ਵੇਹਲਿਆਂ ਦੇ ਕੰਮ
ਇਹ ਹਨ ਵੇਹਲਿਆਂ ਦੇ ਕੰਮ
ਪੁਟੋ ਜੋੜੀ ਉਨ੍ਹਾ ਦੀ, ਮਰੋੜ ਕੰਨ
ਰੂੜੀ ਮੇਰੀ ਉਨ੍ਹਾਂ ਅਗ ਲਗਾਈ
ਲੱਗੀ ਇਕ ਬਾਰ, ਨਹੀਂ ਜਾਏ ਬੁਜਾਈ
ਮੰਡਲੀ ਬੈਠੇ ਵੇਹਲਿਆਂ, ਮੈਂ ਕੀਤਾ ਸਵਾਲ
ਸਿਰ ਉਹ ਖੁਰਕਨ, ਦੈ ਸਕੇ ਨਾ ਕੋਈ ਜਬਾਬ
ਅੰਨਪੜ ਗਵਾਰ ਕਹਿ ,ਉਨ੍ਹਾ ਦੀ ਖਿਲੀ ਉਡਾਈ
ਖੁੰਦਕ ਮੇਰੇ ਨਾਲ ਉਨ੍ਹਾਂ ਨੇ ਖਾਈ
ਰੰਝਸ਼ ਲੈ ਦਿੱਲ ,ਉਨ੍ਹਾ ਮੇਰੀ ਰੂੜੀ ਜਲਾਈ
ਦੁਸ਼ਮਣ ਕਹਿਣ ਠੀਕ ਮਡੀਰ, ਨਹੀਂ ਹਰਜਾਈ
ਮਜ਼ਾਕ ਉੜਾ ਵੇਹਲਿਆਂ, ਖਖਰ ਨਾਲ ਕੀਤੀ ਛੇੜ ਛੜਾਈ
ਇਸ ਦੇ ਕਰਮਾਂ ਦੀ, ਇਸ ਦੇ ਸਾਹਮਣੇ ਆਈ
ਰੂੜੀ ਦੀ ਅਗ ਇਕ ਸਬਕ ਸਿਖਾਈ
ਵੇਹਲਿਆਂ ਨਾਲ ਪੰਗਾ ਨਾ ਲਓ ਭਾਈ
ਵੇਹਲਾ ਦਿਮਾਗ ਖਾਲੀ ,ਸ਼ਤਾਨ ਦਾ ਘਰ
ਆਈ ਤੇ ਕੀ ਕਰ ਜਾਏ, ਵੇਹਲੇ ਤੋਂ ਲੱਗੇ ਡਰ
ਸਚ ਪੁਛੋਂ, ਵੇਹਲਾ ਬਹਿ ਮੈਂ ਕਲਮ ਚਲਾਂਵਾਂ
ਏਧਰੋਂ ਓਧਰੋਂ ਲਫਜ ਲਭ, ਕਵਿਤਾ ਬਣਾਂਵਾਂ
ਮੇਰੇ ਨਾਲ ਨਾ ਲਿਓ ਪੰਗਾ
ਰੂੜੀ ਨਾ ਜਲੂ , ਮਹੌਲ ਰਊ ਚੰਗਾ
No comments:
Post a Comment