ਗਪੌੜੀ ਦਿਆਂ ਗੱਪਾਂ
ਲੰਮੀਆਂ ਲੰਮੀਆਂ ਗੱਪਾਂ ਛਡ, ਲੋਕਾਂ ਨੂੰ ਕਰਾਂ ਹੈਰਾਨ
ਗਪੋੜੀ ਜਗ ਨਾਂ ਪਕਾਇਆ,ਕਹਿਣ ਇਸੇ ਬਚਾਏ ਭਗਵਾਨ
ਘੋੜੇ ਹਿਰਨ ਤੋਂ ਤੇਜ ਮੈਂ ਦੌੜਾਂ
ਸ਼ੇਰ ਦੀ ਮੁੱਛ,ਹਾਥੀ ਕੰਨ ਮਰੋੜਾਂ
ਸ਼ੇਰ ਸ਼ਿਕਾਰ ਕੀਤੇ, ਦਿਆਂ ਕਹਾਣੀਆਂ ਸੁਣਾਵਾਂ
ਚੂਹੇ ਤੋਂ ਡਰਾਂ, ਦੁਨਿਆਂ ਤੋਂ ਛਿਪਾਂਵਾਂ
ਹੜ ਆਏ ਦਰਿਆ ਨੂੰ ਲਾਂਵਾਂ ਬੰਨ
ਸਚ ਹੈ ਇਹ ਤੂੰ ਮੰਨ ,ਚਾਹੇ ਨਾ ਮੰਨ
ਸੁਣ ਮੈਰਿਆਂ ਫੜੀਆਂ ਲੋਕ ਮਜਾਕ ਅੜੌਣ
ਪਰਵਾਹ ਨਹੀਂ,ਮੇਰੀ ਸੋਚ ਤੇ ਲੁਗਾਮ ਉਹ ਲੌਣ ਵਾਲੇ ਕੌਣ
ਮੇਰੀਆਂ ਛੱਡੀਆਂ ਕਿਸੇ ਦਾ ਦਿੱਲ ਨਾ ਦੁਖਾਏ
ਕਦੀ ਕਦਾਈਂ ਦੁੱਖੀ ਰੂਹ ਨੂੰ ਹਸਾਏ
ਵਹੂਦਿਆਂ ਮੇਰੀਆਂ ਗੱਪਾਂ, ਮੰਨਾ,ਸ਼ਰਮ ਨਾ ਖਾਂਵਾਂ
ਅਪਣੇ ਗਣੇ ਨੂੰ ਰੋਕ ਰੋਕ ਚਾਅ ਨਾਲ ਸੌਣਾਂਵਾਂ
ਵੇਹਲਾ ਮੈਂ,ਖਾਲੀ ਮੇਰਾ ਦਿਮਾਗ ਸੋਚੇ,ਕਰੇ ਨਾ ਆਰਾਮ
ਲੰਮੀਆਂ ਲੰਮੀਆਂ ਛਡ ਕਰਾਂ ਜਹਾਨ ਨੂੰ ਹੈਰਾਨ
No comments:
Post a Comment