Sunday, December 24, 2023

ਜਿੰਦ ਦੇ ਅਟੱਲ ਅਸੂਲ p4

 ਜਿੰਦ ਦੇ ਅਟੱਲ ਅਸੂਲ


ਨਾੜੂ ਕਟ ਜਾਂਣ ਨਾਲ ਨਾਤੇ ਨਹੀਂ ਟੁੱਟਦੇ 

ਔਲਾਦ ਲਈ ਮਾਂ ਪਿਆਰ ਦੇ ਝਰਨੇ ਨਹੀਂ ਸੁਕਦੇ 

ਰੰਝਸ਼ ਭਰੇ ਦਿਲੋਂ ,ਗਿਲੇ ਨਹੀਂ ਕਦੀ ਮੁਕਦੇ 

ਸਟ ਖਾ ਆਪਣਿਆਂ ਤੋਂ, ਭਲੇ ਮਾਣਸ ਪਿਆਰ ਕਰਨੋਂ ਨਹੀਂ ਰੁਕਦੇ 

ਲਖ ਕੋਸ਼ਿਸ਼ ਬਾਜੋਂ ਬੁਰੇ ਕਾਰਨਾਮੇ ਨਹੀਂ ਲੁਕਦੇ 

ਜਾਹਰ ਹੋ ਜਾਂਦੇ ਇਕ ਦਿਨ,ਸਦਾ ਜਗ ਤੋਂ ਨਹੀਂ ਛੁਪਦੇ 

ਮਾੜੇ ਦਿਨੀਂ ਸਬਰ ਕਰੋ,ਚੰਗੇ ਦਿਨ ਵੀ ਹਨ ਔਣੇ 

ਸਬਰ ਦਾ ਫਲ ਮਿੱਠਾ ਹੁੰਦਾ, ਕਹਿ ਗਏ ਸਿਆਣੇ 

ਬਦਲਣਾ ਜਿੰਦਗੀ ਨੇ,ਇਹ ਹੈ ਅਟੱਲ ਅਸੂਲ 

ਇੱਕੋ ਜੀਆ ਨਹੀਂ ਰਹਿਣਾ,ਸਮਾ ਪਲਟੇਗਾ ਜਰੂਰ 

ਅਜ ਦੇ ਉਦਾਸੀ ਵਿੱਚ ਆਪ ਨੂੰ ਪਾਂਵੇਂ

ਕਲ ਉਮੀਦ ਲੈ ਚੜੂ,ਤੂੰ ਸੁੱਖੀ ਹੋ ਜਾਂਵੇਂ

ਰਖ ਜਿੰਦੀ ਆਸ ਦਿੱਲ ਵਿੱਚ, ਹੋ ਰਿਆ ਚੰਗਾ ਤੇਰੇ ਲਈ 

ਸੋਚ,ਰਖਣਹਾਰ ਦੀ ਨਜਰ ਸਵੱਲੀ ਮੇਰੇ ਲਈ

ਪਿਆਰ ਕਰ ਉਸ ਦੀ ਰਚੀ ਨਾਲ,ਬਿਨ ਸਵਾਲ ਕੀਤੇ

ਧੰਨ ਦੌਲਤ ਨਾ ਮੰਗ ਉਸ ਤੋਂ, ਮੰਗ ਤੰਦਰੁਸਤੀ ਤੇਰਾ ਜੀਵਣ ਬੀਤੇ


  

No comments:

Post a Comment