਂ ਦੁਨੀਆਂ ਸਾਡੀ ਸਾਰੀ
ਤੂੰ ਸਾਡੀ ਰਾਹਗਾਰ ,ਤੂੰ ਹੀ ਦਿਲਦਾਰ
ਤੂੰ ਹੀ ਸਾਡਾ ਸਾਥੀ ,ਤੂੰ ਸਲਾਹਕਾਰ
ਨਜਰ ਨਾ ਲੱਗੇ ਤੈਂਨੂੰ ,ਅਸੀਂ ਤੇਰੇ ਤੇ ਬਲਿਹਾਰੀ
ਤੂੰ ਤਾਂ ਲੱਗੇਂ ਸਾਨੂੰ ਜਹਾਨੋ ਪਿਆਰੀ
ਸਾਡੀ ਤਾਂ ਤੂੰ ਦੁਨਿਆਂ ਸਾਰੀ
ਝਗੜੇ ਪਿਆਰ ਬਹੁਤ ਕੀਤੇ ,ਰਹੈ ਇਕ ਦੂਜੇ ਸੰਘ
ਤੰਦਰੁਸਤ ਰਬ ਤੈਂਨੂੰ ਰੱਖੇ ,ਦੇਵੇ ਖੁਸ਼ੀ, ਇਹੀਓ ਮੇਰੀ ਮੰਗ
ਰਲ ਦੋਨਾਂ ਨੇ ਸੋਹਣੀ ਨਿਭਾਈ ਵਾਰੀ
ਤੂੰ ਤਾਂ ਲੱਗੇਂ ਸਾਨੂੰ ਜਗ ਤੋਂ ਪਿਆਰੀ
ਤੂੰ ਸਾਡੀ ਜਨਤ ਸਾਡੀ ਦੁਨਿਆਂ ਸਾਰੀ
No comments:
Post a Comment