Sunday, December 24, 2023

ਖ਼ੁਸ਼ੀ ਤੇਰੇ ਅੰਦਰ p4

 ਖੁਸ਼ੀ ਤੇਰੇ ਅੰਦਰ


 ਖੁਸ਼ੀ ਪੌਣ ਲਈ ਜਿੰਦਗੀ ਗਾਲੀ ਸਾਰੀ

ਮਿਲੀ ਨਾ ਬਾਹਰ ਕਿਤੇ, ਜੀਣਾ ਹੋ ਗਿਆ ਭਾਰੀ 

ਸੋਚਿਆ ਆਯਾਸ਼ੀ ਕਰਾਂਗੇ ,ਕੱਠਾ ਕਰ ਖਾਸਾ ਧੰਨ 

ਪੈਸੇ ਬਲ ਖਰੀਦਾਂਗੇ ,ਜਿਸ ਤੇ ਆਇਆ ਮੰਨ 

ਮਹਿੰਗੀ ਲਈ ਕਾਰ ,ਮਹਿੰਗਾ ਬੰਗਲਾ ਲਿਆ ਬਣਾ 

ਮਹਿੰਗੇ ਕੱਪੜੇ, ਕੀਮਤੀ ਗਹਿਣੇ ਪਾ,ਤਨ ਲਿਆ ਸਜਾ 

ਖੁਸ਼ੀ ਫਿਰ ਵੀ ਅਧੂਰੀ ਰਹੀ, ਮੰਨ ਚਾਹੇ ਹੋਰ 

ਹੋਰ ਲੈ ਕੇ ਹੋਰ ਲੋਚਿਆ, ਪੂਰਾ ਨਾ ਹੋਇਆ ਹੋਰ

ਧੰਨ ਦੌਲਤ ਤੋਂ ਮੂੰਹ ਮੋੜਿਆ ,ਵਿਦਿਆ ਵਲ ਗਿਆ ਧਿਆਨ

ਅਣਗਿਣਤ ਕਿਤਾਬਾਂ ਗ੍ਰੰਥ ਪੜੇ,ਕੱਠਾ ਕੀਤਾ ਗਿਆਨ

ਡੂੰਘੀਆਂ ਸੋਚਾਂ ਸੋਚਦੇ ਰਹਿ ਗਏ, ਮੰਨ ਹੋਇਆ ਦੁੱਖੀ 

ਸਿਆਂਣਪ ਨਾਲ ਜਿੰਦ ਬਾਰੇ ਸੋਚ,ਮਿਲੀ ਨਾ ਖੁਸ਼ੀ

ਇੱਧਰ ਉੱਧਰ ਖੁਸ਼ੀਆਂ ਲਭਣਿਆਂ ਛੱਡੀਆਂ, ਅੰਦਰ ਝਾਤੀ ਮਾਰੀ

ਖੁਸ਼ੀਆਂ ਪਾਈਆਂ ਆਪ ਦੇ ਅੰਦਰ,ਖੁਸ਼ੀਆਂ ਨਹੀਂ ਬਾਹਰੀ

ਆਪ ਨਾਲ ਤੁਸੀਂ ਖੁਸ਼ ਰਹੋ,ਗਲ ਮੁਕਦੀ ਇਥੇ ਸਾਰੀ

ਚਾਹੇ ਬੇਅਕਲਾ ਚਾਹੇ ਸਿਆਂਣਾ, ਆਪ  ਨਾਲ ਰਹੋ ਖੁਸ਼

ਖੁਸ਼ੀਆਂ ਤੁਹਾਡੇ ਪੈਰ ਚੁੰਮਣ, ਪਾਓਗੇ ਨਾ ਕੋਈ ਦੁੱਖ 

ਖੁਸ਼ੀ ਨਹੀਂ ਕਿਸੇ ਮਹਿਲ ਮਕਾਨੇ, ਨਾ ਦਵਾਰੇ ਨਾ ਮੰਦਰ

ਜਗ ਵਿੱਚ ਬਾਹਰ ਨਹੀ,ਖੁਸ਼ੀ ਤੇ ਤੇਰੇ ਅਪਣੇ ਅੰਦਰ

No comments:

Post a Comment