ਮਰਦ ਦੀ ਫਿਤਰਤ ,ਦੂਸਰੀ ਦੀ ਚਾਅ
ਮਰਦ ਦੀ ਫਿਤਰਤ ,ਰੱਖੇ ਦੂਸਰੀ ਦੀ ਚਾਅ
ਦੱਸੇ ਨਾ ਕੋਈ ,ਸਭ ਰੱਖਣ ਦਬਾ
ਦਿਲੇ ਨਾ ਰੱਖੇਂ ,ਜਾਹਰ ਕਰੇਂ ਆਪਣੇ ਅਰਮਾਨ
ਅਤ ਦਾ ਸ਼ੌਦਾਈ ,ਜਾਂ ਭੋਲਾ ਇੰਨਸਾਨ
ਸੀਨੇ ਵਿੱਚ ਜੋ ਚਾਹਤ ,ਕਹਿ ਨਾ ਸਕਾਂ
ਦੁਨਿਆਂ ਕੀ ਕਹੂ ,ਮੈ ਬਹੁਤ ਡਰਾਂ
ਦੂਰ ਦੇ ਪਲੌਅ ਬਣਾ ,ਇੰਝ ਕਰਾਂ ਇੰਝ ਕਰਾਂ
ਸਾਹਮਣੇ ਜੀਭ ਨੂੰ ਤਾਲਾ ,ਕੁੱਛ ਕਹਿ ਨਾ ਸਕਾਂ
ਕਦੀ ਕਦੀ ਚਾਹਾਂ ਉਠਣ ਸਵੇਰੇ ਸ਼ਾਮ
ਚੋਰਾਂ ਵਾਂਗ ਲੁਕਾਂ ,ਨਾ ਪਾਂਵਾਂ ਆਰਾਮ
ਕੋਟ ਬਾਰ ਮੰਨ ਨੂੰ ਸਮਝਾਇਆ
ਦਿਮਾਗੋਂ ਇਹ ਸੋਚਾਂ ਕਢ ਨਾ ਪਾਇਆ
ਕੋਸਾਂ ਆਪ ਨੂੰ ਕਿਉਂ ਕਰਾਂ ਬੇਵਫਾਈ
ਸਮਝਾਂ ਆਪ ਨੂੰ ਅਪਣਿਆਂ ਦਾ ਹਰਜਾਈ
ਇਕੋ ਏਕ ਦਾ ਸਾਰਾ ਹੋ ਨਾ ਪਾਂਵਾਂ
ਰੁੱਕ ਨਾ ਸਕਾਂ ਪਾਪ ਮੈਂ ਕਮਾਂਵਾਂ
ਮਰਦ ਦੀ ਸੋਚ ਕਿਓਂ ਐਸੀ ਬਣਾਈ
ਦੂਸਰੀ ਦੀ ਵੀ ਚਾਹ, ਰਜ ਏਕ ਨਾਲ ਨਾਹੀ
ਦੋਸ਼ੀ ਆਪ ਨੂੰ ਆਪ ਠਹਿਰਾਂਵਾਂ
ਬਖਸ਼ੀਂ, ਥਾਂ ਤੋਰੇ ਪੈਰੀਂ ਮੈਂ ਪਾਂਵਾਂ
ਤੇਰੀ ਨਿਗਾਹ ਵਿੱਚ ਜੇ ਇਹ ਪਾਪ
ਸੱਚਾ ਰਾਹ ਦਿਖਾ, ਖੁਦਾ ਖੁਦ ਆਪ
No comments:
Post a Comment