ਗੋਡੇ ਗੋਡੇ ਵਿਆਹ ਦਾ ਚਾਅ
ਗੋਡੇ ਗੋਡੇ ਚੜਿਆ ਚਾਅ ਸਾਨੂੰ
ਗੋਡੇ ਗੋਡੇ ਸਾਨੂੰ ਚੜਿਆ ਚਾਅ
ਹੋ ਗਿਆ ਸਾਡਾ ਵਿਆਹ, ਹੋ ਗਿਆ ਸਾਡਾ ਵਿਆਹ
ਉਮਰ ਸੀ ਸਾਡੀ ਲੰਘਦੀ ਜਾਂਦੀ
ਮਾਂ ਮੇਰੀ ਕੁੜੀ ਲਭ ਨਹੀਂ ਸੀ ਪਾਂਦੀ
ਡਰ ਸੀ ਸਾਨੂੰ ਡਾਢਾ ਭੈਣਾ
ਛੜਿਆਂ ਹੀ ਜੀਵਨ ਜੀਣਾ ਪੈਣਾ
ਨਸੀਬ ਮੇਰੇ ਨੇ ਪਲਟਾ ਖਾਇਆ
ਇਕ ਕਿਸਮਤ ਮਾਰੀ ਦੇ ਪਸੰਦ ਮੈਂ ਆਇਆ
ਖੁਲਾ ਸਾਡਾ ਸਾਡੀ ਸ਼ਾਦੀ ਦਾ ਰਾਹ
ਗੋਡੇ ਗੋਡੇ ਚੜਿਆ ਚਾਅ
ਘਰ ਆਈ ਉਹ ਵਿਆਹੀ
ਪੈਰ ਪੌਂਦੇ ਤੀਂਵੀਂ ਫਿਤਰਤ ਦਿਖਾਈ
ਖਰੀਦ ਗਹਿਣੇ ਸੂਟ ,ਕੀਤਾ ਮੈਂਨੂੰ ਕਰਜ਼ਾਈ
ਤਾਨੇ ਮਾਰੇ ,ਨੁਕਸ ਕੱਢੇ, ਨਕ ਦਮ ਲੈ ਆਈ
ਮਿਲਿਆ ਨਾ ਸਾਨੂੰ ਆਰਾਮ
ਜਿਣਾਂ ਉਸ ਕੀਤਾ ਹਰਾਮ
ਸਚ ਬੋਲਾਂ, ਰਬ ਮੇਰਾ ਗਵਾਹ
ਲਥ ਗਿਆ ਵਿਆਹ ਦਾ ਸਾਰਾ ਚਾਅ
ਮਰਦਾਨਗੀ ਮਾਰ ,ਦਿੱਤੀ ਉਸ ਹਥ ਡੋਰ
ਖੁਸ਼, ਰੱਖੇ ਖੁਸ਼ ਮੈਂਨੂੰ ,ਨਹੀਂ ਚਾਹੀਦਾ ਕੁੱਛ ਹੋਰ
ਬਚਿਆ ਮੈਂ ,ਜਿੰਦ ਚੰਗੀ ਲਈ ਨਿਭਾਅ
ਬਿਰਧ ਉਮਰੇ ਹੁਣ ਆਇਆ ਵਿਆਹ ਦਾ ਚਾਅ
ਗੋਡੇ ਗੋਡੇ ਹੁਣ ਫਿਰ ਲਵਾਂ ਵਿਆਹ ਦਾ ਚਾਅ
No comments:
Post a Comment