Sunday, December 24, 2023

ਜੀਣ ਦੋ ਧਾਰੀ p 4

 ਜੀਭ ਦੋ ਧਾਰੀ


ਜੀਭ ਹੈ ਦੋ ਧਾਰੀ ਤਲਵਾਰ

ਦੋਨੋਂ ਪਾਸਿਉਂ ਕਰੇ ਉਹ ਮਾਰ

ਫੋਕੀ ਮਿੱਠੀ ਹੋ ,ਜਾਲ ਬਛਾਏ 

ਕੌੜੇ ਬੋਲ ਬੋਲ ,ਦਿਲ ਦੁਖਾਏ

ਜ਼ੁਬਾਨ ਤੇ ਜਿਸ ਪਾਈ ਲੁਗਾਮ

ਜਿਤਿਆ ਉਹ ਦਿਲ ਜਹਾਨ

ਜੀਭ ਜੋ ਬੋਲੇ ,ਅਨਤੋਲੈ ਬੋਲ

ਨਿੰਦਾ ਕਰੇ, ਖੋਲੇ ਦੁਖਦਾਈ ਪੋਲ

ਤਲਵਾਰ ਤੋਂ ਡੂੰਗਾ ਜਖਮ ਪੁਚਾਏ 

ਚੰਗੇ ਬੰਦੇ ,ਚੰਗੇ ਦੋਸਤ ਦੁਸ਼ਮਣ ਬਣਾਏ

ਇਕੋ ਜੀਭ ਰਬ ਦਿੱਤੇ ਦੋ ਕੰਨ

ਸਿਆਣਿਆਂ ਦੀ ਸਲਾਹ ਇਹ, ਮਨ

ਦੂਨਾ ਸੁਣ ਅੱਧਾ ਬੋਲ

ਪਹਿਲਾਂ ਸੋਚ ,ਫਿਰ ਮੂੰਹ ਖੋਲ

ਉਸਤਤ ਕਰਨ ਬਹਿਣ ਤੇਰੇ ਕੋਲ

ਕਾਬੂ ਕੀਤੀ ਜਿਸ ਅਪਣੀ ਜ਼ੁਬਾਨ

ਸੁੱਖ  ਪਾਇਆ ,ਬਣਿਆ ਵਿਧਵਾਨ

ਜੀਭੈ ਬੋਲ ਰਾਂਹੀਂ ,ਫਿਤਰਤ ਦੀ ਹੋਏ ਦਰਸਾਈ

ਰਸੀਲੀ ਜ਼ੁਬਾਨ ਜਗ ਬਲਿਹਾਰੀ ਸਚ ਜਾਣੀ, ਮੇਰੇ ਭਾਈ

No comments:

Post a Comment