Sunday, December 24, 2023

ਘਮੰਡ ਤੋੜੀਂ ਪ 2

 ਘਮੰਢ ਤੋੜੀਂ


ਕੰਨੀ ਪਾਓ ਗਲ ਮੇਰੀ, ਨਾ ਲਓ ਮੇਰੇ ਨਾਲ ਪੰਗਾ

ਸਟ ਕੋਈ ਨਾ ਆਊ ਤੁਹਾਨੂੰ ,ਮਜਾਜ ਰਹੂ ਚੰਗਾ

ਸਾਡੇ ਨਾਲ ਜਿਸ ਵੀ ਟੱਕਰ ਲਈ, ਹੋਇਆ ਚੂਰ ਚੂਰ

ਬੋਲ ਅਸੀਂ ਐਸੇ ਬੋਲਿਏ ,ਟੁੱਟੇ ਉਸ ਦਾ ਗਰੂਰ 

ਤਲਵਾਰ ਨਾ ਚਲਾਇਏ ,ਨਾ ਛਡਿਏ ਤਿੱਖੇ ਤੀਰ

ਧਾਰੀਦਾਰ ਲਫਜ਼ ਲਭ  ਸੀਨਾ ਉਸ ਦਾ ਦੇਈਏ ਚੀਰ

ਸ਼ਰੀਫ ਆਪ ਨੂੰ ਮੰਨੀਏ ,ਸਚ ਨੂੰ ਕਰੀਏ ਪਿਆਰ

ਸਾਫ ਦਿਲੇ ਜੋ ਮਿਲੇ, ਫਲਾ ਬਾਂਹਾਂ ਬਣਾਈਏ ਉਸ ਨੂੰ ਯਾਰ

ਯਾਰੀ ਵੀ ਸਾਡੀ ਪੱਕੀ ਹੁੰਦੀ, ਨਿਭਾਈਏ ਉਮਰਾਂ ਨਾਲ

ਜਰੂਰਤ ਵਖਤੀਂ ਕੰਧਾਂ ਜੋੜ ਖੜੀਏ, ਜਾਨ ਦੇਈਏ ਯਾਰ ਲਈ ਵਾਰ

ਦੋਗਲਾਪਨ ਨਾ ਆਏ ,ਨਾ ਸਹਿਏ ,ਨਾ ਅਸੀਂ ਹੁਸ਼ਿਆਰ 

ਮਧ ਮੁਸੀਬਤ ਨਾ ਛਡਿਏ ਯਾਰ ਨੂੰ, ਲਾਈਏ ਉਸੇ ਪਾਰ

ਪਤਾ ਨਹੀਂ ਇਹ ਗਰੂਰ ਮੇਰਾ ਬੋਲੇ  ਜਾਂ ਮੇਰੇ ਸੱਚੇ ਵਿਚਾਰ 

ਘਮੰਢ ਸਾਡਾ ਤੋੜੀਂ ਮੌਲਾ ,ਗਲਤੀ ਬਖਸ਼ੀਂ ,ਏ ਬਖਸ਼ਣਹਾਰ

No comments:

Post a Comment