ਹੁਸ਼ਿਆਰੀ ਕੀ ਕਰਨੀ
ਆਪ ਨੂੰ ਮੈਂ ਸਮਝਾਂ ਹੁਸ਼ਿਆਰ
ਹੁਸ਼ਿਆਰੀ ਕਰਾਂ, ਡਿਗਾਂ ਮੂੰਹ ਭਾਰ
ਬੇਵਕੂਫ ਬਣਾ ਬਾਰ ਬਾਰ ,ਬਾਰ ਬਾਰ
ਸੌ ਬਾਰ ਨਹੀਂ ,ਸ਼ਰਤੀਏ ਹਰ ਬਾਰ
ਮਤਾਂ ਦੇਵਾਂ ਅਣੇ ਗਣੇ ਨੂੰ ,ਕਿੰਝ ਜਿੰਦ ਚਲੌਣੀ
ਜਾਣੇ ਜਹਾਨ ਸਲਾਹ ਬੇਕਾਰ ,ਤੈਂਨੂੰ ਅਕਲ ਨਹੀਂ ਔਣੀ
ਰੇੜੀ ਵਾਲਾ ਮੈਂਨੂੰ ਲੁੱਟੇ ,ਲੋਕ ਦੇਣ ਦੋ, ਮੈਥੋਂ ਬਟੋਰ ਚਾਰ
ਫਿਰ ਵੀ ਮੈਂ ਸਮਝਾਂ ਮੈਂ ਹੁਸ਼ਿਆਰ
ਭਾਰੀ ਮੁੱਦੇ ਤੇ ਦੋਸਤ ਕਰਨ ਸੋਚ ਵਿਚਾਰ
ਚੁਟਕਲੇ ਸੁਣਾ ਕਰਾਂ ਮੰਦਬੁੱਧੀ ਆਪਣੀ ਜਾਹਰ
ਪੜੇ ਲਿਖੇ ਆਪ ਆਪ, ਹਾਂ ਜੀ ਹਾਂ ਜੀ ਕਹਿ ਦਰਸੌਣ ਸਭਿਆਚਾਰ
ਮੈਂ ਤੂੰ ਤੂੰ ਆਹੋ ਆਹੋ ਕਹਿ ,ਰਿਆ ਗਵਾਰ ਦਾ ਗਵਾਰ
ਬਹਿ ਇਕ ਦਿਨ ਮੈਂ ਕੀਤਾ ਡੂੰਗਾ ਵਿਚਾਰ
ਕੀ ਮੈਂ ਮੰਦਬੁੱਧੀ ,ਬੇਵਕੂਫ ਜਾਂ
ਹੁਸ਼ਿਆਰ
ਸੋਚਾਂ ਦਿੱਲ ਮੇਰਾ ਸਾਫ ,ਕਰਾਂ ਸਭ ਨਾਲ ਪਿਆਰ
ਖੁਸ਼ੀ ਮੈਂਨੂੰ ਇਸ ਵਿੱਚ, ਕਿਓਂ ਬਣਾ ਹੁਸ਼ਿਆਰ
ਮੈਂ ਆਰ ਨਾ ਪਾਰ ,ਮੈਂ ਅਧ ਵਿਚਘਾਰ
ਨਾਂ ਮੈਂ ਅਕਲਮੰਦ ਨਾ ਜਾਦਾ ਹੁਸ਼ਿਆਰ
ਸੋਚ ਇਹ ਰੱਖੀ, ਸੁੱਖ ਸਕੂਨ ਮੈਂ ਪਾਇਆ
ਹੁਸ਼ਿਆਰੀ ਕੀ ਕਰਨੀ, ਵਜੋਂ ਇਸ ਜੀਵਨ ਰਾਸ ਆਇਆ
No comments:
Post a Comment