ਕਿੰਨਾ ਮੈਂ ਬੁਰਾ
ਕਿੰਨਾ ਮੈਂ ਬੁਰਾ ਮੈਂ ਹੀ ਜਾਣਾ
ਜਹਾਨ ਮੇਰੀ ਬੁਰਾਈ ਤੋਂ ,ਅਨਜਾਣਾ
ਦਾਰੂ ਪੀ ਕਵਿਤਾ ਲਿਖਾਂ
ਸ਼ਰੇਹ ਅਪਣੇ ਆਪ ਲਵਾਂ
ਦਾਰੂ ਲਿਖਾਏ, ਨਾ ਮੈਂ ਕਹਾਂ
ਮੰਨ ਵਿੱਚ ਸਭ ਕੁੱਛ ਲਈ ਲਲਚਾਂਵਾਂ
ਕੁੱਛ ਨਹੀਂ ਚਾਹੀਦਾ ,ਸਭ ਨੂੰ ਦਿਖਾਂਵਾਂ
ਮਨਸੂਬੇ ਸਾਡੇ ਜੋ ਰਹੇ ਅਧੂਰੇ
ਗਲਤ ,ਨਹੀਂ ਸੀ ਹੋਣੈ ਪੂਰੇ
ਕੋਈ ਪੁੱਛੇ ਕਿ, ਪਹੁੰਚ ਨਹੀਂ ਪਾਇਆ, ਤੂੰ ਨਿਰਾਸ਼
ਹਸਾਂ, ਬੋਲਾਂ, ਪੂਰੇ ਹੋਣ ਦੀ ਨਹੀਂ ਸੀ ਆਸ
ਏਦਾਂ ਲਭਿਏ ਨਾ-ਕਾਮਜਾਬੀ ਦਾ ਬਹਾਨਾ
ਜੋ ਮਿਲਿਆ ਉਸੇ ਸਵੀਕਾਰਿਆ , ਮੰਨਿਆ ਸੁਹਾਨਾ
ਜਿੰਦ ਵਿੱਚ ਕੋਈ ਸ਼ਿਕਾਇਤ ਨਾ ਰਹੀ
ਜੋ ਬੀਤੀ ਸੋਹਣੀ ਬੀਤੀ ਰਹੀ ਸਹੀ
ਖਵਾਇਸ਼ਾਂ ਮੰਨ ਐਸੀਆਂ ਰੱਖਾਂ
ਜਹਾਨ ਜਾਣੇ ਤੇ ਹੋਵੇ ਹੈਰਾਂ
ਆਇਸ਼ੀ ਨਾਲ ਦਿਮਾਗ ਐਸੇ ਭਰਿਆ
ਜਗ ਕਹੇ ਇਹ ਗਿਆ ਗੁਜ਼ਾਰਿਆ
ਕਿੰਨਾ ਮੈਂ ਬੁਰਾ ਮੈਂ ਹੀ ਜਾਣਾ
ਜਗ ਮੇਰੀ ਬੁਰਾਈ ਤੋਂ ਅਨਜਾਣਾ
No comments:
Post a Comment