ਮਕਸਦ ਜੀਣ ਦਾ
ਤੇਰੀ ਇਸ ਜੂਨ ਦਾ ਮਕਸਦ ਕੀ
ਕੀ ਇਸ ਜੀਵਨ ਵਿੱਚ ਕਰਨ ਨੂੰ ਆਇਆ
ਕੀ ਇਹ ਤੇਰੇ ਚੰਗੇ ਕਰਮਾ ਦਾ ਫੱਲ
ਜਾਂ ਜਨਮਾ ਦੇ ਪਾਪਾਂ ਦੀ ਸਜ਼ਾ ਭੋਗਣੇ ਆਇਆ
ਕੀ ਤੂੰ ਕੁਦਰਤ ਦਾ ਐਵੈਂ ਦਾ ਖੇਲ
ਜਾਂ ਰੱਬ ਨੇ ਤੇਰੇ ਕੁੱਛ ਜਿਮੇ ਲਾਇਆ
ਕੀ ਜੋ ਤੂੰ ਕਰ ਰਿਹਾਂ ਉਹ ਧਰਮਰਾਜ ਦਾ ਲਿਖਿਆ
ਜਾਂ ਤੂੰ ਆਪ ਆਪਣੇ ਮੱਥੇ ਲਖਾਇਆ
ਕੀ ਤੂੰ ਜੀਵਨ ਦਾ ਮਕਸਦ ਸੋਚਿਆ
ਜਾਂ ਚੱਲ ਰਿਹਾ ਐਵੇਂ ਭਰਮਾਇਆ
ਸੋਚਦਾ ਰਿਹਾ ਇੱਕ ਡੂੰਘਾਈ ਤੋਂ ਦੂਸਰੀ ਤਾਂਈ
ਘੁੰਮਣ ਘੇਰੀ ਫਸਿਆ , ਜਿੰਦ ਸਮਝ ਨਾ ਆਈ
ਇਸ ਸਵਾਲ ਦਾ ਜਵਾਬ ਅਜੇ ਕਿਸੇ ਨੂੰ ਨਹੀਂ ਲੱਭਿਆ
ਇਹ ਸੋਚ ਇੰਝ ਸੋਚਣਾ ਛੱਡਿਆ
ਜੋ ਆਊ ਓਹ ਕਰਨਾ ਪੈਣਾ,ਫੈਸਲਾ ਲੀਤਾ
ਸੋਚਿਆ ਨਹੀਂ ,ਜੋ ਆਇਆ ਓਹ ਹੀ ਕੀਤਾ
ਕਰਨਾ ਜੋ ਪਿਆ , ਉਸ ਨੂੰ ਹੀ ਮਕਸਦ ਬਣਾਇਆ
ਸੋਚਣ ਦਾ ਬੋਝ ਲੱਥਿਆ,ਜੀਵਨ ਜੀਣ ਦਾ ਸਕੂਨ ਪਾਇਆ
No comments:
Post a Comment