Sunday, December 24, 2023

ਮੈਂ ਹਾਥੀ ਦੰਦਾ p 2

 ਮੈਂ ਹਾਥੀ ਦੰਦਾ 


ਹਾਥੀ ਦੇ ਦੰਦ ਖਾਣੇ ਦੇ ਹੋਰ ਦਿਖਾਣੇ ਦੇ ਹੋਰ

ਮੰਨੇ ਜੋ ਹੈ, ਦਬਾ ਰੱਖਾਂ ,ਵਿਖਾਵਾਂ ਕੁੱਛ ਹੋਰ

ਕੋਈ ਬੇਹੂਦੀ ਰਾਏ ਪੇਸ਼ ਕਰੇ, ਮੂੰਹੋਂ

" ਕਿਆ ਕਹਿਣੇ' ਬਕਾਂ 

ਮੰਨੇ ਕਮਝਾਂ ਉਸੇ ਬੇਵਕੂਫ, ਪਰ ਇਹ ਨਾ ਕਹਾਂ

ਸੁਣਦਾ ਰਹਾਂ ਉਸ ਦੀ, ਕਹਾਂ ਨਾ ,ਨਾ ਬੋਲ ਹੋਰ

ਹਾਥੀ ਦੇ ਦੰਦ ਖਾਣੇ ਦੇ ਹੋਰ ਦਿਖਾਣੇ ਦੇ ਹੋਰ 

ਨਿੰਦਾ ਕੋਈ ਕਿਸੇ ਔਰ ਦੀ ਕਰੇ,

 ਆਯਾਸ਼ੀ ਦਾ ਦੋਸ਼, ਉਸ ਦਰ ਧਰੇ

ਅੰਦਰੋਂ ਮੈਂ ਖੁਸ਼ ,ਇਸੇ ਪਤਾ ਨਹੀਂ ਮੇਰੇ ਬਾਰੇ

ਕੀ ਕੁਕਰਮ ਕੀਤੇ, ਕੀ ਚੰਦ ਅਸੀਂ ਚਾੜੇ

ਚਵਨੀ ਅਪਣੀ ਪਾ ,ਮਸਾਲਾ ਲਾਂਵਾਂ ਹੋਰ 

ਹਾਥੀ ਦੇ ਦੰਦ ਖਾਣੇ ਦੇ ਹੋਰ ਦਿਖਾਣੇ ਦੇ ਹੋਰ 

ਪੰਚਾਇਤ ਬਹਿ  ਕਿਸੇ ਦੇ ਪਾਪ ਦਾ ਫੈਸਲਾ ਕਰੇ

ਚੁਪ ਬੈਠ ਸੁਣਾ ਮੰਨ, ਅੰਦਰੋਂ ਮੇਰਾ ਡਰੇ

ਪਤਾ ਨਾ ਲਗ ਜਾਏ, ਇਹ ਪਾਪ ਮੇਰਾ ਕਾਰਨਾਮਾਂ

 ਇਲਜ਼ਾਮ ਜਿਸ ਲੋਕਾਂ ਥੋਪਿਆ ,ਉਹ ਫਸੇ ਮੈਂ ਬਚ ਜਾਂਵਾਂ

ਉਤੋਂ ਸ਼ਰੀਫ  ਮੈਂਨੂੰ ਪਤਾ ,ਅੰਦਰ ਬਸੇ ਮੇਰੇ ਚੋਰ

ਦੰਦ ਹਾਥੀ ਦੇ ਖਾਣ ਵਾਲੇ ਹੋਰ ਦਿਖੌਣ ਵਾਲੇ ਹੋਰ

No comments:

Post a Comment