ਮੈਂ ਰਹਿ ਗਿਆ ਛੜਾ
ਛੜਾ ਮੈਂ ਰਹਿ ਗਿਆ ,ਮਾੜੇ ਮੇਰੇ ਨਸੀਬ
ਇਕ ਲਤ ਛੋਟੀ ,ਲੰਗ ਮਾਰ ਟੁਰਾਂ ਅਖ ਮਾਰੇ ਟੀਰ
ਘਰੋਂ ਵੀ ਦਰਮਿਆਨੇ ਨਾ ਗਰੀਬ ਨਾ ਹੀ ਅਮੀਰ
ਵਿਆਹ ਲਈ ਰਿਸ਼ਤਾ ਲਭ ਸਾਰਾ ਭਾਈਚਾਰਾ ਥਕ ਹਾਰਾ
ਮੇਰੇ ਨਾਲ ਲਾਂਵਾਂ ਲੈਣ ,ਕੋਈ ਨਾ ਤਿਆਰ, ਮੈਂ ਬੇਚਾਰਾ
ਕਿਸੇ ਸਲਾਹ ਦਿੱਤੀ ,ਪੰਡਤ ਕੋਲ ਹਥ ਦਿਖਾਓ
ਕੀ ਪਏ ਵਿਘਣ ,ਉਸ ਤੋਂ ਪੁੱਛੋ ਉਪਾਓ
ਹਥ ਵੇਖ ਪੰਡਤ ਬੋਲਿਆ, ਇਸ ਤੇ ਰਾਹੂ ਕੇਤੂ ਭਾਰੀ
ਵਿਆਹ ਨਹੀਂ ਹੋਣਾ ,ਇਸ ਦੀ ਕਿਸਮਤ ਮਾੜੀ
ਪੰਡਤ ਮੈਂਨੂੰ ਮੰਗਲਿਕ ਫਰਮਾਇਆ
ਹੋਰ ਕਈ ਕੁੱਛ ਕਹਿ ,ਸਭ ਨੂੰ ਡਰਾਇਆ
ਚਲਾਕ ਪੰਡਤ ,ਪੈਸੇ ਲੈ ਗਿਆ ਬਟੋਰ
ਮਾੜੀ ਪਹਿਲਾਂ ਕਿਸਮਤ ,ਮਾੜੀ ਕਰ ਗਿਆ ਹੋਰ
ਰਿਸ਼ਤਾ ਫਿਰ ਮੈਂਨੂੰ ਗਿਆ ਇਕ ਆ
ਵਿਆਹ ਦਾ ਮੈਂਨੂੰ ਚੜਿਆ ਚਾਅ
ਘੋੜੇ ਚੜਿਆ, ਪਗ ਸੋਹਣੀ ,ਉਤੇ ਕਲਗੀ ਸਜਾਈ
ਸੋਹਰੀਂ ਮਿਲਣੀ ਵੇਲੇ ਫੁੱਫੜ ਖੁਸ਼ੀ ਬੰਦੂਕ ਚਲਆਈ
ਘੋੜਾ ਡਰਿਆ, ਚਾਰੋਂ ਪੈਰ ਚੁੱਕ ਉਹ ਨਸਾ
ਲੁਗਾਮ ਮੇਰੇ ਹੱਥੋਂ ਛੁੱਟੀ ,ਮੈਂ ਹੋਇਆ ਬੇਬਸਾ
ਘੋੜਾ ਦੌੜਾਂ ਵਾਪਸ ਪਿੰਡ ਤਬੇਲੇ ਰੁਕਿਆ
ਯਾਰ ਦਾ ਫਿਟਫਟਿਆ ਲੈ ਮੁੜ ਸੋਹਰੇ ਢੁਕਿਆ
ਕੁੜੀ ਦਾ ਬਾਬਾ ਕਹੇ, ਸ਼ਾਦੀ ਕਰੋ ਭੰਗ
ਪਹਿਲੀ ਗਲ ਮਹੂਰਤ ਗਿਆ ਲੰਘ
ਖੇਹ ਚਲਾਊ ਗਰਿਸਥ ,ਘੋੜਾ ਕਰ ਨਾ ਸਕਿਆ ਕਾਬੂ
ਖੂਹ ਚ ਨਹੀਂ ਸੁਟਣੀ ,ਮੇਰੀ ਪੋਤੀ ਨਹੀਂ ਵਾਧੂ
ਜਿਦ ਆਪਣੀ ਤੇ ਬਾਬਾ ਧਾੜਕੂ ਰਿਆ ਅੜਾ
ਮੈਂ ਨਾ ਵਿਇਆ ,ਰਹਿ ਗਿਆ ਛੜਾ ਦਾ ਛੜਾ
No comments:
Post a Comment