Sunday, December 24, 2023

ਦੁਨੀਆਦਾਰੀ ਸਿੱਖ ਜੱਸਾ ਬਣਿਆ ਹੁਸ਼ਿਆਰ p 3

 ਦੁਨੀਆਦਾਰੀ ਸਿੱਖ ਜੱਸਾ ਬਣਿਆ ਹੁਸ਼ਿਆਰ


ਖ਼ਬਰਦਾਰ  ਹੋਇਆ, ਹੋਸ਼ਿਆਰ ਹੋਇਆ, ਹੁਸ਼ਿਆਰ ਹੋਇਆ ,ਜਸੇ ਸਿਖ  ਲਈ ਦੁਨਿਆਦਾਰੀ 

ਲਾਪ੍ਰਵਾਹੀ ਛੱਡੀ ,ਬੇਪਰਵਾਹੀ ਤਜੀ, ਸਿਖ ਲਈ ਜਿਮੈਦਾਰੀ

ਸੋਚ ਸਮਝ ਕੇ ਗਲ ਕਰੇ, ਹਰ ਸ਼ਬਦ ਨੂੰ ਲਏ ਤੋਲ

ਜਾਦਾ ਮੂੰਹ ਆਪਣਾ ਬੰਦ ਰੱਖੇ, ਐਂਵੇਂ ਨਹੀਂ ਦਿੰਦਾ ਖੋਲ 

ਊਟ ਪਟਾਂਗ ਦਿਆਂ ਫੜੀਆਂ ਨਾ ਮਾਰੇ, ਬਜਾਏ ਨਾ ਫੋਕੇ ਢੋਲ

ਲੋਕ ਵੀ ਹੁਣ ਮੰਨਣ ਲੱਗੇ ,ਸਚੇ ਜਸੇ ਦੇ ਬੋਲ

ਦੇਖ ਪਰਖ ਸੌਦਾ ਖਰੀਦੇ, ਵਾਜਫ ਮੋਲ ਚੁਕਾਏ 

ਠਗ ਨਾ ਸਕੇ ਹੁਣ ਜਸੇ ਨੂੰ  ਕੋਈ ਜਿਨੀ ਵੀ ਚਲਾਕੀ ਦਿਖਾਏ 

ਜਿੰਦ ਦਾ ਤੁਜਰਬਾ ,ਉਮਰ ਦਾ ਤਕਾਜ਼ਾ, ਜਜ਼ਬਾਤਾਂ ਤੇ ਪਾਈ ਲੁਗਾਮ 

ਘਰ ਵਾਲਿਆਂ ਨਾਲ ਝਗੜੇ ਘਟੇ, ਪਾਇਆ ਕੁੱਛ ਆਰਾਮ

ਖੁਸ਼ੀ ਨਾਲ ਰੂਹ ਖਿਲ ਗਈ ,ਦਸ ਨਾ ਸਕਾਂ ਯਾਰ

ਦੁਨੀਆਦਾਰੀ ਸਿਖ ਜੱਸਾ ਹੋਇਆ ਹੁਸ਼ਿਆਰ

ਬਣਿਆ ਜੱਸਾ ਹੁਸ਼ਿਆਰ ,ਜੱਸਾ ਹੋਇਆ ਹੁਸ਼ਿਆਰ

No comments:

Post a Comment