ਮਾਫੀ ਮੰਗੀ ਖੁਸ਼ੀ ਪਾਓ
ਨੇਰੇ ਵਿੱਚ ਠੋਕਰਾਂ ਨਾ ਖਾਓ ,ਮੰਨ ਦੀ ਬੱਤੀ ਜਗਾਓ
ਨਰਾਜ ਹੈ ਯਾਰ ਤੁਹਾਡਾ ,ਹਥ ਜੋੜ ਉਸੇ ਮਨਾਓ
ਇਕ ਦੋ ਬਾਰ ਕਰ ਕੇ ਦੇਖੋ ,ਨਹੀਂ ਇਹ ਕੰਮ ਔਖਾ
ਪਰਤ ਬੇਹਾਲ ਹੋਣ ਗਿਆਂ ਖੁਸ਼ੀਆਂ, ਸਾਹ ਆਊਗਾ ਸੌਖਾ
ਆਪਣਿਆਂ ਕੋਲੋਂ ਮਾਫੀ ਮੰਗ ,ਇੱਜਤ ਨਾ ਤੁਹਾਡੀ ਘਟਾਊ
ਬਰਾਬਰੀ ਦਾ ਹੈ ਪਿਆਰ ਦਾ ਰਿਸ਼ਤਾ, ਹੋਰ ਨੇੜੇ ਲਿਆਊ
ਹਾਰ ਦੋਨਾਂ ਚੋਂ ਕਿਸੇ ਦੀ ਹੋਏ ,ਦੋਨਾ ਦੀ ਹੁੰਦੀ ਜੀਤ
ਰਲ ਮਿਲ ਜਿੰਦ ਮਾਣੋ ,ਗਾਓ ਇਕਠੇ ਹੋ ਗੀਤ
ਲੜਾਈ ਝਗੜੇ ਸਿਰਫ ਹਨ ਪਹਿਲੂ, ਨਹੀਂ ਜਿੰਦ ਸਾਰੀ
ਸੱਚੇ ਮੰਨ ਸੋਚ ਕੇ ਦੇਖੋ ,ਇਕੱਠਿਆਂ ਜਿੰਦ ਪਿਆਰੀ
ਸਮਝੋ ਨਾ ਆਪ ਗੁਸਤਾਖ ਅਨੋਖੇ, ਝਗੜੇ ਹਰ ਘਰ ਹੁੰਦੇ
ਸਯਿਮ ਵਰਤ ਜੋ ਕਰਨ ਸੁਲਾਅ ,ਓਹੀ ਸਿਆਣੇ ਬੰਦੇ
ਨਰਾਜ਼ਗੀ ਝਗੜਿਆਂ ਨਾਲ ,ਸੱਚਾ ਪਿਆਰ ਨੇ ਹੋਏ ਘਟ
ਖੁਸ਼ੀ ਲਈ ਮਾਫੀ ਮੰਗਣੋ ਸੰਗਣ, ਉੱਚੀ ਉਨ੍ਹਾ ਦੀ ਮਤ
ਉਤੋਂ ਇਹ ਜੋੜਿਆਂ ਬਣਿਆਂ ,ਖੁਸ਼ ਰਹੋ ਦੂਜੇ ਸੰਘੇ
ਜਨਤ ਪਾਓ, ਜੀਵਨ ਸੌਖਾ ,ਦਿਨ ਲੰਘਣਗੇ ਚੰਗੇ
No comments:
Post a Comment